ਸ਼ਹੀਦ ਊਧਮ ਸਿੰਘ (ਨਾਵਲ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਲਾਈਨ 9:
 
== ਨਾਵਲ ਦੀ ਆਲੋਚਨਾ ==
ਇਹ ਨਾਵਲ ਕੇਸਰ ਸਿੰਘ ਦੀ ਡੂੰਘੀ ਖੋਜ ਅਤੇ ਸਿਰੜ ਵਿਚੋਂ ਨਿਕਲਿਆ ਹੈ ਜਿਸ ਦਾ ਅੰਦਾਜ਼ਾ ਅਸੀਂ ਉਸ ਦੀ ਇੱਕ ਗੱਲ ਤੋਂ ਲਗਾ ਸਕਦੇ ਹਾਂ। ਕੇਸਰ ਸਿੰਘ ਇਹ ਨਾਵਲ ਲਿਖਣ ਤੋਂ ਪਹਿਲਾਂ ਜੰਗੀ ਕੈਦੀ, ਲਹਿਰ ਵਧਦੀ ਗਈ ਤੇ ਹੀਰੋਸ਼ੀਮਾ ਨਾਵਲ ਸਮੇਤ ਕਈ ਇਤਿਹਾਸਕ ਤੇ ਜੰਗ-ਏ-ਆਜ਼ਾਦੀ ਨਾਲ ਸੰਬੰਧਿਤ ਨਾਵਲ ਲਿਖ ਚੁੱਕਿਆ ਸੀ ਪਰ ਉਸ ਦੀ ਮਦਨ ਲਾਲ ਢੀਂਗਰਾ ਤੇ ਸ਼ਹੀਦ ਊਧਮ ਸਿੰਘ ਬਾਰੇ ਵੀ ਲਿਖਣ ਵਿਚ ਦਿਲਚਸਪੀ ਸੀ ਪਰ ਇਹ ਉਸ ਵੇਲੇ ਸੰਭਵ ਨਹੀਂ ਸੀ। ਕਿਉਂਕਿ ਅਜਿਹਾ ਕਰਨ ਲਈ ਉਸ ਨੂੰ ਸਰਕਾਰੀ ਦਸਤਾਵੇਜ਼ ਅਤੇ ਇਨ੍ਹਾਂ ਕ੍ਰਾਂਤੀਕਾਰੀਆਂ ਦੇ ਕਾਨੂੰਨੀ ਮੁੱਕਦਮਿਆਂ ਦੇ ਕਾਗਜ਼ ਚਾਹੀਦੇ ਸਨ। ਅਜਿਹਾ ਉਸ ਵੇਲੇ ਸੰਭਵ ਨਹੀਂ ਸੀ ਕਿਉਂਕਿ ਦੇਸ਼ ਅੰਗਰੇਜੀ ਰਾਜ ਦਾ ਗੁਲਾਮ ਸੀ। ਕੇਸਰ ਸਿੰਘ ਨੇ ਕਿਸੇ ਅੰਗਰੇਜ ਅਧਿਕਾਰੀ ਦੀ ਸਿਫਾਰਿਸ਼ ਨਾਲ ''ਬਾਰ ਐਟ ਲਾਅ'' ਵਿੱਚ ਦਾਖਿਲਾ ਲੈ ਲਿਆ। ਇੱਥੇ ਉਸ ਨੂੰ ਕਿਸੇ ਵੀ ਕਿਸਮ ਦੇ ਕਾਨੂੰਨੀ ਜਾਂ ਹੋਰ ਦਸਤਾਵੇਜ਼ ਪੜ੍ਹਨ ਦੀ ਖੁੱਲ ਸੀ। ਇੱਥੇ ਹੀ ਕੀਤੇ ਅਧਿਐਨ ਵਿਚੋਂ ਉਸ ਨੇ ਮਦਨ ਲਾਲ ਢੀਂਗਰਾ ਤੇ ਸ਼ਹੀਦ ਊਧਮ ਸਿੰਘ ਬਾਰੇ ਨਾਵਲ ਲਿਖੇ। ਹਾਲਾਂਕਿ ਇਹ ਨਾਵਲ ਦੀ ਖੋਜ ਲਈ ਉਸ ਨੂੰ ਸੱਤ ਵਰ੍ਹੇ ਲੱਗ ਗਏ।<ref>{{Cite web|url=https://www.punjabitribuneonline.com/news/archive/features/ਪਾਟੇ-ਪੰਨਿਆਂ-ਦੀ-ਅਧੂਰੀ-ਇਬਾਰਤ-1250392|title=ਪਾਟੇ ਪੰਨਿਆਂ ਦੀ ਅਧੂਰੀ ਇਬਾਰਤ|last=Service|first=Tribune News|website=Tribuneindia News Service|language=pa|access-date=2021-08-18}}</ref>
 
