ਕਾਰਲ ਮਾਰਕਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 40:
ਮਾਰਕਸ ਦੇ ਵਿਗਿਆਨਕ ਅਤੇ ਸਿਆਸੀ ਖਿਆਲ ਨੁਮਾਇਆਂ ਤੌਰ ਤੇ ਉਸ ਵਕਤ ਰੂਪਵਾਨ ਹੋਏ ਜਦੋਂ ਜਰਮਨੀ ਅਤੇ ਦੂਜੇ ਯੂਰਪੀ ਮੁਲਕਾਂ ਵਿੱਚ ਅਜ਼ੀਮ ਇਤਹਾਸਕ ਘਟਨਾਵਾਂ ਦੀ ਜ਼ਮੀਨ ਹਮਵਾਰ ਹੋ ਰਹੀ ਸੀ। ਸਰਮਾਏਦਾਰੀ ਦੇ ਤਰੱਕੀ ਕਰ ਜਾਣ ਨਾਲ ਯੂਰਪ ਦੇ ਬਹੁਤ ਸਾਰੇ ਮੁਲਕਾਂ ਵਿੱਚ ਜਾਗੀਰਦਾਰੀ ਰਿਸ਼ਤਿਆਂ ਦੀ ਰਹਿੰਦ ਖੂੰਹਦ ਬਹੁਤ ਜ਼ਿਆਦਾ ਨਾਕਾਬਲੇ ਬਰਦਾਸ਼ਤ ਹੋ ਗਈ ਸੀ। ਮਸ਼ੀਨਾਂ ਦੇ ਜ਼ਹੂਰ ਅਤੇ ਸਰਮਾਏਦਾਰਾਨਾ ਸਨਅਤ ਦੀ ਵੱਡੇ ਪੈਮਾਨੇ ਤੇ ਤਰੱਕੀ ਨੇ ਕਿਸਾਨਾਂ ਅਤੇ ਦਸਤਕਾਰਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ। ਪਰੋਲਤਾਰੀਆ ਦੀ ਸ਼ਕਲ ਸੂਰਤ ਇੱਕ ਅਜਿਹੇ ਤਬਕੇ ਵਰਗੀ ਹੋ ਗਈ ਸੀ ਜੋ ਪੈਦਾਵਾਰ ਦੇ ਤਮਾਮ ਵਸੀਲਿਆਂ ਤੋਂ ਮਹਿਰੂਮ ਹੋ ਚੁੱਕਾ ਸੀ। ਪੱਛਮੀ ਯੂਰਪ ਦੇ ਮੁਲਕਾਂ ਵਿੱਚ ਸਰਮਾਏਦਾਰੀ ਦੇ ਉਭਾਰ ਨੇ ਜਮਾਤੀ ਜੰਗ ਦੇ ਆਸਾਰ, ਬੁਰਜ਼ਵਾ ਜਮਹੂਰੀਅਤ ਅਤੇ ਕੌਮੀ ਅਜ਼ਾਦੀ ਦੀਆਂ ਲਹਿਰਾਂ ਨੂੰ ਨੁਮਾਇਆਂ ਕਰ ਦਿੱਤਾ। ਪਰੋਲਤਾਰੀਆ ਇਤਿਹਾਸਕ ਤਾਕਤ ਦੀ ਸੂਰਤ ਵਿੱਚ ਉੱਭਰ ਆਈ ਜੋ ਹੁਣੇ ਤੱਕ ਅਰੰਭਕ ਹਾਲਤ ਵਿੱਚ ਸੀ ਅਤੇ ਸਰਮਾਏਦਾਰਾਨਾ ਜ਼ੁਲਮ ਅਤੇ ਲੁੱਟ ਦੇ ਖਿਲਾਫ ਗ਼ੈਰ ਚੇਤਨ ਵਿਰੋਧ ਸੀ। ਅਰਧ ਜਾਗੀਰਦਾਰਾਨਾ ਪੱਛੜੇ, ਆਰਥਿਕ ਅਤੇ ਸਿਆਸੀ ਤੌਰ ਤੇ ਗ਼ੈਰ ਮੁਤਹਿਦਾ ਜਰਮਨੀ ਵਿੱਚ ਇੱਕ ਬੁਰਜ਼ਵਾ ਜਮਹੂਰੀ ਇਨਕਲਾਬ ਪਲ ਰਿਹਾ ਸੀ ਜਿੱਥੇ ਮੌਜੂਦ ਜਾਗੀਰਦਾਰੀ ਅਤੇ ਨਵੀਂ ਪੈਦਾ ਹੋਈ ਸਰਮਾਏਦਾਰੀ, ਦੋਨਾਂ ਦੇ ਹੱਥੋਂ ਲੋਕ ਦੋਹਰੇ ਜਬਰ ਦਾ ਸ਼ਿਕਾਰ ਸਨ। 