ਅੰਨਦਾਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
 
ਲਾਈਨ 1:
{{Infobox book|<!-- See [[Wikipedia:WikiProject Novels]] or [[Wikipedia:WikiProject Books]] -->|series=|preceded_by=|oclc=|isbn=|pages=|media_type=ਪ੍ਰਿੰਟ|release_date=2008 (ਦੂਜੀ ਵਾਰ)|publisher=ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ|genre=ਨਾਵਲ|language=[[ਪੰਜਾਬੀ]]|name=ਅੰਨਦਾਤਾ|country=[[ਪੰਜਾਬ]], [[ਭਾਰਤ]]|cover_artist=|illustrator=|author=<nowiki>[[ਬਲਦੇਵ ਸਿੰਘ]]</nowiki>|caption=|image=|translator=|title_orig=ਅੰਨਦਾਤਾ|followed_by=}}'''ਅੰਨਦਾਤਾ''' [[ਪੰਜਾਬੀ ਭਾਸ਼ਾ|ਪੰਜਾਬੀ]] [[ਨਾਵਲਕਾਰ]] [[ਬਲਦੇਵ ਸਿੰਘ ਸੜਕਨਾਮਾ|ਬਲਦੇਵ ਸਿੰਘ]] ਦਾ ਇੱਕ [[ਨਾਵਲ]] ਹੈ। ਇਸ ਵਿੱਚ ਉੱਚ, ਦਰਮਿਆਨੀ ਤੇ ਨਿਮਨ-ਕਿਸਾਨੀ ਦੀਆਂ ਸਮਾਜਿਕ, ਆਰਥਿਕ ਤੇ ਸਭਿਆਚਾਰਕ ਪੇਂਡੂ ਸਮੱਸਿਆਵਾਂ ਦੇ ਦੁਖਾਂਤ ਨੂੰ ਪੇਸ਼ ਕੀਤਾ ਗਿਆ ਹੈ। ਨਾਵਲ ਵਿੱਚ [[ਕਿਸਾਨ|ਕਿਸਾਨੀ]] ਨਾਲ ਸਬੰਧਿਤ ਪੇਂਡੂ ਭਾਈਚਾਰੇ ਦੀ ਭਰਪੂਰ ਝਲਕ ਵਿਖਾਈ ਦਿੰਦੀ ਹੈ। ਨਾਵਲ ਪੰਜਾਬ ਦੇ ਪੇਂਡੂ ਕਿਸਾਨੀ ਜੀਵਨ ਵਿਚ [[ਹਰਾ ਇਨਕਲਾਬ|ਹਰੇ ਇਨਕਲਾਬ]] ਤੋਂ ਬਾਅਦ ਆਈਆਂ ਤਬਦੀਲੀਆਂ ਦਾ ਵਰਨਣ ਹੈ। ਹਰੇ ਇਨਕਲਾਬ ਦੇ ਮਾਡਲ ਨੇ ਪੰਜਾਬ ਦੇ ਖੇਤੀ ਆਧਾਰਿਤ ਆਰਥਿਕ ਮਾਡਲ ਨੂੰ [[ਪੂੰਜੀਵਾਦ|ਪੂੰਜੀਵਾਦੀ ਨਿਜ਼ਾਮ]] ਦੇ ਮੁਤਾਬਿਕ ਢਾਲਣ ਲਈ ਧੱਕ ਦਿੱਤਾ। ਇਸੇ ਸਮੇਂ ਖੇਤੀ ਦੀ ਉਪਜ ਤੇ ਮੁਨਾਫਾ ਵਧਾਉਣ ਲਈ ਬਾਹਰੋਂ ਨਿਵੇਸ਼ ਵੀ ਵਧਦਾ ਜਾ ਰਿਹਾ ਸੀ। ਪੈਦਾਵਾਰ ਕੁਝ ਸਮੇਂ ਲਈ ਵਧੀ ਮਗਰੋਂ ਕਿਸਾਨੀ ਸੰਕਟ ਪੈਦਾ ਹੋਣ ਲੱਗ ਪਿਆ। ਇਹ ਨਾਵਲ ਇਸੇ ਸੰਕਟ ਨਾਲ ਗ੍ਰਸਤ ਕਿਸਾਨ ਪਾਤਰਾਂ ਦੇ ਦਰਦ ਨੂੰ ਬਿਆਨ ਕਰਦਾ ਹੈ।
 
== ਨਾਵਲ ਦੀ ਕਹਾਣੀ ==
ਲਾਈਨ 11:
ਨਾਵਲ ਨਿਮਨ ਕਿਸਾਨੀ ਨਾਲ ਸੰਬੰਧ ਰੱਖਦੇ ਜੱਟ ਵਜ਼ੀਰ ਸਿੰਘ ਦੇ ਪਰਿਵਾਰ ਬਾਰੇ ਹੈ। ਇਹ ਪਰਿਵਾਰ ਕਿਸੇ ਸਮੇਂ ਅਮੀਰ ਤੇ ਖਾਂਦੇ-ਪੀਂਦੇ ਪਰਿਵਾਰਾਂ ਵਿਚ ਗਿਣਿਆ ਜਾਦਾ ਸੀ। ਪਰ ਸਮੇਂ ਦੇ ਨਾਲ-ਨਾਲ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵਧਦੀ ਗਈ। ਇਸ ਨਾਲ ਵਾਹੀਯੋਗ ਜਮੀਨ ਦਾ ਰਕਬਾ ਵੀ ਘਟਦਾ ਗਿਆ ਜਿਸ ਨਾਲ ਪਰਿਵਾਰ ਅੰਦਰ ਵਸਦੇ ਉਪ-ਪਰਿਵਾਰਾਂ ਦੇ ਹਾਲਾਤ ਵੀ ਨਿੱਘਰਦੇ ਗਏ। ਪਰਿਵਾਰ ਦੀ ਬਿਹਤਰੀ ਲਈ ਕਰਜ਼ਾ ਵੀ ਲੈ ਲਿਆ ਜਾਂਦਾ ਹੈ ਪਰ ਕਰਜ਼ੇ ਕਾਰਨ ਫਸਲ ਆੜਤੀਏ ਕੋਲ ਹੀ ਪਈ ਰਹਿ ਜਾਂਦੀ ਹੈ। ਨਾਵਲ ਵਿਚੋਂ ਇਹ ਕਥਨ ਦੇਖਿਆ ਜਾ ਸਕਦਾ ਹੈ, “ਮੰਡੀ ’ਚ ਕੀ ਐ ਹੁਣ ਆਪਣਾ, ਝੋਨਾ ਲੈ ਗੇ ਅਗਲੇ। ਆੜ੍ਹਤੀਆ ਲੇਖੀ ਰਾਮ ਆਂਹਦਾ ਏਹਦੇ ਨਾਲ ਵੀ ਮੇਰੇ ਪਿਛਲੇ ਵੀ ਪੂਰੇ ਨਹੀਂ ਹੁੰਦੇ। ਅੱਧੀ ਰਕਮ ਅਜੇ ਹੋਰ ਖੜ੍ਹੀ ਐ। ਹਾੜੀ ਵੇਲੇ ਨੂੰ ਉਹ ਫੇਰ ਦੁੱਗਣੀ ਹੋ ਜੂ। ਹੱਥ ਝਾੜ ਕੇ ਤੁਰ ਆਇਐ।”