ਲਹਿਰ ਵਧਦੀ ਗਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox book|<!-- See [[Wikipedia:WikiProject Novels]] or [[Wikipedia:WikiProject Books]] -->|name=ਲਹਿਰ ਵਧਦੀ ਗਈ|title_orig=ਲਹਿਰ ਵਧਦੀ ਗਈ|translator=|image=|caption=|author=[[ਕੇਸਰ ਸਿੰਘ ਨਾਵਲਿਸਟ (ਗਿਆਨੀ)|ਕੇਸਰ ਸਿੰਘ]]|illustrator=|cover_artist=|country=[[ਪੰਜਾਬ]], [[ਭਾਰਤ]]|language=[[ਪੰਜਾਬੀ]]|series=|genre=ਨਾਵਲ|publisher=ਸਿੰਘ ਬ੍ਰਦਰਜ਼|release_date=1953|media_type=ਪ੍ਰਿੰਟ|pages=|isbn=|oclc=|preceded_by=|followed_by=}}'''ਲਹਿਰ ਵਧਦੀ ਗਈ''' ਪੰਜਾਬੀ ਨਾਵਲਕਾਰ ਕੇਸਰ ਸਿੰਘ ਦਾ ਪਹਿਲਾ ਨਾਵਲ ਹੈ। ਇਹ ਨਾਵਲ ਉਸ ਨੇ 1953 ਈ.<ref>{{Cite web|url=https://www.punjabitribuneonline.com/news/archive/features/ਪਾਟੇ-ਪੰਨਿਆਂ-ਦੀ-ਅਧੂਰੀ-ਇਬਾਰਤ-1250392|title=ਪਾਟੇ ਪੰਨਿਆਂ ਦੀ ਅਧੂਰੀ ਇਬਾਰਤ|last=Service|first=Tribune News|website=Tribuneindia News Service|language=pa|access-date=2021-08-18}}</ref> ਵਿਚ ਪ੍ਰਕਾਸ਼ਿਤ ਕੀਤਾ। ਇਹ ਨਾਵਲ ਆਜ਼ਾਦ ਹਿੰਦ ਫੌਜ ਬਾਰੇ ਹੈ ਤੇ ਕੇਸਰ ਸਿੰਘ ਦੇ ਅੱਖੀਂ ਦੇਖੇ ਅਨੁਭਵ ਵਿੱਚੋਂ ਨਿਕਲਿਆ ਹੈ। ਕੇਸਰ ਸਿੰਘ ਆਜ਼ਾਦ ਹਿੰਦ ਫੌਜ ਦਾ ਸਰਗਰਮ ਮੈਂਬਰ<ref>{{Cite web|url=https://www.punjabitribuneonline.com/news/archive/features/news-detail-1622281|title=ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-20}}</ref> ਸੀ। ਅੰਮ੍ਰਿਤਸਰ ਤੋਂ ਮੁੱਢਲੀ ਸਿੱਖਿਆ ਲੈਣ ਮਗਰੋਂ ਉਹ 1936 ਵਿੱਚ ਮਲਾਇਆ ਚਲਾ ਗਿਆ। ਉੱਥੇ ਉਸ ਨੇ ਗੁਰਦੁਆਰੇ ਪਾਠ ਤੇ ਕੀਰਤਨ ਕਰਨ ਦਾ ਕੰਮ ਵੀ ਕੀਤਾ। ਮਲਾਇਆ ਵਿੱਚ ਰਹਿੰਦਿਆਂ ਉਸ ਦਾ ਮੇਲ ਕਈ ਆਜ਼ਾਦੀ ਸੰਗਰਾਮੀਆਂ ਨਾਲ ਹੋਇਆ ਤੇ ਅਗਾਂਹ ਉਨ੍ਹਾਂ ਰਾਹੀਂ ਉਹ ਸੁਭਾਸ਼ ਚੰਦਰ ਬੌਸ ਤੱਕ ਪਹੁੰਚ ਗਿਆ। ਸੁਭਾਸ਼ ਚੰਦਰ ਬੋਸ ਦੀ ਪ੍ਰੇਰਨਾ ਨਾਲ ਉਹ ਆਜ਼ਾਦ ਹਿੰਦ ਫੌਜ ਵਿੱਚ ਸ਼ਾਮਿਲ ਹੋਇਆ। ਆਪਣੀ ਮਿਹਨਤ ਤੇ ਸਿਰੜ ਨਾਲ ਉਹ ਆਜ਼ਾਦ ਹਿੰਦ ਫੌਜ ਵਿੱਚ ਸਿਵਲ ਐਡਮਿਨਿਸਟਰੇਟਰ ਦੇ ਅਹੁਦੇ ਤੱਕ ਪਹੁੰਚ ਗਿਆ ਜਿੱਥੇ ਉਸ ਨੂੰ ਲਹਿਰ ਦੀ ਸਾਰੀ ਰਾਜਨੀਤਕ ਤੇ ਪ੍ਰਸ਼ਾਸਕੀ ਜਾਣਕਾਰੀ ਪਹੁੰਚ ਵਿੱਚ ਸੀ। ਇਸੇ ਜਾਣਕਾਰੀ ਆਸਰੇ ਉਨ੍ਹਾਂ ਆਪਣਾ ਪਹਿਲਾ ਨਾਵਲ ''ਲਹਿਰ ਵਧਦੀ ਗਈ'' ਲਿਖਿਆ।
 
ਕੇਸਰ ਸਿੰਘ ਨੇ ਆਜ਼ਾਦ ਹਿੰਦ ਫੌਜ ਦੀਆਂ ਗਤੀਵਿਧੀਆਂ ਨੂੰ ਆਪਣੀ ਡਾਇਰੀ ਵਿੱਚ ਨੋਟ ਕੀਤਾ ਜੋ ਅੱਗੇ ਜਾ ਕੇ ਉਨ੍ਹਾਂ ਦੀ ਸਵੈਜੀਵਨੀ [[ਮੇਰੀ ਆਜ਼ਾਦ ਹਿੰਦ ਫੌਜ ਦੀ ਡਾਇਰੀ|ਮੇਰੀ ਆਜ਼ਾਦ ਹਿੰਦ ਫੌਜ ਦੀ ਡਾਇਰੀ]]<ref>{{Cite web|url=https://www.punjabitribuneonline.com/news/archive/features/news-detail-1622281|title=ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ|last=Service|first=Tribune News|website=Tribuneindia News Service|language=pa|access-date=2021-08-20}}</ref> ਵਿੱਚ ਤਬਦੀਲ ਹੋਈ। ਇਹ ਡਾਇਰੀ ਉਸ ਵੇਲੇ ਦੇ ਕੁਝ ਹਫਤਾਵਾਰੀ ਰਸਾਲਿਆਂ ਵਿੱਚ ਵੀ ਛਪਦੀ ਰਹੀ। ਅੱਜ ਵੀ ਕਈ ਇਤਿਹਾਸਕਾਰ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਨੂੰ ਜਾਨਣ ਲਈ ਇਹ ਡਾਇਰੀ ਨੂੰ ਤਰਜੀਹ ਦਿੰਦੇ ਹਨ। ਇਹ ਡਾਇਰੀ ਉਸ ਦੇ ਆਜ਼ਾਦੀ ਦੀ ਲਹਿਰ ਨਾਲ ਸੰਬੰਧਿਤ ਹੋਰ ਨਾਵਲਾਂ ਦਾ ਆਧਾਰ ਵੀ ਬਣਦੀ ਹੈ।