ਸਆਦਤ ਹਸਨ ਮੰਟੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.2
ਛੋNo edit summary
ਲਾਈਨ 14:
}}
 
'''ਸਆਦਤ ਹਸਨ ਮੰਟੋ''' ([[ਸ਼ਾਹਮੁਖੀ]]/[[ਉਰਦੂ]]: سعادت حسن منٹو; ਜ. 11 ਮਈ 1912 – ਮ. 18 ਜਨਵਰੀ 1955) ਇੱਕ ਉੱਘਾ ਉਰਦੂ ਕਹਾਣੀਕਾਰ ਸੀ। ਉਹ ਆਪਣੀਆਂ ਨਿੱਕੀਆਂ ਕਹਾਣੀਆਂ, [[ਬੂ]], [[ਠੰਡਾ ਗੋਸ਼ਤ]], [[ਖੋਲ ਦੋ]] ਅਤੇ ਆਪਣੇ [[ਸ਼ਾਹਕਾਰ]], [[ਟੋਭਾ ਟੇਕ ਸਿੰਘ (ਨਿੱਕੀ ਕਹਾਣੀ)|ਟੋਭਾ ਟੇਕ ਸਿੰਘ]] ਲਈ ਜਾਣਿਆ ਜਾਂਦਾ ਹੈ।
 
ਮੰਟੋ ਦੇ ਬਾਈ ਨਿੱਕੀ ਕਹਾਣੀ ਸੰਗ੍ਰਹਿ, ਪੰਜ ਰੇਡੀਓ ਨਾਟਕ ਸੰਗ੍ਰਹਿ, ਇੱਕ ਨਾਵਲ, ਤਿੰਨ ਨਿੱਜੀ ਸਕੈੱਚ ਸੰਗ੍ਰਹਿ ਅਤੇ ਤਿੰਨ ਲੇਖ ਸੰਗ੍ਰਹਿ ਛਪੇ। ਉਸਦੇ ਕਈ ਕੰਮਾਂ ਦਾ ਹੋਰਨਾਂ ਭਾਸ਼ਾਵਾਂ ਵਿੱਚ ਵੀ ਉਲਥਾ ਹੋ ਚੁੱਕਾ ਹੈ।
 
==ਮੁੱਢਲਾ ਜੀਵਨ==
ਮੰਟੋ 11 ਮਈ 1912 ਨੂੰ ਜ਼ਿਲ੍ਹਾ [[ਲੁਧਿਆਣਾ]] ਦੇ ਪਿੰਡ [[ਪਪੜੌਦੀ]] (ਸਮਰਾਲਾ ਨੇੜੇ) ਵਿੱਚ ਪੈਦਾ ਹੋਏ। ਸਆਦਤ ਹਸਨ ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ [[ਅੰਮ੍ਰਿਤਸਰ]] ਚਲੇ ਗਏ ਅਤੇ ਉਥੋਂ ਦੇ ਇੱਕ ਮੁਹੱਲੇ ਕੂਚਾ ਵਕੀਲਾਂ ਵਿੱਚ ਰਹਿਣ ਲੱਗੇ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ ਅਤੇ 1921 ਵਿੱਚ ਉਸ ਨੂੰ ਐਮ ਏ ਓ ਮਿਡਲ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖ਼ਲ ਕਰਾਇਆ ਗਿਆ। ਉਸਦਾ ਵਿਦਿਅਕ ਕੈਰੀਅਰ ਹੌਸਲਾ ਅਫ਼ਜ਼ਾ ਨਹੀਂ ਸੀ। ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਤਿੰਨ ਵਾਰ ਫ਼ੇਲ੍ਹ ਹੋਣ ਦੇ ਬਾਅਦ ਉਸ ਨੇ 1931 ਵਿੱਚ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ। [[ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ]] ਦੀ ਮੰਟੋ ਦੇ ਮਨ ਤੇ ਗਹਿਰੀ ਛਾਪ ਸੀ। ਇਸ ਨੂੰ ਲੈ ਕੇ ਹੀ ਮੰਟੋ ਨੇ ਆਪਣੀ ਪਹਿਲੀ ਕਹਾਣੀ ‘ਤਮਾਸ਼ਾ’ ਲਿਖੀ। 1932 ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਜਿਸ ਕਾਰਨ ਉਸ ਨੂੰ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਸ ਦੀ ਜ਼ਿੰਦਗੀ ਵਿੱਚ 1933 ਦੌਰਾਨ ਵੱਡਾ ਮੋੜ ਆਇਆ ਜਦੋਂ ਉਸਦਾ ਵਾਹ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਨਾਲ ਪਿਆ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਅਤੇ ਰੂਸੀ ਸਾਹਿਤ ਪੜ੍ਹਨ ਲਈ ਪ੍ਰੇਰਿਆ।<ref>[http://books.google.co.in/books?id=254L0WM45VYC&pg=PA96&lpg=PA96&dq=Abdul+Bari+Alig&source=bl&ots=Da-r-dfhW9&sig=M3eCBLo7wufKGdO0z33rqDQ7o0I&hl=en&sa=X&ei=2lgPUvHzKI_RrQefmoDoCA&ved=0CD4Q6AEwBDgK#v=onepage&q=Abdul%20Bari%20Alig&f=false|Bombay Stories By Matt Reeck]</ref>