ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
'''''ਲਿਪੀ''''' ਬੋਲੀ ਨੂੰ ਲਕੀਰਾਂ ਵਿਚ ਚਿਤਰਣ ਦੀ ਕਲਾ ਹੈ। ਇਹ ਇਨਸਾਨ ਦੇ ਮੂੰ... ਨਾਲ ਪੇਜ ਬਣਾਇਆ
(ਕੋਈ ਫ਼ਰਕ ਨਹੀਂ)

16:15, 14 ਅਗਸਤ 2012 ਦਾ ਦੁਹਰਾਅ

ਲਿਪੀ ਬੋਲੀ ਨੂੰ ਲਕੀਰਾਂ ਵਿਚ ਚਿਤਰਣ ਦੀ ਕਲਾ ਹੈ। ਇਹ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿਚ ਉਲੀਕਣ ਦਾ ਇਕ ਤਰੀਕਾ ਹੈ। ਜਿੱਥੇ ਬੋਲੀ ‘ਭਾਵਾਂ’ ਦੀ ਪੁਸ਼ਾਕ ਹੈ, ਓਥੇ ਲਿਪੀ ‘ਬੋਲੀ’ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸਭਿਅਤਾ ਦੀ ਉੱਨਤੀ ਵਿਚ ਭਾਰੀ ਹਿੱਸਾ ਪਾਇਆ ਹੈ।

ਲਿਪੀ ਦੇ ਪੁਰਾਣੇ ਰੂਪ

ਪਹਿਲਾਂ ਮਨੁੱਖ ਨੇ ਆਪਣੇ ਭਾਵਾਂ ’ਤੇ ਸੁਨੇਹਿਆਂ ਨੂੰ ਦੂਰ ਬੈਠੇ ਮਿੱਤਰਾਂ-ਰਿਸ਼ਤੇਦਾਰਾਂ ਤੀਕ ਪਹੁੰਚਾਉਣ ਲਈ ਸੂਤਰਾਂ/ਧਾਗਿਆਂ ਨੂੰ ਵੱਖ-ਵੱਖ ਰੰਗ ਦੇ ਕੇ ਜਾਂ ਘੋਗੇ, ਸਿੱਪੀਆਂ ਅਤੇ ਮਣਕੇ ਬੰਨ੍ਹ ਕੇ ਕੰਮ ਲੈਣਾ ਸ਼ੁਰੂ ਕੀਤਾ। ਇਹ ਇਕ ਕਿਸਮ ਦਿ ਲਿਪੀ ਹੀ ਸੀ, ਜਿਸ ਨੂੰ ‘ਸੂਤਰ ਲਿਪੀ’ ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਰੱਸੀਆ, ਧਾਗਿਆਂ ਅਤੇ ਦਰਖ਼ਤਾਂ ਦੀਆਂ ਛਿੱਲਾਂ ਨੂੰ ਗੰਢਾਂ ਦੇ ਕੇ ਵੀ ਇਹ ਕੰਮ ਲਿਆ ਗਿਆ। ਇਸਨੂੰ ‘ਗੰਢ ਲਿਪੀ’ ਕਿਹਾ ਗਿਆ।

