ਗੁਰੂ ਹਰਿਗੋਬਿੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਭਾਈ ਬਿਧੀ ਚੰਦ ਅਤੇ ਘੋੜੇ: ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
→‎ਨੰਗਲ ਸਰਸਾ ਦੀ ਲੜਾਈ: ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 87:
 
==ਨੰਗਲ ਸਰਸਾ ਦੀ ਲੜਾਈ==
ਨਿੱਤ ਦੇ ਮੁਗ਼ਲ ਹਮਲਿਆਂ ਨੂੰ ਸਾਹਮਣੇ ਰੱਖ ਕੇ ਗੁਰੂ ਹਰਿਗੋਬਿੰਦ ਸਾਹਿਬ, [[ਕੀਰਤਪੁਰ]] ਚਲੇ ਗਏ ਸਨ ਅਤੇ 3 ਮਈ, 1635 ਤੋਂ ਮਗਰੋਂ ਉਥੇ ਹੀ ਰਹਿਣ ਲੱਗ ਪਏ ਸਨ। ਕੀਰਤਪੁਰ ਸਾਹਿਬ ਵਿੱਚ ਰਹਿੰਦਿਆਂ ਗੁਰੂ ਸਾਹਿਬ ਕੋਲ [[ਬਿਲਾਸਪੁਰ]], [[ਨਾਹਨ]], [[ਗੁਲੇਰ]], [[ਨਦੌਣ]], [[ਖੰਡੂਰ]] (ਮਗਰੋਂ [[ਨਾਲਾਗੜ੍ਹ]]) ਅਤੇ ਕਈ ਹੋਰ ਰਿਆਸਤਾਂ ਦੇ ਰਾਜੇ ਆਉਣ ਲੱਗ ਪਏ। ਇਹਨਾਂ ਦਿਨਾਂ ਵਿੱਚ ਹੀ ਰੂਪੜ (ਹੁਣ [[ਰੋਪੜ]]) ਦੇ ਨਵਾਬ ਨੇ ਖੰਡੂਰ ‘ਤੇ ਹਮਲਾ ਕਰਨ ਦੀ ਧਮਕੀ ਦਿਤੀ ਤਾਂ ਉਥੋਂ ਦਾ ਰਾਜਾ ਹਰੀ ਚੰਦ, ਗੁਰੂ ਸਾਹਿਬ ਕੋਲ ਅਰਜ਼ ਕਰਨ ਆ ਪੁੱਜਾ। ਗੁਰੂ ਸਾਹਿਬ ਨੇ ਉਸ ਦੀ ਮਦਦ ਕਰਨ ਵਾਸਤੇ ਆਪਣੇ ਬੇਟੇ (ਬਾਬਾ) ਗੁਰਦਿਤਾ ਜੀ ਦੀ ਅਗਵਾਈ ਹੇਠ ਸਿੱਖਾਂ ਦਾ ਇੱਕ ਜੱਥਾ ਭੇਜ ਦਿਤਾ। ਪਹਿਲੀ ਜੁਲਾਈ, 1635 ਦੇ ਦਿਨ [[ਨੰਗਲ ਗੁੱਜਰਾਂ]] (ਹੁਣ [[ਨੰਗਲ ਸਰਸਾ]]) ਪਿੰਡ ਵਿੱਚ ਦੋਹਾਂ ਫ਼ੌਜਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ ਜਿਸ ਵਿੱਚ ਰੋਪੜ ਦੀਆਂ ਫ਼ੌਜਾਂ ਦਾ ਬੜਾ ਨੁਕਸਾਨ ਹੋਇਆ ਅਤੇ ਉਹ ਬੁਰੀ ਤਰ੍ਹਾਂ ਹਾਰ ਕੇ ਭੱਜ ਗਈਆਂ। ਇਸ ਉੱਤੇ ਰੋਪੜ ਦੇ ਨਵਾਬ ਨੇ ਕੋਟਲਾ ਸ਼ਮਸ ਖ਼ਾਨ (ਹੁਣ ਕੋਟਲਾ ਨਿਹੰਗ ਖ਼ਾਨ) ਦੇ ਮਾਲਕ ਸ਼ਮਸ ਖ਼ਾਨ ਰਾਹੀਂ ਗੁਰੂ ਸਾਹਿਬ ਦੀ ਸਰਦਾਰੀ ਕਬੂਲ ਕਰ ਲਈ ਤੇ ਉਸ ਨੇ ਗੁਰੂ ਸਾਹਿਬ ਨੂੰ ਆਪਣੇ ਮਹਿਲ ਵਿੱਚ ਦਾਅਵਤ ਉੱਤੇ ਬੁਲਾਇਆ। ਗੁਰੂ ਸਾਹਿਬ, 18 ਜੁਲਾਈ, 1635 ਦੇ ਦਿਨ ਰੋਪੜ ਪੁੱਜੇ ਤੇ ਇੱਕ ਰਾਤ ਉਹ ਨਵਾਬ ਦੇ ਮਹਿਲ ਵਿੱਚ ਮਹਿਮਾਨ ਬਣ ਕੇ ਰਹੇ। 19 ਤੇ 20 ਤਾਰੀਖ਼ ਨੂੰ ਗੁਰੂ ਸਾਹਿਬ ਕੋਟਲਾ ਸ਼ਮਸ ਖ਼ਾਨ (ਹੁਣ ਕੋਟਲਾ ਨਿਹੰਗ ਖ਼ਾਨ) ਵਿੱਚ ਖ਼ਾਨ ਦੇ ਘਰ ਵਿੱਚ ਰਹੇ। ਇਸ ਮਗਰੋਂ ਜਦ ਤਕ ਗੁਰੂ ਸਾਹਿਬ ਕੀਰਤਪੁਰ ਸਾਹਿਬ ਵਿੱਚ ਰਹੇ, ਕਿਸੇ ਵੀ ਮੁਗ਼ਲ ਨੇ ਕਿਸੇ ਵੀ ਹਿੰਦੂ ਰਿਆਸਤ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।{{ਹਵਾਲਾ ਲੋੜੀਂਦਾ}}
 
==ਯੁੱਧ==