ਮਹਾਂਕਾਵਿ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਮਹਾਂਕਾਵਿ: clean up ਦੀ ਵਰਤੋਂ ਨਾਲ AWB
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
ਮਹਾਂਕਾਵਿ ਦਾ ਸਰੂਪ
 
ਮਹਾਂਕਾਵਿ ਦੇ ਸਰੂਪ ਬਾਰੇ ਭਾਰਤ ਤੇ ਯੂਰਪ ਦੋਹਾਂ ਆਲੋਚਨਾ ਪ੍ਣਾਲੀਆਂ ਵਿੱਚ ਬਹੁਤ ਵਿਚਾਰ ਹੋਇਆ ਹੈ।ਇਹ ਇੱਕ ਦੂਜੇ ਤੋਂ ਪ੍ਭਾਵਿਤ ਹੋ ਕੇ ਨਹੀਂ ਆਜ਼ਾਦਾਨਾ ਢੰਗ ਨਾਲ ਹੋਇਆ ਹੈ ਕਿਉਂਕਿ ਪੂਰਬ ਤੇ ਪੱਛਮ ਵਿੱਚ ਅੱਜ ਵਰਗਾ ਡੂੰਘਾ ਸੰਪਰਕ ਸਥਾਪਿਤ ਨਹੀਂ ਸੀ।ਭਾਰਤੀ ਪ੍ਣਾਲੀ ਦੀ ਪ੍ਤੀਨਿੱਧ ਆਲੋਚਨਾ ਵਿੱਚ ਸਭ ਤੋਂ ਪਹਿਲਾਂ ਸੰਸਕ੍ਰਿਤ ਆਲੋਚਕਾਂ ਦੇ ਹੀ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਸੰਸਕ੍ਰਿਤ ਆਲੋਚਕਾਂ ਵਿੱਚ ਭਾਮਹ,ਦੰਡੀ,ਰੁਦ੍ਟ ਅਤੇ ਵਿਸ਼ਵਨਾਥ ਦੇ ਨਾਮ ਉਲੇਖਨੀ ਹਨ ਜਿਹਨਾਂ ਨੇ ਮਹਾਂਕਾਵਿ ਦੇ ਸਰੂਪ ਬਾਰੇ ਆਪੋ ਆਪਣੇ ਗ੍ਥਾਂ ਵਿੱਚ ਚਾਨਣਾਂ ਪਾਇਆ ਹੈ।
 
ਆਚਾਰੀਆ ਭਾਮਹ ਦੇ ਮਹਾਂਕਾਵਿ ਬਾਰੇ ਵਿਚਾਰ
 
ਭਾਮਹ ਨੇ ਆਪਣੇ ਗ੍ਥ (ਕਾਵਿਆਲੰਕਾਰ)ਵਿੱਚ ਮਹਾਂਕਾਵਿ ਦੇ ਹੇਠ ਲਿਖੇ ਗੁਣ ਲੱਛਣ ਵਰਣਨ ਕੀਤੇ ਹਨ:
 
(1)ਮਹਾਂਕਾਵਿ ਵਿੱਚ ਸਰਗ (ਅਧਿਆਇ,ਕਾਂਡ)ਹੁੰਦੇ ਹਨ।
 
(2)ਮਹਾਨ ਚਰਿੱਤਰਾਂ ਦੀ ਵਡਿਆਈ
 
(3)ਟਕਸਾਲੀ ਤੇ ਅਲੰਕਿਰਤ ਭਾਸ਼ਾ
 
(4)ਰਾਜ ਦਰਬਾਰ,ਸਫੀਰ(ਰਾਜਦੂਤ),ਹਮਲਿਆਂ ਯੁੱਧਾਂ ਦਾ ਵਰਣਨ
 
(5)ਨਾਇਕ ਦੀ ਚੜੵਦੀ ਕਲਾ ਦਾ ਵਰਣਨ
 
(6)ਕਹਾਣੀ ਪ੍ਵਾਹ ਵਿੱਚ ਰੋਕ ਪਾਉਣ ਵਾਲੇ ਪ੍ਸੰਗਾਂ ਦਾ ਤਿਆਗ
 
(8)ਧਰਮ,ਅਰਥ,ਕਾਮ ਤੇ ਮੋਕਸ਼ ਇਹਨਾਂ ਚਾਰ ਪਦਾਰਥਾਂ ਦੀ ਵਡਿਆਈ
 
ਆਚਾਰੀਆ ਦੰਡੀ ਦੇ ਮਹਾਂਕਾਵਿ ਬਾਰੇ ਵਿਚਾਰ
 
ਦੰਡੀ ਨੇ "ਕਾਵਿਆਦਰਸ਼"ਵਿੱਚ ਮਹਾਂਕਾਵਿ ਬਾਰੇ ਵਿਚਾਰ ਅੰਕਿਤ ਕੀਤੇ ਹਨ:
 