<ref>{{Cite book|title=ਅੰਨਦਾਤਾ|last=ਸਿੰਘ|first=ਬਲਦੇਵ|publisher=ਲੋਕਗੀਤ ਪ੍ਰਕਾਸ਼ਨ|year=2008|location=ਚੰਡੀਗੜ੍ਹ|pages=142}}</ref> ਮੰਡੀ ਆਰਥਿਕਤਾ ਦੇ ਭਾਰੂ ਹੋਣ ਨਾਲ ਜਿੱਥੇ ਪਿੰਡ ਤੇ ਸ਼ਹਿਰ ਦਾ ਧਨਾਢ ਵਰਗ ਇਕ-ਦੂਜੇ ਦੇ ਨੇੜੇ ਆਉਂਦੇ ਹਨ, ਉੱਥੇ ਨਿਮਨ ਕਿਸਾਨੀ ਆਪਣੀ ਬਹੁਗਿਣਤੀ ਦੇ ਬਾਵਜੂਦ ਵੀ ਇਕੱਲੀ ਰਹਿ ਜਾਂਦੀ ਹੈ ਤੇ ਅੰਤ ਵਿੱਚ ਪੂੰਜੀਵਾਦੀ ਤਾਣੇ ਬਾਣੇ ਦੀ ਅਫ਼ਸਰਸ਼ਾਹੀ ਵਿਚ ਉਲਝ ਕੇ ਇਸ ਦਾ ਸ਼ਿਕਾਰ ਹੋ ਜਾਂਦੀ ਹੈ। ਨਾਵਲ ਵਿੱਚ ਵਜ਼ੀਰ ਸਿੰਘ ਇਸ ਸਥਿਤੀ ਬਾਰੇ ਟਿੱਪਣੀ ਕਰਦਾ ਹੈ, "ਜੱਟ ਤੋਂ ਬਿਨਾਂ ਸਾਰੀਆਂ ਧਿਰਾਂ ਦਾ ਈ ਏਹ ਸੀਜ਼ਨ ਐ। ਉਹਦੀ ਫਸਲ ਨੂੰ ਪਸ਼, ਪਰਿੰਦੇ, ਕੀੜੇ ਮਕੌੜੇ ਤੇ ਦੋ ਟੰਗੇ ਜਾਨਵਰ ਹਰ ਪਾਸਿਉਂ ਚੂੰਡਣ ਲਈ ਆਪਣੀ ਵਾਹ ਲਾ ਰਹੇ ਹਨ।"<ref>{{Cite book|title=ਅੰਨਦਾਤਾ|last=ਸਿੰਘ|first=ਬਲਦੇਵ|publisher=ਲੋਕਗੀਤ ਪ੍ਰਕਾਸ਼ਨ|year=2008|location=ਚੰਡੀਗੜ੍ਹ|pages=31}}</ref> ਇਸ ਤਰ੍ਹਾਂ ਕਿਸਾਨੀ ਦੇ ਇਸ ਦੁਖਾਂਤ ਦਾ ਸੰਬੰਧ ਉਸ ਜਗੀਰੂ ਮਾਨਸਿਕਤਾ ਵਾਲੇ ਸਮਾਜਿਕ-ਆਰਥਿਕ ਪ੍ਰਬੰਧ ਨਾਲ ਜਾ ਜੁੜਦਾ ਹੈ ਜਿਹੜਾ ਕਿ ਪੂੰਜੀਵਾਦੀ ਸਿਸਟਮ ਵਾਲੇ ਨਵੇਂ ਨਾਮ ਹੇਠ ਦੁਬਾਰਾ ਚੱਲ ਰਿਹਾ ਹੈ। ਇਸ ਪ੍ਰਬੰਧ ਦੀ ਕੁੜਿੱਕੀ ਵਿਚੋਂ ਵਜ਼ੀਰ ਸਿੰਘ ਤਾਂ ਕੀ ਉਸ ਦੀ ਅਗਲੀ ਪੀੜੀ ਵੀ ਉਸ ਵਿਚੋਂ ਛੁਟਕਾਰਾ ਨਹੀਂ ਪਾ ਸਕਦੀ।
 
ਇਹ ਨਾਵਲ ਪੰਜਾਬ ਦੀ ਨਿੱਘਰਦੀ ਕਿਸਾਨ ਤੇ ਯੁਵਾ ਪੀੜੀ ਦੀ ਇਸ ਭੂਮਿਕਾ ਬਾਰੇ ਮਹੱਤਵਪੂਰਨ ਨਾਵਲ ਹੈ। ਪੰਜਾਬੀ ਆਲੋਚਕ [[ਡਾ. ਸੁਤਿੰਦਰ ਸਿੰਘ ਨੂਰ|ਸਤਿੰਦਰ ਸਿੰਘ ਨੂਰ]] ਨੇ ਇਸ ਨਾਵਲ ਬਾਰੇ ਕਿਹਾ ਹੈ, "ਪੰਜਾਬ ਦੀ ਕਿਸਾਨੀ ਨਾਲ ਜੋ ਪਿਛਲੇ ਵਰ੍ਹਿਆਂ ਵਿੱਚ ਵਾਪਰ ਗਿਆ ਹੈ, ਵਾਪਰ ਰਿਹਾ ਹੈ ਤੇ ਜੋ ਨਿਘਾਰ ਆਉਣ ਦੀਆਂ ਸੰਭਾਵਨਾਵਾਂ ਹਨ, ਉਸ ਨਾਲ ਇਹ ਨਾਵਲ ਜੁੜਿਆ ਹੋਇਆ ਹੈ। ਪੰਜਾਬੀ ਦੀ ਕਿਰਸਾਣੀ ਦੀ ਤ੍ਰਾਸਦੀ ਨੂੰ ਇਹ ਨਾਵਲ ਸੰਪੂਰਨਤਾ ਨਾਲ ਪੇਸ਼ ਕਰਦਾ ਹੈ। ਇਹ ਤ੍ਰਾਸਦੀ ਆਰਥਿਕ, ਸਮਾਜਿਕ, ਸਭਿਆਚਾਰਕ, ਮਾਨਸਿਕ ਹੈ, ਇਕਹਿਰੀ ਨਹੀਂ। ਇਨ੍ਹਾਂ ਸਭ ਦੀਆਂ ਤੰਦਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ।"<ref>{{Cite book|title=ਪੰਜਾਬ ਦਾ ਗੋਦਾਨ : ਅੰਨਦਾਤਾ|last=ਨੂਰ|first=ਸਤਿੰਦਰ ਸਿੰਘ|publisher=ਤ੍ਰਿਸ਼ੰਕੂ (ਮਾਰਚ-ਅਪਰੈਲ)|year=2004}}</ref> ਜਿਥੋਂ ਤੱਕ ਨਾਵਲ ਦੀ ਸੰਰਚਨਾ ਦਾ ਸੰਬੰਧ ਹੈ, ਬਲਦੇਵ ਸਿੰਘ ਨਾਵਲ ਦੀ ਕਹਾਣੀ ਅੱਤਵਾਦ ਦੇ ਦਿਨਾਂ ਤੋਂ ਸ਼ੁਰੂ ਕਰਕੇ ਫਿਰ ਪਿੱਛਲਝਾਤ ਦੀ ਵਿਧੀ ਦੁਆਰਾ ਚੱਕ ਬੂੜ ਸਿੰਘ ਪਿੰਡ ਦੇ ਵਸਣ ਤੱਕ ਦੇ ਪਿਛਲੇਰੇ ਸਮੇਂ ਨੂੰ ਸਾਕਾਰ ਕਰਦਾ ਹੈ। ਨਾਵਲਕਾਰ ਚੱਕ ਬੂੜ ਸਿੰਘ ਦੇ ਸਮੇਂ ਦੀਆਂ ਕੀਮਤਾਂ ਰਿਸ਼ਤੇ-ਨਾਤੇ, ਸਮਾਜ, ਸਭਿਆਚਾਰ, 1947 ਈ. ਦੀ ਪਾਕਿਸਤਾਨ ਵੰਡ, ਹੀਣ ਹੋਈ ਮਾਨਵਤਾ, ਨਿਮਨ ਕਿਸਾਨੀ ਦੀ ਤ੍ਰਾਸਦੀ, ਜਾਤ-ਪਾਤ ਦੀ ਮਾਨਸਿਕਤਾ, ਉਸਦੇ ਸਾਰੇ ਸਿਸਟਮ 'ਤੇ ਪਏ ਪ੍ਰਭਾਵ ਨੂੰ ਸਿਰਜਦਾ ਹੋਇਆ ਉਹ ਅਤੀਤ ਤੋਂ ਵਰਤਮਾਨ ਤੱਕ ਅਗਰਸਰ ਹੋ ਕੇ ਕੇਵਲ ਵਰਤਮਾਨ ਤੱਕ ਹੀ ਸੀਮਿਤ ਨਹੀਂ ਰਹਿੰਦਾ, ਸਗੋਂ ਪਾਤਰਾਂ ਦੁਆਰਾ ਭਵਿੱਖਮੁਖੀ ਸੰਦੇਸ਼ ਦਾ ਸੰਚਾਰ ਵੀ ਕਰਦਾ ਹੈ। ਸਰੈਣ ਨਾਵਲੀ ਬਿਰਤਾਂਤ ਵਿਚ ਕਿਸਾਨੀ ਦੀ ਹੋਣੀ ਨੂੰ ਬਿਆਨਦਾ ਹੋਇਆ ਕਹਿੰਦਾ ਹੈ, "ਜੇ ਜੱਟ ਦੇ ਲੱਛਣ ਏਹੀ ਰਹੇ ਤਾਂ ਪੇਂਦੂ ਵੀ ਬੁਰੇ ਸਮੇਂ ਵੇਖਣੇ ਪੈਣਗੇ। ਚੰਗਾ ਐ ਵੇਲੇ ਨਾਲ ਜੱਟ ਆਪਣੀ ਮੜ੍ਹਕ ਛੱਡ ਕੇ ਆਪ ਖੇਤਾਂ 'ਚ ਕੰਮ ਕਰਨ ਲੱਗੇ। ਹੁਣ ਭਈਏ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਨ ਲੱਗ ਪੈ ਮੂਲੀਆਂ, ਗਾਜਰਾਂ, ਗੋਭੀ ਦੇ ਭਈਏ ਮਾਲਕ ਨੇ ਤੇ ਜੱਟ ਉਨ੍ਹਾਂ ਤੋਂ ਖ੍ਰੀਦ ਕੇ ਲਿਆਉਂਦੈ ਸ਼ਹਿਰ ਜਾ ਕੇ ਵੇਖਿਓ, ਥੋਨੂੰ ਉਲਟਾ ਨਜ਼ਾਰਾ ਈ ਵੇਖਣ ਨੂੰ ਮਿਲੂ।"<ref>{{Cite book|title=ਅੰਨਦਾਤਾ|last=ਸਿੰਘ|first=ਬਲਦੇਵ|publisher=ਲੋਕਗੀਤ ਪ੍ਰਕਾਸ਼ਨ|year=2008|location=ਚੰਡੀਗੜ੍ਹ|pages=296}}</ref> ਇਸ ਤਰ੍ਹਾਂ ਬਲਦੇਵ ਸਿੰਘ ਨੇ ਵਰਤਮਾਨ ਨੂੰ ਅਤੀਤ ਦੇ ਪਰਿਪੇਖ ਵਿਚੋਂ ਦੇਖਣ ਦੀ ਜੁਗਤ ਅਪਣਾਈ ਹੈ। ਜਦ ਕਿ ਸਾਡਾ ਹੁਣ ਤੱਕ ਦਾ ਨਾਵਲ ਵਰਤਮਾਨ ਨੂੰ ਭਵਿੱਖ ਦੇ ਪਰਿਪੇਖ ਵਿਚੋਂ ਵੇਖਣ ਦਾ ਹਾਮੀ ਹੀ ਰਿਹਾ ਹੈ। ਅੰਨਦਾਤਾ ਨਾਵਲ ਵਿਚ ਵਸਾਖਾ ਸਿੰਘ ਦੁਆਰਾ ਅਤੀਤ ਦਾ ਵਰਣਨ ਬਹੁਤ ਰੌਸ਼ਨ ਤੇ ਹੁਲਾਰਾ ਦੇਣ ਵਾਲਾ ਹੈ, ਪਰ ਭਵਿੱਖ ਵਿਚ ਜੇ ਇਹ ਹੁਲਾਰਾ ਪੂਰੀ ਤਰ੍ਹਾਂ ਗਾਇਬ ਨਹੀਂ ਤਾਂ ਲਗਭਗ ਗਾਇਬ ਵਰਗੀ ਸਥਿਤੀ ਵਿਚ ਜ਼ਰੂਰ ਹੈ।
 
== ਹਵਾਲੇ ==