ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 1,210:
 
===ਟਿੱਪਣੀਆਂ===
* {{ਸਮਰਥਨSupport}} ਪਿਛਲੇ ਕੈਮਰੇ ਦੀ ਗ੍ਰਾਂਟ ਮੈਂ ਹੀ ਪਾਈ ਸੀ। ਜਿਸਨੂੰ 5-6 ਸਾਲ ਹੋ ਗਏ ਹਨ। ਪਿਛਲੇ ਸਾਲਾਂ ਵਿੱਚ ਆਪਣੀ ਨਿੱਜੀ ਵਰਤੋਂ ਲਈ ਕਈ ਮਹਿੰਗੇ ਕੈਮਰਿਆਂ ਦੀ ਵਰਤੋਂ ਵੀ ਕਰ ਚੁੱਕਿਆ ਹਾਂ। ਜਿਸ ਵਿੱਚ ਸੋਨੀ ਦਾ ਅਲਫਾ 7 ਆਰ 3 ਵੀ ਸ਼ਾਮਲ ਹੈ (ਉਸ ਸਮੇਂ ਕੀਮਤ - 3.15 ਲੱਖ)। ਪਰ ਸਭ ਵਿਚਾਰਦੇ ਹੋਏ, ਮੇਰੇ ਮੁਤਾਬਕ ਭਾਈਚਾਰੇ ਲਈ ਇਸ ਸਮੇਂ ਨਿਕੋਨ ਦਾ Z6 ਕੈਮਰਾ (ਕੀਮਤ 1.5 ਲੱਖ) ਬਿਲਕੁਲ ਸਹੀ ਰਹੇਗਾ। ਪਰ ਉਸ ਤੋਂ ਪਹਿਲਾਂ ਕੈਮਰੇ ਦੇ ਨਾਲ਼ ਕੋਈ ਪਲੈਨ ਵੀ ਚਾਹੀਦਾ ਹੈ। ਕੀ ਇਸ ਸਾਲ ਹੋ ਰਹੇ ਵਿਕੀ ਲਵਜ਼ ਮਾਨੂਮੈਂਟਸ ਵਿੱਚ ਕੁਝ ਵਰਤੋਂਕਾਰ ਸ਼ਾਮਲ ਹੋਣ ਲਈ ਤਿਆਰ ਹਨ? ਪਿੰਡਾਂ ਦੀਆਂ ਫ਼ੋਟੋਆਂ ਖਿੱਚਣ ਸੰਬੰਧੀ ਕੋਈ ਪਲੈਨ ਹੈ? ਖ਼ਾਸ ਪ੍ਰੋਜੈਕਟਾਂ ਨਾਲ਼ ਜੋੜਕੇ ਹੀ ਕੈਮਰੇ ਦੀ ਰਿਕੁਐਸਟ ਪਾਉਣੀ ਚਾਹੀਦੀ ਹੈ। ਅਗਲੇ 6 ਮਹੀਨਿਆਂ ਵਿੱਚ ਭਾਈਚਾਰਾ ਕਿੰਨੀਆਂ ਤਸਵੀਰਾਂ ਕਾਮਨਜ਼ ਉੱਤੇ ਅਪਲੋਡ ਕਰੇਗਾ? ਕਿੰਨੇ ਵੱਖ-ਵੱਖ ਲੋਕ ਸ਼ਾਮਲ ਹੋਣਗੇ? ਕਿੰਨੇ ਪ੍ਰਤੀਸ਼ਤ ਤਸਵੀਰਾਂ ਵਿਕੀ ਪ੍ਰੋਜੈਕਟਾਂ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ? ਇਹਨਾਂ ਅੰਕੜਿਆਂ ਨੂੰ ਨਾਲ਼ ਰੱਖਦੇ ਹੋਏ ਹੀ ਇਹ ਰਿਕੁਐਸਟ ਪਾਉਣੀ ਜਾਇਜ਼ ਹੋਵੇਗੀ। ਜੇ ਫ਼ੋਟੋਆਂ ਖਿੱਚਣ ਲਈ ਆਉਣ-ਜਾਣ ਜਾਂ ਹੋਰ ਖਾਣ-ਪੀਣ ਦੇ ਖ਼ਰਚੇ ਦੀ ਲੋੜ ਹੈ ਤਾਂ ਉਹ ਵੀ ਸ਼ਾਮਲ ਕੀਤਾ ਜਾ ਸਕਦਾ ਹੈ। --[[ਵਰਤੋਂਕਾਰ:Satdeep Gill|Satdeep Gill]] ([[ਵਰਤੋਂਕਾਰ ਗੱਲ-ਬਾਤ:Satdeep Gill|ਗੱਲ-ਬਾਤ]]) 15:15, 9 ਅਗਸਤ 2021 (UTC)