(1)ਮਹਾਂਕਾਵਿ ਵਿੱਚ ਸਰਗ ਹੁੰਦੇ ਹਨ,ਪਰ ਸਰਗ ਨਾਂ ਤਾਂ ਬਹੁਤ ਵੱਡੇ ਹੋਣ ਅਤੇ ਨਾ ਹੀ ਛੋਟੇ ਹੋਣ।
 
(2)ਮਹਾਂਕਾਵਿ ਦਾ ਆਰੰਭ ਆਸ਼ੀਰਵਾਦ ,ਦੇਵਤਿਆਂ ਦੀ ਉਸਤਤਿ ਜਾਂ ਕਹਾਣੀ ਦੇ ਇਸ਼ਾਰਾ ਕਰਨ ਵਾਲੇ ਕਾਵਿਬੰਧ ਨਾਲ ਹੁੰਦਾ ਹੈ।
 
(3)ਕਥਾਨਕ(ਪਲਾਟ)ਇਤਿਹਾਸ,ਲੋਕਕਥਾ ਜਾਂ ਹੋਰ ਕਿਸੇ ਚੰਗੇ ਬਿਰਤਾਂਤ ਨੂੰ ਲੈ ਕੇ ਤਿਆਰ ਕੀਤਾ ਜਾਂਦਾ ਹੈ।
 
(4)ਧਰਮ,ਅਰਥ,ਕਾਮ ਤੇ ਮੋਕਸ਼ ਇਹਨਾਂ ਚਾਰ ਮਨੁੱਖੀ ਆਦਰਸ਼ਾਂ ਦਾ ਉਲੇਖ ਹੁੰਦਾ ਹੈ।
 
(5)ਨਾਇਕ ਸਿਆਣਾ ਤੇ ਉੱਚੇ ਆਖਲਾਕ ਵਾਲਾ ਹੁੰਦਾ ਹੈ।
 
(6)ਮਹਾਂਕਾਵਿ ਵਰਣਨਾਂ ਨਾਲ ਭਰਪੂਰ ਹੋਵੇ ਜਿਵੇਂ ਕੁਦਰਤ,ਸ਼ਹਿਰ,ਸਮੁੰਦਰ,ਚੰਨ ਦਾ ਚੜਾਓ,ਸੂਰਜ ਦਾ ਚੜਾਓ,ਰਾਜਕੁਮਾਰਾਂ ਦੇ ਜਨਮ ਦਿਨ ,ਵਿਆਹ,ਰਾਜਦੂਤਾਂ ਦਾ ਯੁੱਧ,ਨਾਇਕ ਦੀ ਖੁਸ਼ਹਾਲੀ।
 
(7)ਆਲੰਕਾਰਾਂ,ਰਸਾਂ ਦੇ ਭਾਵਾਂ ਦਾ ਚਿੱਤਰਣ
 
(8)ਲੋਕਾਂ ਲਈ ਜੀਅ ਪਰਚਾਵਾ
 
(9)ਸਰਗਾਂ ਵਿੱਚ ਵੰਨਸੁਵੰਨੇ ਛੰਦਾਂ ਦੀ ਵਰਤੋਂ
 
(10)ਨਾਟਕ ਵਾਲੀਆਂ ਸੰਧੀਆਂ ਦੀ ਯੋਜਨਾ
 
ਆਚਾਰੀਆ ਰੁਦ੍ਟ ਅਨੁਸਾਰ ਮਹਾਂਕਾਵਿ ਦੇ ਗੁਣ
 
ਰੁਦ੍ਟ ਨੇ ਆਪਣੇ ਗ੍ਥ "ਕਾਵਿਆਲੰਕਾਰ" ਵਿੱਚ ਮਹਾਂਕਾਵਿ ਦੇ ਸਰੂਪ ਬਾਰੇ ਵਰਣਨ ਕੀਤਾ ਹੈ:
 
(1) ਮਹਾਂਕਾਵਿ ਦੀ ਕਹਾਣੀ ਸਿਰਜੀ ਹੋਈ ਜਾਂ ਇਤਿਹਾਸ ਤੋਂ ਲਈ ਹੁੰਦੀ ਹੈ ਅਤੇ ਛੋਟੀ ਜਾਂ ਵੱਡੀ ਹੋ ਸਕਦੀ ਹੈ।
 
