ਜੱਟ ਸਿੱਖ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ 223.225.130.49 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Satdeepbot ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
No edit summary
ਲਾਈਨ 8:
|related =
}}
{{ਅੰਦਾਜ਼}}
 
==ਲੇਖ==
ਪੰਜਾਬ ਵਿੱਚ ਸਿੱਖ ਧਰਮ ਦੇ ਉਥਾਨ ਤੋਂ ਬਾਅਦ ਪੰਜਾਬ ਦੇ ਜੱਟਾਂ ਦੀ ਵੱਡੀ ਗਿਣਤੀ ਨੇ ਸਿੱਖ ਧਰਮ ਨੂੰ ਅਪਣਾਇਆ ਸਿੱਖ ਧਰਮ ਨੂੰ ਅਪਣਾਉਣ ਵਾਲੇ ਇਹਨਾਂ ਜੱਟਾਂ ਨੂੰ ਹੀ ਜੱਟ ਸਿੱਖ ਬਰਾਦਰੀ ਕਿਹਾ ਜਾਂਦਾ ਹੈ। ਜੱਟਾਂ ਦੇ ਮੂਲ ਬਾਰੇ ਵਿਦਵਾਨ ਅਤੇ ਇਤਿਹਾਸਕਾਰ ਇੱਕ ਮਤ ਨਹੀਂ ਹਨ। ਮੇਜਰ ਟੋਡ ਅਤੇ ਜਨਰਲ ਕੰਨਿਘਮ ਵਰਗੇ ਖੋਜੀ ਇਨ੍ਹਾਂ ਨੂੰ ਇੰਡੋਸਿਥੀਅਨ ਵਰਗ ਦੇ ਲੋਕਾਂ ਵਿਚੋਂ ਮੰਨਦੇ ਹਨ। ਉਹਨਾਂ ਅਨੁਸਾਰ ਇਹ ਲੋਕ ਈਸਾ ਤੋਂ ਲਗਭਗ ਇੱਕ ਸੌ ਸਾਲ ਪਹਿਲਾਂ ਮੰਡ ਕਬੀਲੇ ਨਾਲ ਸਿੰਧ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਏ ਅਤੇ ਉਸ ਤੋਂ ਬਾਅਦ ਸਾਰੇ ਭਾਰਤ ਵਿੱਚ ਪਸਰਦੇ ਗਏ, ਅਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਮੱਧਮ [[ਏਸ਼ੀਆ]] ਵਿੱਚੋਂ ਭਾਰਤ ਵਿੱਚ ਦਾਖਿਲ ਹੋਏ ਹਨ ਅਤੇ ਇਹ ਮੱਧਮ ਏਸ਼ੀਆ ਤੋਂ ਉਠ ਕੇ ਪੂਰੇ ਯੂਰਪ ਵਿੱਚ ਵੱਸ ਗਏ। ਕੁਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ 