ਮਾਰਗਰੈੱਟ ਥੈਚਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Margaret_Thatcher_portrait.jpg with File:Margaret_Thatcher_stock_portrait_(cropped).jpg (by CommonsDelinker because: Duplicate: Exact or scaled-down duplicate: [[:c::File:Margaret Thatcher sto
ਛੋ →‎ਵਿਲੱਖਣ ਸ਼ਖਸੀਤ: clean up ਦੀ ਵਰਤੋਂ ਨਾਲ AWB
 
ਲਾਈਨ 57:
ਥੈਚਰ ਨੇ ਮਹਿੰਗਾਈ ਨੂੰ ਘੱਟ ਕਰਨ, ਛੋਟੇ ਸੂਬੇ ਅਤੇ ਖੁੱਲ੍ਹੀ ਮੰਡੀ ਆਰਥਿਕਤਾ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਥੈਚਰ ਜਦੋਂ ਤਕ ਸਿਆਸਤ ਵਿੱਚ ਰਹੀ, ਉਸ ਨੇ ਡਟ ਕੇ ਫ਼ੈਸਲੇ ਲਏ। [[ਸੋਵੀਅਤ ਸੰਘ]] ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ 1976 ਵਿੱਚ ਦਿੱਤੇ ਗਏ ਉਸ ਦੇ ਭਾਸ਼ਣ ਕਾਰਨ ਇੱਕ ਰੂਸੀ ਅਖ਼ਬਾਰ ਨੇ ਉਸ ਨੂੰ ‘ਲੋਹ-ਮਹਿਲਾ’ ਕਰਾਰ ਦਿੱਤਾ ਸੀ। ਸ਼ੀਤ ਯੁੱਧ ਸਮੇਂ ਉਹ ਤਤਕਾਲੀ ਅਮਰੀਕੀ ਰਾਸ਼ਟਰਪਤੀ [[ਰੋਨਾਲਡ ਰੀਗਨ]] ਲਈ ਅਹਿਮ ਸਾਂਝੇਦਾਰ ਸਾਬਤ ਹੋਈ। ਸਾਲ 1982 ਵਿੱਚ [[ਫਾਕਲੈਂਡ ਟਾਪੂ]] ਨੂੰ ਲੈ ਕੇ [[ਅਰਜਨਟੀਨਾ]] ਨਾਲ ਹੋਏ ਯੁੱਧ ਸਮੇਂ ਵੀ ਉਹ [[ਬਰਤਾਨੀਆ]] ਦੀ [[ਪ੍ਰਧਾਨ ਮੰਤਰੀ]] ਸੀ। ਉਸ ਦੀ ਸਰਕਾਰ ਸਮੇਂ ਕਈ ਸਰਕਾਰੀ ਉਦਯੋਗਿਕ ਇਕਾਈਆਂ ਦਾ ਨਿੱਜੀਕਰਨ ਹੋਇਆ। ਉਸ ਦੇ ਰਾਜ ਸਮੇਂ ਹਰ ਜਗ੍ਹਾ ਥੈਚਰਵਾਦ ਦਾ ਅਸਰ ਵਿਖਾਈ ਦਿੱਤਾ। 1979 ਤੋਂ 1990 ਤਕ ਕੰਜਰਵੇਟਿਵ ਪਾਰਟੀ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਰਹਿਣ ਵਾਲੀ ਥੈਚਰ ਦੀ ਵਿਰਾਸਤ ਦਾ ਅਸਰ ਕੰਜਰਵੇਟਿਵ ਅਤੇ ਲੇਬਰ ਦੋਵਾਂ ਪਾਰਟੀਆਂ ‘ਤੇ ਪਿਆ।
