ਸਾਹਿਬਜ਼ਾਦਾ ਜ਼ੋਰਾਵਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 1:
==ਜਨਮ==
ਜਨਮ-ਕਲਗੀਧਰ ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦੇ ਸਨ। ਬਾਬਾ ਅਜੀਤ ਸਿੰਘ ਜੀ-ਜਨਮ ਪਾਉਂਟਾ ਸਾਹਿਬ ਸੰਨ 1686, ਬਾਬਾ ਜੁਝਾਰ ਸਿੰਘ ਜੀ-ਜਨਮ ਪਾਉਂਟਾ ਸਾਹਿਬ ਸੰਨ 1690, ਬਾਬਾ ਜੋਰਾਵਰ ਸਿੰਘ ਜੀ-ਜਨਮ ਅਨੰਦਪੁਰ ਸਾਹਿਬ ਸੰਨ 1696, ਬਾਬਾ ਫਤਹਿ ਸਿੰਘ ਜੀ-ਜਨਮ ਅਨੰਦਪੁਰ ਸਾਹਿਬ ਸੰਨ 1698।
 
==ਸ਼ਹਾਦਤ==
ਸ਼ਹਾਦਤ- 22 ਦਿਸੰਬਰ ਸੰਨ 1704 ਨੂੰ ਦੋਵੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ `ਚ ਸ਼ਹੀਦ ਹੋਏ ਉਸ ਸਮੇਂ ਉਹਨਾਂ ਦੀ ਉਮਰ ਲਗਭਗ 18 `ਤੇ 14 ਸਾਲ ਸੀ। ਦੋਵੇਂ ਛੋਟੇ ਸਾਹਿਬਜ਼ਾਦੇ, ਕੇਵਲ ਚਾਰ ਦਿਨਾਂ ਬਾਅਦ 26 ਦਿਸੰਬਰ ਸੰਨ 1704 ਨਵਾਬ ਸਰਹੰਦ, ਵਜ਼ੀਦੇ ਦੇ ਜ਼ਾਲਮਾਨਾ ਹੁਕਮ ਨਾਲ ਜੀਉਂਦੇ ਜੀਅ ਨੀਹਾਂ `ਚ ਚਿੰਣਵਾ ਦਿੱਤੇ ਗਏ। ਉਸ ਸਮੇਂ ਉਹਨਾਂ ਦੀ ਉਮਰ ਛੇ `ਤੇ ਅੱਠ ਸਾਲ ਸੀ।
 
==ਪ੍ਰਵਾਰ ਵਿਛੋੜਾ==
ਪ੍ਰਵਾਰ ਵਿਛੋੜਾ-20,21 ਦਿਸੰਬਰ ਸੰਨ 1704 ਦੀ ਰਾਤ ਗੁਰਦੇਵ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ। ਵੈਰੀ ਨੇ ਗਊ-ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ-ਵਾਇਦੇ ਛਿੱਕੇ ਟੰਗ ਕੇ ਪਿਛੋਂ ਭਿਅੰਕਰ ਹਮਲਾ ਬੋਲ ਦਿੱਤਾ। ਕਾਲੀ ਬੋਲੀ ਕਹਿਰਾਂ ਦੀ ਠੰਡੀ ਬਰਫ਼ੀਲ਼ੀ ਰਾਤ। ਪਿੱਛੇ ਲਹੂ ਤਿਹਾਇਆ ਵੈਰੀ ਦੱਲ, ਅਗੇ ਬਰਫੋਂ ਠੰਡੀ ਕੱਕਰ ਹੱੜ ਦੀ ਤੁਗ਼ਿਆਣੀ ਨਾਲ ਸ਼ੂੰਕਦੀ ਪਹਾੜੀ ਨਦੀ ਸਰਸਾ। ਕਿਉਂਕਿ ਪਹਾੜੀ ਨਦੀਆਂ `ਚ ਇਹੀ ਤਾਂ ਹੁੰਦਾ ਹੈ ਪਤਾ ਨਹੀਂ ਕਿਸ ਵੇਲੇ ਅਚਾਨਕ ਹੱੜ ਆ ਜਾਵੇ। ਸਰਸਾ ਨਦੀ ਤੇ ਘਮਾਸਾਨ ਜੰਗ ਹੋਈ। ਪਾਤਸ਼ਾਹ ਨੇ ਸਿੱਖਾਂ ਨੂੰ ਲੋੜ ਅਨੁਸਾਰ ਜੱਥਿਆਂ `ਚ ਵੰਡਿਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਭਾਈ ਊਦੈ ਸਿੰਘ ਨੇ ਜੁੱਧ ਦੀ ਕਮਾਨ ਸੰਭਾਲੀ। ਘਮਾਸਾਨ ਜੰਗ ਹੋਈ, ਵੈਰੀ ਦਾ ਭਾਰੀ ਨੁਕਸਾਨ ਹੋਇਆ, ਕਾਫ਼ੀ ਸਿੰਘਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਥੇ ਪਾਤਸ਼ਾਹ ਦਾ ਪ੍ਰਵਾਰ ਵੀ ਤਿੰਨ ਹਿਸਿਆਂ `ਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਖੇਰੂੰ-ਖੇਰੂੰ ਹੋ ਗਏ। ਉਸ ਯਾਦ `ਚ ਇਥੇ ਗੁਰਦੁਆਰਾ ‘ਪ੍ਰਵਾਰ ਵਿਛੋੜਾ’ ਕਾਇਮ ਹੈ।
 
ਪਾਤਸ਼ਾਹ ਦਾ ਪ੍ਰਵਾਰ ਤਿੰਨ ਹਿਸਿਆਂ `ਚ ਵੰਡਿਆ ਗਿਆ। ਮਾਤਾ ਸੁੰਦਰ ਕੋਰ (ਜੀਤੋ ਜੀ) ਭਾਈ ਮਨੀ ਸਿੰਘ ਨਾਲ ਦਿੱਲ਼ੀ ਨੂੰ ਆ ਗਏ। ਮਾਤਾ ਗੂਜਰੀ ਜੀ. ਦੋ ਛੋਟੇ ਸਾਹਿਬਜ਼ਾਦਿਆਂ ਨਾਲ, ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁਜੇ। ਇਹਨਾ ਨਾਲ ਇਹਨਾ ਦਾ ਰਸੋਈਆਂ ਗੰਗੂ ਬ੍ਰਾਹਮਣ ਵੀ ਸੀ। ਉਸਦਾ ਪਿੰਡ ਖੇੜੀ ਉਥੋਂ ਵੀਹ ਕੁ ਮੀਲ ਦੀ ਵਿੱਥ ਤੇ ਪੈਂਦਾ ਸੀ। ਗੰਗੂ ਉਹਨਾਂ ਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ। ਅਨੰਦਪੁਰ ਸਾਹਿਬ ਤੋਂ ਚਲਣ ਸਮੇਂ ਗੁਰਦੇਵ ਦੇ ਨਾਲ ਡੇੜ੍ਹ ਕੁ ਹਜ਼ਾਰ ਸਿੰਘ ਸਨ। ਸਰਸਾ ਦੀ ਜੰਗ ਤੋਂ ਬਾਅਦ ਕੇਵਲ ਡੇੜ੍ਹ ਕੁ ਸੌ ਸਿੰਘ ਹੀ ਬਚੇ ਸਨ। ਇਹਨਾ `ਚੋਂ ਵੀ ਬਹੁਤੇ ਸਰਸਾ ਦੇ ਬਹਾਵ ਦਾ ਸ਼ਿਕਾਰ ਹੋ ਗਏ, ਕੁੱਝ ਸ਼ਹੀਦ ਹੋ ਗਏ ਕੁੱਝ ਨਦੀ `ਚ ਰੁੜ ਜਾਣ ਕਾਰਣ ਵਿਛੱੜ ਗਏ। ਸਰਸਾ ਪਾਰ ਕਰਣ ੳਪ੍ਰੰਤ ਗੁਰਦੇਵ ਨਾਲ ਚਾਲੀ ਦੇ ਕਰੀਬ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਹੀ ਸਨ।
 
==ਸ਼ਹੀਦੀ ਵੱਡੇ ਸਾਹਿਬਜ਼ਾਦਿਆਂ ਦੀ==
ਸ਼ਹੀਦੀ ਵੱਡੇ ਸਾਹਿਬਜ਼ਾਦਿਆਂ ਦੀ- ਗੁਰਦੇਵ ਨੇ ਚਮਕੌਰ ਦੀ ਕੱਚੀ ਗੜ੍ਹੀ `ਚ ਆਪਣੇ ਆਪ ਨੂੰ ਮੋਰਚਾਬੰਦ ਕਰ ਲਿਆ। ਇਹ ਗੜ੍ਹੀ ਗੁਰੂ ਕੇ ਸਿੱਖ, ਭਾਈ ਬੁੱਧੀ ਚੰਦ ਦੀ ਸੀ। ਵੈਰੀਆਂ ਨੇ ਲੱਖਾਂ ਦੀ ਗਿਣਤੀ `ਚ ਗੜ੍ਹੀ ਨੂੰ ਘੇਰਾ ਪਾ ਲਿਆ। ਦੂਜੇ ਦਿਨ ਸੰਸਾਰ ਦੇ ਇਤਿਹਾਸ ਦੀ ਸਭ ਤੋਂ ਵੱਧ ਬੇਜੋੜ `ਤੇ ਭਿੰਅਕਰ ਜੰਗ ਹੋਈ। ਵੱਡੇ ਵੱਡੇ ਜਰਨੈਲਾਂ ਸਮੇਤ ਵੈਰੀ ਦਲ ਦੇ ਬੇਅੰਤ ਜੁਆਨ ਮਾਰੇ ਗਏ। ਵੀਹ ਦੇ ਕਰੀਬ ਸਿੰਘ ਵੀ ਸ਼ਹੀਦੀਆਂ ਪਾ ਗਏ। ਇਸੇ ਹੀ ਜੰਗ `ਚ ਸੈਂਕੜੇ ਵੈਰੀਆਂ ਦੇ ਆਹੂ ਲਾਹ ਕੇ ਪਹਿਲਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਫ਼ਿਰ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦੀ ਨੂੰ ਪ੍ਰਾਪਤ ਹੋਏ। ਉਸ ਯਾਦ `ਚ ਇਥੇ ਗਰਦੁਆਰਾ ‘ਕਤੱਲ ਗੱੜ੍ਹ ਸਾਹਿਬ’ ਮੌਜੂਦ ਹੈ। ਗੁਰਦੇਵ ਵੀ, ਪੰਥ ਦਾ ਫ਼ੈਸਲਾ ਮੰਨ ਕੇ, ਅੱਧੀ ਰਾਤ ਦੇ ਵੱਕਤ ਭਾਈ ਦਇਆ ਸਿੰਘ, ਧਰਮ ਸਿੰਘ `ਤੇ ਭਾਈ ਮਾਨ ਸਿੰਘ ਨਾਲ ਵੈਰੀ ਦਲਾਂ ਨੂੰ ਚੀਰਦੇ ਗੜ੍ਹੀ ਚੋਂ ਨਿਕਲ ਗਏ। ਜਾਣ ਤੋਂ ਪਹਿਲਾਂ ਗੁਰਦੇਵ ਨੇ ਵੈਰੀ ਨੂੰ ਤਾੜੀ ਮਾਰ ਕੇ ਸੁਚੇਤ ਕੀਤਾ ਤੇ ਐਲਾਨਿਆ “ਫੱੜ ਲੋ-ਫੜ ਲੋ ਸਿੱਖਾਂ ਦਾ ਗੁਰੂ ਜਾ ਰਿਹਾ ਹੈ” ਉਸ ਯਾਦ `ਚ ਇਥੇ ਗੁਰਦੁਆਰਾ ‘ਤਾੜੀ ਸਾਹਿਬ’ ਮੌਜੂਦ ਹੈ। ਅਰੰਭ ਤੋਂ ਹੀ ਦੁਸ਼ਮਣ ਦਾ ਇਕੋ-ਇਕ ਨਿਸ਼ਾਨਾ ਸੀ ਦਸਮੇਸ਼ ਜੀ ਨੂੰ ਸ਼ਹੀਦ ਕਰਣਾ ਜਾਂ ਜੀਉਂਦੇ ਜੀਅ ਗ੍ਰਿਫ਼ਤਾਰ ਕਰਣਾ। ਵੈਰੀ ਨੇ ਇਸ ਗਲੋਂ ਅਨੰਦਪੁਰ ਸਾਹਿਬ, ਉਪ੍ਰੰਤ ਸਰਸਾ ਨਦੀ ਤੇ ਫ਼ਿਰ ਚਮਕੌਰ ਦੀ ਜੰਗ `ਚ ਵੀ ਮੂੰਹ ਦੀ ਹੀ ਖਾਧੀ।
 
==ਸਰਹੰਦ ਦੀ ਖੂਨੀ ਦੀਵਾਰ==
ਸਰਹੰਦ ਦੀ ਖੂਨੀ ਦੀਵਾਰ- ਦੂਜੇ ਪਾਸੇ ਗੁਰੂ ਦਰ ਦਾ ਰਸੋਈਆ ਗੰਗੂ ਬ੍ਰਾਹਮਣ, ਜਿਹੜਾ ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਸੀ, ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ। ਉਸ ਨੇ ਪਹਿਲਾਂ ਤਾਂ ਮਾਤਾ ਜੀ ਦੀ ਮੋਹਰਾਂ ਦੀ ਥੈਲੀ ਚੁਰਾ ਲਈ ਫ਼ਿਰ ਹੋਰ ਇਨਾਮ ਦੇ ਲਾਲਚ, ਸੂਬਾ ਸਰਹੰਦ ਵਜ਼ੀਦੇ ਨੂੰ ਸੂਚਨਾ ਦੇ ਦਿੱਤੀ। ਦਿਨ ਚੜ੍ਹਦੇ ਤਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਵਜ਼ੀਦੇ ਦੀ ਕਚਹਿਰੀ `ਚ ਪੇਸ਼ ਕੀਤਾ ਗਿਆ। ਛੇ ਤੇ ਅੱਠ ਸਾਲ ਦੇ ਦੋਵੇਂ ਮਾਸੂਮ ਘੱਬਰਾਏ ਨਹੀਂ। ਮਾਤਾ ਗੁਜਰ ਕੌਰ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿਨ੍ਹਾਂ ਨੂੰ ਸਾਰੀ ਰਾਤ ਠੰਡੇ ਬੁਰਜ `ਚ ਭੁੱਖੇ-ਤਿਹਾਏ ਰਖਿਆ ਗਿਆ। ਭਾਈ ਮੋਤੀ ਰਾਮ ਨੇ, ਆਪਣੀ ਪ੍ਰਵਾਰ ਨੂੰ ਖਤਰੇ `ਚ ਪਾ ਕੇ ਬਚਿਆਂ ਦੀ ਦੁਧ ਨਾਲ ਸੇਵਾ ਕੀਤੀ। ਇਸ ਤਰ੍ਹਾਂ ਰੋਜ਼ਾਨਾ ਤਿੰਨੇ ਦਿਨ ਬੱਚਿਆਂ ਨੂੰ ਕਚਿਹਰੀ `ਚ ਪੇਸ਼ ਕੀਤਾ ਜਾਂਦਾ ਰਿਹਾ। ਹਰ ਵਾਰੀ ਸਾਹਿਬਜ਼ਾਦੇ ਨਿਡਰਤਾ ਨਾਲ ਗੱਜ ਕੇ ਫ਼ਤਿਹ ਗਜਾਉਂਦੇ। ਬੱਚਿਆਂ ਨੂੰ ਬਥੇਰਾ ਡਰਾਇਆ-ਧਮਕਾਇਆ ਜਾਂਦਾ ਰਿਹਾ ਜਦਕਿ ਇਹ ਡਰਾਵੇ ਤੇ ਲਾਲਚ ਵੀ ਫੋਕੇ ਨਹੀਂ ਸਨ। ਇਹ ਵੀ ਕਿਹਾ ਕਿ ਤੁਹਾਡੇ ਪਿਤਾ `ਤੇ ਦੋਵੇਂ ਭਰਾ ਮਰਵਾ ਦਿੱਤੇ ਗਏ ਹਨ। ਤੁਸੀਂ ਵੀ ਸਿੱਖੀ ਤਿਆਗ ਕੇ, ਇਸਲਾਮ `ਚ ਆ ਜਾਵੋ, ਸਾਹਿਬਜ਼ਾਦੇ ਅਡਿੱਗ ਰਹੇ। ਇੱਕ ਵਾਰੀ ਜਦੋਂ ਵਜ਼ੀਦਾ ਵੀ ਉਹਨਾਂ ਦੀ ਮਾਸੂਮੀਅਤ ਉਪਰ ਪਸੀਜਿਆ; ਕਾਜ਼ੀ ਨੇ ਵੀ ਕਿਹਾ ਕਿ ਇਸਲਾਮ ਬੱਚਿਆਂ `ਤੇ ਇਸ ਤਰ੍ਹਾਂ ਜ਼ੁਲਮ ਦੀ ਇਜਾਜ਼ਤ ਨਹੀਂ ਦੇਂਦਾ। ਇਸ ਤੇ ਦਿਵਾਨ ਸੁੱਚਾ ਨੰਦ ਬ੍ਰਾਹਮਣ ਨੇ ਬਲਦੀ ਤੇ ਤੇਲ ਪਾਇਆ, ਕਹਿਣ ਲਗਾ ਬੱਚਿਆਂ ਨੂੰ ਬਿਲਕੁਲ ਨਾ ਛਡਿਆ ਜਾਵੇ ਉਸਦੇ ਲਫ਼ਜ਼ ਸਨ “ਕਿਉਂਕਿ ‘ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ”।
 
ਪੁੱਛਿਆ ਗਿਆ, ਬੱਚਿਓ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ? ਸਾਹਿਬਜ਼ਾਦਿਆਂ ਨੇ ਕੜਕ ਕੇ ਜੁਆਬ ਦਿੱਤਾ “ਜੇ ਕਰ ਸਾਨੂੰ ਛੱਡ ਦਿੱਤਾ ਗਿਆ ਤਾਂ ਅਸੀਂ ਫ਼ੋਜਾਂ ਤਿਆਰ ਕਰਕੇ ਜ਼ਾਲਮਾਂ ਨਾਲ ਉਦੋਂ ਤੀਕ ਟੱਕਰ ਲੈਂਦੇ ਰਵਾਂਗੇ ਜਦੋਂ ਤੀਕ ਜ਼ੁਲਮੀ ਰਾਜ ਦਾ ਅੰਤ ਹੀ ਨਾ ਹੋ ਜਾਵੇ”। ਇਸ ਤਰ੍ਹਾਂ ਬੱਚਿਆਂ `ਤੇ ਵੀ ਬਦੋਬਦੀ ਦਾ ਫ਼ਤਵਾ ਆਇਦ ਕਰਕੇ ਵਜ਼ੀਦੇ ਨੇ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ `ਚ ਚਿਣਵਾਉਣ ਦਾ ਹੁਕਮ ਦੇ ਦਿੱਤਾ। ਜ਼ਾਲਮਾਂ ਨੇ ਸਾਬਿਜ਼ਾਦਿਆਂ ਨੂੰ ਨੀਹਾਂ `ਚ ਚਿੰਣਵਾ ਦਿੱਤਾ। ਕੁਦਰਤ ਦੀ ਕਰਨੀ, ਨਵੀਂ ਬਣ ਰਹੀ ਕੰਧ ਡਿੱਗ ਪਈ। ਦਰਿੰਦੇ ਫ਼ਿਰ ਵੀ ਨਾ ਪਸੀਜੇ, ਛਾਤੀਆਂ `ਤੇ ਗੋਡਾ ਰਖ ਕੇ ਸਾਹਿਬਜ਼ਾਦਿਆਂ ਦੇ ਸਿਰ ਤਲਵਾਰ ਨਾਲ ਧੱੜਾਂ ਤੋਂ ਜੁੱਦਾ ਕਰ ਦਿੱਤੇ ਗਏ।
ਲਾਈਨ 16 ⟶ 21:
 
ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ
 
[[ਸ਼੍ਰੇਣੀ:ਸਿੱਖ ਇਤਿਹਾਸ]]
[[ਸ਼੍ਰੇਣੀ:ਸਿੱਖੀ]]