ਦੇਵਿੰਦਰ ਸਤਿਆਰਥੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਲਾਈਨ 33:
'''ਦੇਵਿੰਦਰ ਸਤਿਆਰਥੀ''' ([[28 ਮਈ]] [[1908]]-[[12 ਫਰਵਰੀ]] [[2003]]<ref>[http://www.apnaorg.com/articles/amarjit/satyarthi/ Devinder Satyarthi : The quest for people's soul by Amarjit Chandan]</ref>) [[ਹਿੰਦੀ]], [[ਉਰਦੂ]] ਅਤੇ [[ਪੰਜਾਬੀ]] ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਸਨ। ਉਨ੍ਹਾਂ ਦਾ ਮੂਲ ਨਾਮ ਦੇਵਿੰਦਰ ਬੱਤਾ ਸੀ। ਉਨ੍ਹਾਂ ਨੇ ਦੇਸ਼ ਦੇ ਕੋਨੇ ਕੋਨੇ ਦੀ ਯਾਤਰਾ ਕਰ ਕੇ ਉੱਥੇ ਦੇ ਲੋਕਜੀਵਨ,[[ਗੀਤ|ਗੀਤਾਂ]] ਅਤੇ ਪਰੰਪਰਾਵਾਂ ਨੂੰ ਇਕੱਤਰ ਕੀਤਾ ਅਤੇ ਉਨ੍ਹਾਂ ਨੂੰ ਕਿਤਾਬਾਂ ਅਤੇ ਵਾਰਤਾਵਾਂ ਵਿੱਚ ਸਾਂਭ ਦਿੱਤਾ ਜਿਸਦੇ ਲਈ ਉਹ ਲੋਕਯਾਤਰੀ ਦੇ ਰੂਪ ਵਿੱਚ ਜਾਣ ਜਾਂਦੇ ਹਨ।
 
==ਜਨਮ ਅਤੇ ਮੁੱਢਲਾ ਜੀਵਨ==
ਦੇਵਿੰਦਰ ਸਤਿਆਰਥੀ ਦਾ ਜਨਮ 28 ਮਈ 1908<ref>{{Cite book|title=ਲੋਕਯਾਨ ਯਾਤ੍ਰੀ ਸਤਿਆਰਥੀ|last=ਗਿੱਲ|first=ਮਹਿੰਦਰ ਕੌਰ|publisher=ਪੰਜਾਬੀ ਅਕਾਦਮੀ|year=1986|location=ਦਿੱਲੀ|pages=134}}</ref><ref>{{Cite book|title=ਪੈਰਿਸ ਦਾ ਆਦਮੀ (ਗੱਲ ਅਗਿਆਤਵਾਸ ਦੀ)|last=ਸਤਿਆਰਥੀ|first=ਦਵਿੰਦਰ|publisher=ਨਵਯੁਗ ਪਬਲੀਸ਼ਰਜ਼|year=1970|location=ਦਿੱਲੀ|pages=17}}</ref><ref>{{Cite book|title=ਪੈਰਿਸ ਦਾ ਆਦਮੀ (ਗੱਲ ਅਗਿਆਤਵਾਸ ਦੀ)|last=ਸਤਿਆਰਥੀ|first=ਦਵਿੰਦਰ|publisher=ਨਵਯੁਗ ਪਬਲੀਸ਼ਰਜ਼|year=1970|location=ਦਿੱਲੀ|pages=6}}</ref> ਨੂੰ [[ਪਟਿਆਲਾ ਰਿਆਸਤ]] ਦੇ ਇਕ ਪੁਰਾਤਨ ਇਤਿਹਾਸਕ ਨਗਰ [[ਭਦੌੜ]], ਜ਼ਿਲ੍ਹਾ ਸੰਗਰੂਰ (ਹੁਣ ਜਿਲ਼੍ਹਾ [[ਬਰਨਾਲਾ]]),ਪੰਜਾਬ ਵਿਚ ਹੋਇਆ।<ref>{{Cite book|title=ਦਾੜ੍ਹੀ ਵਾਲਾ ਇਤਿਹਾਸ (ਦਵਿੰਦਰ ਸਤਿਆਰਥੀ ਵਿਸ਼ੇਸ਼ ਅੰਕ)|last=ਕੌਰ|first=ਅਜੀਤ|publisher=ਆਰਸੀ ਪਬਲੀਸ਼ਰਜ਼|year=1995|location=ਦਿੱਲੀ|pages=35}}</ref> ਪੁਰਾਣੇ ਗਜ਼ੀਟਰ ਵਿੱਚ ਇਸ ਇਲਾਕੇ ਨੂੰ ਜੰਗਲ ਕਿਹਾ ਗਿਆ ਹੈ।<ref>[http://www.hunpanjabi.net/article/article.aspx?nc=29 ਰਾਮਾ ਨਹੀਂ ਮੁੱਕਦੀ ਫੁਲਕਾਰੀ: ਦਵਿੰਦਰ ਸਤਿਆਰਥੀ]</ref> [[ਅਜੀਤ ਕੌਰ]] ਨਾਲ ਇਕ ਮੁਲਾਕਾਤ ਵਿਚ ਉਹ ਖੁਦ ਦੱਸਦਾ ਹੈ, "ਅੱਠ ਮੇਰੇ ਲਈ ਸ਼ੁਭ ਨੰਬਰ ਏ। 28 ਮਈ 1908 ਨੂੰ ਮੈਂ ਜੰਮਿਆਂ ਸਾਂ। ਅੱਠ ਹਜ਼ਾਰ ਦਾ ਚੈੱਕ ਮਿਲਿਆ ਤਾਂ ਮੈਂ ਰੋਹਤਕ ਰੋਡ ਦੇ ਪਿਛਵਾੜੇ ਜ਼ਮੀਨ ਖਰੀਦ ਲਈ। 28 ਗਜ਼ ਜ਼ਮੀਨ ਮਿਲੀ।"<ref>{{Cite book|title=ਦਾੜ੍ਹੀ ਵਾਲਾ ਇਤਿਹਾਸ (ਦਵਿੰਦਰ ਸਤਿਆਰਥੀ ਵਿਸ਼ੇਸ਼ ਅੰਕ)|last=ਕੌਰ|first=ਅਜੀਤ|publisher=ਆਰਸੀ ਪਬਲੀਸ਼ਰਜ਼|year=1995|location=ਦਿੱਲੀ|pages=95}}</ref> ਸਤਿਆਰਥੀ ਦੇ ਪਿਤਾ ਦਾ ਨਾਂ ਧਾਲੀ ਰਾਮ ਬੱਤਾ ਤੇ ਮਾਤਾ ਦਾ ਨਾਂ ਆਤਮਾ ਦੇਵੀ ਸੀ। ਸਤਿਆਰਥੀ ਦੇ ਜਨਮ ਸਮੇਂ ਉਸ ਦੀ ਸਾਹਿਤਕ ਖੇਤਰ ਵਿਚ ਉਨੱਤੀ ਲਈ ਉਸ ਦੀ ਜੀਭ ਉੱਤੇ ਸੋਨੇ ਦੀ ਤਲਾਈ ਨੂੰ ਸ਼ਹਿਦ ਵਿਚ ਡੁਬੋ ਕੇ 'ਓਮ' ਲਿਖਿਆ ਗਿਆ।