ਦੇਵਿੰਦਰ ਸਤਿਆਰਥੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
No edit summary
ਲਾਈਨ 54:
 
ਪਿਆਰਾ ਸਿੰਘ ਨੇ ਦਵਿੰਦਰ ਸਤਿਆਰਥੀ ਨੂੰ '''ਪੰਜਾਬੀ ਸਾਹਿਤ ਦਾ ਕੁਤਬ ਮੀਨਾਰ''' ਦੀ ਉਪਾਧੀ ਦਿੱਤੀ ਸੀ। ਦਿਸੰਬਰ 1940 ਵਿਚ ਉਸ ਦੀ ਮੁਲਾਕਾਤ ਉਰਦੂ ਭਾਸ਼ੀ ਗਲਪਕਾਰ ਰਾਜਿੰਦਰ ਸਿੰਘ ਬੇਦੀ ਨਾਲ ਹੋਈ। ਬੇਦੀ ਤੋਂ ਉਸ ਨੇ ਕਹਾਣੀ ਲਿਖਣ ਦੀਆਂ ਬਾਰੀਕੀਆਂ ਸਿੱਖੀਆਂ ਤੇ ਪਹਿਲੀ ਕਹਾਣੀ 'ਕੁੰਗ ਪੋਸ਼' ਲਿਖੀ। ਇਸ ਦੌਰਾਨ ਉਸ ਦੇ ਮੰਟੋ ਨਾਲ ਸੰਬੰਧ ਵਿਗੜ ਗਏ। ਕਵਿਤਾ ਵਿਚ ਉਸ ਨੇ ਮੋਹਣ ਸਿੰਘ ਨੁੰ ਗੁਰੂ ਬਣਾਇਆ। 1941 ਵਿਚ ਉਸ ਦਾ ਪਹਿਲਾ ਕਾਵਿ ਸੰਗ੍ਰਹਿ 'ਧਰਤੀ ਦੀਆਂ ਵਾਜਾਂ' ਪ੍ਰਕਾਸ਼ਿਤ ਹੋਇਆ। ਰਾਜਿੰਦਰ ਬੇਦੀ, ਮੰਟੋ ਤੇ ਕ੍ਰਿਸ਼ਨ ਚੰਦਰ ਦੇ ਪ੍ਰਭਾਵ ਸਦਕਾ ਉਸ ਨੇ ਉਰਦੂ ਵਿਚ ਵੀ ਆਪਣਾ ਹੱਥ ਅਜ਼ਮਾਇਆ ਤੇ ਉਸ ਦੀ ਪਹਿਲੀ ਪੁਸਤਕ 'ਮੈਂ ਹੂੰ ਖਾਨਾਬਦੋਸ਼' ਛਪੀ।
 
== ਸਤਿਆਰਥੀ ਇਕ ਸਾਹਿਤਕਾਰ ਵਜੋਂ ==
ਸਤਿਆਰਥੀ ਨੇ ਆਪਣੀ ਜ਼ਿੰਦਗੀ ਦੇ 20 ਸਾਲ ਵੱਖ - ਵੱਖ ਭਾਸ਼ਾਵਾਂ ਦੇ ਤਿੰਨ ਲੱਖ ਲੋਕ-ਗੀਤ ਇਕੱਠੇ ਕਰਨ ਵਿਚ ਲਗਾਏ। ਸਤਿਆਰਥੀ ਨੂੰ ਬਚਪਨ ਵਿਚ ਹਿੰਦੀ ਤੋਂ ਬਿਨਾਂ ਹੋਰ ਭਾਸ਼ਾਵਾਂ ਨੂੰ ਸਮਝਣ ਵਿਚ ਔਖ ਹੁੰਦੀ ਸੀ, ਖਾਸਕਰ ਪੰਜਾਬੀ ਪਰ ਬਾਅਦ ਵਿਚ ਉਸ ਨੇ ਨਾ ਸਿਰਫ਼ ਅਣਗਿਣਤ ਭਾਸ਼ਾਵਾਂ ਦੇ ਲੋਕ ਸਾਹਿਤ ਇਕੱਠੇ ਕੀਤੇ, ਸਗੋਂ ਪੰਜਾਬੀ, ਹਿੰਦੀ ਤੇ ਉਰਦੂ ਤੇ ਅੰਗਰੇਜੀ ਭਾਸ਼ਾਵਾਂ ਵਿਚ ਸਾਹਿਤ ਵੀ ਰਚਿਆ। ਉਸ ਨੇ ਗੀਤ, ਕਹਾਣੀਆਂ, ਕਵਿਤਾ, ਨਾਵਲ ਅਤੇ ਸਵੈ-ਜੀਵਨੀ ਵੱਖ-ਵੱਖ ਸਾਹਿਤ ਰੂਪਾਂ ਵਿਚ ਰਚਨਾ ਕੀਤੀ। ਕੁਝ ਪੰਜਾਬੀ ਲੇਖਕ ਜਿਵੇਂ ਰਾਜਿੰਦਰ ਸਿੰਘ ਬੇਦੀ ਤੇ ਕ੍ਰਿਸ਼ਨ ਚੰਦਰ ਜਦੋਂ ਪੰਜਾਬੀ ਤੋਂ ਉਰਦੂ ਸਾਹਿਤ ਵੱਲ ਗਏ ਤਾਂ ਉਸੇ ਪਾਸੇ ਦੇ ਹੋ ਗਏ ਪਰ ਸਤਿਆਰਥੀ ਚਾਰਾਂ ਭਾਸ਼ਾਵਾਂ ਵਿੱਚ ਬੜਾ ਮਕਬੂਲ ਹੋਇਆ।
 
==ਪੰਜਾਬੀ ਰਚਨਾਵਾਂ==