ਬ੍ਰਹਿਸਪਤ (ਗ੍ਰਹਿ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Jupiter.jpg|thumb|right|300px|ਬ੍ਰਹਿਸਪਤ ਗ੍ਰਹਿ ਦੀ ਤਸਵੀਰ।]]
[[ਤਸਵੀਰ:gas giants and the Sun (1 px = 1000 km).jpg|thumb|right|300px|ਬ੍ਰਹਿਸਪਤ ਸੂਰਜ ਮੰਡਲ ਵਿੱਚ [[ਗੇਸ ਜਾਇੰਟ|ਗੇਸ ਜਾਇੰਟਾਂ]] ਵਿੱਚੋਂ ਇੱਕ ਹੈ।]]
'''ਬ੍ਰਹਿਸਪਤ''' (ਚਿੰਨ੍ਹ: [[File:Jupiter symbol (fixed width).svg|16px|♃]]) ਸਾਡੇ [[ਸੂਰਜ ਮੰਡਲ]] ਵਿੱਚ [[ਸੂਰਜ]] ਤੋਂ ਪੰਜਵਾਂ ਗ੍ਰਹਿ ਹੈ। ਇਹ ਸੂਰਜ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਹੈ। ਇਹ ਸੂਰਜੀ ਮੰਡਲ ਦਾ ਸਭ ਤੋਂ ਵਧੇਰੇ ਪੁੰਜ ਵਾਲਾ ਗ੍ਰਹਿ ਹੈ। ਇਹ ਧਰਤੀ ਤੋਂ 318 ਗੁਣਾਂ ਵੱਡਾ, ਸੂਰਜ ਮੰਡਲ ਦੇ ਸਾਰੇ ਗ੍ਰਹਿਆਂ ਨੂੰ ਮਿਲਾ ਕੇ ਵੀ 2.5 ਗੁਣਾ ਵੱਡਾ ਹੈ। ਬ੍ਰਹਿਸਪਤ ਸੂਰਜ ਮੰਡਲ ਵਿੱਚ [[ਗੇਸ ਜਾਇੰਟ|ਗੇਸ ਜਾਇੰਟਾਂ]] ਵਿੱਚੋਂ ਇੱਕ ਹੈ। ਇਸ ਦੇ ਘੇਰੇ ਵਿੱਚ ਘੱਟ ਤੋਂ ਘੱਟ 1300 ਧਰਤੀਆਂ ਸਮਾ ਸਕਦੀਆਂ ਹਨ। ਇਹ ਮੁੱਖ ਤੌਰ ’ਤੇ ਗੈਸਾਂ ਤੋਂ ਬਣਿਆ ਹੋਇਆ ਹੈ ਜਿਸ ਉੱਤੇ ਠੋਸ ਸਤ੍ਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਗ੍ਰਹਿ ਅਤੇ ਇਸ ਦੇ ਵਾਯੂਮੰਡਲ ਦਰਮਿਆਨ ਕੋਈ ਸਪਸ਼ਟ ਵਿਭਾਜਕ ਰੇਖਾ ਨਜ਼ਰ ਨਹੀਂ ਆਉਂਦੀ। ਇਹ ਇੱਕ ਅਤਿ ਠੰਢਾ ਗ੍ਰਹਿ ਹੈ ਜਿਸ ਦਾ ਤਾਪਮਾਨ ਮਨਫ਼ੀ 108 ਤੋਂ ਮਨਫ਼ੀ 145 ਡਿਗਰੀ ਸੈਲਸੀਅਸ ਹੈ।
