ਦੇਵਿੰਦਰ ਸਤਿਆਰਥੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਲਾਈਨ 37:
 
ਸਤਿਆਰਥੀ ਦੇ ਪਰਿਵਾਰ ਦਾ ਹਿੰਦੀ ਭਾਸ਼ਾਈ ਹੋਣ ਕਰਕੇ ਉਸ ਨੂੰ ਪੰਜਾਬੀ ਸਿੱਖਣ ਵਿਚ ਕਾਫ਼ੀ ਔਕੜ ਆਈ<ref name=":0" /> ਪਰ ਉਸ ਨੇ ਪਿੰਡ ਦੇ ਬਜ਼ੁਰਗਾਂ, ਆਪਣੇ ਮਿੱਤਰਾਂ ਦੀ ਮਦਦ ਨਾਲ ਇਸ ਵਿਚ ਮਹਾਰਤ ਹਾਸਿਲ ਕਰ ਹੀ ਲਈ। ਪਿੰਡ ਵਿਚ ਖ਼ਾਸ ਤਰ੍ਹਾਂ ਦਾ ਵਾਤਾਵਰਨ ਜਿਵੇਂ ਬਜ਼ੁਰਗਾਂ ਦੀ ਸੰਗਤ, ਮੇਲੇ, ਪਿੰਡ ਵਿਚ ਨਰਤਕੀਆਂ ਦਾ ਆਉਣਾ ਤੇ ਮੁੰਡੇ-ਕੁੜੀਆਂ ਦਾ ਭੰਗੜਾ ਗਿੱਧਾ ਕਰਨਾ ਆਦਿ ਕਾਰਨ ਦਵਿੰਦਰ ਸਤਿਆਰਥੀ ਦਾ ਝੁਕਾਅ ਲੋਕ-ਸਾਹਿਤ ਵੱਲ ਹੋ ਗਿਆ। ਸਤਿਆਰਥੀ ਨੇ ਲੋਕ-ਗੀਤਾਂ ਨੂੰ ਸੁਣ ਕੇ ਆਪਣੀ ਕਾਪੀ ਵਿਚ ਨੋਟ ਕਰਨਾ ਸ਼ੁਰੂ ਕਰ ਦਿੱਤਾ। ਸ਼ੌਂਕ ਵਧਦਾ ਗਿਆ ਤੇ ਉਹ ਪੜ੍ਹਾਈ ਤੋਂ ਅਵੇਸਲਾ ਹੋ ਗਿਆ। ਗੀਤਾਂ ਵਿਚ ਰੁੱਝੇ ਰਹਿਣ ਕਾਰਨ ਸਤਿਆਰਥੀ ਛੇਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ। ਮੋਗਾ ਹਾਈ ਸਕੂਲ ਵਿਚ ਮੈਟਿਕ ਵਿਚ ਦਾਖਲ ਹੋਣ ਸਮੇਂ ਸਤਿਆਰਥੀ ਨੇ ਦੁਬਾਰਾ ਲੋਕ - ਗੀਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇੱਥੇ ਕੁਝ ਚੰਗੇ ਅਧਿਆਪਕਾਂ ਦੀ ਸੰਗਤ ਕਾਰਨ ਉਹ ਨਾ ਸਿਰਫ ਚੰਗੇ ਨੰਬਰਾਂ ਨਾਲ ਪਾਸ ਹੋਇਆ, ਸਗੋਂ ਉਸ ਦੀ ਭਾਸ਼ਾਵਾਂ ਤੇ ਇਤਿਹਾਸ ਨੂੰ ਜਾਨਣ ਵਿਚ ਹੋਰ ਦਿਲਚਸਪੀ ਵਧ ਗਈ।
 