ਸਹੀ ਮਾਅਨਿਆਂ ਵਿਚ ਲਿਪੀ ਦਾ ਮੁੱਢਲਾ ਰੂਪ ਚਿਤਰਾਂ ਤੋਂ ਸ਼ੁਰੂ ਹੋਇਆ। ਇਨਸਾਨ ਕਿਸੇ ਚੀਜ਼ ਦੀ ਤਸਵੀਰ ਬਣਾ ਕੇ ਉਸ ਦਾ ਗਿਆਨ ਕਰਾਉਣ ਲੱਗਾ। ਇਸਨੂੰ ‘ਚਿਤਰ ਲਿਪੀ’ ਕਿਹਾ ਜਾਂਦਾ ਹੈ। ਮਗਰੋਂ ਬੁੱਧੀ ਦੇ ਵਿਕਾਸ ਨਾਲ਼ ਮਨੁੱਖ ਨੇ ਇਸ ਦੀ ਥਾਂ ‘ਭਾਵ ਲਿਪੀ’ ਦੀ ਕਾਢ ਕੱਢੀ, ਜਿਸ ਵਿਚ ਚਿਤਰਾਂ ਦੀ ਥਾਂ ਸੰਕੇਤ-ਚਿੰਨ੍ਹਾਂ ਨੇ ਲੈ ਲਈ। ਫਿਰ ਇਨਸਾਨ ਨੇ ‘ਭਾਵ ਲਿਪੀ’ ਤੋਂ ‘ਧੁਨੀ ਲਿਪੀ’ ਈਜਾਦ ਕੀਤੀ। ‘ਚਿਤਰ ਲਿਪੀ’ ਅਤੇ ‘ਭਾਵ ਲਿਪੀ’ ਵਿਚ ਕਿਸੇ ਚੀਜ਼ ਦਾ ਹੀ ਗਿਆਨ ਹੁੰਦਾ ਸੀ, ਪਰ ‘ਧੁਨੀ ਲਿਪੀ’ ਵਿਚ ਬੋਲੀ ਦੇ ਉਚਾਰਣ ਦਾ ਗਿਆਨ ਹੋਣ ਲੱਗਾ। ਅੱਜ-ਕੱਲ੍ਹ ਦੁਨੀਆਂ ਭਰ ਵਿਚ ‘ਧੁਨੀ’ ਲਿਪੀਆਂ ਦਾ ਹੀ ਬੋਲਬਾਲਾ ਹੈ।

ਭਾਰਤੀ ਲਿਪੀਆਂ ਦਾ ਵਿਕਾਸ

ਭਾਰਤ ਵਿਚ ਪੰਜ ਕੁ ਹਜ਼ਾਰ ਸਾਲਾਂ ਤੋਂ ਲਿਖਣ ਦੀ ਕਲਾ ਦਾ ਥਹੁ-ਪਤਾ ਲਗਦੈ। ‘ਬ੍ਰਹਮੀ’ ਲਿਪੀ ਵਿਚ ਸੈਂਕੜੇ ਸ਼ਿਲਾਲੇਖ ਮਿਲ਼ੇ ਨੇ, ਜੋ ਤਕਰੀਬਨ ਢਾਈ ਹਜ਼ਾਰ ਸਾਲ ਪੁਰਾਣੇ ਨੇ। ਹੜੱਪਾ ’ਤੇ ਮੋਹਿੰਜੋਦੜੋ ਦੀਆਂ ਥੇਹਾਂ ਤੋਂ ਪੰਜ ਹਜ਼ਾਰ ਸਾਲ ਪੁਰਾਣੇ ਚਿਤਰਾਂ ਦੇ ਰੂਪ ’ਚ ਸਿੰਧੂ ਲਿਪੀ ਦੇ ਨਮੂਨੇ ਮਿਲ਼ੇ ਨੇ, ਜੋ ਕਿ ਹਾਲੇ ਤੀਕ ਪੂਰੀ ਤਰ੍ਹਾਂ ਪੜ੍ਹੇ ਨਹੀਂ ਜਾ ਸਕੇ। ਤੀਜੀ ਸਦੀ ਪੂਰਵ-ਈਸਵੀ ਵਿਚ ਸਮਰਾਟ ਅਸ਼ੋਕ ਦੁਆਰਾ ‘ਬ੍ਰਹਮੀ’ ਅਤੇ ‘ਖ਼ਰੋਸ਼ਠੀ’ ਲਿਪੀਆਂ ਵਿਚ ਆਪਣੇ ਸ਼ਿਲਾਲੇਖ ਲਿਖਵਾਏ ਗਏ। ‘ਬ੍ਰਹਮੀ ਲਿਪੀ’ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਹੈ, ਜੋ ਕਿ ਗੁਰਮੁਖੀ ਵਾਂਗ ਖੱਬੇ ਤੋਂ ਸੱਜੇ ਨੂੰ ਲਿਖੀ ਜਾਂਦੀ ਐ, ਜਦਕਿ ‘ਖ਼ਰੋਸ਼ਠੀ’ ਸੱਜੇ ਤੋਂ ਖੱਬੇ ਨੂੰ ਲਿਖੀ ਜਾਂਦੀ ਸੀ। ‘ਖ਼ਰੋਸ਼ਠੀ’ ਲਿਪੀ ਤੀਜੀ ਸਦੀ ਈਸਵੀ ਵਿਚ ਖ਼ਤਮ ਹੋ ਗਈ, ਪਰ ‘ਬ੍ਰਹਮੀ’ ਵਿਕਾਸ ਕਰਦੀ ਰਹੀ।