(2)ਪ੍ਸੰਗ ਦੇ ਅਨੁਕੂਲ ਉਪਕਥਾਵਾਂ ਦੀ ਵਰਤੋਂ
 
(3)ਸਰਗਾਂ ਦੀ ਕਥਾ ਦੀ ਵੰਡ ਤੇ ਨਾਟਕੀ ਤੱਤ
 
(4)ਜੀਵਨ ਦਾ ਭਰਪੂਰ ਚਿੱਤਰਣ ਅਤੇ ਪ੍ਧਾਨ ਕਥਾ ਅਤੇ ਘਟਨਾ ਦੇ ਮਾਧਿਅਮ ਦੁਆਰਾ ਕੁਦਰਤ,ਨਗਰ,ਦੇਸ਼ ਆਦਿ ਦਾ ਵਰਣਨ ਹੁੰਦਾ ਹੈ।
 
(5)ਨਾਇਕ ,ਸਰਬ ਗੁਣ ਭਰਪੂਰ ,ਬਰਾਹਮਣ,ਸੂਰਮਾ ਬਹਾਦਰ,ਜੇਤੂ,ਮਹਾਂਬਲੀ,ਨੀਤੀਵਾਨ ਅਤੇ ਸੁਯੋਗ ਰਾਜਾ ਹੁੰਦਾ ਹੈ।
 
(6)ਪ੍ਤੀਨਾਇਕ ਦਾ ਅਤੇ ਉਸ ਦੇ ਵੰਸ਼ ਦਾ ਵਰਣਨ
 
(7)ਪ੍ਤੀਨਾਇਕ ਉੱਤੇ ਨਾਇਕ ਦੀ ਫਤਿਹ
 
(8)ਧਰਮ,ਅਰਥ,ਕਾਮ ਤੇ ਮੋਕਸ਼ ਚਾਰ ਪਦਾਰਥਾਂ ਦੀ ਪਰਾਪਤੀ
 
(9)ਰਸਾਤਮਕ ਵਰਣਨ
 
(10)ਦੈਵੀ ਤੇ ਪਰਾਸਰੀਰਕ ਘਟਨਾਵਾਂ ਦਾ ਵਰਣਨ ਪਰ ਗੈਰ ਕੁਦਰਤੀ,ਅਣਹੋਣੀਆਂ ਘਟਨਾਵਾਂ ਨਹੀਂ।
 
ਵਿਸ਼ਵਨਾਥ ਦੇ ਮਤ ਅਨੁਸਾਰ ਮਹਾਂਕਾਵਿ ਦਾ ਸਰੂਪ
 
ਵਿਸ਼ਵਨਾਥ ਨੇ "ਸਾਹਿਤਯ ਦਰਪਣ"ਵਿੱਚ ਮਹਾਂਕਾਵਿ ਦੇ ਹੇਠ ਲਿਖੇ ਲੱਛਣ ਮਿਲਦੇ ਹਨ।
 
(1)ਮਹਾਂਕਾਵਿ ਦੀ ਕਹਾਣੀ (ਕਥਾਨਕ) ਸਰਗਾਂ ਵਿੱਚ ਜੜੀ ਹੋਈ ਹੁੰਦੀ ਹੈ।
 
(2)ਨਾਇਕ ਦੇਵਤਾ ਜਾਂ ਉੱਚ ਘਰਾਣੇ ਦਾ ਜੰਮ ਪਲ ਹੋਵੇ,ਉਸ ਵਿੱਚ ਨਾਇਕ ਦੇ ਧੀਰਜ ਵਾਲੇ,ਉੱਚਤਾ ਵਾਲੇ ਗੁਣ ਹੁੰਦੇ ਹਨ।ਗੰਭੀਰਤਾ,ਖਿਮਾ,ਸਨਿਮ੍ਤਾ,ਦਿਰੜਤਾ,ਸਵੈਮਾਨ ਹੁੰਦਾ ਹੈ।
 
(3)ਸ਼ਿੰਗਾਰ ਰਸ ,ਵੀਰ ਰਸ ਤੇ ਸ਼ਾਂਤ ਰਸ ਵਿੱਚ ਕੋਈ ਇੱਕ ਪ੍ਧਾਨ ਹੁੰਦਾ ਹੈ ਬਾਕੀ ਸਹਾਇਕ ਰਸ ਹੋਣ।
 
(4)ਕਥਾਨਕ(ਕਥਾ ਵਸਤੂ) ਵਿੱਚ ਨਾਟਕੀ ਸੰਧੀਆਂ ਹੋਣ।
 
(5)ਇਤਿਹਾਸ ਵਿੱਚ ਮਸ਼ਹੂਰ ਜਾਂ ਉੱਚੇ ਘਰਾਣੇ ਨਾਲ ਸਬੰਧਿਤ ਕਹਾਣੀ ਹੋਵੇ।
 
(6)ਧਰਮ,ਅਰਥ,ਕਾਮ ਤੇ ਮੋਕਸ਼ ਚਾਰ ਮਨੁੱਖੀ ਆਦਰਸ਼ਾਂ ਦਾ ਉਲੇਖ ਹੋਵੇ।
 
(7)ਮੁੱਢ ਵਿੱਚ ਮੰਗਲਾਚਰਣ,ਪਰਮਾਤਮਾ ਦੀ ਬੰਦਨਾ,ਆਸ਼ੀਰਵਾਦ,ਸੱਜਣਾਂ ਦੀ ਪ੍ਸੰਸਾ,ਦੁਸ਼ਟਾਂ ਦੀ ਨਿੰਦਾ ਹੁੰਦੀ ਹੈ।
 
