ਲਹਿਰ ਵਧਦੀ ਗਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 11:
ਕੇਸਰ ਸਿੰਘ ਨੇ ਇਸ ਨਾਵਲ ਦੀਆਂ ਘਟਨਾਵਾਂ ਵਿਚ ਜੋ ਤਰਤੀਬ ਤੇ ਕ੍ਰਮ ਪੇਸ਼ ਕੀਤਾ ਹੈ, ਉਨ੍ਹਾਂ ਨਾਲ ਭਾਰਤ ਤੇ ਪੰਜਾਬ ਦਾ ਤਤਕਾਲੀ ਚਿੱਤਰ ਸਪਸ਼ਟ ਹੁੰਦਾ ਹੈ। ਇਨ੍ਹਾਂ ਘਟਨਾਵਾਂ ਜਾਂ ਪੇਸ਼ ਪਾਤਰਾਂ ਰਾਹੀਂ ਨਾਵਲ ਦੇ ਕਥਾਨਕ ਦਾ ਜੋ ਰੂਪ ਉੱਘੜਦਾ ਹੈ, ਉਸ ਵਿਚੋਂ ਨਾਵਲਕਾਰ ਦੀ ਇਤਿਹਾਸਕ ਸੋਝੀ ਤੇ ਅਨੁਭਵ ਸਪਸ਼ਟ ਹੁੰਦਾ ਹੈ। ਨਾਵਲ ਵਿਚ ਸਾਮਰਾਜੀ ਤਾਕਤ (ਜਾਪਾਨੀ ਸਰਕਾਰ) ਨਾਲ ਅਸਥਾਈ ਸਮਝੌਤਾ ਕਰਕੇ ਦੂਜੀ ਸਾਮਰਾਜੀ ਤਾਕਤ (ਅੰਗਰੇਜੀ ਸਰਕਾਰ) ਤੋਂ ਆਜ਼ਾਦ ਹੋਣ ਦਾ ਫੁਰਨਾ ਅਮਲ ਵਿਚ ਬਦਲਦਾ ਦਿਖਾਈ ਦਿੰਦਾ ਹੈ। ਇਹ ਵਕਤੀ ਸਮਝੌਤਾ ਪੂਰਬੀ ਏਸ਼ੀਆ ਵਿਚ ਵਸਦੇ ਭਾਰਤੀਆਂ ਵਲੋਂ ਤਿਆਰ ਕੀਤੀ ਆਜ਼ਾਦ ਹਿੰਦ ਫੌਜ ਦੇ ਮੁੱਖ ਆਗੂ ਸੁਭਾਸ਼ ਚੰਦਰ ਬੋਸ ਨੇ ਕੀਤਾ ਸੀ। ਇਸ ਫੌਜੀ ਟੁਕੜੀ ਦਾ ਉਦੇਸ਼ ਇਕ ਹਥਿਆਰਬੰਦ ਮੁਹਿੰਮ ਰਾਹੀਂ ਅੰਗਰੇਜਾਂ ਨੂੰ ਦਰੜ ਕੇ ਮੁਲਕ ਵਿਚੋਂ ਬਾਹਰ ਕੱਢਣਾ ਤੇ ਆਜ਼ਾਦ ਹੋਣਾ ਸੀ। ਆਜ਼ਾਦ ਹਿੰਦ ਫੌਜ ਵਿਚ ਪਹਿਲੀ ਸੰਸਾਰ ਜੰਗ ਦੇ ਰਿਹਾਅ ਤੇ ਬਚੇ ਹੋਏ ਗ਼ਦਰੀ ਯੋਧਿਆਂ ਜਿਵੇਂ ਹਰੀ ਸਿੰਘ ਉਸਮਾਨ, ਬਾਬੂ ਅਮਰ ਸਿੰਘ, ਚੰਦਾ ਸਿੰਘ, ਸੁਆਮੀ ਸੱਤਿਆਨੰਦ) ਨੇ ਹਿੱਸਾ ਲਿਆ। ਜਦੋਂ ਅਮਰੀਕਾ ਨੇ ਜਾਪਾਨ ਉੱਪਰ ਪਰਮਾਣੂ ਬੰਬ ਸਿੱਟੇ ਤਾਂ ਜਾਪਾਨ ਨੂੰ ਤੁਰੰਤ ਹਾਰ ਸਵੀਕਾਰ ਕਰਨਾ ਪਿਆ। ਇਸ ਨਾਲ ਆਜ਼ਾਦ ਹਿੰਦ ਫੌਜ ਦਾ ਆਪਣੀਆਂ ਅਗਲੇਰੀਆਂ ਮੁਹਿੰਮਾਂ ਨੂੰ ਅੰਜਾਮ ਦੇਣ ਦਾ ਸੁਪਨਾ ਵੀ ਢਹਿ ਢੇਰੀ ਹੋ ਗਿਆ।
 
ਇਕ ਸਫਲ ਕਥਾਨਕ ਲਈ ਉਸ ਦਾ ਮੌਲਿਕ, ਸੰਗਠਿਤ ਤੇ ਰੋਚਕ ਹੋਣਾ ਬਹੁਤ ਜਰੂਰੀ ਹੈ। ਕੇਸਰ ਸਿੰਘ ਨਾਲ ਸੰਬੰਧਿਤ ਇਕ ਖੋਜ ਪ੍ਰਬੰਧ ਵਿਚ ਇਸ ਨਾਵਲ ਦੀ ਕਥਾਨਕੀ ਬਣਤਰ ਸਿੱਧੀ ਤੇ ਸਪਾਟ ਹੈ ਅਤੇ ਪੇਸ਼ਕ੍ਰਿਤ ਘਟਨਾਵਾਂ ਵਿਚ ਰੋਚਕਤਾ ਦੀ ਘਾਟ ਦਿਖਾਈ ਦਿੰਦੀ ਹੈ। ਮੌਲਿਕਤਾ ਪੱਖੋ ਇਹ ਨਾਵਲ ਕਾਫੀ ਵੱਖਰੀ ਤਰ੍ਹਾਂ ਦਾ ਨਾਵਲ ਹੈ ਕਿਉਂਕਿ ਆਜ਼ਾਦੀ ਦੀ ਲਹਿਰ, ਸੰਸਾਰ ਜੰਗ ਤੇ ਆਜ਼ਾਦ ਹਿੰਦ ਫੌਜ ਦੀਆਂ ਰਾਜਸੀ ਮੁਹਿੰਮਾਂ ਦਾ ਅਜਿਹਾ ਵਰਨਣ ਪਹਿਲਾਂ ਕਦੇ ਕਿਸੇ ਨਾਵਲ ਵਿਚ ਨਹੀਂ ਦੇਖਿਆ ਗਿਆ। ਸੰਗਠਨ ਪੱਖੋਂ ਨਾਵਲੀ ਸਰੰਚਨਾ ਕਾਫੀ ਮਜ਼ਬੂਤ ਹੈ। ਹਾਲਾਂਕਿ ਫਲੈਸ਼ਬੈਕ ਜਿਹੀ ਜੁਗਤ ਦੀ ਅਣਹੋਂਦ ਹੈ ਪਰ ਕਥਾਨਕੀ ਘਟਨਾਵਾਂ ਲਗਾਤਾਰ ਬਿਰਤਾਂਤ ਨੂੰ ਅੱਗੇ ਤੋਰੀ ਰੱਖਣ ਵਿਚ ਮਦਦਗਾਰ ਹਨ।
== ਹਵਾਲੇ ==
 
== ਹਵਾਲੇ ==
[[ਸ਼੍ਰੇਣੀ:ਨਾਵਲ]]
[[ਸ਼੍ਰੇਣੀ:ਪੰਜਾਬੀ ਕਿਤਾਬਾਂ]]