ਐਨੀ ਬੇਸੈਂਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਜਨਮ 1847 using HotCat
ਲਾਈਨ 14:
'''ਡਾ. ਐਨੀ ਬੇਸੈਂਟ''' (1 ਅਕਤੂਬਰ 1847 - 20 ਸਤੰਬਰ 1933) ਆਗੂ ਥੀਓਸੋਫਿਸਟ, ਇਸਤਰੀ ਅਧਿਕਾਰਾਂ ਦੀ ਸਮਰਥਕ, ਲੇਖਕ, ਵਕਤਾ ਅਤੇ ਭਾਰਤ-ਪ੍ਰੇਮੀ ਮਹਿਲਾ ਸੀ। 1917 ਵਿੱਚ ਉਹ [[ਭਾਰਤੀ ਰਾਸ਼ਟਰੀ ਕਾਂਗਰਸ]] ਦੀ ਪ੍ਰਧਾਨ ਵੀ ਬਣੀ। ਆਪ ਜੰਮੀ-ਪਲੀ ਤਾਂ ਕਿਸੇ ਹੋਰ ਦੇਸ਼ ਵਿੱਚ ਸੀ ਪਰ [[ਭਾਰਤ]] ਆਉਣ ਤੋਂ ਬਾਅਦ ਉਹ ਸਿਰਫ਼ ਭਾਰਤ ਦੀ ਹੋ ਕੇ ਰਹਿ ਗਈ। ਉਹ ਆਇਰਿਸ਼ ਪਰਿਵਾਰ ਨਾਲ ਸਬੰਧਤ ਸੀ।<ref>[http://www.gutenberg.org/dirs/1/2/0/8/12085/12085-h/12085-h.htm#CHV Annie Besant: An Autobiography, London, 1885, chapter 5.]</ref>
==ਮੁੱਢਲਾ ਜੀਵਨ==
'''ਐਨੀ ਬੇਸੈਂਟ''' ਦਾ ਜਨਮ ਕਲੈਫਮ (ਲੰਡਨ) ਦੇ ਮੱਧਵਰਗੀ ਪਰਿਵਾਰ ਵਿੱਚ 1 ਅਕਤੂਬਰ, 1847 ਨੂੰ ਹੋਇਆ ਸੀ। ਉਹ ਪੰਜ ਸਾਲਾਂ ਦੀ ਸੀ ਕਿ ਪਿਤਾ ਦਾ ਦੇਹਾਂਤ ਹੋ ਗਿਆ। ਮਾਂ ਮੁੰਡਿਆਂ ਲਈ ਬੋਰਡਿੰਗ ਹਾਊਸ ਚਲਾਉਂਦੀ ਸੀ ਤਾਂ ਕਿਤੇ ਜਾ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ। ਉਸਦੇ ਪਿਤਾ ਇੱਕ ਅੰਗਰੇਜ਼ ਸਨ ਜੋ ਡਬਲਿਨ ਵਿੱਚ ਰਹਿੰਦੇ ਸਨ ਅਤੇ ਟ੍ਰਿਨਿਟੀ ਕਾਲਜ ਡਬਲਿਨ ਵਿੱਚ ਪੜ੍ਹ ਕੇ ਡਾਕਟਰੀ ਦੀ ਡਿਗਰੀ ਪ੍ਰਾਪਤ ਕੀਤੀ ਸੀ। ਜਦੋਂ ਐਨੀ ਉਨੀਂ ਵਰ੍ਹਿਆਂ ਦੀ ਹੋਈ ਤਾਂ ਮਾਂ ਨੇ ਉਸ ਦਾ ਵਿਆਹ ਧਾਰਮਿਕ ਪਰਵਾਰ ਦੇ ਫਰੈਂਕ ਨਾਲ ਕਰ ਦਿੱਤਾ। ਧਾਰਮਿਕ ਵਖਰੇਵਿਆਂ ਅਤੇ ਰਾਜਨੀਤਿਕ ਕਾਰਨਾਂ ਕਰ ਕੇ ਉਸ ਨੂੰ ਵਿਆਹੁਤਾ ਜ਼ਿੰਦਗੀ ਦਾ ਬਹੁਤਾ ਸੁੱਖ ਨਸੀਬ ਨਾ ਹੋਇਆ। ਉਹਨਾਂ ਦੇ ਦੋ ਬੇਟੀਆਂ ਪੈਦਾ ਹੋਈਆਂ।
 
