ਸੁਭਾਸ਼ ਚੰਦਰ ਬੋਸ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 38:
ਅਪ੍ਰੈਲ 1919 ਦੇ [[ਜਲ੍ਹਿਆਂਵਾਲਾ ਬਾਗ ਹੱਤਿਆਕਾਂਡ|ਜਲ੍ਹਿਆਂਵਾਲਾ ਬਾਗ]] ਦੇ ਸਾਕੇ ਨੇ ਸਾਰੇ ਪਾਸੇ ਤਰਥੱਲ ਮਚਾ ਦਿੱਤੀ। ਦੇਸ਼ ਭਗਤ ਸੁਭਾਸ਼ ਚੰਦਰ ਬੋਸ ਕਿਵੇਂ ਚੈਨ ਨਾਲ ਬਹਿ ਸਕਦੇ ਸਨ। ਸੋ, ਨੇਤਾ ਜੀ 1921 ਵਿੱਚ ਕਾਂਗਰਸ ਦੇ ਨੇਤਾ ਬਣ ਗਏ। ਉਨ੍ਹਾਂ ਦਿਨਾਂ ਵਿੱਚ [[ਮਹਾਤਮਾ ਗਾਂਧੀ]] ਜੀ ਨੇ [[ਨਾ-ਮਿਲਵਰਤਨ ਲਹਿਰ]] ਚਲਾਈ ਹੋਈ ਸੀ। [[File:Bose Gandhi 1938.jpg|thumb|200px|ਜਦੋਂ ਬੋਸ ਭਾਰਤੀ ਰਾਸ਼ਟਰੀ ਕਾਗਰਸ ਦੇ ਪ੍ਰਧਾਨ ਬਣਨ ਸਮੇਂ ਮਹਾਤਮਾ ਗਾਂਧੀ]]1921 ਵਿੱਚ ਇੰਗਲੈਂਡ ਦੇ ਬਾਦਸ਼ਾਹ ਦਾ ਸ਼ਹਿਜ਼ਾਦਾ ਭਾਰਤ ਆਇਆ। ਨੇਤਾ ਜੀ ਦੀ ਜ਼ਿੰਮੇਵਾਰੀ ਲਾਈ ਗਈ ਕਿ ਜਦ ਪ੍ਰਿੰਸ ਆਫ਼ ਵੇਲਜ਼ ਕਲਕੱਤੇ ਆਵੇ ਤਾਂ ਸ਼ਹਿਰ ਵਿੱਚ ਹੜਤਾਲ ਕਰਾਈ ਜਾਵੇ। ਹੜਤਾਲ ਮੁਕੰਮਲ ਤੌਰ ’ਤੇ ਹੋਈ। ਸ੍ਰੀ ਸੁਭਾਸ਼ ਚੰਦਰ ਬੋਸ ਅਤੇ ਹੋਰ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਠਾਂ ਮਹੀਨਿਆਂ ਬਾਅਦ ਛੱਡ ਦਿੱਤਾ ਗਿਆ। 1929 ਵਿੱਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ ਅਤੇ 1930 ਵਿੱਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਬਣੇ। 1938 ਵਿੱਚ 51ਵੇਂ ਇਜਲਾਸ ਦੇ ਪ੍ਰਧਾਨ ਚੁਣੇ ਗਏ।
 
==ਚਿੱਠੀ==
