ਵਿਕੀਪੀਡੀਆ:ਸੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: MassMessage delivery
ਲਾਈਨ 1,564:
05:50, 13 ਅਕਤੂਬਰ 2021 (UTC)
<!-- Message sent by User:RamzyM (WMF)@metawiki using the list at https://meta.wikimedia.org/w/index.php?title=Global_message_delivery/Targets/South_Asia_Village_Pumps&oldid=22177090 -->
 
== ਪੰਜਾਬੀ ਵਿਕੀਪੀਡੀਆ ਕੰਟੈਂਟ ਪਾਲਿਸੀ ਟੂਲਕਿਟ ਦੇ ਨਿਰਮਾਣ ਸੰਬੰਧੀ ==
 
ਸਤਿ ਸ਼੍ਰੀ ਅਕਾਲ ਜੀ
 
ਇਸ ਨੋਟਿਸ ਰਾਹੀਂ ਮੈਂ ਆਪ ਜੀ ਨੁੰ ਇਕ ਜਰੂਰੀ ਪ੍ਰਾਜੈਕਟ ਨਾਲ ਜਾਣੂ ਕਰਵਾਉਣਾ ਚਾਹੁੰਦਾ ਸੀ। ਪੰਜਾਬੀ ਭਾਈਚਾਰੇ ਦੀ ਪਿਛਲੀ ਆਨਲਾਈਨ ਬੈਠਕ ਵਿੱਚ ਪੰਜਾਬੀ ਵਿਕੀ ਉੱਪਰ ਮੌਜੂਦ ਅਤੇ ਭਵਿੱਖ ਵਿੱਚ ਆਉਣ ਵਾਲੀ ਸਮਗੱਰੀ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਨੀਤੀਆਂ ਦੇ ਨਿਰਮਾਣ ਲਈ ਗੱਲ ਹੋਈ ਸੀ ਜਿਸ ਨੂੰ ਭਾਈਚਾਰੇ ਵਲੋਂ ਭਰਪੂਰ ਹੁੰਗਾਰਾ ਮਿਲਿਆ ਸੀ। ਇਸ ਕਾਰਜ ਦੀ ਪੰਜਾਬੀ ਵਿਕੀ ਉੱਪਰ ਬੜੇ ਲੰਮੇਂ ਸਮੇਂ ਤੋਂ ਗੱਲ ਹੋ ਰਹੀ ਹੈ ਪਰ ਏਨੇ ਵੱਡੇ ਕਾਰਜ ਤੇ ਸਮੇਂ ਦੀ ਅਣਹੋਂਦ ਕਾਰਨ ਇਸ ਉੱਪਰ ਕਿਸੇ ਵਿਉਂਤ ਮੁਤਾਬਿਕ ਕੰਮ ਨਹੀਂ ਸੀ ਹੋ ਪਾ ਰਿਹਾ। ਹੁਣ ਮੈਂ ਇਸ ਨੂੰ ਪ੍ਰਾਜੈਕਟ ਦੇ ਰੂਪ ਵਿੱਚ ਕਰਨ ਲਈ ਮੈਟਾ ਉੱਪਰ ਇਸ ਦੀ ਅਰਜ਼ੀ ਪਾਈ ਹੈ। ਪਾਲਿਸੀ ਟੂਲਕਿਟ ਦੇ ਨਿਰਮਾਣ ਲਈ ਸਥਾਨਕ ਤੇ ਲੋੜ ਅਨੁਸਾਰ ਹੋਰ ਭਾਰਤੀ ਵਿਕੀ ਭਾਈਚਾਰਿਆਂ ਦੇ ਨੁਮਾਇਦਿਆਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਭਾਈਚਾਰੇ ਨਾਲ ਸਲਾਹ ਅਤੇ ਉਨ੍ਹਾਂ ਦੀ ਰਜ਼ਾਮੰਦੀ ਮਗਰੋਂ ਚਾਰ ਮਹੀਨੇ ਦੇ ਵਕਫ਼ੇ ਤੋਂ ਬਾਅਦ ਇਹ ਟੂਲਕਿਟ ਤੁਹਾਡੇ ਸਾਹਮਣੇ ਆ ਜਾਵੇਗੀ ਜਿਸ ਨਾਲ ਅਸੀਂ ਭਵਿੱਖ ਵਿੱਚ ਪੰਜਾਬੀ ਵਿਕੀ ਉੱਪਰ ਚੰਗੇ ਲੇਖਾਂ ਦੇ ਨਿਰਮਾਣ ਲਈ ਨੀਤੀਆਂ ਉਲੀਕ ਸਕਦੇ ਹਾਂ। ਇਸ ਸੰਬੰਧੀ ਮੈਟਾ ਉੱਪਰ ਪ੍ਰਾਜੈਕਟ ਦੀ ਅਰਜੀ ਦੇਖਣ ਲਈ ਇਸ [[metawiki:Grants:Project/Rapid/Gaurav_Jhammat/Punjabi_Wikipedia_Content_Policy_Toolkit|ਲਿੰਕ]] ਉੱਪਰ ਕਲਿੱਕ ਕੀਤਾ ਜਾ ਸਕਦਾ ਹੈ। ਤੁਹਾਡੇ ਸੁਝਾਅ, ਸਵਾਲਾਂ ਤੇ ਕਿਸੇ ਤਰ੍ਹਾਂ ਦੀ ਗੱਲਬਾਤ ਲਈ ਸੱਥ ਉੱਪਰ ਇਹ ਪੋਸਟ ਮੌਜੂਦ ਹੈ। ਪ੍ਰਾਜੈਕਟ ਦਾ ਸਮਰਥਨ ਕਰਨ ਲਈ ਸਫੇ ਦੇ ਬਿਲਕੁਲ ਹੇਠਾਂ "Endorsements" ਦੇ ਹੇਠਾਂ ਦਸਤਖਤ ਕੀਤੇ ਜਾ ਸਕਦੇ ਹਨ। ਆਪ ਜੀ ਦੇ ਹਰ ਤਰ੍ਹਾਂ ਦੇ ਹੁੰਗਾਰੇ ਦੀ ਤੀਬਰ ਉਡੀਕ ਰਹੇਗੀ।[[ਵਰਤੋਂਕਾਰ:Gaurav Jhammat|Gaurav Jhammat]] ([[ਵਰਤੋਂਕਾਰ ਗੱਲ-ਬਾਤ:Gaurav Jhammat|ਗੱਲ-ਬਾਤ]]) 15:38, 26 ਅਕਤੂਬਰ 2021 (UTC)