ਪਾਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: Reverted ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 48:
 
==ਉਪਨਾਮ ‘ਪਾਸ਼’==
1967 ਵਿੱਚ ਪਾਸ਼ ਬਾਰਡਰ ਸਕਿਓਰਿਟੀ ਫੋਰਸ ਵਿੱਚ ਭਰਤੀ ਹੋ ਗਿਆ ਪਰ ਤਿੰਨ ਮਹੀਨਿਆਂ ’ਚ ਹੀ ਇਹ ਨੌਕਰੀ ਛੱਡ ਆਇਆ। ਜਲੰਧਰ ਛਾਉਣੀ ਵਿਖੇ ਜੈਨ ਹਾਈ ਸਕੂਲ ਤੋਂ ਨੌਂਵੀਂ ਜਮਾਤ ਪਾਸ ਕੀਤੀ। ਇੱਥੇ ਪਾਸ਼ ਦਾ ਇੱਕ ‘ਪ੍ਰਵੇਸ਼’ ਨਾਮ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਹੋ ਗਿਆ ਤੇ ਉਸ ਨੇ ਆਪਣਾ ਉਪਨਾਮ ‘ਪਾਸ਼’ ਵੀ ਇਸੇ ਅਧਿਆਪਕਾ ਦੇ ਨਾਮ ਦੇ ਪਹਿਲੇ ਤੇ ਆਖ਼ਰੀ ਅੱਖਰ ਨੂੰ ਜੋੜ ਕੇ ਬਣਾਇਆ। ''ਪਾਸ਼'' ਸ਼ਬਦ [[ਫਾਰਸੀ]] ਭਾਸ਼ਾ ਦਾ ਹੈ ਅਤੇ ਇਸ ਦੇ ਅਰਥ ‘ਛਿੜਕਣ ਵਾਲੇ’ ਜਾਂ ‘ਫੈਲਾਉਣ ਵਾਲੇ’ ਹਨ। [[ਡਾ. ਤੇਜਵੰਤ ਸਿੰਘ ਗਿੱਲ]] ਅਨੁਸਾਰ,“[[ਸ਼ੋਲੋਖੋਵ]] ਦੇ ਉਪਨਿਆਸ ‘ਤੇ [[ਡਾਨ ਵਹਿੰਦਾ ਰਿਹਾ]]’ ਦੇ ਨਾਇਕ ਪਾਸ਼ਾ ਨਾਲ ਲੋਹੜੇ ਦਾ ਲਗਾਵ ਅਨੁਭਵ ਕਰ ਕੇ ਉਸਨੇ ਆਪਣਾ ਨਾਮ ਅਵਤਾਰ ਸਿੰਘ ਸੰਧੂ ਤਾਂ ਬਿਲਕੁਲ ਅਲੋਪ ਹੀ ਕਰ ਲਿਆ ਸੀ।”{{ਹਵਾਲਾ ਲੋੜੀਂਦਾ|}} ਪਾਸ਼ ਸ਼ਬਦ ਦਾ ਇਕ ਅਰਥ "ਸ਼ਿਕਾਰੀ ਵੱਲੋਂ ਲਾਈ ਫਾਹੀ" ਤੋਂ ਵੀ ਲਿਆ ਜਾਂਦਾ ਹੈ। ਜੋ ਕਿ ਕਵੀ ਪਾਸ਼ ਨਾਲ ਗਹਿਨ ਤੌਰ ਤੇ ਵਧੇਰੇ ਸੰਬੰਧਤ ਲਗਦਾ ਹੈ।
 
==ਨਕਸਲਬਾੜੀ==