<ref>{{Cite book|title=ਸੂਈ ਬਾਜ਼ਾਰ (ਆਤਮ ਕਥਾ)|last=ਸਤਿਆਰਥੀ|first=ਦਵਿੰਦਰ|publisher=ਆਰਸੀ ਪਬਲੀਸ਼ਰਜ਼|year=1981|location=ਚਾਂਦਨੀ ਚੌਂਕ ਦਿੱਲੀ|pages=86}}</ref> ਦੇਵਿੰਦਰ ਸਤਿਆਰਥੀ ਦੀ ਜਨਮ ਪੱਤਰੀ ਅਨੁਸਾਰ ਉਸ ਦਾ ਨਾਮ '''ਯੁਧਿਸ਼ਟਰ''' ਸੀ । ਉਸ ਦੀ ਮਾਤਾ ਨੂੰ ਕਿਉਂਕਿ ‘ਯੁਧਿਸ਼ਟਰ’ ਦਾ ਉਚਾਰਣ ਕਰਨ ਵਿਚ ਔਕੜ ਆਉਂਦੀ ਸੀ। ਇਸ ਲਈ ਉਸ ਨੇ ਉਸ ਨੂੰ 'ਦੇਵ' ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਸਕੂਲ ਵਿਚ ਦਾਖ਼ਲ ਕਰਨ ਸਮੇਂ ਉਸਤਾਦ ਮੌਲਵੀ ਨੇ ਉਸ ਦਾ ਨਾਮ ਦੇਵ ਇੰਦਰ ਬੱਤਾ ਰੱਖਿਆ। ਜਦੋਂ ਸਤਿਆਰਥੀ ਜੈਸਲਮੇਰ ਪ੍ਰੈੱਸ ਵਿਚ ਕੰਮ ਕਰਦਾ ਸੀ ਤਾਂ ਉਸ ਨੇ ਸੁਆਮੀ ਦਯਾਨੰਦ ਦੇ ‘ਸਤਿਆਰਥ ਪਰਕਾਸ਼ ਤੋਂ ਪ੍ਰਭਾਵਿਤ ਹੋ ਕੇ ਆਪਣੇ ਨਾਮ ‘ਦੇਵਿੰਦਰ’ ਦੇ ਨਾਲ ਬੱਤਾ ਛੱਡ ਕੇ ਸਤਿਆਰਥੀ ਸ਼ਬਦ ਜੋੜ ਲਿਆ।<ref>{{Cite book|title=ਦਾੜ੍ਹੀ ਵਾਲਾ ਇਤਿਹਾਸ (ਦਵਿੰਦਰ ਸਤਿਆਰਥੀ ਵਿਸ਼ੇਸ਼ ਅੰਕ)|last=ਕੌਰ|first=ਅਜੀਤ|publisher=ਆਰਸੀ ਪਬਲੀਸ਼ਰਜ਼|year=1995|location=ਦਿੱਲੀ|pages=37}}</ref><ref>{{Cite book|title=ਲੋਕਯਾਨ ਯਾਤ੍ਰੀ ਸਤਿਆਰਥੀ|last=ਗਿੱਲ|first=ਮਹਿੰਦਰ ਕੌਰ|publisher=ਪੰਜਾਬੀ ਅਕਾਦਮੀ|year=1986|location=ਦਿੱਲੀ|pages=88}}</ref><ref>{{Cite book|title=ਲੋਕਯਾਨ ਯਾਤ੍ਰੀ ਸਤਿਆਰਥੀ|last=ਗਿੱਲ|first=ਮਹਿੰਦਰ ਕੌਰ|publisher=ਪੰਜਾਬੀ ਅਕਾਦਮੀ|year=1986|location=ਦਿੱਲੀ|pages=135}}</ref> ਉਸ ਦੇ ਪਿੰਡ ਭਦੌੜ ਦਾ ਸਭਿਆਚਾਰਕ ਅਤੇ ਇਤਿਹਾਸਕ ਵਿਰਸਾ ਬਹੁਤ ਅਮੀਰ ਸੀ। ਪਿੰਡ ਦੇ ਸਭ ਤੋਂ ਪੁਰਾਣੇ ਬਜ਼ੁਰਗ ਸਤਿਆਰਥੀ ਦੇ ਜੰਮਣ ਤੋਂ ਢਾਈ ਸੌ ਸਾਲ ਪਹਿਲਾਂ ਮਲੇਰਕੋਟਲੇ ਤੋਂ ਆ ਕੇ ਇਸ ਪਿੰਡ ਬਸੇ ਸਨ।