ਬਲਬੀਰ ਸਿੰਘ ਰਾਜੇਵਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਬਲਬੀਰ ਸਿੰਘ ਰਾਜੇਵਾਲ''' [[ਭਾਰਤੀ ਕਿਸਾਨ ਯੂਨੀਅਨ]] ਦੇ ਬਾਨੀ ਆਗੂਆਂ ਵਿੱਚੋਂ ਇੱਕ ਹੈ ਅਤੇ ਸਮਰਾਲਾ ਖੇਤਰ ਦੇ ਮੋਹਰੀ ਵਿੱਦਿਅਕ ਅਦਾਰੇ ਮਾਲਵਾ ਕਾਲਜ ਬੌਂਦਲੀ ਦੀ ਪ੍ਰਬੰਧਕੀ ਕਮੇਟੀ ਦਾ ਮੁਖੀ ਵੀ ਹੈ।
 
ਬਲਬੀਰ ਸਿੰਘ ਦਾ ਜਨਮ 1943 ਵਿੱਚ ਹੋਇਆ। ਉਸ ਦਾ ਪਿੰਡ [[ਜ਼ਿਲ੍ਹਾ ਲੁਧਿਆਣਾ]] ਦੇ ਸ਼ਹਿਰ ਖੰਨਾ ਦੇ ਨੇੜੇ [[ਰਾਜੇਵਾਲ]] ਹੈ। [[ਭਗਤ ਪੂਰਨ ਸਿੰਘ]] ਇਸੇ ਪਿੰਡ ਦੇ ਸਨ ਅਤੇ ਬਲਬੀਰ ਸਿੰਘ ਨੂੰ ਉਨ੍ਹਾਂ ਨਾਲ਼ ਵਿਚਰਨ ਦਾ ਮੌਕਾ ਮਿਲਿਆ ਅਤੇ ਭਗਤ ਜੀ ਦੀ ਸੇਵਾ ਸਮਰਪਿਤ ਸ਼ਖਸੀਅਤ ਦਾ ਉਸ ਨੇ ਚੰਗਾ ਪ੍ਰਭਾਵ ਕਬੂਲਿਆ।
 
ਉਹ ਭਾਰਤੀ ਕਿਸਾਨ ਯੂਨੀਅਨ ਦੇ ਮੋਢੀਆਂ ਵਿੱਚੋਂ ਇੱਕ ਹੈ ਅਤੇ ਇਸ ਦਾ ਸੰਵਿਧਾਨ ਵੀ ਉਸ ਨੇ ਹੀ ਲਿਖਿਆ ਹੈ। ਉਹ ਐੱਫ਼.ਏ. ਪਾਸ ਹੈ ਅਤੇ ਪਿਛਲੀ ਅੱਧੀ ਸਦੀ (1970) ਤੋਂ ਕਿਸਾਨ ਮਸਲਿਆਂ ਨੂੰ ਲੈ ਕੇ ਸੰਘਰਸ਼ ਵਿੱਚ ਨਿਰੰਤਰ ਸਰਗਰਮ ਭਾਗ ਲੈਂਦਾ ਆ ਰਿਹਾ ਹੈ। ਉਸ ਨੂੰ ਕਿਸਾਨ ਸੰਘਰਸ਼ਾਂ ਦੌਰਾਨ ਕਈ ਵਾਰ ਜੇਲ੍ਹ ਜਾਣਾ ਪਿਆ ਹੈ।<ref>{{Cite web|url=https://www.tribuneindia.com/news/punjab/farm-leaders-behind-the-agitation-146158|title=Farm leaders behind the agitation|last=Service|first=Tribune News|website=Tribuneindia News Service|language=en|access-date=2020-12-11}}</ref>