ਨੂਰ ਜਹਾਂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 22:
'''''ਨੂਰ ਜਹਾਂ''''' (ਉਰਦੂ:نورجہاں) ਮੁਗ਼ਲ ਸ਼ਹਨਸ਼ਾਹ ਜਹਾਂਗੀਰ ਦੀ ਮਲਿਕਾ (ਰਾਣੀ) ਸੀ। ਨੂਰ ਜਹਾਂ ਦਾ ਜਨਮ ਮਿਰਜ਼ਾ ਗਿਆਸ ਬੇਗ ਦੇ ਘਰ 1576 ਈਸਵੀ ਵਿੱਚ ਕੰਧਾਰ ਵਿੱਚ ਹੋਇਆ। ਉਸ ਦੀ ਮਾਂ ਦਾ ਨਾਂਅ ਅਸਮਤ ਬੇਗਮ ਸੀ।
ਮਲਿਕਾ ਨੂਰ ਜਹਾਂ ਦਾ ਅਸਲ ਨਾਂਅ ਮਹਿਰੁਲਨਿਸਾ ਬੇਗਮ ਸੀ, ਜੋ ਜਹਾਂਗੀਰ ਦੇ ਵਜ਼ੀਰ-ਏ-ਆਜ਼ਮ ਮਿਰਜ਼ਾ ਗਿਆਸ ਬੇਗ ਦੀ ਪੁੱਤਰੀ ਸੀ।<ref>http://unitedpunjabi.blogspot.in/2012/02/blog-post_7104.html</ref>। ਇਸ ਦਾ ਮਜ਼ਾਰ ਲਾਹੌਰ ਦੇ ਨਵਾਹ ਵਿੱਚ ਦਰਿਆ ਰਾਵੀ ਦੇ ਕੰਢੇ ਮੌਜੂਦ ਹੈ। ਨੂਰ ਜਹਾਂ ਸੁੰਦਰ, ਸਿਆਣੀ ਅਤੇ ਹੁਸ਼ਿਆਰ ਸਿਆਸਤਦਾਨ ਔਰਤ ਸੀ।
 
[[File:Silver coin of Nur Jahan, Patna mint.jpg|thumb|Silver coins minted with Nur Jahan's name on it.]]
== ਜੀਵਨ ==
'''ਨੂਰ ਜਹਾਂ''' ਪਹਿਲਾਂ ਬੰਗਾਲ ਦੇ ਜਾਗੀਰਦਾਰ ਸ਼ੇਰ ਅਫ਼ਗ਼ਨ ਨੂੰ ਵਿਆਹੀ ਗਈ ਸੀ, ਪਰ ਉਸ ਦੇ ਖਾਵੰਦ ਦੀ ਮੌਤ ਮਗਰੋਂ ਜਹਾਂਗੀਰ ਨੇ ਨੂਰਜਹਾਂ ਨੂੰ ਆਪਣੇ ਹਰਮ ਵਿਚ ਰੱਖ ਲਿਆ ਸੀ। ਨੂਰਜਹਾਂ ਦੀ ਜਹਾਂਗੀਰ ਤੋਂ ਕੋਈ ਔਲਾਦ ਨਹੀਂ ਸੀ, ਪਰ ਉਸ ਦੇ ਪਹਿਲੇ ਪਤੀ ਸ਼ੇਰ ਅਫ਼ਗ਼ਨ ਤੋਂ ਲਾਡਲੀ ਬੇਗ਼ਮ ਨਾਂ ਦੀ ਧੀ ਸੀ ਜੋ ਸ਼ਹਿਜ਼ਾਦੇ ਸ਼ਹਰਯਾਰ ਨੂੰ ਵਿਆਹੀ ਹੋਈ ਸੀ। ਸ਼ਹਿਜ਼ਾਦੇ ਖੁੱਰਮ ਦਾ ਵਿਆਹ ਨੂਰਜਹਾਂ ਬੇਗ਼ਮ ਦੇ ਭਰਾ ਆਸਫ਼ ਖ਼ਾਨ ਦੀ ਧੀ ਅਰਜੁਮੰਦ ਬਾਨੋ ਨਾਲ ਹੋਇਆ ਸੀ ਜਿਸ ਨੂੰ ਬਾਅਦ ਵਿਚ ਮੁਮਤਾਜ਼ ਮਹਿਲ ਦਾ ਖਿਤਾਬ ਦਿੱਤਾ ਗਿਆ ਸੀ। ਜਹਾਂਗੀਰ ਦੀ ਮੌਤ ਤੋਂ ਬਾਅਦ ਨੂਰਜਹਾਂ ਚਾਹੁੰਦੀ ਸੀ ਕਿ ਗੱਦੀ ’ਤੇ ਉਸ ਦਾ ਆਪਣਾ ਜਵਾਈ ਛੋਟਾ ਸ਼ਹਿਜ਼ਾਦਾ ਸ਼ਹਰਯਾਰ ਬੈਠੇ ਤਾਂ ਜੋ ਰਾਜਭਾਗ ਵਿਚ ਉਸ ਦਾ ਆਪਣਾ ਪ੍ਰਭਾਵ ਬਣਿਆ ਰਹੇ। ਇਸ ਦੇ ਵਿਪਰੀਤ, ਨੂਰਜਹਾਂ ਦਾ ਭਰਾ ਆਸਫ਼ ਖ਼ਾਨ ਬਾਦਸ਼ਾਹ ਦੀ ਗੱਦੀ ’ਤੇ ਆਪਣੇ ਜਵਾਈ ਸ਼ਹਿਜਾਦੇ ਖੁੱਰਮ ਨੂੰ ਬਿਰਾਜਮਾਨ ਵੇਖਣਾ ਚਾਹੁੰਦਾ ਸੀ। ਆਖ਼ਰ ਨੂੰ ਆਸਫ਼ ਖ਼ਾਨ ਆਪਣੀ ਯੋਜਨਾ ਵਿਚ ਸਫ਼ਲ ਹੋ ਗਿਆ ਅਤੇ ਉਸਦਾ ਜਵਾਈ ਤੇ ਜਹਾਂਗੀਰ ਦਾ ਵੱਡਾ ਪੁੱਤਰ ਖੁੱਰਮ ‘ਸ਼ਾਹਜਹਾਂ’ ਦੇ ਨਵੇਂ ਨਾਂ ਨਾਲ ਮੁਗ਼ਲ ਸਾਮਰਾਜ ਦਾ ਅਗਲਾ ਬਾਦਸ਼ਾਹ ਬਣ ਗਿਆ। ਆਮ ਰਵਾਇਤ ਮੁਤਾਬਿਕ ਸ਼ਹਰਯਾਰ ਅਤੇ ਸਹਿਯੋਗੀਆਂ ਨੂੰ ਕਤਲ ਕਰ ਦਿੱਤਾ ਗਿਆ, ਪਰ ਨੂਰਜਹਾਂ ਨੂੰ ਤੰਗ ਨਹੀਂ ਕੀਤਾ ਗਿਆ ਸਗੋਂ ਬਹੁਤ ਵੱਡੀ ਪੈਨਸ਼ਨ ਲਾ ਦਿੱਤੀ। ਉਹ ਜਹਾਂਗੀਰ ਦੀ ਮ੍ਰਿਤੂ ਤੋਂ 18 ਸਾਲ ਬਾਅਦ ਤੀਕ ਜਿਉਂਦੀ ਰਹੀ। ਉਸ ਨੇ ਬਾਕੀ ਜੀਵਨ ਆਪਣੀ ਵਿਧਵਾ ਧੀ ਲਾਡਲੀ ਬੇਗ਼ਮ ਨਾਲ ਲਾਹੌਰ ਵਿਖੇ ਬਿਤਾਇਆ।<ref>{{Cite web|url=https://punjabitribuneonline.com/news/literature/three-monuments-across-the-ravi-18819|title=ਤਿੰਨ ਯਾਦਗਾਰਾਂ ਰਾਵੀ ਪਾਰ ਦੀਆਂ|last=ਸੁਭਾਸ਼ ਪਰਿਹਾਰ|first=|date=|website=Tribuneindia News Service|publisher=|language=pa|access-date=2020-09-20}}</ref>[[File:Silver coin of Nur Jahan, Patna mint.jpg|thumb|Silver coins minted with Nur Jahan's name on it.]]
[[File:Empress Nur Jahan Wellcome V0050552.jpg|thumb|ਨੂਰ ਜਹਾਂ]]