<ref>{{Cite book|title=ਲੇਖ - ਕੁੰਗ ਪੋਸ਼ (ਪੰਜ ਦਰਿਆ ਰਸਾਲਾ)|last=ਸਤਿਆਰਥੀ|first=ਦਵਿੰਦਰ|year=1941|location=ਨਿਸਬਤ ਰੋਡ ਲਾਹੌਰ|pages=90}}</ref> ਇਸ ਦਾ ਪੁਰਾਣਾ ਨਾਂ ਭੱਦਰਪੁਰ ਸੀ ਤੇ ਸਤਿਆਰਥੀ ਇਸ ਦੀ ਨੀਂਹ ਕਿਸੇ ਰਾਜੇ ਭੱਦਰਪੁਰ ਵਲੋਂ ਰੱਖੀ ਦੱਸਦਾ ਹੈ। ਇਸੇ ਪਿੰਡ ਦੇ ਇਕ ਕੰਨੀਂ ਰਹਿੰਦੇ ਖਾਨਾਬਦੋਸ਼ ਲੋਕਾਂ ਤੋਂ ਉਹ ਬੜਾ ਪ੍ਰਭਾਵਿਤ ਸੀ।<ref name=":0">{{Cite book|title=चाँद सूरज के बीरण|last=सत्यार्थी|first=दवीन्द्र|publisher=प्रवीण प्रकाशन|year=1987|location=महरौली, दिल्ली|pages=81}}</ref> ਬਜ਼ੁਰਗਾਂ ਤੋਂ ਲੋਕ ਗੀਤ ਅਤੇ ਪੁਰਾਣੇ ਗੀਤ ਤੇ ਬਾਤਾਂ ਸੁਣਦੇ ਰਹਿਣ ਵਿਚ ਉਸ ਦਾ ਬਚਪਨ ਬੀਤਿਆ ਤੇ ਇਹੀ ਉਸ ਦਾ ਸ਼ੌਂਕ ਵੀ ਸੀ।
 
ਸਤਿਆਰਥੀ ਦੇ ਜਨਮ ਸਮੇਂ ਉਸ ਦੀ ਸਾਹਿਤਕ ਖੇਤਰ ਵਿਚ ਉਨੱਤੀ ਲਈ ਉਸ ਦੀ ਜੀਭ ਉੱਤੇ ਸੋਨੇ ਦੀ ਤਲਾਈ ਨੂੰ ਸ਼ਹਿਦ ਵਿਚ ਡੁਬੋ ਕੇ 'ਓਮ' ਲਿਖਿਆ ਗਿਆ।<ref>{{Cite book|title=ਸੂਈ ਬਾਜ਼ਾਰ (ਆਤਮ ਕਥਾ)|last=ਸਤਿਆਰਥੀ|first=ਦਵਿੰਦਰ|publisher=ਆਰਸੀ ਪਬਲੀਸ਼ਰਜ਼|year=1981|location=ਚਾਂਦਨੀ ਚੌਂਕ ਦਿੱਲੀ|pages=86}}</ref> [[ਅਜੀਤ ਕੌਰ]] ਨਾਲ ਇਕ ਮੁਲਾਕਾਤ ਵਿਚ ਉਹ ਖੁਦ ਦੱਸਦਾ ਹੈ, "ਅੱਠ ਮੇਰੇ ਲਈ ਸ਼ੁਭ ਨੰਬਰ ਏ। 28 ਮਈ 1908 ਨੂੰ ਮੈਂ ਜੰਮਿਆਂ ਸਾਂ। ਅੱਠ ਹਜ਼ਾਰ ਦਾ ਚੈੱਕ ਮਿਲਿਆ ਤਾਂ ਮੈਂ ਰੋਹਤਕ ਰੋਡ ਦੇ ਪਿਛਵਾੜੇ ਜ਼ਮੀਨ ਖਰੀਦ ਲਈ। 28 ਗਜ਼ ਜ਼ਮੀਨ ਮਿਲੀ।"<ref>{{Cite book|title=ਦਾੜ੍ਹੀ ਵਾਲਾ ਇਤਿਹਾਸ (ਦਵਿੰਦਰ ਸਤਿਆਰਥੀ ਵਿਸ਼ੇਸ਼ ਅੰਕ)|last=ਕੌਰ|first=ਅਜੀਤ|publisher=ਆਰਸੀ ਪਬਲੀਸ਼ਰਜ਼|year=1995|location=ਦਿੱਲੀ|pages=95}}</ref>
 
 
