ਕੁੰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 32:
# ਪ੍ਰਕਰਣ-ਵਕ੍ਰਤਾ
# ਪ੍ਰਬੰਧ-ਵਕ੍ਰਤਾ
 
# ਵਰਣ ਵਕ੍ਰਤਾ:- ਕੁੰਤਕ ਨੇ ਸਾਹਿਤ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਵਰਣ ਤੋਂ ਵਕ੍ਰੋਕਤੀ ਦੇ ਪ੍ਰਭਾਵ ਦੀ ਚਰਚਾ ਕੀਤੀ ਹੈ। ਕਾਵਿ ਵਿਚ ਵਰਣਾਂ ਦੇ ਜੋੜ ਮੇਲ ਨਾਲ ਜੋ ਸੁਹਜਾਤਮਕ ਆਨੰਦ ਜਾਂ ਚਮਤਕਾਰ ਪੈਦਾ ਹੁੰਦਾ ਹੈ, ਉਸ ਨੂੰ ਵਰਣ ਵਕ੍ਰਤਾ ਕਿਹਾ ਜਾਂਦਾ ਹੈ।
 
# ਸ਼ਬਦ ਵਕ੍ਰਤਾ:- ਵਕ੍ਰੋਕਤੀ ਦੀ ਦੂਜੀ ਕਿਸਮ ਸ਼ਬਦ ਵਕ੍ਰਤਾ ਹੈ ਪਰੰਤੂ ਆਚਾਰੀਆ ਕੁੰਤਕ ਨੇ ਇਸ ਦੀ ਥਾਂ "ਪਦਪੂਰਵਾਰਧ ਵਕ੍ਰਤਾ" ਸ਼ਬਦ ਦਾ ਪ੍ਰਯੋਗ ਕੀਤਾ ਹੈ। ਜਿਸ ਦਾ ਅਰਥ‍‍ ਹੈ-ਕਾਵਿ ਵਿਚ ਵਿਸ਼ਰਾਮ ਚਿੰਨ੍ਹਾਂ ਤੋਂ ਪਹਿਲਾਂ ਹੋਣ ਵਾਲੀ ਵਕ੍ਰਤਾ। ਕੁੰਤਕ ਨੇ 'ਸ਼ਬਦ ਦੀ ਥਾਂ' 'ਪਦ' ਸੰਕਲਪ ਦੀ ਵਰਤੋਂ ਕੀਤੀ ਹੈ।
 
# ਪਿਛੇਤਰ ਵਕ੍ਰਤਾ:- ਪਿਛੇਤਰ ਵਕ੍ਰਤਾ,ਵਕ੍ਰੋਟਤੀ ਦਾ ਤੀਸਰਾ ਭੇਦ ਹੈ, ਜਿਸ ਨੂੰ ਕੁੰਤਕ ਨੇ 'ਪਦ ਪ੍ਰਸਾਰਨ ਵਕ੍ਰਤਾ' ਕਿਹਾ ਹੈ। ਜਦੋਂ ਕਵੀ ਸਾਧਾਰਨ ਬੋਲ ਚਾਲ ਦੀ ਭਾਸ਼ਾ ਵਿਚ ਵਾਧੂ ਪਿਛੇਤਰ ਲਗਾ ਕੇ ਅਨੋਖਾ ਸ਼ਬਦ ਚਮਤਕਾਰ ਪੈਦਾ ਕਰੇ ਤਾਂ ਇਸ ਨੂੰ ਪਿਛੇਤਰ ਵਕ੍ਰਤਾ ਕਹਿੰਦੇ ਹਨ। ਪੰਜਾਬੀ ਕਾਵਿ ਸਾਹਿਤ ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ ਅਤੇ ਬੁਲ੍ਹੇ ਸ਼ਾਹ ਆਦਿ ਕਵੀਆਂ ਨੇ 'ੜ' ਧੁਨੀ ਨੂੰ ਪਿਛੇਤਰ ਵਜੋਂ ਵਰਤ ਕੇ ਪਦ ਪਰਾਰਧ ਵਕ੍ਰਤਾ ਦੀ ਸਿਰਜਣਾ ਕੀਤੀ ਹੈ।
 
