ਪਾਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 80:
 
===ਸਭ ਤੋਂ ਖ਼ਤਰਨਾਕ===
 
ਪਾਸ਼ ਦੀ ਇਹ ਕਵਿਤਾ ਬਹੁਤ ਮਕਬੂਲ ਹੈ, ਇਸ ਕਵਿਤਾ ਦਾ ਇਕ ਹੋਰ ਪਾਸਾਰ ਫਿਰਕਾਪ੍ਰਸਤ ਤਾਕਤਾਂ ਦਾ ਜਬਰਦਸਤ ਵਿਰੋਧ ਕਰਨਾ ਹੈ ਅਤੇ ਇਹ ਵੀ ਦੱਸਣਯੋਗ ਹੈ ਕਿ ਅਜਿਹਾ ਕਰਦਿਆਂ ਉਸ ਨੇ ਨਾ ਤਾਂ ਰਾਜਸੱਤਾ ਦਾ ਖੁਸ਼ਾਮਦੀ ਪੱਖ ਪੂਰਿਆ ਹੈ ਅਤੇ ਨਾ ਹੀ ਫਿਰਕਾਪ੍ਰਸਤ ਅੱਤਵਾਦੀਆਂ ਕਾਤਲਾਂ ਨੂੰ ਮਾਸੂਮ ਦਰਸਾਇਆ ਹੈ ਸਗੋਂ ਉਸ ਨੇ ਦੋਹਾਂ ਧਿਰਾਂ ਦੇ ਅਨਿਆਂ ਅੱਗੇ ਬੇਵਸੀ ਦੇ ਹੰਝੂ ਕੇਰਨ ਦੀ ਥਾਂ ਦੋਹਾਂ ਹੀ ਜਾਲਮ ਦੋਸ਼ੀ ਧਿਰਾਂ ਨੂੰ ਇਨਕਲਾਬੀ ਵੰਗਾਰ ਦਿੱਤੀ। ਅਜਿਹੇ ਸਮੇਂ 'ਸਭ ਤੋਂ ਖ਼ਤਰਨਾਕ' ਵਰਗੀ ਕਵਿਤਾ ਲਿਖਣੀ ਸਿਰਫ ਪਾਸ਼ ਦੇ ਹੀ ਹਿੱਸੇ ਆਈ ਹੈ ਜਿਸ ਵਿਚ ਉਹ ਲਿਖਦਾ ਹੈ:<ref>ਰਾਜਿੰਦਰ ਪਾਲ ਸਿੰਘ, ਪਾਸ਼ ਮੈਂ ਹੁਣ ਵਿਦਾ ਹੁੰਦਾ ਹਾਂ, ਪੰਨਾ ਨੰ:9, ਲੋਕਗੀਤ ਪ੍ਰਕਾਸ਼ਨ 2011</ref>
 
 
'''ਸਭ ਤੋਂ ਖ਼ਤਰਨਾਕ'''
 
 
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
 
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
 
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
 
 
 
ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
 
ਡਰੂ ਜਿਹੀ ਚੁੱਪ ਵਿਚ ਮੜ੍ਹੇ ਜਾਣਾ-ਬੁਰਾ ਤਾਂ ਹੈ
 
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ
 
 
 
ਕਪਟ ਦੇ ਸ਼ੋਰ ਵਿਚ
 
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
 
ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ-ਬੁਰਾ ਤਾਂ ਹੈ
 
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ।
 
 
 
ਸਭ ਤੋਂ ਖ਼ਤਰਨਾਕ ਹੁੰਦਾ ਹੈ
 
ਮੁਰਦਾ ਸ਼ਾਂਤੀ ਨਾਲ਼ ਭਰ ਜਾਣਾ,
 
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
 
ਘਰਾਂ ਤੋਂ ਨਿਕਲਣਾ ਕੰਮ ਤੇ
 
ਤੇ ਕੰਮ ਤੋਂ ਘਰ ਜਾਣਾ,
 
ਸਭ ਤੋਂ ਖ਼ਤਰਨਾਕ ਹੁੰਦਾ ਹੈ
 
ਸਾਡੇ ਸੁਪਨਿਆਂ ਦਾ ਮਰ ਜਾਣਾ।
 
ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ
 
ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ
 
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ।
 
 
 
ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
 
ਜੋ ਸਭ ਦੇਖਦੀ ਹੋਈ ਵੀ ਠੰਢੀ ਯੱੱਖ਼ ਹੁੰਦੀ ਹੈ
 
ਜਿਸਦੀ ਨਜ਼ਰ ਦੁਨੀਆਂ ਨੂੰ ਮੁਹੱਬਤ ਨਾਲ਼ ਚੁੰਮਣਾ ਭੁੱਲ ਜਾਂਦੀ ਹੈ
 
ਜੋ ਚੀਜ਼ਾਂ 'ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉਤੇ ਡੁਲ੍ਹ ਜਾਂਦੀ ਹੈ
 
ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
 
ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ਼ ਜਾਂਦੀ ਹੈ।
 
 
 
ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ
 
ਜੋ ਹਰ ਕਤਲ ਕਾਂਡ ਦੇ ਬਾਅਦ
 
ਸੁੰਨ ਹੋਏ ਵਿਹੜਿਆਂ ਵਿਚ ਚੜ੍ਹਦਾ ਹੈ
 
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ।
 
 
 
ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
 
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
 
ਜਿਹੜਾ ਕੀਰਨਾ ਉਲੰਘਦਾ ਹੈ
 
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ-
 
ਜੋ ਵੈਲੀ ਦੀ ਖੰਘ ਖੰਘਦਾ ਹੈ।
 
 
 
ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
 
ਜੋ ਪੈਂਦੀ ਹੈ ਜੀਊਂਦੀ ਰੂਹ ਦਿਆਂ ਆਕਾਸ਼ਾਂ 'ਤੇ
 
ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
 
ਚਿਮਟ ਜਾਂਦੇ ਸਦੀਵੀ ਨੇਰ੍ਹ ਬੰਦ ਬੂਹਿਆਂ ਚੁਗਾਠਾਂ 'ਤੇ
 
 
 
ਸਭ ਤੋਂ ਖ਼ਤਰਨਾਕ ਉਹ ਦਿਸ਼ਾਂ ਹੁੰਦੀ ਹੈ
 
ਜਿਹਦੇ ਵਿਚ ਆਤਮਾ ਦਾ ਸੂਰਜ ਡੁੱਬ ਜਾਵੇ
 
ਤੇ ਉਸਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
 
ਤੁਹਾਡੇ ਜਿਸਮ ਦੇ ਪੂਰਬ 'ਚ ਖੁਭ ਜਾਵੇ।
 
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
 
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
 
ਗ਼ੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ।
 
 
2005 ਵਿੱਚ, ਇਹ ਕਵਿਤਾ ਐਨ ਸੀ ਈ ਆਰ ਟੀ(NCERT)ਦੀ 11 ਵੀਂ ਜਮਾਤ ਦੀ ਹਿੰਦੀ ਕਿਤਾਬ ਵਿੱਚ ਸ਼ਾਮਲ ਕੀਤੀ ਗਈ ਸੀ।<ref>https://thewire.in/politics/rss-afraid-revolutionary-punjabi-poet-pash,,ਆਰ ਐਸ ਐਸ(rss) ਇਨਕਲਾਬੀ ਪੰਜਾਬੀ ਕਵੀ ਪਾਸ਼ ਤੋਂ ਕਿਉਂ ਡਰਦਾ ਹੈ?</ref>