1,178
edits
Gill jassu (ਗੱਲ-ਬਾਤ | ਯੋਗਦਾਨ) |
Gill jassu (ਗੱਲ-ਬਾਤ | ਯੋਗਦਾਨ) |
||
ਪਾਸ਼ ਦੀਆਂ ਰਚਨਾਵਾਂ ਦੀ ਖਾਸੀਅਤ ਇਹ ਵੀ ਹੈ ਕਿ ਉਹ ਮਿਥਭੰਜਕ ਹਨ। ਉਸਨੇ ਮਿਥ ਨੂੰ ਗੁਲਾਮੀ ਦੇ ਸੰਦ ਵਜੋਂ ਪਛਾਣਿਆ। ਇਸੇ ਲਈ ਉਹ ਲੋਕ ਮਨਾਂ ਅੰਦਰ ਬੈਠੀਆਂ ਮਿਥਾਂ ਨੂੰ ਚਕਨਾਚੂਰ ਕਰਦਾ ਹੈ। ਉਹ ਦੇਸ਼, ਕੌਮ, ਜਮਹੂਰੀਅਤ ਆਦਿ ਨੂੰ ਪਰਿਭਾਸ਼ਿਤ ਕਰਦਾ ਹੈ। ਪਾਸ਼ ਦੀ ਇਹ ਵੀ ਖੂਬਸੂਰਤੀ ਸੀ ਕਿ ਉਹ ਸਮਾਜਵਾਦੀ ਵਿਚਾਰਧਾਰਾ ਦਾ ਹਾਮੀ ਕਵੀ ਸੀ।
ਉਸ ਦੀ ਸਾਰੀ ਕਵਿਤਾ ਦਾ ਰੰਗ ਹੀ ਭਾਵੇਂ ਸੰਬੋਧਨੀ ਅਤੇ ਸੰਵਾਦੀ ਸੁਰ ਵਾਲਾ ਹੈ ਪਰ ਆਪਣੀਆਂ ਰਚਨਾਵਾਂ ਵਿਚ ਜਿਸ ਤਰ੍ਹਾਂ ਉਹ ਸਵਾਲਾਂ ਦੀ ਝੜੀ ਲਾਉਂਦਾ ਹੈ ਅਤੇ ਹਰ ਨੁਕਤੇ ਨੂੰ ਵੱਖ ਵੱਖ ਕੌਣਾਂ ਤੋਂ ਦੇਖਦਾ ਹੈ, ਉਸ ਨਾਲ ਉਹ ਆਪਣੇ ਸਾਰੇ ਸਮਕਾਲੀ ਕਵੀਆਂ ਨਾਲੋਂ ਵੱਖਰਾ ਖੜ੍ਹਾ ਨਜ਼ਰ ਆਉਂਦਾ ਹੈ। ਉਹ ਆਪਣੀ ਹਰ ਕਵਿਤਾ ਵਿਚ ਸੰਵਾਦ ਰਚਾਉਂਦਾ ਹੈ। ਪਾਸ਼ ਦੀ ਤੀਜੀ ਅਤੇ ਮਹੱਤਵਪੂਰਨ ਕਿਤਾਬ '''ਸਾਡੇ ਸਮਿਆਂ ਵਿਚ''' ਬਾਰੇ ਬਹਿਸ ਛੇੜਦਿਆਂ ਡਾ.ਅਤਰ ਸਿੰਘ ਵੇ ਬੜੀ ਪਤੇ ਦੀ ਗੱਲ ਕੀਤੀ ਸੀ ਕਿ ਪਾਸ਼ ਆਪਣੇ ਚੁਣੇ ਹੋਏ ਨਾਲ ਸੰਵਾਦ ਰਚਾ ਰਿਹਾ ਹੈ। ਇਹ ਸੰਵਾਦ ਅਸਲ ਵਿਚ ਉਸਦੀ ਕਾਵਿ ਸਤਰ "ਮੇਰੇ ਫ਼ਿਕਰ ਦੀ ਬਾਂਹ ਫੜੀ ਰੱਖਣੀ"
===ਪਾਸ਼ ਦੀਆਂ ਤਿੰਨ ਕਵਿਤਾਵਾਂ===