1830 ਵਾਲੇ ਦਹਾਕੇ ਦੇ ਆਖ਼ਰ ਵਿੱਚ 1840 ਵਾਲੀ ਦਹਾਕੇ ਦੇ ਸ਼ੁਰੂ ਵਿੱਚ ਜਰਮਨੀ ਦੀ ਜ਼ਿਆਦਾਤਰ ਜਨਤਾ ਵਿੱਚ ਬੇਚੈਨੀ ਦਾ ਅਹਿਸਾਸ ਘਰ ਕਰ ਗਿਆ ਸੀ। ਸਮਾਜੀ ਜਿੰਦਗੀ ਦੀਆਂ ਸਰਗਰਮੀਆਂ ਵਿੱਚ ਵੱਖ ਵੱਖ ਵਿਰੋਧ ਜਨਮ ਲੈ ਰਹੇ ਸਨ। ਬੁਰਜ਼ਵਾਜ਼ੀ ਅਤੇ ਦਾਨਸ਼ਵਰਾਂ ਵਿੱਚ ਵੱਖ ਵੱਖ ਕਿਸਮ ਦੀਆਂ ਦੀਆਂ ਸਫ਼ਬੰਦੀਆਂ ਹੋ ਰਹੀਆਂ ਸਨ।
[[File:Jenny-von-Westphalen.jpg|thumb|left|150px|ਜੈਨੀ ਵਾਨ ਵਾਸੀਟਖ਼ੀਲਨ, 1830ਵਿਆਂ ਵਿੱਚ]]
[[ਹੀਗਲ]] ਦੇ ਕੰਮ ਨਾਲ ਮਾਰਕਸ ਦੀ ਪਛਾਣ ਉਸ ਦੇ ਵਿਦਿਆਰਥੀ ਜ਼ਮਾਨੇ ਤੋਂ ਹੀ ਹੋ ਗਈ ਸੀ ਜਦੋਂ ਉਸ ਨੇ ਹੀਗਲ ਦੇ ਨੌਜਵਾਨ ਪੈਰੋਕਾਰਾਂ ਨਾਲ, ਜੋ ਹੀਗਲ ਦੇ ਦਰਸ਼ਨ ਤੋਂ ਇੰਤਹਾਪਸੰਦ ਨਤੀਜੇ ਕੱਢਣ ਦੀ ਕੋਸ਼ਿਸ਼ ਕਰਦੇ ਸਨ, ਮੇਲ ਜੋਲ ਸ਼ੁਰੂ ਕਰ ਲਿਆ ਸੀ। ਮਾਰਕਸ ਦੇ ਥੀਸਿਸ, ''[[ਡੇਮੋਕਰੀਟਸ ਦੇ ਕੁਦਰਤ ਦੇ ਦਰਸ਼ਨ ਅਤੇ ਐਪੀਕਿਊਰਸ ਦੇ ਕੁਦਰਤ ਦੇ ਦਰਸ਼ਨ ਵਿੱਚ ਫਰਕ]]'' ਤੋਂ ਪਤਾ ਚੱਲਦਾ ਹੈ ਕਿ ਚਾਹੇ ਉਹ ਅਜੇ ਵਿਚਾਰਵਾਦ ਦੇ ਦ੍ਰਿਸ਼ਟੀਕੋਣ ਨਾਲ ਚਿੰਬੜਿਆ ਹੋਇਆ ਸੀ ਉਸ ਨੇ ਹੀਗਲ ਦੀ ਵਿਰੋਧ ਵਿਕਾਸੀ ਤਜ਼ਾਦ ਦੇ ਦਰਸ਼ਨ ਤੋਂ ਇਨਕਲਾਬੀ ਨਤੀਜੇ ਕਢਣੇ ਸ਼ੁਰੂ ਕਰ ਦਿੱਤੇ ਸਨ। ਮਿਸਾਲ ਦੇ ਤੌਰ ਤੇ ਜਦੋਂ ਹੀਗਲ ਨੇ [[ਐਪੀਕਿਊਰਸ]] ਨੂੰ ਉਸ ਦੇ ਪਦਾਰਥਵਾਦ ਅਤੇ ਨਾਸਤਿਕਤਾ ਕਾਰਨ ਸ਼ਦੀਦ ਆਲੋਚਨਾ ਦਾ ਨਿਸ਼ਾਨਾ ਬਣਾਇਆ, ਮਾਰਕਸ ਨੇ ਇਸ ਦੇ ਉਲਟ ਇਸ ਪ੍ਰਾਚੀਨ ਯੂਨਾਨੀ ਦਰਸ਼ਨ ਦੀ ਧਾਰਮਿਕਤਾ ਅਤੇ ਵਹਿਮਪ੍ਰਸਤੀ ਦੇ ਖਿਲਾਫ ਦਲੇਰਾਨਾ ਜਦੋਜਹਿਦ ਦੀ ਤਾਰੀਫ਼ ਕੀਤੀ। ਮਾਰਕਸ ਨੇ ਆਪਣਾ ਥੀਸਿਸ ਯੂਨੀਵਰਸਿਟੀ ਨੂੰ ਪੇਸ਼ ਕੀਤਾ ਅਤੇ ਅਪ੍ਰੈਲ 1841 ਵਿੱਚ ਦਰਸ਼ਨ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ।
 
ਯੂਨੀਵਰਸਟੀ ਦਾ ਕੰਮ ਖ਼ਤਮ ਕਰਨ ਦੇ ਬਾਅਦ ਉਸ ਨੇ ਚਾਹਿਆ ਕਿ ਉਹ ਆਪਣੇ ਆਪ ਨੂੰ ਗਿਆਨ ਖੇਤਰ ਦੇ ਲਈ ਵਕਫ਼ ਕਰ ਦੇਵੇ ਅਤੇ ਬੋਨ ਵਿੱਚ ਪ੍ਰੋਫੈਸਰ ਬਣ ਜਾਵੇ। ਲੇਕਿਨ ਪਰੂਸ਼ੀਆ ਗੌਰਮਿੰਟ ਦੀ ਤਰਕੀਪਸੰਦ ਪਰੋਫ਼ੈਸਰਾਂ ਨੂੰ ਯੂਨੀਵਰਸਟੀਆਂ ਵਿੱਚੋਂ ਕੱਢ ਬਾਹਰ ਕਰਨ ਦੀ ਪਿਛਾਖੜੀ ਨੀਤੀ ਨਾਲ ਮਾਰਕਸ ਦਾ ਇਹ ਭਰੋਸਾ ਪੁਖ਼ਤਾ ਹੋ ਗਿਆ ਕਿ ਪਰੂਸ਼ੀਆ ਦੀਆਂ ਯੂਨੀਵਰਸਟੀਆਂ ਵਿੱਚ ਤਰਕੀਪਸੰਦ ਅਤੇ ਆਲੋਚਨਾਤਮਿਕ ਖ਼ਿਆਲਾਂ ਦੀ ਕੋਈ ਗੁੰਜਾਇਸ਼ ਨਹੀਂ। [[ਰੀਨਸ਼ੇ ਜੇਤੁੰਗ]] (Rheinische Zeitung) ਨੇ ਮਾਰਕਸ ਨੂੰ ਸਿਆਸੀ ਰੂੜੀਵਾਦ ਅਤੇ ਜ਼ੁਲਮ ਦੇ ਖਿਲਾਫ ਨਵੇਂ ਖ਼ਿਆਲਾਂ ਦਾ ਪਰਚਾਰ ਕਰਨ ਦੇ ਲਈ ਪਲੇਟਫ਼ਾਰਮ ਮੁਹਈਆ ਕਰ ਦਿੱਤਾ। ਉਹ ਅਪ੍ਰੈਲ 1842 ਨੂੰ ਇਸ ਅਖ਼ਬਾਰ ਨਾਲ ਜੁੜ ਗਿਆ ਅਤੇ ਉਸੇ ਸਾਲ ਅਕਤੂਬਰ ਵਿੱਚ ਉਸ ਦਾ ਐਡੀਟਰ ਬਣ ਗਿਆ। ਮਾਰਕਸ ਦੀ ਸੰਪਾਦਕੀ ਹੇਠ [[ਰੀਨਸ਼ੇ ਜੇਤੁੰਗ]] ਦਾ ਇਨਕਲਾਬੀ ਜਮਹੂਰੀ ਰੁਝਾਨ ਹੋਰ ਜ਼ਿਆਦਾ ਸਪਸ਼ਟ ਹੋ ਗਿਆ। ਉਸ ਨੇ ਸਮਾਜੀ,ਸਿਆਸੀ ਅਤੇ ਰੂਹਾਨੀ ਹਕੂਮਤ ਦੇ ਹਰ ਜਬਰ ਦੇ ਖਿਲਾਫ ਬੇਬਾਕ ਬਗਾਵਤ ਕਰ ਦਿੱਤੀ ਜੋ ਪਰੂਸ਼ੀਆ ਅਤੇ ਤਮਾਮ ਜਰਮਨੀ ਵਿੱਚ ਫੈਲ ਗਈ। ਮਾਰਕਸ ਨੇ ਇੱਕ ਸੱਚੇ ਜਮਹੂਰੀ ਇਨਕਲਾਬੀ ਦੀਆਂ ਤਰ੍ਹਾਂ ਆਪਣੇ ਲੇਖਾਂ ਵਿੱਚ ਜਨਤਾ ਦੀਆਂ ਆਰਥਿਕ ਗ਼ਰਜਾਂ ਦਾ ਪੱਖ ਪੂਰਿਆ। ਅਖ਼ਬਾਰ ਦੇ ਤਜਰਬੇ ਨਾਲ ਮਾਰਕਸ ਨੂੰ ਮਜ਼ਦੂਰਾਂ ਦੀਆਂ ਹਾਲਤਾਂ ਅਤੇ ਜਰਮਨੀ ਦੀ ਸਿਆਸੀ ਜਿੰਦਗੀ ਦਾ ਭਰਪੂਰ ਗਿਆਨ ਹਾਸਲ ਹੋਇਆ। ਲੋਕਾਂ ਦੀਆਂ ਭਖਦੀਆਂ ਜ਼ਰੂਰਤਾਂ ਦੇ ਬਾਰੇ ਵਿੱਚ ਵੀ ਪੂਰੂਸ਼ੀਆ ਦੀ ਹਕੂਮਤ ਅਤੇ ਉਸ ਦੇ ਅਫ਼ਸਰਾਂ ਦੇ ਜਾਲਮ ਰਵਈਏ ਦੇ ਦਰਜਨਾਂ ਤਥ ਵੇਖਦੇ ਹੋਏ ਮਾਰਕਸ ਇਸ ਨਤੀਜੇ ਤੇ ਅੱਪੜਿਆ ਕਿ ਇਹ ਹਕੂਮਤ, ਇਸ ਦੇ ਅਫ਼ਸਰ ਅਤੇ ਉਸ ਦੇ ਕਾਨੂੰਨ, ਲੋਕਾਂ ਦੀਆਂ ਇਛਾਵਾਂ ਦੇ ਰਾਖੇ ਨਹੀਂ ਬਲਕਿ ਹੁਕਮਰਾਨਾਂ ਦੇ ਹਿਤਾਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਵਿੱਚ ਅਮੀਰ ਅਤੇ ਮੁਲਾਣੇ ਵੀ ਸ਼ਾਮਿਲ ਹਨ। ਇਹ ਰੀਨਸ਼ੇ ਜੇਤੁੰਗ ਵਿੱਚ ਕੰਮ ਕਰਨ ਦਾ ਨਤੀਜਾ ਸੀ ਕਿ ਉਸ ਨੇ [[ਆਰਥਿਕਤਾ]] ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। [[ਫਰੈਡਰਿਕ ਏਂਗਲਜ਼|ਏਂਗਲਜ਼]] ਦੇ ਮੁਤਾਬਿਕ ਬਾਅਦ ਵਿੱਚ ਮਾਰਕਸ ਅਕਸਰ ਕਿਹਾ ਕਰਦਾ ਸੀ ਕਿ ਇਹ "ਲੱਕੜ ਚੋਰੀ ਦਾ ਕਾਨੂੰਨ ਪੜ੍ਹਨ ਅਤੇ ਮੋਜ਼ਲੇ ਦੇ ਕਿਸਾਨਾਂ ਦੇ ਹਾਲਾਤ ਦੀ ਘੋਖ ਕਰਨ ਦਾ ਨਤੀਜਾ ਸੀ ਜਿਸ ਨੇ ਉਸਨੂੰ ਖ਼ਾਲਸ ਰਾਜਨੀਤੀ ਨਾਲ ਆਰਥਿਕ ਸੰਬੰਧਾਂ ਦੀ ਤਰਫ਼ ਆਕਰਸ਼ਤ ਕੀਤਾ ਅਤੇ ਇਸ ਤਰ੍ਹਾਂ ਉਸਨੂੰ ਸੋਸ਼ਲਿਜ਼ਮ ਦੀ ਰਾਹ ਵਿਖਾਈ।"<ref>[https://www.marxists.org/archive/marx/works/1892/11/marx.htm Biography of Marx by Engels - Marxists Internet Archive]</ref>