(8)ਸਰਗ ਦੇ ਅਖੀਰ ਵਿੱਚ ਛੰਦ ਬਦਲ ਜਾਵੇ ਪਰ ਕਹਾਣੀ ਦੇ ਵਹਿਣ ਨੂੰ ਨਿਰਵਿਘਨ ਜਾਰੀ ਰੱਖਣ ਲਈਇਕੋ ਤਰਾਂ ਦੇ ਛੰਦ ਦੀ ਲੋੜ ਹੈ।
 
(9)ਘੱਟੋ ਘੱਟ ਅੱਠ ਛੰਦ ਹੋਣ ਜੋ ਨਾ ਤਾਂ ਬਹੁਤ ਵੱਡੇ ਅਤੇ ਨਾ ਹੀ ਬਹੁਤ ਛੋਟੇ ਹੋਣ।
 
(10)ਸਰਗ ਦੇ ਅੰਤ ਵਿੱਚ ਅਗਲੇ ਸਰਗ ਵਿੱਚ ਆਉਣ ਵਾਲੀ ਕਹਾਣੀ ਦੀ ਪਹਿਲਾਂ ਹੀ ਸੂਚਨਾਂ ਹੁੰਦੀ ਹੈ।
 
(11)ਮੌਕੇ ਮੁਤਾਬਿਕ ਅਤੇ ਥਾਂ ਸਿਰ ਆਖਣ,ਸੂਰਜ,ਰਾਤ,ਪ੍ਭਾਤ, ਦੁਪਹਿਰਾ,ਸ਼ਿਕਾਰ,ਪਹਾੜ,ਰੁੱਤਾਂ ,ਜੰਗਲਾਂ,ਸਮੁੰਦਰਾਂ,ਵਿਆਹ ਦੇ ਤਿਉਹਾਰਾਂ ਅਤੇ ਉਤਸਵਾਂ,ਰਾਜ ਕੁਮਾਰਾਂ ਦੇ ਜਨਮ ਦਿਨਾਂ ਦਾ ਵਰਣਨ ਹੁੰਦਾ ਹੈ।
 
(12)ਮਹਾਂਕਾਵਿ ਦਾ ਨਾਮ ਕਵੀ ,ਕਥਾਨਕ,ਨਾਇਕ ਜਾਂ ਹੋਰ ਕਿਸੇ ਪਾਤਰ ਨੂੰ ਮੁੱਖ ਰੱਖਕੇ ਰਖਿਆ ਜਾ ਸਕਦਾ ਹੈ।
 
ਮਹਾਂਕਾਵਿ ਬਾਰੇ ਭਾਰਤੀ ਆਚਾਰੀਆਂ ਦੇ ਮਤਾਂ ਦਾ ਨਿਚੋੜ
 
ਉਪਰੋਕਤ ਭਾਰਤੀ ਆਲੋਚਕਾਂ ਵਿੱਚੋਂ ਵਿਸ਼ਵਨਾਥ ਦੇ ਮਹਂਆਕਾਵਿ ਸਬੰਧੀ ਵਿਚਾਰਾਂ ਨੂੰ ਹੀ ਪ੍ਮਾਣਿਕ ਤੇ ਟਕਸਾਲੀ ਮੰਨਿਆ ਜਾਂਦਾ ਰਿਹਾ ਹੈ।ਪਰੰਤੂ ਇਹ ਲੱਛਣ ਸੰਸਕ੍ਰਿਤ ਵਿੱਚ ਲਿਖੇ ਮਹਾ ਕਾਵਿ ਗ੍ਥਾਂ ਨੂੰ ਸਾਹਮਣੇ ਰੱਖਕੇ ਉਲੀਕੇ ਗਏ ਸਨ,ਇਸ ਲਈ ਸਾਡੇ ਆਧੁਨਿਕ ਯੁਗ ਵਿੱਚ ਸਾਡੀਆਂ ਭਾਰਤੀ ਭਾਸ਼ਾਵਾਂ ਵਿੱਚ ਲਿਖੇ ਜਾਂ ਲਿਖੇ ਜਾ ਰਹੇ ਮਹਾਂਕਾਵਿ ਇਹਨਾਂ ਤੋਂ ਸੁਤੰਤਰ ਵੀ ਲਿਖੇ ਗਏ।ਇਸ ਲਈ ਆਧੁਨਿਕ ਭਾਰਤੀ ਕਾਵਿ ਚਿੰਤਕਾਂ ਨੇ ਨਵੇਂ ਸਿਰੇ ਤੋਂ ਮਹਾਂਕਾਵਿ ਦੀ ਪਰਿਭਾਸ਼ਾ ਤੇ ਸਰੂਪ ਬਾਰੇ ਚਾਨਣਾਂ ਪਾਇਆ ਹੈ।
 