==ਵਿਲੱਖਣ ਸ਼ਖਸੀਤ==
ਥੈਚਰ ਬਰਤਾਨੀਆ ਦੀਆਂ ਉਹਨਾਂ ਕੁਝ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ, ਜਿਸ ਨੇ ਕਦੇ ਲੋਕ ਹਰਮਨ-ਪਿਆਰਤਾ ਵਿੱਚ ਵਿਸ਼ਵਾਸ ਨਹੀਂ ਕੀਤਾ। ਉਹ ਆਪਣੀ ਬੇਬਾਕ ਅਤੇ ਅਡੋਲ ਸ਼ਖ਼ਸੀਅਤ ਵਜੋਂ ਕਾਫ਼ੀ ਚਰਚਿਤ ਰਹੀ। ਮਜ਼ਬੂਤ ਇਰਾਦੇ ਦੀ ਮਾਲਕ ਥੈਚਰ ਦੀ ਇੱਛਾ ਸ਼ਕਤੀ ਦੇਖੋ ਕਿ ਉਸ ਨੇ ਜੋ ਕਿਹਾ, ਉਹ ਕਰ ਵਿਖਾਇਆ ਅਤੇ ਆਪਣੀ ਕਲਪਨਾ ਤੋਂ ਉੱਚੀ ਉਡਾਰੀ ਮਾਰੀ। ਥੈਚਰ ਨੇ ਇੱਕ ਵਾਰ ਕਿਹਾ ਸੀ ਕਿ ਉਸ ਦੇ ਜਿਉਂਦੇ ਜੀਅ ਬਰਤਾਨੀਆ ਵਿੱਚ ਕੋਈ ਔਰਤ [[ਪ੍ਰਧਾਨ ਮੰਤਰੀ]] ਨਹੀਂ ਬਣੇਗੀ ਪਰ ਬਾਅਦ ਵਿੱਚ ਉਹ ਖ਼ੁਦ ਇਸ ਪਦ ‘ਤੇ ਬਿਰਾਜਮਾਨ ਹੋਈ। ਕਈਆਂ ਦੀਆਂ ਅੱਖਾਂ ਵਿੱਚ ਚਮਕਣ ਅਤੇ ਕਈਆਂ ਦੀਆਂ ਅੱਖਾਂ ਵਿੱਚ ਰੜਕਣ ਵਾਲੀ ਥੈਚਰ ਨੇ ਮਰਦਾਂ ਦੇ ਦਬਦਬੇ ਵਾਲੀ ਸਿਆਸਤ ਵਿੱਚ ਸ਼ਾਨਦਾਰ ਪਾਰੀ ਖੇਡੀ ਤੇ ਕਈਆਂ ਨੂੰ ਮਾਤ ਦਿੱਤੀ। ਬੇਸ਼ੱਕ ਥੈਚਰ ਨੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੇ ਨਾਂ ਦਾ ਡੰਕਾ ਵਜਾਇਆ ਪਰ ਮਜ਼ਦੂਰ ਸੰਗਠਨਾਂ ਨੇ ਉਸ ਨੂੰ ਹਮੇਸ਼ਾਂਹਮੇਸ਼ਾ ਨਾ-ਪਸੰਦ ਕੀਤਾ। ਸਾਲ 2003 ਵਿੱਚ ਆਪਣੇ ਪਤੀ ਸਰ ਡੇਨਿਸ ਦੀ ਮੌਤ ਤੋਂ ਬਾਅਦ ਉਹ ਘੱਟ ਹੀ ਵਿਖਾਈ ਦਿੱਤੀ।
==ਮੌਤ==
ਵਿਸ਼ਵ ਸਿਆਸਤ ਵਿੱਚ ਡੂੰਘੀ ਛਾਪ ਛੱਡਣ ਵਾਲੀ ਬਰਤਾਨੀਆ ਦੀ ਪਹਿਲੀ ਅਤੇ ਇਕਲੌਤੀ ਪ੍ਰਧਾਨ ਮੰਤਰੀ ਮਾਰਗਰੈੱਟ ਥੈਚਰ 8 ਅਪਰੈਲ 2013 ਨੂੰ ਦਿਲ ਦਾ ਦੌਰਾ ਪੈਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।