ਬਲਦੇਵ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: Reverted
ਟੈਗ: Reverted
ਲਾਈਨ 32:
==ਸਾਹਿਤਕ ਸਮਾਂ==
 
ਪੰਜਾਬ ਵਿਚ ਮੋਗੇ ਦਾ ਰਹਿਣ ਵਾਲਾ ਬਲਦੇਵ ਸਿੰਘ ਇਕ ਮੰਨਿਆ ਪ੍ਰਮੰਨਿਆ ਪੰਜਾਬੀ ਲੇਖਕ ਹੈ। ਪੰਜਾਬੀ ਵਿਚ ਸ੍ਰੇਸ਼ਟ ਰਚਨਾ ਲਈ ਸਾਲ 2011 ਵਿਚ ਉਸਨੂੰ ਲੋਕ ਨਾਇਕ ਦੁੱਲਾ ਭੱਟੀ ਬਾਰੇ ਉਸਦੇ ਨਾਵਲ 'ਢਾਹਵਾਂ ਦਿੱਲੀ ਦੇ ਕਿੰਗਰੇ’ ਉੱਤੇ ਭਾਰਤੀ ਸਾਹਿਤ ਅਕਾਦਮੀ ਦਾ ਮਾਣਮੱਤਾ ਪੁਰਸਕਾਰ ਮਿਲ ਚੁੱਕਿਆ ਹੈ। ਪੰਜਾਬ ਸਰਕਾਰ ਦੇ ‘ਸ਼੍ਰੋਮਣੀ ਸਾਹਿਤਕਾਰ’ ਪੁਰਸਕਾਰ ਸਮੇਤ ਹੋਰ ਵੀ ਬਹੁਤ ਸਾਰੇ ਐਵਾਰਡ ਤੇ ਮਾਣ ਸਨਮਾਨ ਉਸਦੀ ਝੋਲੀ ਪਏ ਹਨ। ਬੀ.ਐੱਡ ਅਤੇ ਪੰਜਾਬੀ ਵਿਚ ਐੱਮ.ਏ. ਦੀ ਡਿਗਰੀ ਪ੍ਰਾਪਤ ਇਸ ਲੇਖਕ ਨੇ ਆਪਣਾ ਸਿਰਜਣਾਤਮਕ ਸਫਰ 1977 ਵਿਚ ਪਲੇਠਾ ਕਹਾਣੀ ਸੰਗ੍ਰਹਿ ‘ਗਿੱਲੀਆਂ ਛਿਟੀਆਂ ਦੀ ਅੱਗ’ ਛਪਵਾਉਣ ਨਾਲ ਸ਼ੁਰੂ ਕੀਤਾ ਸੀ। ਕੁਝ ਸਮੇਂ ਤਕ ਸਕੂਲ ਅਧਿਆਪਕ ਵਜੋਂ ਕੰਮ ਕਰਨ ਉਪਰੰਤ ਉਹ ਚੰਗੇਰੇ ਜੀਵਨ ਦੀ ਭਾਲ਼ ਵਿਚ ਪੱਛਮੀ ਬੰਗਾਲ ਵਿਚ ਕਲਕੱਤੇ ਚਲਿਆ ਗਿਆ ਸੀ। ਉੱਥੇ ਉਸਨੇ ਖੁਦ ਟਰੱਕ ਉਪਰੇਟਰ ਬਣਨ ਤੋਂ ਪਹਿਲਾਂ ਟਰੱਕਾਂ ਦੇ ਕਲੀਨਰ ਅਤੇ ਟੈਕਸੀ ਡਰਾਈਵਰ ਵਜੋਂ ਸਖਤ ਮਿਹਨਤ ਕੀਤੀ। ਟਰੱਕ ਡਰਾਈਵਰ ਦਾ ਉਸਦਾ ਅਨੁਭਵ ‘ਸੜਕਨਾਮਾ’ ਲਿਖਣ ਲਈ ਪ੍ਰੇਰਣਾ ਸ੍ਰੋਤ ਬਣਿਆ, ਜੋ ਅੰਮ੍ਰਤਾ ਪ੍ਰੀਤਮ ਦੇ ਰਿਸਾਲੇ ‘ਨਾਗਮਣੀ’ ਵਿਚ ਬਾਕਾਇਦਾ ਕਾਲਮ ਵਜੋਂ ਛਪਦਾ ਰਿਹਾ। ‘ਸੜਕਨਾਮਾ ’ ਨੇ ਉਸਨੂੰ ਏਨੀ ਮਸ਼ਹੂਰੀ ਦੁਆਈ ਕਿ ਇਹ ਸ਼ਬਦ ਉਸਦੇ ਨਾਂ ਨਾਲ ਪੱਕੇ ਤੌਰ ‘ਤੇ ਜੁੜ ਗਿਆ ਅਤੇ ਉਹ ਬਲਦੇਵ ਸਿੰਘ ਸੜਕਨਾਮਾ ਬਣ ਗਿਆ। ਮਗਰੋਂ ਸੜਕਨਾਮਾ ਤਿੰਨ ਜਿਲਦਾਂ ਵਿਚ ਇਕ ਨਾਵਲ ਵਜੋਂ ਪ੍ਰਕਾਸ਼ਤ ਹੋਇਆ। ਵੇਸਵਾਵਾਂ ਦੀ ਜ਼ਿੰਦਗੀ ਨਾਲ ਸੰਬੰਧਤ ਬਲਦੇਵ ਸਿੰਘ ਦਾ ਨਾਵਲ ‘ਲਾਲ ਬੱਤੀ’ ਵੀ ਬਹੁਤ ਮਸ਼ਹੂਰ ਹੋਇਆ। ਬਲਦੇਵ ਸਿੰਘ ਨੇ ਨਾਵਲ ਤੇ ਕਹਾਣੀ ਸਮੇਤ ਨਾਟਕ, ਵਾਰਤਕ, ਸਫਰਨਾਮਾ ਅਤੇ ਬੱਚਿਆਂ ਲਈ ਸਾਹਿਤ ਦੇ ਰੂਪ ਵਿਚ ਵੱਖ ਵੱਖ ਵਿਧਾਵਾਂ ਵਿਚ ਢੇਰ ਰਚਨਾ ਕੀਤੀ ਹੈ।<ref>https://dhahanprize.com/pa/book-author/%E0%A8%AC%E0%A8%B2%E0%A8%A6%E0%A9%87%E0%A8%B5-%E0%A8%B8%E0%A8%BF-%E0%A9%B0%E0%A8%98-%E0%A8%B8%E0%A9%9C%E0%A8%95%E0%A8%A8%E0%A8%BE%E0%A8%AE%E0%A8%BE/</ref> ਅਨੁਵਾਦ ਅਤੇ ਸੰਪਾਦਨ ਸਮੇਤ ਉਸਦੀਆਂ ਛਪੀਆਂ ਪੁਸਤਕਾਂ ਦੀ ਗਿਣਤੀ 60 ਤਕ ਪਹੁੰਚ ਜਾਂਦੀ ਹੈ। ‘ਅੰਨ ਦਾਤਾ’, ‘ਪੰਜਵਾਂ ਸਾਹਿਬਜ਼ਾਦਾ’ ਅਤੇ ‘ਸਤਲੁਜ ਵਹਿੰਦਾ ਰਿਹਾ ’ ਉਸਦੇ ਹੋਰ ਪ੍ਰਸਿੱਧ ਨਾਵਲ ਹਨ। ਬਲਦੇਵ ਸਿੰਘ ਅਨੂਠੀ ਅਤੇ ਵਿਲੱਖਣ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ।<ref>https://www.punjabitribuneonline.com/news/archive/features/%E0%A8%85%E0%A8%A8%E0%A9%82%E0%A8%A0%E0%A9%80-%E0%A8%85%E0%A8%A4%E0%A9%87-%E0%A8%B5%E0%A8%BF%E0%A8%B2%E0%A9%B1%E0%A8%96%E0%A8%A3-%E0%A8%B6%E0%A9%99%E0%A8%B8%E0%A9%80%E0%A8%85%E0%A8%A4-%E0%A8%AC%E0%A8%B2%E0%A8%A6%E0%A9%87%E0%A8%B5-%E0%A8%B8%E0%A8%BF%E0%A9%B0%E0%A8%98-%E0%A8%B8%E0%A9%9C%E0%A8%95%E0%A8%A8%E0%A8%BE%E0%A8%AE%E0%A8%BE-407656 ਅਨੂਠੀ ਅਤੇ ਵਿਲੱਖਣ ਸ਼ਖ਼ਸੀਅਤ</ref>
 
==ਹਵਾਲੇ==