ਵਰਿਆਮ ਸਿੰਘ ਸੰਧੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 115:
 
[[ਡਾ. ਧਨਵੰਤ ਕੌਰ]] ਅਨੁਸਾਰ- ਵਰਿਆਮ ਸਿੰਘ ਸੰਧੂ ਦੀ ਕਹਾਣੀ ਸਮਕਾਲੀਨ ਪ੍ਰਾਸੰਗਿਕਤਾ ਨੇ ਉਸਨੂੰ ਇਸ ਦੌਰ ਦਾ ਸਭ ਤੋ ਵੱਧ ਚਰਚਿਤ ਕਹਾਣੀਕਾਰ ਬਣਾ ਦਿਤਾ ਹੈ। ਉਹ ਸਮਕਾਲੀ ਚੁਣੌਤੀਆ ਨੂੰ ਗੰਭੀਰਤਾ-ਪੂਰਵਕ ਮੁਖ਼ਾਤਿਬ ਹੋਇਆ ਹੈ ਅਤੇ ਆਪਣੀ ਸਿਰਜਣਾਤਮਕ ਕ੍ਰਿਆਤਮਕਤਾ ਦੇ ਨਿਰੰਤਰ ਊਰਧਵਮੁਖੀ ਵਿਕਾਸ ਦਾ ਪ੍ਰਮਾਣ ਪ੍ਰਸਤੁਤ ਕਰ ਸਕਿਆ ਹੈ। ਵਰਿਆਮ ਸਿੰਘ ਸੰਧੂ ਖੱਬੇ ਪੱਖੀ ਰਾਜਨੀਤਿਕ ਚੇਤਨਤਾ ਨਾਲ ਪ੍ਰਣਾਇਆ ਹੋਇਆ ਕਹਾਣੀਕਾਰ ਹੈ ਅਤੇ ਉਸਦੀ [[ਕਹਾਣੀ]] ਦਾ ਰਚਨਾ ਸੰਦਰਭ [[ਪੰਜਾਬ]] ਦੇ ਪਿੰਡਾਂ ਦੀ ਛੋਟੀ ਕਿਸਾਨੀ ਅਤੇ ਗ਼ੈਰ-ਕਿਸਾਨੀ ਕਿੱਤਿਆ ਨਾਲ਼ ਸੰਬੰਧ ਰੱਖਦੀ ਨਿਮਨ ਮੱਧ ਸ਼੍ਰੇਣੀ ਹੈ। ਉਹ ਇਸ ਸ਼੍ਰੇਣੀ ਦੇ ਜਮਾਤੀ ਵਿਰੋਧਾਂ ਵਿਤਕਰਿਆ, ਪਰਿਵਾਰਕ, ਭਾਈਚਾਰਕ ਟਕਰਾਵਾਂ, ਉਲਝਣਾ ਅਤੇ ਇਨ੍ਹਾਂ ਦੀ ਮਾਨਸਿਕਤਾ ਦੇ ਪ੍ਰਚੰਡ ਦਵੰਦਾ-ਦੁਬਿਧਾਵਾਂ ਨੂੰ ਨਿਰੋਲ ਸਮਾਜਿਕ ਸਭਿਆਚਾਰਕ ਆਰਥਿਕ ਸੰਦਰਭਾਂ ਵਿੱਚ ਨਜਿਠਣ ਦੀ ਥਾਂ ਰਾਜਨੀਤਿਕ ਪਰਿਪੇਖ ਵਿਚੋਂ ਵੀ ਗ੍ਰਹਿਣ ਕਰਦਾ ਹੈ। ਵਰਿਆਮ ਸਿੰਘ ਸੰਧੂ ਦੀਆ ਕਹਾਣੀਆਂ ਛੋਟੀ ਕਿਸਾਨੀ ਦੀ ਟੁੱਟ ਰਹੀ ਅਰਥ ਵਿਵਸਥਾ ਨੂੰ ਰੂਪਾਇਤ ਕਰਦਿਆਂ ਪੂੰਜੀਵਾਦੀ ਦੌਰ ਦੇ ਇੱਕ [[ਇਤਿਹਾਸ|ਇਤਿਹਾਸਕ]] ਅਮਲ ਦਾ ਬੋਧ ਵੀ ਕਰਵਾਉਦੀਆਂ ਹਨ ਅਤੇ ਆਧੁਨਿਕ ਦੌਰ ਦੀ ਗੁੰਝਲਦਾਰ ਸਥਿਤੀ ਵਿੱਚ ਘਿਰੇ ਸਿੱਧੇ ਸਾਦੇ ਮਨੁੱਖ ਦੀ ਹੋਣੀ ਦਾ ਤਾਰਕਿਕ ਵਿਵੇਕ ਵੀ ਸਿਰਜ ਜਾਂਦੀਆਂ ਹਨ।{{ਹਵਾਲਾ ਲੋੜੀਂਦਾ|}}
 
 
ਜਗਤਾਰ ਕਾਤਿਬ- ਆਧੁਨਿਕ ਮਨੁੱਖ ਦੀਆਂ ਸਮੱਸਿਆਵਾਂ ਵੀ ਜਟਿਲ ਹੋ ਗਈਆਂ ਹਨ। ਲਕੀਰੀ ਬਿਰਤਾਂਤ ਦੀ ਬਜਾਏ ਵਰਿਆਮ ਸੰਧੂ ਦੀਆਂ ਕਹਾਣੀਆਂ ਵਿਚਲਾ ਬਹੁਪਰਤੀ ਬਿਰਤਾਂਤ ਅਜੋਕੇ ਮਨੁੱਖ ਦੀ ਸਹੀ ਅਰਥਾਂ ਵਿੱਚ ਤਰਜਮਾਨੀ ਕਰਦਾ ਹੈ।
 
==ਹਵਾਲੇ==