'ਮੋਰ' ਨਾਮਕ ਜੱਟਾ ਨੇ ਦੱਖਣੀ ਇਟਲੀ ਤੇ ਵੀ ਆਪਣਾ ਰਾਜ ਸਥਾਪਿਤ ਕੀਤਾ ਸੀ। ਉਥੋਂ ਹੀ ਇਹ ਉਠ ਕੇ ਪੰਜਾਬ ਵਿੱਚ ਆਏ ਅਤੇ ਖੇਤੀ ਬਾੜੀ ਦੇ ਕੰਮ ਵਿੱਚ ਰੁਝ ਗਏ। ਇਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਦਬ ਜਿਹੀ ਗਈ ਕਿਉਂਕਿ ਇਨ੍ਹਾਂ ਨੂੰ ਸ਼ਕਤੀ-ਪ੍ਰਦਰਸ਼ਨ ਦਾ ਅਵਸਰ ਹੀ ਨਾ ਮਿਲਿਆ। ਖ਼ਾਲਸੇ ਦੀ ਸਿਰਜਨਾ ਨਾਲ ਇਨ੍ਹਾਂ ਦੇ ਦਬੇ ਹੋਏ ਗੁਣਾਂ ਨੂੰ ਉਭਰਨ ਦਾ ਮੌਕਾ ਮਿਲਿਆ। ਬੰਦਾ ਬਹਾਦਰ ਤੋਂ ਬਾਅਦ ਦਲ ਖ਼ਾਲਸਾ ਅਤੇ ਸਿੱਖ ਮਿਸਲਾਂ ਦੇ ਦੌਰ ਵਿੱਚ ਇਨ੍ਹਾਂ ਨੇ ਵੱਡੀ ਗਿਣਤੀ ਵਿੱਚ ਅੰਮ੍ਰਿਤ ਪਾਨ ਕਰ ਕੇ ਜੋ ਸੂਰਬੀਰਤਾ ਦਾ ਪਰਿਚਯ ਦਿੱਤਾ, ਉਹ ਇਤਿਹਾਸ ਵਿੱਚ ਪ੍ਰਸਿੱਧ ਹੈ। ਜੱਟ ਜਮਾਂਦਰੂ ਸਿਪਾਹੀ ਹੈ, ਪਰ ਖੇਤੀ ਦੇ ਕਿੱਤੇ ਵਿੱਚ ਵੀ ਉਸ ਦਾ ਕੋਈ ਮੁਕਾਬਲਾ ਨਹੀਂ। ਪੰਜਾਬ ਦੇ ਜੱਟ ਜੁਝਾਰੂ, ਦਲੇਰ, ਆਕੜਖਾਂਹ, ਇਜ਼ਤ ਲਈ ਮਰ ਮਿਟਣ ਵਾਲੇ, ਮੂੰਹ-ਫਟ ਅਤੇ ਸ਼ੋਖ ਸੁਭਾ ਵਾਲੇ ਹਨ। ਕਹੀ ਹੋਈ ਗੱਲ ਉਤੇ ਮਰ ਮਿਟਣਾ ਜੱਟ ਦਾ ਧਰਮ ਹੈ। ‘ਜੱਟ’ ਅਸਲ ਅਰਥਾਂ ਵਿੱਚ ‘ਮਰਦ’ ਹੈ ਅਤੇ ਉਸ ਦੀ ਮਰਦਾਨਗੀ ਉਸ ਨੂੰ ਹੋਰਨਾਂ ਫ਼ਿਰਕਿਆਂ ਤੇ ਧਰਮਾਂ ਵਾਲਿਆਂ ਤੋਂ ਨਿਖੇੜਦੀ ਹੈ। ਜੱਟ ਕਿਸੇ ਨੂੰ ਮਾਰਨ ਤੋਂ ਡਰਦੇ ਨਹੀਂ 2015 ਦੀ ਪੁਲਿਸ ਕਾਰਵਾਈ ਅਨੁਸਾਰ ਗੋਤਾਂ ਦੇ ਹਿਸਾਬ ਨਾਲ 83% ਕਤਲ ਕੇਸ ਜੱਟਾਂ ਤੇ ਹਨ ਸਿਆਣੇ ਕਹਿੰਦੇ ਹਨ ਜੱਟ ਵੈਰ ਕਮਾਉਣਾ ਸੱਤ ਪੀੜੀਆਂ ਤੱਕ ਰੱਖਦੇ ਹਨ। ਮਰ ਜਾਂਦੇ ਨੇ ਪਰ ਵੈਰ ਕਮਾਉਣਾ ਨਹੀਂ ਭੁਲਦੇ। ਤਾਂਹੀ ਕਹਿੰਦੇ ਹਨ ਜੱਟ ਤੇ ਉਠ ਦਾ ਵੈਰ ਬੜਾ ਖਤਰਨਾਕ ਹੁੰਦਾ ਹੈ। ਲੋਕ ਤਾਂਹੀ ਜੱਟ ਨਾਲ ਵੈਰ ਰੱਖਣ ਤੋਂ ਡਰਦੇ ਹਨ। ਜ਼ਮੀਨ ਅਤੇ ਪਾਣੀ ਨੂੰ ਹਥਿਆਉਣ ਜਾਂ ਰਾਖੀ ਕਰਨ ਲਈ ਕੀਤੀ ਗਈ ਹਿੰਸਾ ਨੂੰ ਉਹ ਜਾਇਜ਼ ਸਮਝਦੇ ਹਨ। ਜੱਟ ਫ਼ੌਜ ਅਤੇ ਪੁਲਿਸ ਵਿੱਚ ਸੇਵਾ ਕਰਨਾ ਚੰਗਾ ਸਮਝਦੇ ਹਨ। ਇਸੇ ਕਰਕੇ ਜੱਟ ਨੂੰ ਦੇਸ਼ ਦਾ ਰਾਖਾ, ਅੰਨਦਾਤਾ ਅਤੇ ਅਣਖੀਲਾ ਸ਼ਬਦਾਂ ਨਾਲ ਵਿਸ਼ਿਸ਼ਟ ਕੀਤਾ ਜਾਂਦਾ ਹੈ। ਚੰਗੀ ਖ਼ੁਰਾਕ ਕਰਕੇ ਇਹ ਆਕਾਰ ਪ੍ਰਕਾਰ ਦੇ ਤਕੜੇ ਹੁੰਦੇ ਹਨ। ਸ਼ਰਾਬ ਦੀ ਵਰਤੋਂ ਕਰਨੋਂ ਸੰਕੋਚ ਨਹੀਂ ਕਰਦੇ, ਸਗੋਂ ਨਿਸੰਗ ਪੀਂਦੇ ਹਨ। ਅੱਯਾਸ਼ੀ ਵਲ ਇਕਦਮ ਝੁਕ ਜਾਂਦੇ ਹਨ। ਦਲ ਖ਼ਾਲਸਾ ਦੇ ਯੁੱਗ ਵਿੱਚ ਇਹ ਬਹੁਤ ਅਧਿਕ ਧਰਮੀ ਸਨ,ਪਰ ਜਿਉਂ ਹੀ ਸਰਦਾਰੀਆਂ ਮਿਲੀਆਂ, ਅੱਯਾਸ਼ੀ ਵਲ ਵਧਦੇ ਗਏ ਅਤੇ ਆਪਣੇ ਆਚਰਣ ਤੋਂ ਇਤਨੇ ਉਖੜੇ ਕਿ ਰਾਜ ਹੀ ਗਵਾ ਬੈਠੇ। ਪਰ ਜਦੋਂ ਕੌਮ ਉਤੇ ਸੰਕਟ ਬਣਦਾ ਹੈ, ਤਾਂ ਕਿਸੇ ਪ੍ਰਕਾਰ ਦੀ ਕੁਰਬਾਨੀ ਦੇਣੋ ਸੰਕੋਚ ਨਹੀਂ ਕਰਦੇ। ਅਕਾਲੀਆਂ ਦੇ ਮੋਰਚੇ ਇਨ੍ਹਾਂ ਦੇ ਸਿਰ ’ਤੇ ਹੀ ਜਿਤੇ ਜਾਂਦੇ ਹਨ। ਅੱਜ-ਕੱਲ ਪੰਜਾਬ ਰਾਜ-ਪ੍ਰਬੰਧ ਵਿੱਚ ਇਨ੍ਹਾਂ ਦੀ ਸਰਦਾਰੀ ਹੈ। ਦੇਸ਼- ਵੰਡ ਤੋਂ ਪਹਿਲਾਂ ਮਾਝੇ ਦੇ ਜੱਟ ਸਿੱਖਾਂ ਦੀ ਚੜ੍ਹਤ ਹੁੰਦੀ ਸੀ, ਪਰ ਹੁਣ ਮਾਲਵੇ ਦੇ ਜੱਟ ਅਧਿਕ ਪ੍ਰਬਲ ਹਨ