ਦੇਵਿੰਦਰ ਸਤਿਆਰਥੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਲਾਈਨ 50:
ਇੱਥੋਂ ਉਹ ਬੰਗਾਲ ਚਲਾ ਗਿਆ ਤੇ ਕਰੀਬ ਇੱਕ ਸਾਲ ਉੱਥੇ ਰਿਹਾ। ਫਿਰ ਦਾਰਜਲਿੰਗ ਤੇ ਉੱਥੋਂ ਹੁੰਦੇ ਹੋਏ ਆਸਾਮ ਚਲਾ ਗਿਆ। ਇੱਥੇ ਉਸ ਨੇ ਆਸਾਮੀ, ਖਾਸੀ ਤੇ ਮਨੀਪੁਰੀ ਭਾਸ਼ਾ ਦੇ ਲੋਕ ਗੀਤ ਇਕੱਠੇ ਕੀਤੇ। ਅਕਤੂਬਰ 1931 ਵਿਚ ਉਸ ਦੀ ਮੁਲਾਕਾਤ ਮੁੰਸ਼ੀ ਪ੍ਰੇਮਚੰਦ ਨਾਲ ਹੋਈਆਂ ਜਿਸ ਦੀ ਸ਼ਖ਼ਸੀਅਤ ਤੋਂ ਸਤਿਆਰਥੀ ਕਾਫੀ ਮੁਤਾਸਿਰ ਹੋਇਆ। ਸਤਿਆਰਥੀ ਦਾ ਪੰਜਾਬੀ ਲੋਕ-ਗੀਤਾਂ ਉੱਪਰ ਪਹਿਲਾ ਲੇਖ ਮੁਸ਼ੀ ਪ੍ਰੇਮਚੰਦ ਦੀ ਸੰਪਾਦਨਾ ਹੇਠ ਛਪਦੇ ਪਰਚੇ 'ਹੰਸ' ਵਿਚ ਹੀ ਹੀ ਛਪਿਆ।<ref name=":3">{{Cite book|title=ਮੇਰੇ ਸਫ਼ਰ ਦੀਆਂ ਯਾਦਾਂ|last=ਸਤਿਆਰਥੀ|first=ਦਵਿੰਦਰ|publisher=ਨਵਯੁਗ ਪਬਲੀਸ਼ਰਜ਼|year=2001|location=ਦਿੱਲੀ|pages=151}}</ref> ਇਸ ਤੋਂ ਬਾਅਦ ਉਹ ਉੜੀਸਾ ਗਿਆ ਪਰ ਇਸ ਸਫ਼ਰ ਵਿਚ ਉਸ ਦੀ ਪਤਨੀ ਵੀ ਉਸ ਨਾਲ ਸੀ। ਇਸ ਨਾਲ ਉਸ ਨੂੰ ਔਰਤਾਂ ਦੇ ਲੋਕ-ਗੀਤ ਇਕੱਠੇ ਕਰਨ ਵਿਚ ਕਾਫੀ ਮਦਦ ਮਿਲੀ। ਦਵਿੰਦਰ ਨੇ ਮਦਰਾਸ ਵਿਚ ਤੇਲਗੂ, ਕੋਂਢ ਤੇ ਸਵਾਰਾ ਲੋਕਾਂ ਦੇ ਲੋਕ ਗੀਤ ਇਕੱਠੇ ਕੀਤੇ।<ref name=":1" /> ਇਸ ਦੌਰਾਨ ਉਸ ਨੇ ਬਰਮਾ ਵੀ ਗਿਆ। ਕਾਲਜ ਤੋਂ ਬਾਅਦ ਹੀ ਦਵਿੰਦਰ ਨੂੰ ਫੋਟੋਗਰਾਫੀ ਦਾ ਵੀ ਸ਼ੌਂਕ ਪੈ ਗਿਆ। ਹੁਣ ਉਹ ਆਪਣੇ ਖਰਚੀਲੇ ਸਫ਼ਰਾਂ ਦਾ ਬੋਝ ਉਠਾਉਣ ਲਈ ਆਪਣੀਆਂ ਖਿੱਚੀਆਂ ਤਸਵੀਰਾਂ ਨੂੰ ਰਸਾਲਿਆਂ ਤੇ ਅਖਬਾਰਾਂ ਵਿਚ ਭੇਜ ਕੇ ਪੈਸੇ ਕਮਾਉਣ ਲੱਗ ਪਿਆ।
 
=== ਪੰਜਾਬੀ ਸਾਹਿਤਕਾਰਾਂ ਨਾਲ ਮਿਲਣੀ ===
ਦਿਸੰਬਰ 1934 ਵਿਚ ਉਹ ਪੇਸ਼ਾਵਰ ਪਸ਼ਤੋ ਗੀਤ ਇਕੱਠੇ ਕਰਨ ਲਈ ਚਲਾ ਗਿਆ। ਇੱਥੇ ਉਹ ਇਸਲਾਮੀਆ ਕਾਲਜ ਦੇ ਆਪਣੇ ਇਕ ਜਾਣਕਾਰ ਪਠਾਣ ਦੋਸਤ ਦੇ ਘਰ ਠਹਿਰਿਆ। ਉਸ ਨੂੰ ਲੋਕ ਗੀਤ ਇਕੱਠੇ ਕਰਨ ਦਾ ਸ਼ੌਂਕ ਸੀ। ਉਸ ਦਾ ਮਹਾਤਮਾ ਗਾਂਧੀ ਨਾਲ ਖਤ-ਪੱਤਰ ਦਾ ਸਿਲਸਿਲਾ ਚੱਲਦਾ ਸੀ। ਉਸ ਦੋਸਤ ਨੇ ਮਹਾਤਮਾ ਗਾਂਧੀ ਨੂੰ ਸਤਿਆਰਥੀ ਦੇ ਗੁਜਰਾਤ ਦੇ ਲੋਕ ਸਾਹਿਤ ਵਿਚਲੀ ਖੋਜ ਬਾਰੇ ਦੱਸਿਆ। ਕੁਝ ਹੀ ਹਫਤਿਆਂ ਵਿਚ ਉਸ ਨੂੰ ਗਾਂਧੀ ਜੀ ਪਾਸੋਂ ਇਕ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ।<ref name=":2" /> ਵਾਪਸੀ ਉੱਤੇ ਉਹ ਪੰਜਾਬੀ ਸਾਹਿਤਕਾਰ ਤੇ ਅਦਾਕਾਰ ਬਲਰਾਜ ਸਾਹਨੀ ਦੇ ਘਰ ਠਹਿਰਿਆ। ਇੱਥੇ ਉਸ ਦੀ ਮੁਲਾਕਾਤ ਪੰਜਾਬੀ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਨਾਲ ਹੋ ਗਈ। ਦੁੱਗਲ ਉਸ ਦੇ ਕੰਮ ਦਾ ਇਸ ਕਦਰ ਪ੍ਰਸੰਸਕ ਬਣਿਆ ਕਿ ਉਸ ਨੇ ਆਪ ਉਸ ਨੂੰ ਕਈ ਪਿੰਡਾਂ ਵਿਚ ਲੈ ਕੇ ਗਿਆ ਤੇ ਪੋਠੋਹਾਰੀ ਗੀਤ ਇਕੱਠੇ ਕਰਵਾਏ। ਇਸ ਦੌਰਾਨ ਕਈ ਸਾਹਿਤਕ ਤੇ ਰਾਜਸੀ ਸਮਾਗਮਾਂ ਵਿਚ ਉਸ ਦੀ ਮੁਲਾਕਾਤ ਐਸ. ਐਸ. ਅਮੋਲ, ਅੰਮ੍ਰਿਤਾ ਸ਼ੇਰਗਿੱਲ, ਮੁਲਕ ਰਾਜ ਆਨੰਦ ਤੇ ਮੰਟੋ ਨਾਲ ਹੋਈ। ਇਸ ਸਮੇਂ ਤੋਂ ਲੈ ਕੇ 1937 ਤੱਕ ਉਸ ਦਾ ਵਧੇਰੇ ਦੋਸਤਾਨਾ ਬਲਰਾਜ ਸਾਹਨੀ ਨਾਲ ਰਿਹਾ ਤੇ ਉਹ ਇਸ ਕਾਲ-ਖੰਡ ਵਿਚ ਬਹੁਤਾ ਸਮਾਂ ਉਨ੍ਹਾਂ ਦੇ ਹੀ ਘਰ ਰਿਹਾ। ਭੀਸ਼ਮ ਸਾਹਨੀ ਸਤਿਆਰਥੀ ਦੇ ਲੋਕ ਸਾਹਿਤ ਬਾਰੇ ਗਿਆਨ ਤੋਂ ਕਾਫੀ ਪ੍ਰਭਾਵਿਤ ਹੋਇਆ। ਉਹ ਜਿਨ੍ਹਾਂ ਕਹਾਣੀਆਂ ਬਾਰੇ ਵਰ੍ਹਿਆਂ ਤੋਂ ਖੰਡਰਾਂ ਵਿਚ ਤਲਾਸ਼ ਕਰ ਰਿਹਾ ਸੀ, ਉਹ ਸਭ ਸਤਿਆਰਥੀ ਨੂੰ ਸਹਿਜੇ ਹੀ ਮਾਲੂਮ ਸੀ। ਇਸ ਤੋਂ ਉਲਟ, ਬਲਰਾਜ ਸਾਹਨੀ ਸਤਿਆਰਥੀ ਵਾਂਗ ਆਜ਼ਾਦ ਪੰਛੀ ਹੋਣਾ ਚਾਹੁੰਦਾ ਸੀ ਭਾਵ ਭਾਰਤ ਦੀਆਂ ਵਿਰਾਸਤੀ ਥਾਵਾਂ ਅਤੇ ਸਭਿਆਚਾਰ ਦੇ ਦਰਸ਼ਨ ਕਰਨਾ ਚਾਹੁੰਦਾ ਸੀ।<ref name=":3" /> ਇਸ ਤੋਂ ਬਾਅਦ ਉਹ ਲੰਮਾਂ ਸਮਾਂ ਦੱਖਣੀ ਭਾਰਤ ਦੇ ਰਾਜਾਂ ਤੇ ਲੰਕਾ ਦੀ ਸੈਰ 'ਤੇ ਰਿਹਾ ਜਿੱਥੇ ਉਸ ਨੇ ਕਾਫੀ ਵੱਡੀ ਗਿਣਤੀ ਵਿਚ ਲੋਕ ਗੀਤ ਅਤੇ ਲੋਕ ਕਥਾਵਾਂ ਇਕੱਠੇ ਕੀਤੀਆਂ। ਇਸ ਦੌਰਾਨ ਉਸ ਦਾ [[ਰਾਹੁਲ ਸਾਂਕ੍ਰਿਤਯਾਯਨ|ਰਾਹੁਲ ਸੰਕਰਾਤਾਇਨ]] ਨਾਲ ਤਿੱਬਤ ਜਾਣ ਦਾ ਸਬੱਬ ਬਣਿਆ ਪਰ ਉਹ ਸਫ਼ਲ ਨਾ ਹੋ ਸਕਿਆ। ਰਾਹੁਲ ਨੇ ਵੀ ਤਿਬੱਤ ਕਿਸੇ ਖੋਜ ਕਾਰਜ ਲਈ ਜਾਣਾ ਸੀ। ਸਤਿਆਰਥੀ ਦੇ ਉਸ ਸਮੇਂ ਦੱਖਣੀ ਭਾਰਤ ਵਿਚ ਰੁੱਝੇ ਹੋਣ ਕਾਰਨ ਇਹ ਸੰਭਵ ਨਾ ਹੋ ਸਕਿਆ ਪਰ ਸਤਿਆਰਥੀ ਦੇ ਸਿਰੜ ਨੂੰ ਦੇਖਦੇ ਹੋਏ ਰਾਹੁਲ ਉਸ ਲਈ ਲੋਕ ਕਹਾਣੀਆਂ ਦੇ ਖਰੜੇ ਅਤੇ ਤਸਵੀਰਾਂ ਲੈ ਆਇਆ।