ਪ੍ਰੋ. ਜਤਿੰਦਰ ਬੀਰ ਨੰਦਾ ਕੇਸਰ ਸਿੰਘ ਦੀ ਸਾਹਿਤਕ ਸਮਰੱਥਾ ਬਾਰੇ ਆਪਣੇ ਲੇਖ ਵਿਚ ਕਹਿੰਦੇ ਹਨ, "ਪੰਜਾਬੀ ਸਾਹਿਤ ਵਿੱਚ ਗ਼ਦਰ ਲਹਿਰ ਨੂੰ ਆਧਾਰ ਬਣਾ ਕੇ ਲਿਖੇ ਗਏ ਨਾਵਲਾਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਗਿਆਨੀ ਕੇਸਰ ਸਿੰਘ ਦਾ ਨਾਂ ਹੀ ਸਾਹਮਣੇ ਆਉਂਦਾ ਹੈ, ਜਿਨ੍ਹਾਂ ਨੇ ਸੰਪੂਰਨ ਰੂਪ ਵਿਚ ਗ਼ਦਰ ਲਹਿਰ ਨੂੰ ਪਹਿਲਾਂ ਅੱਖੀਂ ਦੇਖਿਆ ਤੇ ਫਿਰ ਆਪਣੇ ਨਾਵਲਾਂ ਵਿਚ ਪੇਸ਼ ਕੀਤਾ।"<ref>{{Cite web|url=https://punjabitribuneonline.com/news/features/giani-kesar-singh-a-novelist-of-ghadr-movement-83324|title=ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-18}}</ref> ਕੇਸਰ ਸਿੰਘ ਦੇ ਨਾਵਲਾਂ ਦੀ ਸੂਚੀ ਉੱਪਰ ਜੇਕਰ ਨਿਗਾਹ ਮਾਰੀਏ ਤਾਂ ਸਾਨੂੰ ਦੋ ਤਰ੍ਹਾਂ ਦੇ ਨਾਵਲ ਦਿਖਾਈ ਦਿੰਦੇ ਹਨ। ਪਹਿਲੀ ਉਸ ਕਿਸਮ ਦੇ ਨਾਵਲ ਜੋ ਸਿੱਧੇ-ਸਿੱਧੇ ਗ਼ਦਰੀ ਨਾਇਕਾਂ ਨਾਲ ਸੰਬੰਧਿਤ ਹਨ ਜਿਵੇਂ ਮਦਨ ਲਾਲ ਢੀਂਗਰਾ, ਹਰੀ ਸਿੰਘ ਉਸਮਾਨ, ਕਰਤਾਰ ਸਿੰਘ ਸਰਾਭਾ, ਮੇਵਾ ਸਿੰਘ ਲੋਪੋਕੇ, ਊਧਮ ਸਿੰਘ ਆਦਿ। ਦੂਸਰੀ ਕਿਸਮ ਦੇ ਨਾਵਲ ਉਹ ਹਨ ਜਿਨ੍ਹਾਂ ਦੀ ਕਹਾਣੀ ਤਾਂ ਗ਼ਦਰ ਲਹਿਰ ’ਤੇ ਆਧਾਰਤ ਹੈ ਪਰ ਕਿਸੇ ਵਿਅਕਤੀ-ਵਿਸ਼ੇਸ਼ ਦੇ ਨਾਂ ’ਤੇ ਨਹੀਂ। ਇਹ ਨਾਵਲ ਸਿਰਫ਼ ਲਹਿਰ ਦਾ ਇਤਿਹਾਸ ਬਿਆਨ ਕਰਦੇ ਹਨ। ਜੰਞ ਲਾੜਿਆਂ ਦੀ ਅਤੇ ‘ਵਾਰੇ ਸ਼ਾਹ ਦੀ ਮੌਤ’ ਜਿਹੇ ਨਾਵਲ ਇਸੇ ਵੰਨਗੀ ਦੇ ਨਾਵਲ ਹਨ।
 
== ਹਵਾਲੇ ==