ਮੌਜੂਦਾ ਭਾਰਤੀ ਲਿਪੀਆਂ

ਬ੍ਰਹਮੀ ਲਿਪੀ ਤੋਂ ਉੱਤਰੀ ਸ਼ੈਲੀ ਅਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ। ਉੱਤਰੀ ਸ਼ੈਲੀ ਤੋਂ ‘ਗੁਪਤ ਲਿਪੀ’ ਅਤੇ ਗੁਪਤ ਲਿਪੀ ਤੋਂ ‘ਕੁਟਿਲ ਲਿਪੀ’ ਵਿਕਸਿਤ ਹੋਈ। ਕੁਟਿਲ ਲਿਪੀ ਤੋਂ ‘ਸ਼ਾਰਦਾ ਲਿਪੀ’ ਦਾ ਜਨਮ ਹੋਇਆ ਅਤੇ ਸ਼ਾਰਦਾ ਲਿਪੀ ਦੇ ਕਿਸੇ ਪੁਰਾਣੇ ਰੂਪ ਤੋਂ ਗੁਰਮੁਖੀ ਦੀ ਪੈਦਾਇਸ਼ ਹੋਈ। ਇਸ ਤਰ੍ਹਾਂ ‘ਬ੍ਰਹਮੀ’ ਤੋਂ ਵੱਖ-ਵੱਖ ਪੜਾ ਪਾਰ ਕਰ ਕੇ ਭਾਰਤ ਦੀਆਂ ਮੌਜੂਦਾ ਲਿਪੀਆਂ- ‘ਦੇਵਨਗਰੀ’ ‘ਬੰਗਲਾ’ ‘ਕੈਥੀ’ ਗੁਰਮੁਖੀ ‘ਮੋੜੀ’ ‘ਗੁਜਰਾਤੀ’ ‘ਤੈਲਗੂ’ ਅਤੇ ‘ਕੰਨੜ’ ਆਦਿ ਦਾ ਜਨਮ ਹੋਇਆ। ਪੰਜਾਬ ਵਿਚ ਸ਼ਾਰਦਾ ਅਤੇ ਗੁਰਮੁਖੀ ਤੋਂ ਬਿਨਾਂ ‘ਟਾਕਰੀ’ ‘ਲੰਡੇ’ ‘ਭੱਟ ਅੱਛਰੀ’ ‘ਸਰਾਫ਼ੀ’ ‘ਅਰਧ-ਨਾਗਰੀ’ ‘ਸਿੱਧ-ਮਾਤ੍ਰਿਕਾ’ ਆਦਿ ਲਿਪੀਆਂ ਦਾ ਵਿਕਾਸ ਹੋਇਆ ਪਰ ਇਹਨਾਂ ਵਿਚੋਂ ਹੁਣ ਪੰਜਾਬ ਵਿਚ ਸਿਰਫ਼ ਗੁਰਮੁਖੀ ਹੀ ਬਚੀ ਹੈ, ਜੋ ਬਹੁਤ ਹਰਮਨ-ਪਿਆਰੀ ਬਣ ਚੁੱਕੀ ਐ ਇਸਨੂੰ ਸਰਕਾਰੀ ਦਰਜਾ ਵੀ ਹਾਸਲ ਐ ਅਤੇ ਪੰਜਾਬੀ ਲਿਖਣ ਲਈ ਰਾਖਵੀਂ ਲਿਪੀ ਵੀ ਇਹੀ ਐ।