ਸਤਿਆਰਥੀ ਨੇ ਉੱਚ-ਸਿੱਖਿਆ ਲਈ ਮਹਿੰਦਰਾ ਕਾਲਜ ਪਟਿਆਲਾ ਵਿਚ ਦਾਖਲਾ ਲਿਆ। ਉਸ ਨੇ ਇਤਿਹਾਸ, ਸੰਸਕ੍ਰਿਤ ਅਤੇ ਦਰਸ਼ਨ-ਸ਼ਾਸਤਰ ਦੇ ਵਿਸ਼ੇ ਚੁਣੇ। ਟੈਗੋਰ ਸਰਕਲ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਲਾਹੌਰ ਦੇ ਸਾਹਿਤਕ ਕੇਂਦਰਾਂ ਵਿਚ ਜਾ ਕੇ ਪੁਸਤਕਾਂ ਦਾ ਅਧਿਐਨ ਕੀਤਾ। ਸਤਿਆਰਥੀ ਇਥੋਂ ਦੇ ਇਤਿਹਾਸਕ ਸਥਾਨਾਂ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਉਹ ਲਾਹੌਰ ਨਾਲ ਸਬੰਧਿਤ ਕਹਾਣੀਆਂ, ਸ਼ਾਇਰੀ ਅਤੇ ਗੀਤਾਂ ਪ੍ਰਤੀ ਰੁਚਿਤ ਸੀ। ਉਸ ਨੇ ਆਪਣੇ ਕਾਲਜ ਦੇ ਮਿੱਤਰਾਂ ਵਜ਼ੀਰ ਖਾਨ ਤੇ ਪ੍ਰੇਮਨਾਥ ਤੋਂ ਉਨ੍ਹਾਂ ਦੇ ਇਲਾਕਿਆਂ ਦੇ ਲੋਕ-ਗੀਤ ਇਕੱਤਰ ਕੀਤੇ। ਇਨ੍ਹਾਂ ਦਿਲਚਸਪੀਆਂ ਦੇ ਨਾਲ ਕਾਲਜ ਦੀ ਪੜ੍ਹਾਈ ਵੱਲ ਵੀ ਪੂਰਾ ਧਿਆਨ ਦੇਣ ਕਾਰਨ ਸਤਿਆਰਥੀ ਫ਼ਸਟ ਈਅਰ ਤੋਂ ਸੈਕਿੰਡ ਈਅਰ ਵਿਚ ਹੋ ਗਿਆ। ਇਸੇ ਕਾਲਜ ਉਸ ਦੀ ਰੂਪਲਾਲ ਨਾਂ ਦੇ ਇਕ ਸਾਥੀ ਵਿਦਿਆਰਥੀ ਨਾਲ ਕਾਫੀ ਗੂੜ੍ਹੀ ਦੋਸਤੀ ਹੋ ਗਈ। ਰੂਪਲਾਲ ਦੇ ਇਕ ਦਿਨ ਅਚਾਨਕ ਖੁਦਕੁਸ਼ੀ ਕਰ ਲੈਣ ਤੋਂ ਦਵਿੰਦਰ ਏਨਾ ਜ਼ਿਆਦਾ ਦੁਖੀ ਹੋ ਗਿਆ ਕਿ ਉਸ ਨੇ ਖੁਦ ਵੀ ਆਤਮ-ਹੱਤਿਆ ਕਰਨ ਦਾ ਮਨ ਬਣਾ ਲਿਆ। ਪਰ ਇਸ ਦੌਰਾਨ ਉਹ [[ਮੁਹੰਮਦ ਇਕਬਾਲ|ਡਾ. ਇਕਬਾਲ]] ਨਾਲ ਕਿਤਾਬੀ ਸੰਪਰਕ ਵਿਚ ਆਇਆ ਤੇ ਇਕਬਾਲ ਦੀ ਕਿਸੇ ਗੱਲ ਕਰਕੇ ਉਸ ਨੇ ਆਤਮ-ਹੱਤਿਆ ਦਾ ਵਿਚਾਰ ਤਾਂ ਛੱਡ ਦਿੱਤਾ ਪਰ ਜ਼ਿੰਦਗੀ ਪ੍ਰਤੀ ਨਿਰਮੋਹਾ ਹੋ ਕੇ ਖਾਨਾਬਦੋਸ਼ ਹੋ ਜਾਣ ਦਾ ਫੈਸਲਾ ਕਰ ਲਿਆ।<ref>{{Cite book|title=ਲੇਖ - ਮੇਰੀ ਕਹਾਣੀ ਦਾ ਇਕ ਪੱਤਰਾ (ਪੰਜ ਦਰਿਆ ਰਸਾਲਾ)|last=ਸਤਿਆਰਥੀ|first=ਦਵਿੰਦਰ|pages=21-66}}</ref>
 
ਉਸਦੀ ਪਤਨੀ ਦਾ ਨਾਂ ''ਸ਼ਾਂਤੀ'' ਸੀ ਜਿਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ (ਕਵਿਤਾ,ਅਲਕਾ ਅਤੇ ਪਾਰੋਲ)।