ਹੋਮੀ ਭਾਬਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox scientist
|name = ਹੋਮੀ ਜਹਾਂਗੀਰ ਭਾਬਾ
|image = Homi Jehangir Bhabha 1960s.jpg
|image_size =
|caption =
|birth_date = {{Birth date|df=yes|1909|10|30}}
|birth_place = [[ਬੰਬੇ]], [[ਬਰਤਾਨਵੀ ਭਾਰਤ]] ਹੁਣ [[ਭਾਰਤ]]
|death_date = {{Death date and age|df=yes|1966|01|24|1909|10|30}}
|death_place = [[ਮਾਊਂਟ ਬਲੈਂਕ]] [[ਫ੍ਰਾਂਸ]]
|residence = ਨਵੀਨਵੀਂ ਦਿੱਲੀ
|citizenship = ਭਾਰਤ
|nationality = ਭਾਰਤੀ
|fields = ਨਿਉਕਲੀਅਰ ਭੌਤਿਕ ਵਿਗਿਆਨ
|workplaces =
|alma_mater = ਕੈਥੀਡਰਲ ਅਤੇ ਜਾਨਕਾਨਨ ਹਾਈ ਸਕੂਲ
ਐਲਫਿੰਸਟਨ ਕਾਲਜ ਮੁੰਬਈ
ਰਾਇਲ ਇੰਸਟੀਚਿਊਟ ਆਫ ਸਾਇੰਸ
ਕੈਂਬਰਿਜ ਵਿਸ਼ਵ ਵਿਦਿਆਲੇ
|doctoral_advisor = ਰਾਲਫ ਐਚ ਫੌਲਰ
|academic_advisors = ਪੌਲ ਡਾਇਰੈਕ
|doctoral_students =
|notable_students =
|known_for = ਭਾਰਤੀ ਪ੍ਰਮਾਣੂ ਪ੍ਰੋਗਰਾਮ
ਕਾਸਮਿਕ ਵਿਕਿਰਣਾਂ
ਪਵਾਇਟ ਪਾਰਟੀਕਲ
ਭਾਬਾ ਸਕੈਟਰਿੰਗ
|author_abbrev_bot =
|author_abbrev_zoo =
|awards = {{no wrap|ਆਦਮਜ਼ ਪੁਰਸਕਾਰ {{small|(1942)}}
[[ਪਦਮ ਭੂਸ਼ਣ]] {{small|(1954)}}
ਰੋਇਲ ਸੁਸਾਇਟੀ ਦੀ ਫੈਲੋਸਿਪ<ref name="frs">{{Cite journal | last1 = Penney | first1 = L. | doi = 10.1098/rsbm.1967.0002 | title = Homi Jehangir Bhabha 1909-1966 | journal = [[Biographical Memoirs of Fellows of the Royal Society]] | volume = 13 | pages = 35–26 | year = 1967 | pmid = | pmc = }}</ref>}}
|signature =
|signature_alt =
|footnotes =
|ethnicity = ਪਾਰਸੀ
|religion =
|Spouse(s) = ਕੁਆਰਾ
|Children =ਕੋਈ ਨਹੀਂ

'''ਹੋਮੀ ਭਾਬਾ''' ([[ਹਿੰਦੀ]]: होमी भाभा; 30 ਅਕਤੂਬਰ 1909 – 24 ਜਨਵਰੀ 1966) ਭਾਰਤੀ ਪਰਮਾਣੂ ਵਿਗਿਆਨੀ ਸੀ। ਡਾ. ਹੋਮੀ ਜਹਾਂਗੀਰ ਭਾਬਾ ਭਾਰਤ ਵਿੱਚ ਨਿਊਕਲੀ ਖੋਜ ਅਤੇ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਖੋਜ ਸੀ ਜਿਸ ਦੀ ਬਦੌਲਤ ਭਾਰਤ ਅੱਜ ਵਿਸ਼ਵ ਦੇ ਪਰਮਾਣੂ ਸ਼ਕਤੀ ਵਾਲੇ ਮੁਲਕਾਂ ਦੀ ਕਤਾਰ ਵਿੱਚ ਸ਼ਾਮਲ ਹੈ। ਉਹਨਾਂ ਦਾ ਜਨਮ [[ਮੁੰਬਈ]] ਵਿੱਚ ਇੱਕ ਧਨਾਢ ਪਾਰਸੀ ਪਰਿਵਾਰ ਵਿੱਚ ਹੋਇਆ। ਸ਼ੁਰੂ ਤੋਂ ਹੀ ਉਸ ਦਾ ਝੁਕਾਅ, ਗਣਿਤ ਅਤੇ ਵਿਗਿਆਨ ਵਿਚਵਿੱਚ ਸੀ।
==ਮੁੱਢਲੀ ਜੀਵਨ==
ਉਸ ਨੇ ਆਪਣੀ ਸਿੱਖਿਆ ਕੈਥੀਡਰਲ ਅਤੇ ਜਾਨਕਾਨਨ ਹਾਈ ਸਕੂਲ ਤੋਂ ਉਚ ਸਿੱਖਿਆ ਐਲਫਿੰਸਟਨ ਕਾਲਜ, ਮੁੰਬਈ ਦੇ ਰਾਇਲ ਇੰਸਟੀਚਿਊਟ ਆਫ ਸਾਇੰਸ, ਕੈਂਬਰਿਜ ਵਿਸ਼ਵ ਵਿਦਿਆਲੇ ਵਿੱਚ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ। ਸੰਨ 1933 ’ਚ ਨਿਊਕਲੀਅਰ ਫਿਜ਼ਿਕਸ ਦੇ ਖੋਜ ਅਧਿਐਨ ਕਰਕੇ ਉਸ ਨੂੰ ਪੀਐਚ.ਡੀ. ਡਿਗਰੀ ਪ੍ਰਦਾਨ ਕੀਤੀ ਗਈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਜਮਸ਼ੇਦਪੁਰ ਵਿਖੇ ‘ਟਾਟਾ ਸਟੀਲਜ਼’ ਵਿੱਚ ਧਾਤ ਵਿਗਿਆਨੀ ਦੇ ਅਹੁਦੇ ’ਤੇ ਕੰਮ ਕੀਤਾ। ਪਰਮਾਣੂ ਸ਼ਕਤੀ ਪੈਦਾ ਕਰਨ ਲਈ ਰਾਹ ਤਿਆਰ ਕਰਨ ਵਾਲੇ ਡਾ. ਹੋਮੀ ਜਹਾਂਗੀਰ ਭਾਬਾ 24 ਜਨਵਰੀ 1966 ਦੀ ਰਾਤ ਮਾਊਂਟ ਬਲੈਂਕ ਚੋਟੀ ਨੇੜੇ ਇੱਕ ਹਵਾਈ ਹਾਦਸੇ ਵਿੱਚ ਸਾਥੋਂ ਸਦਾ ਲਈ ਵਿਛੜ ਗਿਆ।
==ਖੋਜ==
ਸੰਨ 1932 ਤੋਂ 1934 ਦੌਰਾਨ ਉਹ ਜਿਊਰਖ ਗਿਆ। ਉਸ ਨੂੰ ਇਟਲੀ ਦੇ ਖੋਜੀ [[ਐਨਰੀਕੋ ਫ਼ੇਅਰਮੀ]] ਨਾਲ ਖੋਜ ਅਧਿਐਨ ਕਰਨ ਦਾ ਮੌਕਾ ਮਿਲਿਆ। ਇਸ ਸਮੇਂ ਉਸ ਦਾ ਪਹਿਲਾ ਖੋਜ ਪੱਤਰ ‘ਕਾਸਮਿਕ ਕਿਰਨਾਂ ਦਾ ਸੋਖਣ’ ਵੀ ਪ੍ਰਕਾਸ਼ਤ ਹੋਇਆ। ਇਸ ਵਿੱਚ ਕਾਸਮਿਕ ਕਿਰਨਾਂ ਨੂੰ ਸੋਖਣ ਵਾਲੇ ਤੱਤਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਲੈਕਟ੍ਰੌਨਾਂ ਦੇ ਸਿਰਜਣ ਦਾ ਵਿਸਥਾਰ ਦਿੱਤਾ ਗਿਆ ਹੈ। ਸੰਨ 1935 ’ਚ ਉਸ ਦਾ ਖੋਜ ਪੱਤਰ ‘ਇਲੈਕਟਰੌਨ-ਪਾਜ਼ੀਟਰੌਨ ਖਿੰਡਾਓ’ ਪ੍ਰਕਾਸ਼ਤ ਹੋਇਆ। ਬਾਅਦ ਵਿੱਚ ਇਸ ਖੋਜ ਨੂੰ ‘ਭਾਬਾ ਖਿੰਡਾਓ’ ਹੀ ਕਿਹਾ ਜਾਣ ਲੱਗਾ। ਸੰਨ 1936 ਵਿੱਚ ਉਸ ਨੇ ਵਿਸਥਾਰ ਦਿੱਤਾ ਕਿ ਕਿਵੇਂ ਮੁੱਢਲੀਆਂ ਕਾਸਮਿਕ ਵਿਕੀਰਨਾਂ ਬਾਹਰੀ ਵਾਯੂਮੰਡਲ ਤੋਂ ਪ੍ਰਵੇਸ਼ ਕਰਦੀਆਂ ਸਨ। ਧਰਤੀ ਉਪਰਲੇ ਵਾਯੂਮੰਡਲ ਦੇ ਸੰਪਰਕ ’ਚ ਆ ਕੇ ਅਵੇਸਤ ਕਣ ਪੈਦਾ ਕਰਦੀਆਂ ਹਨ। ਇਹ ਆਵੇਸ਼ਤ ਕਣ ਧਰਤੀ ’ਤੇ ਅਤੇ ਧਰਤੀ ਦੀਆਂ ਡੂੰਘਾਣਾਂ ਵਿੱਚ ਵੀ ਲੱਭੇ ਹਨ। ਉਹਨਾਂ ਨੇ ਵਿਗਿਆਨੀ ਹੀਟਲਰ ਨਾਲ ਮਿਲ ਕੇ ਅੰਕੜੇ ਇਕੱਠੇ ਕੀਤੇ ਅਤੇ ਕਣਾਂ ਦੇ ਗੁਣਾਂ ਬਾਰੇ ਖੋਜ ਕੀਤੀ। ਸੰਨ 1939 ਤੱਕ ਭਾਬਾ ਕੈਂਬਰਿਜ ਵਿਸ਼ਵਵਿਦਿਆਲੇ ’ਚ ਖੋਜ ਕਾਰਜ ਕਰਦਾ ਰਿਹਾ। ਸਤੰਬਰ 1939 ’ਚ ਆਪ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਵਿਖੇ ਸਿਧਾਂਤਕ ਭੌਤਿਕ ਵਿਗਿਆਨ ਦਾ ਰੀਡਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ। ਉਸ ਨੂੰ ਕਾਸਮਿਕ ਵਿਕੀਰਨਾਂ ਦਾ ਖੋਜ ਕਾਰਜ ਵੀ ਸੌਂਪਿਆ ਗਿਆ। ਜਿਸ ਸਮੇਂ ਡਾ. [[ਸੀ.ਵੀ. ਰਮਨ]] ਸੰਸਥਾ ਦੇ ਨਿਰਦੇਸ਼ਕ ਉਹਨਾਂ ਨੂੰ ਕਾਸਮਿਕ ਵਿਕਿਰਨਾ ਦੀ ਖੋਜ ਦਾ ਕੰਮ ਸੌਪਿਆ ਗਿਆ। ਬੰਬਈ ਵਿਖੇ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਸਥਾਪਤ ਕਰਨ 'ਚ ਆਪ ਦਾ ਮੁੱਖ ਯੋਗਦਾਨ ਰਿਹਾ ਜਿਸ ਦੀ ਸਿਧਾਂਤਕ ਫਿਜ਼ਿਕਸ ਦੇ ਪ੍ਰੋਫ਼ੈਸਰ ਦੇ ਤੌਰ ’ਤੇ ਵੀ ਊਰਜਾ ਪ੍ਰੋਗਰਾਮ ਦੀ ਨਜ਼ਰਸਾਨੀ ਆਪ ਨੇ ਕੀਤੀ। 1948 ’ਚ [[ਪਰਮਾਣੂ ਉਰਜਾ ਆਯੋਗ]] ਦੇ ਹੋਂਦ 'ਚ ਆਉਣ ਨਾਲ ਆਪ ਇਸ ਦੇ ਚੇਅਰਮੈਨ ਬਣੇ। 1954 ’ਚ ਭਾਰਤ ਸਰਕਾਰ ਨੇ ਆਪ ਨੂੰ ਪਰਮਾਣੂ ਊੁਰਜਾ ਦਾ ਇੰਚਾਰਜ ਸਕੱਤਰ ਬਣਾਇਆ 1955 ’ਚ ਆਪ ਨੂੰ ਇੰਡੀਅਨ ਸਾਇੰਸ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ।
ਆਪ ਨੇ 1955 ’ਚ ਪਰਮਾਣੂ ਸ਼ਕਤੀ ਦੀ ਵਰਤੋਂ ਦੇ ਸੰਦਰਭ ਵਿੱਚ ਜਨੇਵਾ ਵਿੱਖੇ ਹੋਈ ਵਿਸ਼ਵ ਪੱਧਰ ’ਤੇ ਕਾਨਫ਼ਰੰਸ 'ਚ ਸਾਮਿਲ ਹੋਏ।
==ਸਨਮਾਨ==
ਲਾਈਨ 47:
==ਹਵਾਲੇ==
{{ਹਵਾਲੇ}}

[[ਸ਼੍ਰੇਣੀ:ਭਾਰਤੀ ਵਿਗਿਆਨੀ]]
[[ਸ਼੍ਰੇਣੀ:ਜਨਮ 1909]]