ਸਤਿਆਰਥੀ ਦੇ ਪਰਿਵਾਰ ਦਾ ਹਿੰਦੀ ਭਾਸ਼ਾਈ ਹੋਣ ਕਰਕੇ ਉਸ ਨੂੰ ਪੰਜਾਬੀ ਸਿੱਖਣ ਵਿਚ ਕਾਫ਼ੀ ਔਕੜ ਆਈ<ref name=":0" /> ਪਰ ਉਸ ਨੇ ਪਿੰਡ ਦੇ ਬਜ਼ੁਰਗਾਂ, ਆਪਣੇ ਮਿੱਤਰਾਂ ਦੀ ਮਦਦ ਨਾਲ ਇਸ ਵਿਚ ਮਹਾਰਤ ਹਾਸਿਲ ਕਰ ਹੀ ਲਈ। ਪਿੰਡ ਵਿਚ ਖ਼ਾਸ ਤਰ੍ਹਾਂ ਦਾ ਵਾਤਾਵਰਨ ਜਿਵੇਂ ਬਜ਼ੁਰਗਾਂ ਦੀ ਸੰਗਤ, ਮੇਲੇ, ਪਿੰਡ ਵਿਚ ਨਰਤਕੀਆਂ ਦਾ ਆਉਣਾ ਤੇ ਮੁੰਡੇ-ਕੁੜੀਆਂ ਦਾ ਭੰਗੜਾ ਗਿੱਧਾ ਕਰਨਾ ਆਦਿ ਕਾਰਨ ਦਵਿੰਦਰ ਸਤਿਆਰਥੀ ਦਾ ਝੁਕਾਅ ਲੋਕ-ਸਾਹਿਤ ਵੱਲ ਹੋ ਗਿਆ। ਸਤਿਆਰਥੀ ਨੇ ਲੋਕ-ਗੀਤਾਂ ਨੂੰ ਸੁਣ ਕੇ ਆਪਣੀ ਕਾਪੀ ਵਿਚ ਨੋਟ ਕਰਨਾ ਸ਼ੁਰੂ ਕਰ ਦਿੱਤਾ। ਸ਼ੌਂਕ ਵਧਦਾ ਗਿਆ ਤੇ ਉਹ ਪੜ੍ਹਾਈ ਤੋਂ ਅਵੇਸਲਾ ਹੋ ਗਿਆ। ਗੀਤਾਂ ਵਿਚ ਰੁੱਝੇ ਰਹਿਣ ਕਾਰਨ ਸਤਿਆਰਥੀ ਛੇਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ। ਮੋਗਾ ਹਾਈ ਸਕੂਲ ਵਿਚ ਮੈਟਿਕ ਵਿਚ ਦਾਖਲ ਹੋਣ ਸਮੇਂ ਸਤਿਆਰਥੀ ਨੇ ਦੁਬਾਰਾ ਲੋਕ - ਗੀਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇੱਥੇ ਕੁਝ ਚੰਗੇ ਅਧਿਆਪਕਾਂ ਦੀ ਸੰਗਤ ਕਾਰਨ ਉਹ ਨਾ ਸਿਰਫ ਚੰਗੇ ਨੰਬਰਾਂ ਨਾਲ ਪਾਸ ਹੋਇਆ, ਸਗੋਂ ਉਸ ਦੀ ਭਾਸ਼ਾਵਾਂ ਤੇ ਇਤਿਹਾਸ ਨੂੰ ਜਾਨਣ ਵਿਚ ਹੋਰ ਦਿਲਚਸਪੀ ਵਧ ਗਈ।
 
ਉਸਦੀ ਪਤਨੀ ਦਾ ਨਾਂ ''ਸ਼ਾਂਤੀ'' ਸੀ ਜਿਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ (ਕਵਿਤਾ,ਅਲਕਾ ਅਤੇ ਪਾਰੋਲ)।