ਪੱਛਮੀ ਮਹਾਂਕਾਵਿ ਧਾਰਾ
 
ਭਾਰਤ ਦੀ ਮਹਾਂਕਾਵਿ ਪਰੰਪਰਾਂ ਦੀ ਤਰਾਂ ਪੱਛਮੀ ਸਾਹਿਤ ਵਿੱਚ ਵੀ ਮਹਾਂਕਾਵਿ ਦੀ ਇੱਕ ਲੰਮੀ ਤੇ ਦੀਰਘ ਪੰਪਰਾਂ ਹੈ।ਯੂਰਪ ਵਿੱਚ ਮਹਾਂਕਾਵਿ ਦੇ ਸਰੂਪ ਤੇ ਲੱਛਣਾਂ ਉੱਤੇ ਪੁਰਾਣੇ ਯੁਗ,ਮੱਧ ਯੁਗ ਤੇ ਆਧੁਨਿਕ ਯੁਗ ਵਿੱਚ ਭਰਪੂਰ ਵਿਚਾਰ ਹੋਇਆ ਹੈ।ਮਹਾਂਕਾਵਿ ਦੇ ਪ੍ਥਮ ਤੇ ਪ੍ਮੁੱਖ ਵਿਆਖਿਆਕਾਰ ਅਰਸਤੂ ਦੇ ਵਿਚਾਰ ਉਲੇਖ ਯੋਗ ਹਨ।ਅਰਸਤੂ ਨੇ ਆਪਣੇ ਆਲੋਚਨਾ ਗ੍ਥ 'ਪੋਇਟਿਕਸ'(poetics)ਵਿੱਚ ਦੁਖਾਂਤ ,ਮਹਾਂਕਾਵਿ ਅਤੇ ਪ੍ਗੀਤ ਦੀ ਬੜੀ ਦੀਰਘ ਘੋਖ ਕੀਤੀ ਹੈ ਅਤੇ ਮਹਾਂਕਾਵਿ ਨੂੰ ਦੁਖਾਂਤ ਤੋਂ ਬਾਅਦ ਮਹੱਤਵਪੂਰਨ ਸਥਾਨ ਦਿੱਤਾ ਹੈ। ਅਰਸਤੂ ਨੇ ਮਹਾਂਕਾਵਿ ਦੀ ਨਿਵੇਕਲੀ ਪਰਿਭਾਸ਼ਾ ਤਾਂ ਭਾਵੇ ਨਹੀਂ ਦਿੱਤੀ ਪਰੰਤੂ ਉਸ ਦੇ ਵਿਭਿੰਨ ਕਥਨਾਂ ਤੇ ਸੰਕੇਤਾਂ ਤੋਂ ਮਹਾਂਕਾਵਿ ਦੇ ਸਰੂਪ ਤੇ ਵਿਸ਼ੇਸ਼ਤਾਵਾਂ ਦੀ ਪ੍ਮਾਣਿਕ ਵਿਆਖਿਆ ਮਿਲਦੀ ਹੈ।
 
ਅਰਸਤੂ ਅਨੁਸਾਰ ਮਹਾਂਕਾਵਿ ਦੀਆਂ ਵਿਸ਼ੇਸ਼ਤਾਵਾਂ
 
(1)ਮਹਾਂਕਾਵਿ ਇੱਕ ਕਥਾਤਮਕ ਅਨੁਕਰਣ (narrative imitation)ਹੈ।
 
(2)ਇਹ ਛੇਪਦੀ ਛੰਦ(Hexametre)ਵਿੱਚ ਲਿਖਿਆ ਜਾਂਦੇ ਹੈ।
 
(3)ਕਥਾਨਕ ਸੰਪੂਰਨ ਤੇ ਸੰਗਠਿਨ ਹੁੰਦਾ ਹੈ ਜਿਸ ੜਿੱਚ ਆਦਿ ,ਮੱਧ ਤੇ ਅੰਤ ਦਾ ਸਪਸ਼ਟ ਵਿਕਾਸ ਹੁੰਦਾ ਹੈ।
 