=ਤਾਪਮਾਨ=
[[ਖ਼ਗੋਲ ਵਿਗਿਆਨ]] ਦੇ ਸਿਧਾਂਤ ਅਨੁਸਾਰ ਕੋਈ ਗ੍ਰਹਿ ਆਪਣੇ ਤਾਰੇ ਤੋਂ ਜਿੰਨਾ ਜ਼ਿਆਦਾ ਦੂਰ ਹੁੰਦਾ ਹੈ, ਉਹ ਓਨਾ ਹੀ ਜ਼ਿਆਦਾ ਠੰਡਾ ਹੁੰਦਾ ਹੈ ਪਰ ਇਹ ਸਿਧਾਂਤ ਸਾਡੇ ਬ੍ਰਹਿਸਪਤੀ ਗ੍ਰਹਿ ਤੇ ਗ਼ਲਤ ਸਾਬਿਤ ਹੁੰਦਾ ਹੈ। ਸੂਰਜ ਤੋਂ ਦੂਰੀ ਦੇ ਹਿਸਾਬ ਨਾਲ਼ ਇਹ -76 °C ਹੋਣਾ ਚਾਹੀਦਾ ਹੈ ਪਰ ਇਹ 475 °C ਹੈ। ਐਨੇ ਜ਼ਿਆਦਾ ਤਾਪਮਾਨ ਦਾ ਕਾਰਨ ਕੀ ਹੈ? ਇਹ ਉਲਝਣ ਜੋ ਪਿਛਲੇ 50 ਸਾਲਾਂ ਤੋਂ ਬਣੀ ਹੋਈ ਸੀ ਨੂੰ [[ਜਪਾਨ]] ਦੀ ਸਪੇਸ ਕੰਪਨੀ ਤੇ [[ਨਾਸਾ]] ਦੀ [[ਹਬਲ ਸਪੇਸ ਟੈਲੀਸਕੋਪ]] ਨਾਲ਼ ਹੱਲ ਕਰ ਲਿਆ ਹੈ। ਬ੍ਰਹਸਪਤੀ ਦੇ ਜ਼ਿਆਦਾ ਗ਼ਰਮ ਹੋਣ ਦਾ ਕਾਰਨ ਇਸਦੀਆਂ [[ਧਰੁਵੀ ਲਿਸ਼ਕਾਂ]] (Auroras) ਹਨ। ਬ੍ਰਹਸਪਤੀ ਦੀਆਂ ਧਰੁਵੀ ਲਿਸ਼ਕਾਂ ਪੂਰੇ ਸੂਰਜੀ ਪਰਿਵਾਰ ਵਿੱਚ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹਨ ਜਿਹੜੀਆਂ ਇਸਦੀ ਸਤ੍ਹਾ ਦਾ ਤਾਪਮਾਨ ਵਧਾ ਦਿੰਦੀਆਂ ਹਨ। ਬਿਲਕੁਲ ਇਹੀ ਵਰਤਾਰਾ ਸ਼ਨੀ ਤੇ ਯੂਰੇਨਸ 'ਤੇ ਵਾਪਰ ਰਿਹਾ ਹੈ। ਜਿਸ ਕਾਰਨ ਇਹਨਾਂ ਦਾ ਤਾਪਮਾਨ ਉਮੀਦ ਨਾਲ਼ੋਂ ਜ਼ਿਆਦਾ ਹੈ। ਇਸ ਗ੍ਰਹਿ ਦੀਆਂ ਧਰੁਵੀ ਲਿਸ਼ਕਾਂ ਵੀ ਪਿਛਲੇ 50 ਸਾਲਾਂ ਤੋਂ ਰਹੱਸ ਬਣੀਆਂ ਹੋਈਆਂ ਸਨ ਕਿ ਐਨੀ ਜ਼ਿਆਦਾ ਊਰਜਾ ਵਾਲੀਆਂ ਲਿਸ਼ਕਾਂ ਕਿਵੇਂ ਬਣ ਸਕਦੀਆਂ ਹਨ? [[ਧਰਤੀ]] 'ਤੇ ਇਹ ਲਿਸ਼ਕਾਂ ਬਹੁਤ ਹੀ ਖ਼ੂਬਸੂਰਤ ਦ੍ਰਿਸ਼ ਬਣਾਉਦੀਆਂ ਹਨ।