ਭੂਟਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
#WLF
ਲਾਈਨ 94:
ਭੁਟਾਨ ਦੇ ਅਸਲੀ ਰੰਗ ਉਸ ਦੀ ਮਿੱਟੀ ਵਿੱਚ ਸਮਾਏ ਹੋਏ ਹਨ। ਭੁਟਾਨ ਦੇ 70 ਫੀਸਦੀ ਲੋਕ ਖੇਤੀਬਾੜੀ ਅਤੇ ਪਸ਼ੂ ਪਾਲਣ ਕਿੱਤੇ ਨਾਲ ਜੁੜੇ ਹੋਏ ਹਨ ਪਰ ਪਣ-ਬਿਜਲੀ ਦਾ ਨਿਰਯਾਤ ਅਤੇ ਸੈਰਸਪਾਟਾ ਦੇਸ਼ ਦੇ ਮੁੱਖ ਸਾਧਨ ਹਨ। ਚੌਲ ਇਥੋਂ ਦਾ ਮੁੱਖ ਭੋਜਨ ਹੈ। ਸੂਰ ਅਤੇ ਮੁਰਗੇ ਦਾ ਮਾਸ ਮਾਸਾਹਾਰੀ ਲੋਕਾਂ ਦੀ ਵਿਸ਼ੇਸ਼ ਪਸੰਦ ਹੈ। ਸਬਜ਼ੀਆਂ ਵਿੱਚ ਪਾਲਕ, ਕੱਦੂ, ਸ਼ਲਗਮ, ਮੂਲੀਆਂ, ਟਮਾਟਰ, ਪਿਆਜ਼, ਆਲੂ, ਫਲੀਆਂ ਅਤੇ ਦਰਿਆਈ ਬੂਟੀ ਇਥੇ ਦੇ ਲੋਕਾਂ ਦੀ ਵਿਸ਼ੇਸ਼ ਪਸੰਦ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜੌਂ, ਫਾਫਰਾ ਦੀ ਕਾਸ਼ਤ ਕੀਤੀ ਜਾਂਦੀ ਹੈ। 'ਫਿਡਲ ਹੈੱਡ ਫਰਨ' (ਘਾਹ) ਦੀ ਸਬਜ਼ੀ ਲੋਕਾਂ ਦੀ ਖ਼ਾਸ ਪਸੰਦ ਹੈ। ਭੁਟਾਨ ਦੇ ਲੋਕ ਮਿਰਚਾਂ ਦੇ ਦੀਵਾਨੇ ਹਨ। ਮਿਰਚਾਂ ਕੇਵਲ ਮਸਾਲੇ ਦੇ ਤੌਰ 'ਤੇ ਨਹੀਂ ਬਲਕਿ ਸਬਜ਼ੀ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਹਨ। ਲਾਲ, ਹਰੀਆਂ, ਮੋਟੀਆਂ, ਪਤਲੀਆਂ, ਲੰਮੀਆਂ, ਗੋਲ, ਸੁੱਕੀਆਂ ਉਬਾਲੀਆਂ, ਪਾਊਡਰ ਅਤੇ ਆਚਾਰੀ ਮਿਰਚਾਂ ਹਰੇਕ ਪਕਵਾਨ ਦਾ ਅਹਿਮ ਹਿੱਸਾ ਹਨ। 'ਈਮਾਦਾਸ਼ੀ' 'ਈਮਾ' ਅਰਥਾਤ 'ਮਿਰਚ' ਅਤੇ 'ਦਾਸ਼ੀ' ਅਰਥਾਤ ਪਨੀਰ ਭੁਟਾਨ ਦਾ ਰਾਸ਼ਟਰੀ ਪਕਵਾਨ ਹੈ। ਇਹ ਪਕਵਾਨ ਦੁੱਧ ਅਤੇ ਪਨੀਰ ਵਿੱਚ ਮਿਰਚਾਂ ਉਬਾਲ ਕੇ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਲਾਲ ਰੰਗ ਦੇ ਚੌਲ, ਜੋ ਕਿ ਭੁਟਾਨ ਦੇ ਖ਼ਾਸ ਹਨ, ਨਾਲ ਖਾਧਾ ਜਾਂਦਾ ਹੈ। 