# ਵਾਕ ਵਕ੍ਰਤਾ:- ਆਚਾਰੀਆ ਕੁੰਤਕ ਨੇ ਵਾਕ ਵਕ੍ਰਤਾ ਤੋਂ ਭਾਵ ਅਰਥ ਵਕ੍ਰਤਾ ਤੋਂ ਲਿਆ ਹੈ। ਅਰਥ ਵਕ੍ਰਤਾ,ਵਾਕ ਵਕ੍ਰਤਾ ਅਤੇ ਵਸਤੂ ਵਕ੍ਰਤਾ ਇਕੋ ਭੇਦ ਹੈ। ਵਾਕ ਵਕ੍ਰਤਾ ਵਿਚ ਅਰਥ ਦੀ ਪ੍ਰਧਾਨਤਾ ਹੋਣ ਕਰਕੇ ਆਚਾਰੀਆ ਕੁੰਤਕ ਵਾਕ ਵਕ੍ਰਤਾ ਵਿਚ ਵਾਚ ਅਰਥ ਜਾਂ ਵਸਤੂ ਵਕ੍ਰਤਾ ਹੀ ਸਵੀਕਾਰ ਕਰਦੇ ਹਨ।ਇਸ ਲਈ ਵਸਤੂ ਵਕ੍ਰਤਾ ਜਾ ਵਾਕ ਵਕ੍ਰਤਾ ਇਕੋ ਹੀ ਗੱਲ ਹੈ। ਕੁੰਤਕ ਨੇ ਵਾਕ ਵਕ੍ਰਤਾ ਦੇ ਅੱਗੇ ਦੋ ਭੇਦ ਦੱਸੇਂ ਹਨ;
(ੳ) ਸ਼ਹਸਾ ਵਕ੍ਰਤਾ:- ਜਦੋਂ ਕਵੀ ਆਪਣੀ ਸਹਿਜ ਪ੍ਰਤਿਭਾ ਦੇ ਨਾਲ ਕਾਵਿ ਵਿਚ ਵੱਡੇ ਚਮਤਕਾਰ ਨੂੰ ਸਿਰਜਦਾ ਹੈ।
(ਅ) ਅਹਾਰੀਯ ਵਕ੍ਰਤਾ:- ( ਬਣਾਵਟੀ ਵਕ੍ਰਤਾ) ਜਦੋਂ ਕਵੀ ਆਪਣੀ ਚਤੁਰਤਾ ਜਾਂ ਅਭਿਆਸ ਦੁਆਰਾ ਕਾਵਿ ਵਿਚ ਚਮਤਕਾਰ ਪੈਦਾ ਕਰਦਾ ਹੈ।
 
# ਪ੍ਰਕਰਣ ਵਕ੍ਰਤਾ:- ਕਿਸੇ ਥਾਂ ਦੇ ਪ੍ਰਸੰਗ ਵਿਚ ਕੋਈ ਤਬਦੀਲੀ ਕਰਕੇ ਕਲਪਨਾ ਦਾ ਪ੍ਰਯੋਗ ਕਰਕੇ ਕਵੀ ਕੋਈ ਮੋਲਿਕ ਉਦਭਾਵਨਾ ਕਰਦਾ ਹੈ ਤਾਂ ਇਕ ਅਨੂਠਾ ਸਵਾਦ ਆਉਂਦਾ ਹੈ। ਇਸ ਨੂੰ ਪ੍ਰਕਰਣ ਵਕ੍ਰਤਾ ਦਾ ਨਾਂ ਦਿੱਤਾ ਜਾਂਦਾ ਹੈ।
 
# ਪ੍ਰਬੰਧ ਵਕ੍ਰਤਾ:- ਇਸ ਵਿਚ ਰਚਨਾ ਦੇ ਕਿਸੇ ਇੱਕ ਅੰਗ ਜਾਂ ਉਪਾਂਗ ਬਾਰੇ ਹੀ ਧਿਆਨ ਨਹੀਂ ਰੱਖਿਆ ਜਾਂਦਾ ਸਗੋਂ ਰਚਨਾ ਨੂੰ ਸਮੁੱਚੇ ਰੂਪ ਵਿਚ ਵਿਲੱਖਣ ਰੱਖਿਆ ਜਾਂਦਾ ਹੈ। ਆਧੁਨਿਕ ਸਮੀਖਿਆ ਪੱਧਰੀ ਦੀ ਸੰਰਚਨਾਵਾਦੀ ਥਿਊਰੀ ਇਸ ਸਿਧਾਂਤ ਉੱਤੇ ਨਿਰਭਰ ਜਾਪਦੀ ਹੈ ਜਾਂ ਇਉਂ ਕਿਹਾ ਜਾ ਸਕਦਾ ਹੈ ਕਿ ਦੋਹਾਂ ਵਿਚ ਸਮਾਨਤਾ ਰਚਨਾ ਵਿਧੀ ਜਾਂ ਰਚਨਾ ਸਮਗਰੀ ਤੱਕ ਹੀ ਸੀਮਤ ਨਹੀਂ ਸਗੋਂ ਰਚਨਾ ਦੇ ਸਮੁੱਚੇ ਰੂਪ - ਆਕਾਰ ਉੱਤੇ ਹੈ।
 
==ਹਵਾਲੇ==