(4)ਕਥਾਨਕ ਦਾ ਰੂਪ ਵਿਧਾਨ ਇਤਿਹਾਸ ਤੋਂ ਵੱਖਰਾ ਤੇ ਭਿੰਨ ਹੁੰਦਾ ਹੈ।ਖਿਉਂਜੋ ਮਹਾਂਕਾਵਿ ਵਿੱਚ ਇੱਕ ਸੰਗਠਿਤ ਇਕਾਈ ਵਰਤਮਾਨ ਰਹਿੰਦੀ ਹੈ।
 
(5)ਮਹਾਂਕਾਵਿ ਵਿੱਚ ਇੱਕ ਖਾਸ ਆਨੰਦ ਪ੍ਦਾਨ ਕਰਨ ਦੀ ਵਿਸ਼ੇਸ਼ ਸ਼ਕਤੀ ਵਰਤਮਾਨ ਰਹਿੰਦੀ ਹੈ।
 
(6)ਇਸ ਵਿੱਚ ਅਨੇਕ ਬਹੁਭਾਂਤੀ ਵਸਤੂਆਂ,ਪਰਿਸਥਿਤੀਆਂ ਤੇ ਮਨੋਭਾਵਾਂ ਦਾ ਵਰਣਨ ਹੁੰਦਾ ਹੈ।
 
(7)ਮਹਾਂਕਾਵਿ ਵਿੱਚ ਕਰਤਾਰੀ ਕਲਪਨਾ,ਪਰਾਸਰੀਰਕ (supernatural)ਘਟਨਾਵਾਂ ਅਤੇ ਅਲੋਕਿਕ ਕਾਰਜਾਂ ਨੂੰ ਵੀ ਸਥਾਨ ਦਿੱਤਾ ਜਾਂਦਾ ਹੈ।
 
(8)ਇਸ ਦੀ ਸ਼ੈਲੀ ਤੇ ਬੋਲੀ ਬੜੀ ਮਾਰਮਿਕ ਤੇ ਗੌਰਵ ਪੂਰਨ ਹੁੰਦੀ ਹੈ।
 
(9)ਇਸ ਵਿੱਚ ਮਹਾਨ ਵਿਅਕਤੀਆਂ ਦਾ ਵਰਣਨ ਹੁੰਦਾ ਹੈ।
 
(10)ਮਹਾਂਕਾਵਿ ਵਿੱਚ ਤਿੰਨ ਏਕਤਾਵਾਂ (ਕਾਰਜ,ਸਮਾਂ ਤੇ ਪਾਤਰ) ਦਾ ਖਿਆਲ ਰੱਖਿਆ ਜਾਂਦਾ ਹੈ।
 
ਅਰਸਤੂ ਦੇ ਉਪਰੋਕਤ ਵਿਚਾਰ ਪੱਛਮੀ ਮਹਾਂਕਾਵਿ ਦੇ ਇੱਕ ਰੂਪ 'ਵਿਕਾਸਸ਼ੀਲ ਮਹਾਂਕਾਵਿ'(epic of growth)ਉੱਤੇ ਲਾਗੂ ਹੁੰਦੇ ਹਨ,ਇਸ ਦੇ ਦੂਜੇ ਰੂਪ 'ਕਲਾਤਮਕ ਮਹਾਂਕਾਵਿ'(epic of art)ਉੱਤੇ ਨਹੀਂ ਢੁਕਦੇ।
 
ਸੰਸਕ੍ਰਿਤ ਦੇ ਮਹਾਂਕਾਵਿ
 
ਮਹਾਭਾਰਤ,ਰਾਮਾਇਣ,ਰਘੂਵੰਸ਼,ਸ਼ਿਸ਼ੂਪਾਲ ਵਧ,ਨੈਸ਼ਧ ਚਰਿਤ,ਕਿਰਾਤਾਰਜੁਨੀਯ (ਕਿਰਾਤ ਅਤੇ ਅਰਜੁਨ ਦਾ ਕਾਵਿ)
 
ਹਿੰਦੀ ਦੇ ਮਹਾਂਕਾਵਿ
 
ਪਿਰਥਵੀ ਰਾਜ ਰਾਸੋ,ਰਾਮਚੰਦਿਰਕਾ,ਪਦਮਾਵਤ,ਰਾਮ ਚਰਿਤ ਮਾਨਸ,ਕਾਮਾਇਨੀ,ਸਾਕੇਤ,ਲੋਕਾਯਤ,ਨੂਰਜਹਾਂ ਆਦਿ।
 