ਉਪਰੋਕਤ ਕਵਿਤਾਵਾਂ ਪੰਜਾਬ ਦੇ ਕਾਲੇ ਦੌਰ ਦਾ ਇਤਿਹਾਸ ਹਨ, ਜਿਸ ਵਿੱਚ ਪੰਜਾਬ ਲਹੂ-ਲੁਹਾਣ ਹੋਇਆ ਪਿਆ ਸੀ। ਓਦੋਂ ਪੰਜਾਬ ਵਿੱਚ ਵਾਪਰਦੀਆਂ ਘਟਨਾਵਾਂ ਪਾਸ਼ ਲਈ ਸਦਮੇ ਤੇ ਪਰੇਸ਼ਾਨੀ ਦਾ ਕਾਰਨ ਬਣੀਆਂ ਸਨ, ਤਾਂ ਹੀ ਉਸਨੇ 'ਧਰਮ ਦੀਕਸ਼ਾ ਲਈ ਬਿਨੈ-ਪੱਤਰ' ਲਿਖਿਆ। ਉਸ ਨੇ 'ਸਭ ਤੋਂ ਖ਼ਤਰਨਾਕ' ਕਵਿਤਾ ਰਾਹੀਂ ਲੋਕਾਂ ਨੂੰ ਖ਼ਾਮੋਸ਼ੀ ਤੋੜਨ ਲਈ ਹਾਕਾਂ ਮਾਰੀਆਂ ਜੋ ਉਸ ਦੌਰ ਵਿੱਚ ਚੁੱਪ ਕਰ ਗਏ ਸਨ ਅਤੇ ਇਨਕਲਾਬ ਕਰਨ ਦਾ ਸੁਪਨਾ ਛੱਡ ਗਏ ਸਨ। 'ਬੇਦਖ਼ਲੀ ਲਈ ਬਿਨੈ-ਪੱਤਰ' ਅਤੇ 'ਧਰਮ ਦੀਕਸ਼ਾ ਲਈ ਬਿਨੈ-ਪੱਤਰ' ਦੀ ਸੁਰ ਉਦਾਸੀ ਅਤੇ ਨਿਰਾਸ਼ਾ ਵਾਲੀ ਜਾਪਦੀ ਹੈ ਪਰ 'ਸਭ ਤੋਂ ਖ਼ਤਰਨਾਕ' ਵਿੱਚ ਉਹ ਆਪਣੇ ਓਸੇ ਜੁੱਟ ਨੂੰ ਸੰਬੋਧਤ ਹੈ ਜਿਸ ਨੇ ਇਨਕਲਾਬ ਦਾ ਰਾਹ ਦਸੇਰਾ ਬਣਨਾ ਹੈ। ਇਉਂ ਉਹ ਉਸ
ਦੌਰ ਵਿੱਚ ਚੁੱਪ ਕਰ ਗਏ ਲੋਕਾਂ ਨਾਲ ਵਾਰ ਵਾਰ ਗੱਲਾਂ ਕਰ ਰਿਹਾ ਹੈ। ਇਹ ਖਾਮੋਸ਼ੀ ਤੋੜਨ ਲਈ ਹੀ ਉਹ 'ANTI' 47 FRONT' ਦਾ ਵਿਸ਼ੇਸ਼ ਅੰਕ ਕੱਢਦਾ ਹੈ, ਜਿਹੜਾ ਕੱਟੜਪੰਥੀਆਂ ਨੂੰ ਬਹੁਤ ਔਖਾ ਕਰ ਜਾਂਦਾ ਹੈ।<ref>ਅਜਮੇਰ ਸਿੱਧੂ, ਪਾਸ਼ ਦੀ ਚੋਣਵੀਂ ਕਵਿਤਾ, ਪੰਨਾ ਨੰ:7-8, ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 2010</ref>
===ਸਭ ਤੋਂ ਖ਼ਤਰਨਾਕ===
|
edits