ਸਾਹਿਬਜ਼ਾਦਾ ਜ਼ੋਰਾਵਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਜਨਮ-ਕਲਗੀਧਰ ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦੇ ਸਨ। ਬਾਬਾ ਅਜੀਤ ਸਿੰਘ ... ਨਾਲ ਪੇਜ ਬਣਾਇਆ
 
No edit summary
ਲਾਈਨ 13:
ਪੁੱਛਿਆ ਗਿਆ, ਬੱਚਿਓ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ? ਸਾਹਿਬਜ਼ਾਦਿਆਂ ਨੇ ਕੜਕ ਕੇ ਜੁਆਬ ਦਿੱਤਾ “ਜੇ ਕਰ ਸਾਨੂੰ ਛੱਡ ਦਿੱਤਾ ਗਿਆ ਤਾਂ ਅਸੀਂ ਫ਼ੋਜਾਂ ਤਿਆਰ ਕਰਕੇ ਜ਼ਾਲਮਾਂ ਨਾਲ ਉਦੋਂ ਤੀਕ ਟੱਕਰ ਲੈਂਦੇ ਰਵਾਂਗੇ ਜਦੋਂ ਤੀਕ ਜ਼ੁਲਮੀ ਰਾਜ ਦਾ ਅੰਤ ਹੀ ਨਾ ਹੋ ਜਾਵੇ”। ਇਸ ਤਰ੍ਹਾਂ ਬੱਚਿਆਂ `ਤੇ ਵੀ ਬਦੋਬਦੀ ਦਾ ਫ਼ਤਵਾ ਆਇਦ ਕਰਕੇ ਵਜ਼ੀਦੇ ਨੇ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ `ਚ ਚਿਣਵਾਉਣ ਦਾ ਹੁਕਮ ਦੇ ਦਿੱਤਾ। ਜ਼ਾਲਮਾਂ ਨੇ ਸਾਬਿਜ਼ਾਦਿਆਂ ਨੂੰ ਨੀਹਾਂ `ਚ ਚਿੰਣਵਾ ਦਿੱਤਾ। ਕੁਦਰਤ ਦੀ ਕਰਨੀ, ਨਵੀਂ ਬਣ ਰਹੀ ਕੰਧ ਡਿੱਗ ਪਈ। ਦਰਿੰਦੇ ਫ਼ਿਰ ਵੀ ਨਾ ਪਸੀਜੇ, ਛਾਤੀਆਂ `ਤੇ ਗੋਡਾ ਰਖ ਕੇ ਸਾਹਿਬਜ਼ਾਦਿਆਂ ਦੇ ਸਿਰ ਤਲਵਾਰ ਨਾਲ ਧੱੜਾਂ ਤੋਂ ਜੁੱਦਾ ਕਰ ਦਿੱਤੇ ਗਏ।
 
ਇਸ ਜ਼ੁਲਮੀ ਹੁਕਮ ਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੱਮਦ ਖਾਂ ਘੱਬਰਾਨੇ ਉਠਿਆ ਤੇਉਠਿ ਕੇ ਉਸਨੇ ‘ਹਾ’ ਦਾ ਨਾਹਰਾ ਮਾਰਿਆ। ਇਥੇਂ ਤੀਕ ਕਿ ਜਦੋਂ ਸ਼ਹਾਦਤ ਤੋਂ ਬਾਅਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਤਾਂ ਨਵਾਬ ਟੋਡਰਮਲ ਨੇ ਮੋਹਰਾਂ ਵਿੱਛਾ ਕੇ ਉਹਨਾਂ ਲਈ ਜਗ੍ਹਾ ਪ੍ਰਾਪਤ ਕੀਤੀ। ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਉਥੇ ਅੱਜ ‘ਗੁਰਦੁਆਰਾ ਜੋਤੀ ਸਰੂਪ’ ਮੌਜੂਦ ਹੈ। ਉਪ੍ਰੰਤ ਜ਼ਾਲਮਾ ਨੇ ਬਜ਼ੁਰਗ ਮਾਤਾ ਗੁਜਰੀ ਜੀ ਨੂੰ ਵੀ ਠੰਡੇ ਬੁਰਜ ਤੋਂ ਧੱਕਾ ਦੇ ਕੇ, ਸ਼ਹੀਦ ਕਰ ਦਿੱਤਾ।
 
ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