ਸੁਭਾਸ਼ ਚੰਦਰ ਬੋਸ ਨੇ ਕਿਰਤੀ ਪਾਰਟੀ ਦੇ ਆਗੂਆਂ ਨਾਲ ਸਹਿਮਤੀ ਪ੍ਰਗਟਾਉਂਦਿਆਂ ‘ਪੰਜਾਬ ਪੁਲੀਟੀਕਲ ਪਰਿਜ਼ਨਰ ਡਿਫੈਂਸ ਕਮੇਟੀ’ ਦੇ ਸਕੱਤਰ ਡਾ. [[ਭਾਗ ਸਿੰਘ]] ਨੂੰ ਪੱਤਰ ਲਿਖਿਆ; ਉਸ ਚਿੱਠੀ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ।
:ਤੁਹਾਡੀ 18 ਜੁਲਾਈ 1937 ਦੀ ਚਿੱਠੀ ਲਈ ਮੈਂ ਧੰਨਵਾਦੀ ਹਾਂ। ਇਹ ਪੜ੍ਹ ਕੇ ਡਾਢੀ ਖੁਸ਼ੀ ਹੋਈ ਕਿ ਪਿੰਜਰਾਬੰਦ ਕੈਦੀ [[ਬਾਬੂ ਅਮਰ ਸਿੰਘ]] ਨੂੰ ਰਿਹਾਅ ਕਰ ਦਿੱਤਾ ਗਿਆ ਜਿਸ ਤੋਂ ਲੱਗਦਾ ਹੈ ਕਿ ਬਰਮਾ ਸਰਕਾਰ ਪੰਜ ਹਿੰਦੋਸਤਾਨੀ ਸੂਬਿਆਂ ਦੀਆਂ ਸਰਕਾਰਾਂ ਤੋਂ ਵੱਧ ਜਮਹੂਰੀ-ਪਸੰਦ ਹੈ। ਇਨ੍ਹਾਂ ਸੂਬਿਆਂ ਵਿਚ ਭਾਰੀ ਅੰਦੋਲਨ ਦੇ ਬਾਵਜੂਦ ਵਜ਼ੀਰਾਂ ਦੀ ਹੋਊ ਪਰ੍ਹੇ ਦੀ ਨੀਤੀ ਤੱਜੀ ਨਹੀਂ ਜਾ ਸਕੀ।
:[[ਅੰਡੇਮਾਨ]] ਵਿਚ 200 ਤੋਂ ਵੱਧ ਸਿਆਸੀ ਕੈਦੀਆਂ ਦੀ ਭੁੱਖ ਹੜਤਾਲ ਨੇ ਚਾਰੇ ਪਾਸੇ ਚਿੰਤਾ ਤੇ ਪ੍ਰੇਸ਼ਾਨੀ ਫੈਲਾ ਦਿੱਤੀ ਹੈ। ਰਾਇਜ਼ਾਦਾ ਹੰਸ ਰਾਜ ਐੱਮਐੱਲਏ ਨੇ ਦੋ ਅਖਬਾਰੀ ਬਿਆਨਾਂ ਰਾਹੀਂ ਸੂਬਾਈ ਸਰਕਾਰਾਂ ਨੂੰ ਬੜੀ ਜਜ਼ਬਾਤੀ ਅਪੀਲ ਕੀਤੀ ਹੈ ਕਿ ਉਹ ਅੰਡੇਮਾਨ ਦੇ ਕੈਦੀਆਂ ਨੂੰ ਭਾਰਤੀ ਜੇਲ੍ਹਾਂ ਵਿਚ ਮੰਗਵਾ ਲੈਣ। ਇਹ ਨਿਗੂਣੀ ਜਿਹੀ ਮੰਗ ਹੈ, ਕਿਉਂਕਿ ਇਸ ਵਿਚ ਨਾ ਤਾਂ ਉਨ੍ਹਾਂ ਦੀ ਰਿਹਾਈ ਦੀ ਮੰਗ ਹੈ ਅਤੇ ਨਾ ਹੀ ਸਜ਼ਾ ਖਤਮ ਕਰਨ ਦੀ। ਜੇ ਸੂਬਾਈ ਸਰਕਾਰਾਂ ਜਾਣ-ਬੁਝ ਕੇ ਬਦਲਾ ਲਊ ਨੀਤੀ ਤੇ ਨਾ ਚੱਲਣ ਤਾਂ ਮੈਨੂੰ ਕੋਈ ਕਾਰਨ ਦਿਖਾਈ ਨਹੀਂ ਦਿੰਦਾ ਕਿ ਇਹ ਨਿਗੂਣੀ ਜਿਹੀ ਗੱਲ ਤੁਰੰਤ ਕਿਉਂ ਨਾ ਮੰਨ ਲਈ ਜਾਏ। ਜੇ ਇਹ ਨਾ ਕੀਤਾ ਗਿਆ ਤਾਂ ਮੈਨੂੰ ਡਰ ਹੈ ਕਿ ਕਾਲੇ ਪਾਣੀ ਵਿਚ ਬਹੁਤ ਹੀ ਦੁਖਦਾਈ ਘਟਨਾਵਾਂ ਵਾਪਰ ਸਕਦੀਆਂ ਹਨ। ਮੈਂ ਉਨ੍ਹਾਂ ਹਿੰਦੋਸਤਾਨ ਦੇ ਵਜ਼ੀਰਾਂ ਦੇ ਮਨਾਂ ਦੀ ਗੱਲ ਸਮਝਣੋਂ ਅਸਮਰੱਥ ਹਾਂ, ਜਿਹੜੇ ਸਿਆਸੀ ਕੈਦੀਆਂ ਦੀ ਰਿਹਾਈ ਦੇ ਵਿਰੁੱਧ ਹਨ। ਇਹ ਢੁੱਕਵਾਂ ਕਦਮ ਹੈ ਕਿ ਤੇਜਾ ਸਿੰਘ ਸੁਤੰਤਰ ਦੀ ਰਿਹਾਈ ਲਈ ਭਾਰੀ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਉਸ ਦਾ ਮੁਕੱਦਮਾ ਬਿਨਾਂ ਅਦਾਲਤੀ ਕਾਰਵਾਈ ਦੇ ਜੇਲ੍ਹ ਸੁੱਟਣ ਦਾ ਹੀ ਮੁੱਦਾ ਨਹੀਂ ਹੈ, ਇਹ ਤਾਂ ਵਿਧਾਇਕਾਂ ਦੇ ਹਿਰਾਸਤ ਵਿਚ ਨਾ ਲਏ ਜਾਣ ਦੇ ਹੱਕ ਦੀ ਵੀ ਉਲੰਘਣਾ ਹੈ। ਕਿਸੇ ਵੀ ਜਮਹੂਰੀ ਦੇਸ਼ ਅੰਦਰ ਇਕ ਵਿਧਾਇਕ ਨੂੰ ਇਸ ਤਰ੍ਹਾਂ ਜੇਲ੍ਹ ਅੰਦਰ ਨਹੀਂ ਡੱਕਿਆ ਜਾ ਸਕਦਾ।
:ਇਹ ਗੱਲ ਪ੍ਰਾਥਮਿਕਤਾ ਦੀ ਮੰਗ ਕਰਦੀ ਹੈ ਕਿ ਤੁਹਾਡਾ ਪ੍ਰੋਗਰਾਮ ਉਨ੍ਹਾਂ ਸਾਰੇ ਕੈਦੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰੇ ਜੋ ਸਜ਼ਾਵਾਂ ਭੁਗਤ ਚੁੱਕੇ ਹਨ ਜਾਂ ਬਿਨਾਂ ਕਿਸੇ ਅਦਾਲਤੀ ਕਾਰਵਾਈ ਦੇ ਨਜ਼ਰਬੰਦ ਹਨ। ਸਾਨੂੰ ਉਨ੍ਹਾਂ ਮਾਮਲਿਆਂ ਨੂੰ ਹੱਥ ਲੈਣਾ ਚਾਹੀਦਾ ਹੈ, ਜਿੱਥੇ ਕੈਦੀਆਂ ਨੂੰ ਹੱਦੋਂ ਵੱਧ ਕਸ਼ਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਸਾਲ ਵਜੋਂ ਮੈਨੂੰ ਦੱਸਿਆ ਗਿਆ ਹੈ ਕਿ ਸ੍ਰੀ ਰਾਮ ਕਿਸ਼ਨ ਜੋ ਨਜ਼ਰਬੰਦ ਤਪਦਿਕ ਦੇ ਮਰੀਜ਼ ਹਨ, ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਭੱਤਾ ਮਿਲ ਰਿਹਾ ਹੈ ਜਿਸ ਦੇ ਉਹ ਕਾਨੂੰਨਨ ਹੱਕਦਾਰ ਹਨ। ਮੁੱਕਦੀ ਗੱਲ ਕਿ ਵਿਧਾਨ ਸਭਾਵਾਂ ਦੇ ਅੰਦਰ ਤੇ ਬਾਹਰ ਹੋ ਰਹੇ ਅੰਦੋਲਨਾਂ ਨੂੰ ਸਭ ਤੋਂ ਵੱਧ ਜ਼ੋਰ ਕੈਦੀਆਂ ਦੀ ਬਿਨਾਂ ਸ਼ਰਤ ਰਿਹਾਈ ਲਈ ਲਾਉਣਾ ਚਾਹੀਦਾ ਹੈ। ਤੁਹਾਡੇ ਇਸ ਔਖੇ ਕੰਮ ਵਿਚ ਦਿਲੋਂ ਹਮਦਰਦੀ ਨਾਲ।