1867 ਵਿੱਚ, ਵੀਹ ਸਾਲ ਦੀ ਉਮਰ ਵਿੱਚ, ਉਸਨੇ ਵਾਲਟਰ ਬੇਸੈਂਟ ਦੇ ਛੋਟੇ ਭਰਾ, 26 ਸਾਲਾ ਪਾਦਰੀ ਫਰੈਂਕ ਬੇਸੈਂਟ (1840-1917) ਨਾਲ ਵਿਆਹ ਕੀਤਾ। ਉਹ ਇੱਕ ਖੁਸ਼ਖਬਰੀ ਵਾਲਾ ਐਂਗਲਿਕਨ ਸੀ ਜੋ ਉਸ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਨੂੰ ਸਾਂਝਾ ਕਰਦਾ ਜਾਪਦਾ ਸੀ। ਆਪਣੇ ਵਿਆਹ ਦੀ ਪੂਰਵ ਸੰਧਿਆ ਤੇ, ਉਹ ਮਾਨਚੈਸਟਰ ਵਿੱਚ ਆਪਣੇ ਦੋਸਤਾਂ ਨਾਲ ਮੁਲਾਕਾਤ ਕਰਕੇ ਵਧੇਰੇ ਰਾਜਨੀਤਿਕ ਹੋ ਗਈ ਸੀ, ਜਿਸਨੇ ਉਸਨੂੰ ਅੰਗਰੇਜ਼ੀ ਕੱਟੜਪੰਥੀਆਂ ਅਤੇ ਆਇਰਿਸ਼ ਰਿਪਬਲਿਕਨ ਫੇਨੀਅਨ ਬ੍ਰਦਰਹੁੱਡ ਦੇ ਮਾਨਚੈਸਟਰ ਦੋਵਾਂ ਸ਼ਹੀਦਾਂ ਦੇ ਨਾਲ ਨਾਲ ਸਥਿਤੀਆਂ ਦੇ ਸੰਪਰਕ ਵਿੱਚ ਲਿਆਇਆ ਸੀ।
 
==ਮੁਢਲੀਆਂ ਸਮੱਸਿਆਵਾਂ==
ਉਹਨਾਂ ਵੇਲਿਆਂ ਵਿੱਚ ਵਿਆਹੁਤਾ ਔਰਤ ਨੂੰ ਜਾਇਦਾਦ ਤੇ ਧਨ ਆਪਣੇ ਨਾਂ ਰੱਖਣ ਦਾ ਕਾਨੂੰਨੀ ਅਧਿਕਾਰ ਪ੍ਰਾਪਤ ਨਹੀਂ ਸੀ। ਐਨੀ ਕਹਾਣੀਆਂ, ਲੇਖ ਤੇ ਬੱਚਿਆਂ ਲਈ ਸਾਹਿਤ ਰਚਨਾ ਕਰਦੀ ਸੀ। ਉਸ ਨੂੰ ਜਿਹੜੀ ਆਮਦਨ ਹੁੰਦੀ ਉਸ ਨੂੰ ਰੱਖਣ ਦਾ ਕਾਨੂੰਨੀ ਹੱਕਦਾਰ ਉਸ ਦਾ ਪਤੀ ਹੁੰਦਾ। ਐਨੀ ਦੇ ਆਜ਼ਾਦ ਖ਼ਿਆਲਾਂ ਨੂੰ ਵੀ ਉਹ ਪਸੰਦ ਨਹੀਂ ਸੀ ਕਰਦਾ। ਪਾਦਰੀ ਪਤੀ ਤੋਂ ਉਹ ਅਜਿਹੀ ਤਵੱਕੋ ਨਹੀਂ ਸੀ ਰੱਖਦੀ। ਸਮਾਜ ਦੇ ਮਿਹਨਤੀ ਵਰਗ ਅਤੇ ਔਰਤਾਂ ਦੇ ਅਧਿਕਾਰਾਂ ਪ੍ਰਤੀ ਸਮਾਜ ਦੇ ਪੱਖਪਾਤੀ ਰਵੱਈਏ ਦੀ ਉਹ ਵਿਰੋਧੀ ਸੀ। ਉਹ ਧਰਮ ਨਿਰਪੱਖ ਤੇ ਅਜਿਹਾ ਸਮਾਜ ਚਾਹੁੰਦੀ ਸੀ ਜਿਸ ਵਿੱਚ ਸਭ ਨੂੰ ਇਕੋ ਜਿਹੇ ਅਧਿਕਾਰ ਪ੍ਰਾਪਤ ਹੋਣ। ਸਮਾਜ ਵਿਚਲੀ ਅਸਮਾਨਤਾ, ਨਸਲੀ ਭੇਦ-ਭਾਵ ਤੇ ਊਚ-ਨੀਚ ਦੇ ਵਖਰੇਵਿਆਂ ਨੇ ਉਸ ਦਾ ਮਨ ਉੱਚਾਟ ਕਰ ਦਿੱਤਾ। ਗ੍ਰਹਿਸਥ-ਮੋਹ ਤਿਆਗ ਕੇ ਉਹ ਯੂਰਪ ਦੀ ਯਾਤਰਾ ‘ਤੇ ਨਿਕਲ ਗਈ। ਪਤੀ ਤੋਂ ਤਲਾਕ ਲੈ ਉਹ 1893 ਵਿੱਚ ਭਾਰਤ ਆ ਗਈ। ਉਸ ਵੇਲੇ ਉਹ ਚਾਲੀ ਵਰ੍ਹਿਆਂ ਦੀ ਸੀ। ਸੱਚ ਤੇ ਗਿਆਨ ਦੀ ਭੁੱਖ ਸ਼ਾਂਤ ਕਰਨ ਲਈ ਉਸ ਨੂੰ ਭਾਰਤ ਦੀ ਧਰਤੀ ਬਹੁਤ ਪਸੰਦ ਆਈ। ਉਸ ਨੇ ਭਾਰਤੀ ਨਾਗਰਿਕਤਾ ਹਾਸਲ ਕਰ ਲਈ।