ਭਾਈ ਮਰਦਾਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਵਾਲਾ ਜੋੜਿਆ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਛੋ →‎top
ਲਾਈਨ 1:
'''ਭਾਈ ਮਰਦਾਨਾ ਜੀ''' (1459-1534), [[ਗੁਰੂ ਨਾਨਕ]] ਦੇ ਉਹ ਸਾਥੀ ਸਨ ਜਿਸਨੇ ਉਹਨਾਂ ਦਾ ਸਾਥ ਪੂਰੇ ਸੰਤਾਲੀ ਸਾਲ ਦਿਤਾ।ਭਾਈ ਮਰਦਾਨਾ ਦਾ ਪਹਿਲਾ ਨਾਂ ਦਾਨਾ ਸੀ ਤੇ ਜਾਤ ਮਿਰਾਸੀ । ਮਿਰਾਸੀਆਂ ਨੂੰ ਸਮਾਜ ਵਿੱਚ ਨੀਵੀਂ ਜਾਤ ਗਿਣਿਆ ਜਾਂਦਾ ਹੈ। ਇਨ੍ਹਾਂ ਦਾ ਮੁੱਖ ਕਿੱਤਾ ਮਨੋਰੰਜਨ ਲਈ ਗਾਉਣਾ ਵਜਾਉਣਾ ਹੁੰਦਾ ਹੈ ਚਾਹੇ ਉਹ ਰਾਜਿਆਂ ਮਹਾਰਾਜਿਆਂ ਲਈ ਹੋਵੇ ਜਾਂ ਆਮ ਲੋਕਾਂ ਲਈ। ਗੁਰੂ ਸਾਹਿਬ ਨੇ ਜਦ ਭਾਈ ਮਰਦਾਨੇ ਦਾ ਰਾਗਾਂ ਵਿੱਚ ਰਬਾਬ ਵਜਾਉਣਾ ਸੁਣਿਆਂ ਤਾਂ ਉਸ ਨੂੰ ਆਪਣਾ ਮਿੱਤਰ ਤੇ ਲੰਮੇਂ ਸਫਰਾਂ ਨੰਦਾ ਸਾਥੀ ਹੋਣ ਦਾ ਮਾਣ ਬਖਸ਼ਿਆ।ਦਾਨਾ ਨੂੰ ਮਰਦਾਨਾ ਦਾ ਨਾਂ ਗੁਰੂ ਨਾਨਕ ਸਾਹਿਬ ਨੇ ਬਖ਼ਸ਼ਿਆ।<ref>{{Cite book|title=Guru Nanak Founder of Sikhism ( A Biography)|last=Singh|first=Dr.Trilochan|publisher=Gurdwara Parbandhak committee; Sis Ganj , Chandni Chowk , Delhi|year=1969|location=Delhi|pages=44-46|quote="No my dear friend Dana, there is no difference between you and me.We are both human beings, made of the same elements, and we carry within us same light of God.He created us equal. The only difference is that you are a bard of society which knows how precious music and musicians are,while I am a bard of God, who has given me a mission to awaken people from their sleep of ignorance, to the realisation of truth , through music and poetry.Join me Dana . Be my companion ever, and God bless you with all the Graces of Life."
Thus ended the first meeting between the great bard of Sikh history, Dana, and Baba Nanak. Dana was won over and was renamed Mardana by Baba Nanak.|via=http://www.panjabdigilib.org/webuser/searches/displayPage.jsp?ID=5529&page=1&CategoryID=1&Searched=}}</ref> ਭਾਈ ਮਰਦਾਨੇ ਲਈ ਪਹਾੜੀਆਂ ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ, ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ। ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ-ਕਾਮ, ਕ੍ਰੋਧ, ਲੌਭ, ਮੋਹ ਅਤੇ ਹੰਕਾਰ ਕੱਢ ਕੇ ਪੰਜ ਗੁਣ-ਸਤ ਸੰਤੋਖ ਸਬਰ, ਦਇਆ ਅਤੇ ਧਰਮ ਉਸ ਵਿੱਚ ਭਰ ਦਿੱਤੇ ਸਨ। ਉਸਨੂੰ ਇੱਕ ਸੰਤ ਅਤੇ ਸਾਰਿਆਂ ਦਾ ਭਰਾ ਹੋਣ ਦਾ ਮਾਣ ਬਖਸ਼ ਦਿੱਤਾ ਸੀ।
 
ਭਾਈ ਮਰਦਾਨੇ ਦਾ ਜਨਮ 1459 ਨੂੰ [[ਰਾਇ-ਭੋਇ ਦੀ ਤਲਵੰਡੀ]] ਵਿੱਚ ਹੋਇਆ। ਭਾਈ ਮਰਦਾਨਾ ਗੁਰੂ ਜੀ ਨਾਲੋਂ ਉਮਰ ਵਿੱਚ ਨੌਂ ਸਾਲ ਵੱਡਾ ਸੀ। ਉਸ ਦਾ ਪਿਤਾ, ਮੀਰ ਬਾਦਰੇ ਪਿੰਡ ਦਾ ਮਰਾਸੀ ਸੀ। ਉਹਨਾਂ ਦਿਨਾਂ ਵਿੱਚ ਕੋਈ ਚਿੱਠੀ ਪਤਰ ਭੇਜਣ ਦਾ ਸਾਧਨ ਨਹੀਂ ਸੀ। ਮਰਾਸੀ ਇਹ ਕੰਮ ਕਰਦੇ ਸਨ। ਪਿੰਡ ਦੇ ਲੋਕਾਂ ਦੇ ਸੁਨੇਹੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਅਤੇ ਉਹਨਾਂ ਨੂੰ ਸਭ ਜ਼ਬਾਨੀ ਯਾਦ ਰਖਣਾ ਪੈਂਦਾ ਸੀ। ਉਹਨਾਂ ਦੀ ਜ਼ਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ। ਉਹ ਹਰ ਇੱਕ ਦੇ ਘਰ ਰਹਿ ਸਕਦੇ ਸਨ ਅਤੇ ਹਰ ਇੱਕ ਦੇ ਘਰ ਦਾ ਖਾ ਪੀ ਸਕਦੇ ਸਨ। ਜਮਾਨਾਂ ਨੂੰ ਆਪਣੀ ਇੱਜ਼ਤ ਖਾਤਰ ਉਹਨਾਂ ਦੀ ਚੰਗੀ ਸੇਵਾ ਕਰਨੀ ਪੈਂਦੀ ਸੀ। ਉਹ ਜਾਂਦੇ ਆਂਉਂਦੇ ਰਹਿੰਦੇ ਸਨ, ਇਸ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਹਨਾਂ ਦੀ ਆਦਤ ਬਣ ਚੁਕੀ ਸੀ। ਰਸਤੇ ਵਿੱਚ ਇੱਕਲੇ ਹੋਣ ਕਾਰਣ ਆਪਣਾ ਆਪ ਬਹਿਲਾਉਣ ਲਈ, ਗਾਉਣਾ ਅਤੇ ਵਜਾਉਣਾ ਉਹਨਾਂ ਦਾ ਇੱਕ ਸ਼ੁਗਲ ਸੀ। ਉਹਨਾਂ ਦਾ ਆਚਰਣ ਉੱਚਾ ਹੋਣਾ ਸਭ ਤੋਂ ਵੱਡਾ ਗੁਣ ਹੁੰਦਾ ਸੀ।