:ਸ਼ੁਭ ਚਿੰਤਕ
ਸੁਭਾਸ਼ ਚੰਦਰ ਬੋਸ
(ਡਲਹੌਜ਼ੀ 3 ਅਗਸਤ 1937)
==ਆਜ਼ਾਦ ਹਿੰਦ ਫ਼ੌਜ==
[[File:Subhas Chandra 1943 Tokyo.jpg|thumb|ਸੁਭਾਸ਼ ਚੰਦਰ ਬੋਸ, [[ਟੋਕੀਓ]], 1943]]
20 ਜੂਨ, 1940 ਨੂੰ ਸੁਭਾਸ਼ ਚੰਦਰ ਬੋਸ ਨੇ [[ਵੀਰ ਸਾਵਰਕਰ]] ਨਾਲ ਮੁਲਾਕਾਤ ਕੀਤੀ ਤਾਂ ਨੇਤਾ ਜੀ ਨੂੰ ਉਨ੍ਹਾਂ ਤੋਂ ਬਹੁਤ ਪ੍ਰੇਰਨਾ ਮਿਲੀ। 16 ਜਨਵਰੀ, 1941 ਦੀ ਰਾਤ ਨੂੰ ਭੇਸ ਬਦਲ ਕੇ [[ਕਲਕੱਤੇ]] ਤੋਂ [[ਪਿਸ਼ਾਵਰ]] ਚਲੇ ਗਏ। ਉਥੇ ਉਹ [[ਕਾਬਲ]] ਅਤੇ [[ਜਰਮਨੀ]] ਗਏ। ਨੇਤਾ ਜੀ ਨੇ ਭਾਰਤ ਆਜ਼ਾਦ ਕਰਾਉਣ ਲਈ [[ਆਜ਼ਾਦ ਹਿੰਦ ਫ਼ੌਜ]] ਦਾ ਪੁਨਰਗਠਨ ਕੀਤਾ ਤੇ 21 ਅਕਤੂਬਰ, 1943 ਨੂੰ ਆਜ਼ਾਦ ਹਿੰਦ ਫ਼ੌਜ ਨੂੰ ਆਰਜ਼ੀ ਹਕੂਮਤ ਦਾ ਐਲਾਨ ਦਿੱਤਾ। ਆਜ਼ਾਦ ਹਿੰਦ ਫ਼ੌਜ ਦਾ ਨਾਅਰਾ ਸੀ 'ਦਿੱਲੀ ਚਲੋ'। 30 ਦਸੰਬਰ, 1943 ਨੂੰ ਨੇਤਾ ਜੀ ਨੇ ਇਨ੍ਹਾਂ ਦਿਨਾਂ ਵਿੱਚ ਸੁਤੰਤਰ ਭਾਰਤ ਦਾ ਝੰਡਾ ਝੁਲਾ ਦਿੱਤਾ।
 
==ਮੌਤ==
ਨੇਤਾ ਜੀ ਸੁਭਾਸ਼ ਚੰਦਰ ਬੋਸ 18 ਅਗਸਤ, 1945 ਨੂੰ ਹਵਾਈ ਜਹਾਜ਼ ਦੁਆਰਾ ਫਾਰਮੂਸਾ ਵਿਖੇ ਪਹੁੰਚੇ ਅਤੇ ਉਥੇ ਆਪ ਨੂੰ ਕੁਝ ਸਮੇਂ ਠਹਿਰਾਨਾ ਪਿਆ। ਉਥੇ ਤਾਈਹੂਕ ਹਵਾਈ ਅੱਡੇ 'ਤੇ ਹਵਾਈ ਜਹਾਜ਼ ਦੇ ਉਡਾਨ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਗਈ ਤੇ ਨੇਤਾ ਜੀ ਬੁਰੀ ਤਰ੍ਹਾਂ ਝੁਲਸ ਗਏ ਤੇ ਕੁਝ ਸਮੇਂ ਬਾਅਦ ਸ਼ਹੀਦ ਹੋ ਗਏ।