'ਸ਼ਿਆ' (ਚਾਹ) ਦਾ ਜ਼ਾਇਕਾ ਮਿਰਚਾਂ ਦੇ ਪਕੌੜੇ, ਮਿਰਚਾਂ ਦੀ ਚਟਨੀ ਅਤੇ 'ਜ਼ਾਵੂ' (ਭੁੱਜੇ ਹੋਏ ਚੌਲ) ਦੇ ਨਾਲ ਲਿਆ ਜਾਂਦਾ ਹੈ। ਪਰ ਚਾਹ ਵਿੱਚ ਚੀਨੀ ਅਤੇ ਦੁੱਧ ਨਹੀਂ ਸਗੋਂ ਚਾਹਪੱਤੀ ਦੇ ਨਾਲ 'ਯਾਕ' ਦੇ ਦੁੱਧ ਦਾ ਮੱਖਣ ਅਤੇ ਨਮਕ ਪਾਇਆ ਜਾਂਦਾ ਹੈ। ਭੁਟਾਨ ਦੇ ਲੋਕਾਂ ਨੂੰ ਪਨੀਰ ਵਿਸ਼ੇਸ਼ ਤੌਰ 'ਤੇ ਪਸੰਦ ਹੈ। ਯਾਕ ਦੇ ਦੁੱਧ ਦਾ ਪਨੀਰ ਸੁਕਾ ਕੇ ਸਖ਼ਤ ਕੀਤਾ ਜਾਂਦਾ ਹੈ ਅਤੇ ਫਿਰ ਉਸ ਨੂੰ 'ਟਾਫੀ' ਵਾਂਗ ਚੂਸਿਆ ਜਾਂਦਾ ਹੈ। ਇਸ ਨੂੰ ਕਿਸੇ ਸਬਜ਼ੀ ਵਿੱਚ ਨਹੀਂ ਪਾਇਆ ਜਾਂਦਾ। ਭੁਟਾਨੀ ਲੋਕ 'ਡੋਮਾ' (ਪਾਨ) ਦੇ ਬਹੁਤ ਸ਼ੌਕੀਨ ਹਨ, ਇਸ ਨੂੰ ਤੋਹਫ਼ੇ ਵਜੋਂ ਵੀ ਦਿੱਤਾ ਜਾਂਦਾ ਹੈ। ਭੁਟਾਨੀ ਪਾਨ ਵਿੱਚ ਸਿਰਫ਼ ਤਿੰਨ ਚੀਜ਼ਾਂ ਹੀ ਪਾਉਂਦੇ ਹਨ—ਪਾਨ ਦਾ ਪੱਤਾ, ਸੁਪਾਰੀ ਅਤੇ ਨਿੰਬੂ।
==ਪਹਿਰਾਵਾ==
ਭੁਟਾਨ ਦੇ ਲੋਕਾਂ ਦਾ ਰਾਸ਼ਟਰੀ ਪਹਿਰਾਵਾ ਪੁਰਸ਼ਾਂ ਲਈ 'ਗੋ' ਅਤੇ ਮਹਿਲਾਵਾਂ ਲਈ 'ਕੀਰਾ' ਹੈ। ਸਾਰੇ ਭੁਟਾਨੀ ਲੋਕ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਆਮ ਤੇ ਖ਼ਾਸ ਮੌਕਿਆਂ 'ਤੇ ਰਾਸ਼ਟਰੀ ਪਹਿਰਾਵਾ ਪਹਿਨਦੇ ਹਨ। ਪੁਰਸ਼, ਮਹਿਲਾਵਾਂ ਅਤੇ ਬੱਚੇ ਰੰਗਦਾਰ ਕਿਸਮ ਦੇ ਭੁਟਾਨੀ ਕੱਪੜੇ ਤੋਂ ਬਣਿਆ ਰਵਾਇਤੀ ਪਹਿਰਾਵਾ ਪਹਿਨਦੇ ਹਨ। ਪੁਰਸ਼ ਗੋਡਿਆਂ ਤੱਕ ਲੰਬਾਈ ਵਾਲਾ ਪਹਿਰਾਵਾ ਜਿਸ ਨੂੰ 'ਗੋ' ਕਿਹਾ ਜਾਂਦਾ ਹੈ, ਜੋ ਰਵਾਇਤੀ ਬੈਲਟ ਨਾਲ ਕਮਰ ਤੱਕ ਬੰਨਿ੍ਹਆ ਹੁੰਦਾ ਹੈ ਅਤੇ ਗੋਡਿਆਂ ਤੱਕ ਕਢਾਈ ਵਾਲੇ ਬੂਟ ਪਹਿਨਦੇ ਹਨ। ਮਹਿਲਾਵਾਂ ਪੈਰਾਂ ਤੱਕ ਲੰਮਾ ਪਹਿਰਾਵਾ ਪਹਿਨਦੀਆਂ ਹਨ, ਜਿਸ ਨੂੰ 'ਕੀਰਾ' ਕਿਹਾ ਜਾਂਦਾ ਹੈ ਅਤੇ ਇਸ ਦੇ ਨਾਲ 'ਟੋਗੋ' ਨਾਮਕ ਛੋਟੀ ਜੈਕਟ ਪਹਿਨਦੀਆਂ ਹਨ। ਦਫਤਰਾ ਦੇ ਕੇਂਦਰਾਂ ਵਿੱਚ ਜਾਂਦੇ ਹਨ ਤਾਂ ਲੰਮਾ 'ਸਕਾਰਫ' ਪਹਿਨਦੇ ਹਨ। ਵੱਖ-ਵੱਖ ਰੰਗਾਂ ਦੇ ਸਕਾਰਫ, ਪਹਿਨਣ ਵਾਲੇ ਦੇ ਪੱਧਰ ਜਾਂ ਅਹੁਦੇ ਦੀ ਮਹੱਤਤਾ ਦਰਸਾਉਂਦੇ ਹਨ। ਪੀਲੇ ਰੰਗ ਦਾ ਸਕਾਰਫ ਕੇਵਲ ਰਾਜੇ ਜਾਂ ਮੁੱਖ ਗ੍ਰੰਥੀ ਦੁਆਰਾ ਹੀ ਪਾਇਆ ਜਾ ਸਕਦਾ ਹੈ, ਜਦੋਂ ਕਿ ਆਮ ਲੋਕਾਂ ਦੀ ਸਫੈਦ ਸਕਾਰਫ ਹੀ ਪਹਿਨਣਾ ਹੁੰਦਾ ਹੈ। ਮਹਿਲਾਵਾਂ ਪੁਰਸ਼ਾਂ ਦੇ ਨਾਲੋਂ ਸਮਾਨਤਾ ਅਤੇ ਆਜ਼ਾਦੀ ਦਾ ਜ਼ਿਆਦਾ ਅਨੰਦ ਮਾਣਦੀਆਂ ਹਨ, ਇਥੇ ਵਿਰਾਸਤੀ ਜਾਇਦਾਦ ਦੇ ਅਧਿਕਾਰ ਵਧੇਰੇ ਕਰਕੇ ਲੜਕੀ ਨੂੰ ਹੀ ਦਿੱਤੇ ਜਾਂਦੇ ਹਨ। ਭੁਟਾਨ ਦੇ ਕਈ ਵਰਗਾਂ ਵਿੱਚ ਵਿਆਹ ਤੋਂ ਬਾਅਦ ਲੜਕਾ ਲੜਕੀ ਦੇ ਨਾਲ ਉਸ ਦੇ ਪੇਕੇ ਘਰ ਵਿੱਚ ਰਹਿੰਦਾ ਹੈ ਅਤੇ ਜੇਕਰ ਉਨ੍ਹਾਂ ਦਾ ਤਲਾਕ ਹੋ ਜਾਵੇ ਤਾਂ ਫਿਰ ਲੜਕਾ ਆਪਣੇ ਮਾਂ-ਬਾਪ ਦੇ ਘਰ ਵਾਪਸ ਚਲਾ ਜਾਂਦਾ ਹੈ।ਹੈ।File:Girl wearing traditional Bhutani dress.jpg
 
== ਭੂਟਾਨ ਸੰਬੰਧੀ ਹੋਰ ਲੇਖ ==
* [[ਥਿੰਫੂ|ਭੂਟਾਨ ਦੀ ਰਾਜਧਾਨੀ]]