ਰਫ਼ੀਕ ਗ਼ਜ਼ਨਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਰਫ਼ੀਕ ਗ਼ਜ਼ਨਵੀ | native_name = رفیق غزنوی | alias = | image..." ਨਾਲ਼ ਸਫ਼ਾ ਬਣਾਇਆ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
(ਕੋਈ ਫ਼ਰਕ ਨਹੀਂ)

07:24, 16 ਜਨਵਰੀ 2021 ਦਾ ਦੁਹਰਾਅ

ਰਫ਼ੀਕ ਗ਼ਜ਼ਨਵੀ ਉਰਫ਼ ਮੁਹੰਮਦ ਰਫ਼ੀਕ ਗ਼ਜ਼ਨਵੀ (1907- 2 ਮਾਰਚ 1974) ਬਰਤਾਨੀਆ ਭਾਰਤ ਦੇ ਸੰਗੀਤਕਾਰ, ਅਦਾਕਾਰ, ਗੁਲੂਕਾਰ, ਗੀਤਕਾਰ ਅਤੇ ਹਿਦਾਇਤਕਾਰ ਸਨ। ਉਹਨਾਂ ਦਾ ਜਨਮ ਰਾਵਲਪਿੰਡੀ ਦੇ ਮੁਸਲਿਮ ਪਰਿਵਾਰ ਵਿਚ ਹੋਇਆ। ਇਨ੍ਹਾਂ ਦੇ ਪੁਰਖਿਆਂ ਦਾ ਸੰਬੰਧ ਅਫ਼ਗਾਨਿਸਤਾਨ ਦੇ ਸ਼ਹਿਰ ਗ਼ਜ਼ਨੀ ਨਾਲ ਸੀ, ਜਿੱਥੋਂ ਉਹ ਹਿਜ਼ਰਤ ਕਰ ਕੇ ਪੇਸ਼ਾਵਰ ਤੋਂ ਬਾਅਦ ਰਾਵਲਪਿੰਡੀ ਵਸ ਗਏ।

ਰਫ਼ੀਕ ਗ਼ਜ਼ਨਵੀ
رفیق غزنوی
ਜਨਮ1907[1]
ਮੌਤ2 ਮਾਰਚ, 1974[1]
ਪੇਸ਼ਾਸੰਗੀਤ, ਅਦਾਕਾਰ, ਗੀਤਕਾਰ
ਜੀਵਨ ਸਾਥੀਅਨਵਰੀ ਬੇਗਮ

ਸੰਗੀਤ ਸਫ਼ਰ

ਰਫ਼ੀਕ ਗ਼ਜ਼ਨਵੀ ਨੂੰ ਸਕੂਲ ਸਮੇਂ ਤੋਂ ਹੀ ਸ਼ਾਇਰੀ ਅਤੇ ਅਦਾਕਾਰੀ ਨਾਲ ਜਨੂੰਨ ਦੀ ਹੱਦ ਤਕ ਮੁਹੱਬਤ ਸੀ। ਉਨ੍ਹਾਂ ਨੇ ਕਲਾਸੀਕਲ ਦੀ ਸਿਖਿਆ ਉਸਤਾਦ ਅਬਦੁੱਲ ਅਜ਼ੀਜ਼ ਖ਼ਾਨ, ਉਸਤਾਦ ਮੀਆਂ ਕਾਦਿਰ ਬਖ਼ਸ਼ ‘ਲਾਹੌਰੀ’, ਆਸ਼ਿਕ ਅਲੀ ਖ਼ਾਨ ‘ਪਟਿਆਲਾ’ ਤੋਂ ਲਈ। ਉਹਨਾਂ ਨੇ ਆਪਣੀ ਪੜ੍ਹਾਈ ਸ਼ਿਮਲਾ ਦੇ ਕਾਲਜ ਤੋਂ ਕੀਤੀ।[2] ਉਨ੍ਹਾਂ ਦੀ ਕਰਾਚੀ ਵਿਖੇ 67 ਸਾਲ ਦੀ ਉਮਰ ਵਿੱਚ 2 ਮਾਰਚ 1974 ਨੂੰ ਮੌਤ ਹੋ ਗਈ।