ਪੰਜਾਬੀ ਦੇ ਮਹਾਂਕਾਵਿ
 
ਲਕਸ਼ਮੀ ਦੇਵੀ,ਰਾਣਾ ਸੂਰਤ ਸਿੰਘ,ਵਿਸ਼ਵਨੂਰ,ਮਰਦ ਅਗੰਮੜਾ,ਏਸ਼ੀਆ ਦਾ ਚਾਨਣ,ਲੂਣਾ,ਮਾਲਵੇਦ੍,ਚਮਕੌਰ,ਨਾਨਕਾਇਣ,ਸਾਕਾ ਜਿਨ ਕੀਆ
 
ਅੰਗਰੇਜ਼ੀ ਤੇ ਪੱਛਮੀ ਮਹਾਂਕਾਵਿ
 
Illiad,Odyssey(Homer)
 
Aeneid(Virgil)
 
Divine Comedy(Dante)
 
Paradise Lost (Milton)
 
Beowulf(Anglo-Sexon Age)
 
ਹਵਾਲੇ
 
ਭਾਰਤੀ ਕਾਵਿ ਸ਼ਾਸਤ੍ਰ, ਡਾ.ਗੁਰਸ਼ਰਨ ਕੌਰ ਜੱਗੀ.ਆਰਸ਼ੀ ਪਬਲਿਕੇਸ਼ਨ 1994, ਦਿੱਲੀ।
 
ਭਾਰਤੀ ਕਾਵਿ ਸ਼ਾਸਤ੍ਰ,ਡਾ:ਪਰੇਮ ਪ੍ਕਾਸ਼ ਸਿੰਘ ਧਾਲੀਵਾਲ 2012ਮਦਾਨ ਪਬਲਿਕੇਸ਼ਨਜ਼ ,ਪਟਿਆਲਾ।
 
==ਮਹਾਂਕਾਵਿ==
‘ਮਹਾਕਾਵਿ’ ਦੋ ਸ਼ਬਦ ‘ਮਹਤ੍ਰ’ ਅਤੇ ’ਕਾਵਿ’ ਦਾ ਸਮਸਤ ਰੂਪ ਹੈ ਇਸ ਦਾ ਅਰਥ ਹੈ ਮਹਾਨ ਕਾਵਿ। ਸੰਸਕ੍ਰਿਤ ਸਾਹਿਤ ਵਿੱਚ ਇਸਦੀ ਸਰਬ ਪ੍ਰਥਮ ਵਰਤੋਂ ਬਾਲਮੀਕੀ ਰਮਾਇਣ ਦੇ ਉਤਰ ਕਾਂਡ ਵਿੱਚ ਉਹੀ ਹੈ। ਜਦੋਂ ਲਵਕੁਸ਼ ਦੁਆਰਾ ਰਮਾਇਣ ਦਾ ਪਾਠ ਕਰਨ ਤੇ ਭਗਵਾਨ ਰਾਮ ਨੇ ਤਿੰਨ ਸਵਾਲ ਪੁੱਛੇ ਕਿ ਇਸ ਮਹਾਂਕਾਵਿ ਦਾ ਵਿਸਤਾਰ ਕਿਨ੍ਹਾਂ ਹੈ ? ਇਸ ਵਿੱਚ ਕਿਸ ਮਹਾਤਮਾ ਦੀ ਪ੍ਰਤਿਸਠਾ ਹੋਈ ਹੈ ? ਅਤੇ ਇਸ ਦਾ ਰਚੈਤਾ ਮੁਨੀ ਕਿੱਥੇ ਹੈ ? ਇਨ੍ਹਾਂ ਪ੍ਰਸ਼ਨਾ ਦਾ ਮਹਾਂਕਾਵਿ ਦੇ ਤਿੰਨ ਮੁੱਖ ਤੱਤ ਸਹਾਮਣੇ ਆਏ ਹਨ—ਮਹਾਂਕਾਵਿ ਦਾ ਅਕਾਰ ਵੱਡਾ ਹੁੰਦਾ ਹੈ। ਇਸ ਵਿੱਚ ਮਹਾਨ ਪੁਰਸ਼ ਦਾ ਚਿੱਤਰਣ ਹੁੰਦਾ ਹੈ ਅਤੇ ਇਸਦਾ ਰਚੈਤਾ ਕੋਈ ਸ੍ਰੇਸ਼ਟ ਮੁਨੀ ਹੁੰਦਾ ਹੈ। ਪਰ ਕਾਵਿ ਸ਼ਾਸ਼ਤ੍ਰੀ ਦ੍ਰਿਸ਼ਟੀ ਤੋਂ ਇਸਦੀ ਸਭ ਤੋਂ ਪਹਿਲੀ ਪਰਿਭਾਸ਼ਾ ਭਾਮਹ ਨੇ ਦਿੱਤੀ ਹੈ ਉਸ ਅਨੁਸਾਰ ਮਹਾਂਕਾਵਿ ਸਰਗ-ਬੱਧ ਹੁੰਦਾ ਹੈ। ਉਸ ਵਿੱਚ ਮਹਾਨ ਜਾਂ ਗੰਭੀਰ ਵਿਸ਼ਾ ਲਿਆ ਜਾਂਦਾ ਹੈ। ਕੋਈ ਉਦਾਤ ਚਰਿਤ੍ਰ ਵਾਲਾ ਮਹਾਂਪੁਰਸ਼ ਉਸਦਾ ਨਾਇਕ ਹੁੰਦਾ ਹੈ ਅਤੇ ਉਸਦੀ ਸ਼੍ਰੇਸ਼ਠਤਾ ਚਿਤਰਿਆ ਜਾਂਦਾ ਹੈ। ਉਸ ਵਿੱਚ ਚਾਰ ਪੁਰਸ਼ਾਰਥਾ (ਧਰਮ, ਅਰਥ, ਕਾਮ, ਮੌਕਸ) ਦਾ ਪ੍ਰਤਿਪਾਦਨ ਹੁੰਦਾ ਹੈ। ਉਸ ਵਿੱਚ ਨਾਟਕੀ ਪੰਚ ਸੰਧੀਆਂ ਆਦਿ ਦੀ ਯੋਜਨਾਂ ਹੁੰਦੀ ਹੈ। ਉਸ ਵਿੱਚ ਵੱਖ ਵੱਖ ਰਸਾਂ ਦਾ ਚਿਤਰਣ ਹੁੰਦਾ ਹੈ। ਰੁਤਾ, ਪ੍ਰਾਕਿਤਿਕ ਵਸਤੂਆਂ ਉਤਸਵਾਂ ਆਦਿ ਦਾ ਵਰਣਨ ਹੁੰਦਾ ਹੈ। ਸ਼ੰਸਕ੍ਰਿਤਿਕ ਸ਼੍ਰੇਸ਼ਠਤਾ ਨੂੰ ਦਰਸਾਇਆ ਜਾਂਦਾ ਹੈ। ਭਾਮਹ ਤੋਂ ਬਾਅਦ ਦੰਡੀ ਨੇ ਮਹਾਂਕਾਵਿ ਦੇ ਲੱਛਣਾ ਉਤੇ ਪ੍ਰਕਾਸ਼ ਪਾਇਆ ਹੈ। ਉਸਦੇ ਕਥਨ ਅਨੁਸਾਰ ਮਹਾਂਕਾਵਿ ਸਰਗਬੱਧ ਰਚਨਾ ਹੈ। ਇਸ ਦੇ ਆਰੰਭ ਵਿੱਚ ਮੰਗਲਾ ਚਰਨ ਅਤੇ ਕਥਾ ਵਸਤੂ ਦੇ ਨਿਰਦੇਸ਼ ਦਾ ਵਿਧਾਨ ਹੁੰਦਾ ਹੈ। ਇਸਦੀ ਕਥਾ ਵਸਤੂ ਇਤਿਹਾਸਕ ਜਾਂ ਸੱਜਨ ਲੋਕਾਂ ਵਿੱਚ ਪ੍ਰਚਿਲਤ ਹੁੰਦੀ ਹੈ। ਇਸ ਨਾਇਕ ਚਤੁਰ ਧੀਰੋਦਾਤੋਂ ਹੁੰਦਾ ਹੈ। ਇਸ ਵਿੱਚ ਨਗਰਾਂ ਰੁਤਾਂ, ਪਰਬਤਾਂ ਸੈਰ ਸਪਾਟਿਆਂ ਦਾ ਵਰਣਨ ਹੁੰਦਾ ਹੈ। ਇਸ ਵਿੱਚ ਸਿੰਗਾਰ,ਵਿਆਹ,ਕੁਮਾਰਜਨਮ, ਮੰਤਰੀਆਂ ਨਾਲ ਸਲਾਹ ਮਸਵਰਾਂ ਅਤੇ ਨਾਇਕ ਦਾ ਉਥਾਨ ਵਰਣਨ ਕੀਤਾ ਜਾਂਦਾ ਹੈ। ਅੰਲਕਾਰ, ਰਸ, ਭਾਵ ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਵਿੱਚ ਨਟਕੀ ਸੰਧੀਆਂ ਦੀ ਯੋਜਨਾ ਹੁੰਦੀ ਹੈ ਅਤੇ ਸਰਗ ਅਨੁਸਾਰ ਛੰਦ ਬਦਲਦੀਆਂ ਹਨ ਜੋ ਸੁਣਨ ਵਿਚਤ ਹੁਥਤ ਸੁਖਾਵੇਂ ਹੁੰਦੇ ਹੁੰਦੇ ਹਨ।