"ਹਰਦੀਪ ਗਰੇਵਾਲ" ਦੇ ਰੀਵਿਜ਼ਨਾਂ ਵਿਚ ਫ਼ਰਕ

+
(+)
 
(+)
}}
'''ਹਰਦੀਪ ਗਰੇਵਾਲ''' (ਜਨਮ 21 ਸਤੰਬਰ 1988) ਇੱਕ ਪੰਜਾਬੀ ਗਾਇਕ, ਗੀਤਕਾਰ ਅਤੇ ਸੰਗੀਤਕਾਰ ਹੈ। ਉਸ ਦੇ ਗਾਣਿਆਂ ਵਿੱਚ ''ਠੋਕਰ'' (2015) ਅਤੇ ''ਬੁਲੰਦੀਆਂ'' (2018) ਗੀਤ ਸ਼ਾਮਲ ਹਨ।
 
==ਸ਼ੁਰੂਆਤੀ ਜੀਵਨ==
ਉਹ ਸੈਕਰਡ ਹਾਰਟ ਕਾਨਵੈਂਟ ਸਕੂਲ (ਆਈਸੀਐਸਈ ਬੋਰਡ), ਲੁਧਿਆਣਾ ਵਿੱਚ ਪੜ੍ਹਿਆ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਮਕੈਨੀਕਲ ਇੰਜੀਨੀਅਰਿੰਗ ਲਈ RIMT - ਮਹਾਰਾਜਾ ਅਗਰੈਸਨ ਇੰਜੀਨੀਅਰਿੰਗ ਕਾਲਜ, ਮੰਡੀ ਗੋਬਿੰਦਗੜ੍ਹ, ਪੰਜਾਬ ਵਿੱਚ 2007 ਵਿੱਚ ਦਾਖਲਾ ਲੈ ਲਿਆ ਸੀ।<br>
ਹਰਦੀਪ ਗਰੇਵਾਲ ਨੂੰ ਮਾਰਚ 2014 ਵਿੱਚ ਲੁਧਿਆਣਾ ਪੋਲੀਟੈਕਨਿਕ ਕਾਲਜ, ਪੰਜਾਬ ਵਿੱਚ ਲੈਕਚਰਾਰ ਵਜੋਂ ਪਹਿਲੀ ਨੌਕਰੀ ਮਿਲੀ। ਫਿਰ ਉਸਨੇ ਨੌਕਰੀ ਕਰਨ ਦੇ ਨਾਲ-ਨਾਲ ਗਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਵੇਂ ਕਿ ਉਸਨੇ ਆਪਣੀ ਨੌਕਰੀ ਨੂੰ ਲਗਭਗ ਸਾਰਾ ਦਿਨ ਦੇਣਾ ਹੁੰਦਾ ਸੀ, ਤਾਂ ਉਹ ਗਾਉਣ ਦੇ ਸ਼ੌਕ ਲਈ ਸਮਾਂ ਨਹੀਂ ਕੱਢ ਸਕਿਆ। ਕਿਉਂਕਿ ਉਸ ਨੂੰ ਕਦੇ ਨੌਕਰੀ ਕਰਨ ਵਿਚ ਦਿਲਚਸਪੀ ਨਹੀਂ ਸੀ, ਨੌਕਰੀ ਨੂੰ ਜਾਰੀ ਰੱਖਣਾ ਉਸ ਲਈ ਮੁਸ਼ਕਲ ਹੁੰਦਾ ਜਾ ਰਿਹਾ ਸੀ।<br>
 
ਫਿਰ ਉਸਨੇ ਨੌਕਰੀ ਛੱਡਣ ਅਤੇ ਪੇਸ਼ੇਵਰ ਗਾਇਕ ਵਜੋਂ ਕਰੀਅਰ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ। ਇਸ ਲਈ ਉਸ ਨੇ ਨੌਕਰੀ ਤੋਂ ਸਿਰਫ 3 ਮਹੀਨਿਆਂ ਬਾਅਦ ਅਸਤੀਫਾ ਦੇ ਦਿੱਤਾ ਅਤੇ ਗਾਇਕੀ ਵਿਚ ਕਰੀਅਰ ਦੀ ਭਾਲ ਸ਼ੁਰੂ ਕੀਤੀ।
 
==ਹਵਾਲੇ==