ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
ਛੋNo edit summary
}}
 
ਮੂਤਰਣ ਤੰਤਰ ਯਾਜਾਂ ਪ੍ਰਣਾਲੀ ਅੰਗਾਂ ਦਾ ਇਕ ਅਜਿਹਾ ਤੰਤਰ ਹੈ ਜੋ ਮੂਤਰ ਪੈਦਾ, ਭੰਡਾਰ ਅਤੇ ਇਸ ਦਾ ਨਿਕਾਸ ਕਰਦਾ ਹੈ।ਮਨੁੱਖਾਂ ਦੇ ਮੂਤਰਣ ਤੰਤਰ ਵਿਚ ਦੋ ਗੁਰਦੇ,ਦੋ ਮੂਤਰਣ ਨਾਲੀਆਂ,ਮਸਾਨਾ ਤੇ ਮੂਤਰ ਰਾਹ, ਮੁੱਖ ਅੰਗ ਹੁੰਦੇ ਹਨ।ਇਸਤਰੀ ਤੇ ਪੁਰਸ਼ ਵਰਗ ਦੇ ਮੂਤਰਣ ਤੰਤਰ ਲਗਭਗ ਇਕੋ ਜਿਹੇ ਹਨ,ਕੇਵਲ ਅੰਤਰ ਮੂਤਰ ਰਾਹ ਦੀ ਲੰਬਾਈ ਦਾ ਹੈ।
===ਗੁਰਦੇ===
ਗੁਰਦੇ ,ਰਵਾਂਹ ਯਾਜਾਂ ਲੋਬੀਆ ਦੀ ਸ਼ਕਲ ਦੇ ਅੰਗ ਹਨ ਜੋ ਪੇਟ ਵਿਚ ਪਸਲੀਆਂ ਦੇ ਪਿੰਜਰ ਥੱਲੇ, ਰੀੜ ਦੀ ਹੱਡੀ ਦੇ ਲੰਬਰ(lumber) ਹਿੱਸੇ ਕੋਲ, ਪਾਚਣ ਪ੍ਰਣਾਲੀ ਦੇ ਅੰਗਾਂ ਦੀ ਛਾਇਆ ਵਿਚ ਸਥਿਤ ਹਨ।ਗੁਰਦੇ ੧.੨੫ ਲਿਟਰ ਪ੍ਰਤੀ ਮਿੰਟ ਲਹੂ ( ਹਿਰਦੇ ਦੀ ਕੁਲ ਲਹੂ ਪੂਰਤੀ ਦਾ ੨੫%) ਆਪਣੀਆਂ ਲਹੂ ਨਾੜੀਆਂ ਰਾਹੀਂ ਲੈ ਲੈਂਦੇ ਹਨ ਜਿਨ੍ਹਾਂ ਨੂੰ ਇਹ ਸਮੱਗਰੀ ਪੇਟ ਦੀਆਂ ਲਹੂ ਨਾੜੀਆਂ ਦਵਾਰਾ ਮਿਲਦੀ ਹੈ।ਇਹ ਇਸ ਲਈ ਜ਼ਰੂਰੀ ਹੈ , ਕਿਉਂਕਿ ਗੁਰਦਿਆਂ ਦਾ ਮੁੱਖ ਕਰਤਵ ਤਾਂ ਲਹੂ ਨੂੰ ,ਇਸ ਵਿਚੌਂ ਪਾਣੀ ਵਿਚ ਘੁਲਣਸ਼ੀਲ ਰੱਦੀ ਪਦਾਰਥ ਛਾਣ ਕੇ, ਸਾਫ਼ ਕਰਨਾ ਹੈ।ਇਸ ਤੌਂ ਇਲਾਵਾ ਗੁਰਦੇ ਈਲੈਕਟਰੋਲਾਈਟਸ (ਸੋਡੀਅਮ,ਪੋਟਾਸ਼ੀਅਮ,ਕੈਲਸ਼ੀਅਮ ਆਦਿ) ਦਾ ਨਿਯੰਤਰਣ ਕਰ ਕੇ ਇਸ ਦੇ ਤਿਜਾਬੀ ਯਾਜਾਂ ਖਾਰੇ ਹੋਣ ਦੇ ਸੁਭਾਅ(PH Value) ਵਿਚ ਸੰਤੁਲਨ ਪੈਦਾ ਕਰਦੇ ਹਨ, ਮੂਤਰ ਨੂੰ ਸੰਘਣਾ ਕਰਦੇ ਹਨ ਤੇ ਅਖੀਰ ਵਿਚ ਆਪਣੇ ਮੂਤਰਨਲੀ ਸਿਰੇ ਵਾਲੇ ਜੋੜ ਰਾਹੀਂ ਮੂਤਰ ਨੂੰ ਮਸਾਨੇ ਵਲ ਧਕੇਲ ਦਿੰਦੇ ਹਨ।
===ਮਸਾਨਾ,ਪਰੋਸਟੇਟ ਤੇ ਮੂਤਰ ਰਾਹ===
[[ਤਸਵੀਰ:Prostate.gif|left|150px|thumb|ਗੁਦਾ ਮਸਾਨਾ ਪਰੋਸਟੇਟ ਤੇ ਮੂਤਰ ਰਾਹ]]
ਇਕ ਮਰਦ ਦੇ ਮੂਤਰ ਤੰਤਰ ਵਿਚ ਮਸਾਨੇ ਤੌੰ ਬਾਦ ਮੂਤਰ ਰਾਹ ਦੁਆਲੇ ਪਰੋਸਟੇਟ ਗ੍ਰੰਥੀ ਇਕ ਮਹੱਤਵ ਪੂਰਨ ਅੰਗ ਹੈ ਜੋ ਗੁਦਾ ਤੇ ਮਸਾਨੇ ਦੇ ਵਿਚਾਲੇ ਸਥਿਤ ਹੁੰਦਾ ਹੈ।ਮਸਾਨੇ ਤੋਂ ਮੂਤਰ ਦੇ ਨਿਕਾਸ ਲਈ ਪਰੋਸਟੇਟ ਇਕ ਟੂਟੀ ਯਾਜਾਂ ਵਾਲਵ ਦਾ ਕੰਮ ਕਰਦਾ ਹੈ, ਇਸ ਦੇ ਛੋਟ ਛੋਟੇ ਮੁਲਾਇਮ ਪੱਠੇ ,ਸਮੇਂ ਸਮੇਂ ਮੂਤਰ ਦੇ ਨਿਕਾਸ ਕਰਨ ਵਿਚ ਮਦਦ ਕਰਦੇ ਹਨ। ਜਦ ਕਿ ਪਰੋਸਟੇਟ ਮਰਦਾਂ ਦੇ ਪ੍ਰਜਨਣ ਤੰਤਰ ਦਾ ਵੀ ਮੁਖ ਹਿੱਸਾ ਹੈ। ਇਸਤ੍ਰੀਆਂ ਦੀ ਪਰੋਸਟੇਟ ਗ੍ਰੰਥੀ ਅਲੱਗ ਸ਼ਕਲ ਦੀ ਹੁੰਦੀ ਹੈ ਤੇ ਉਸ ਨੂੰ ਸਕਿਨਜ਼ ਗਲੈਂਡ(Skene’s Gland) ਕਿਹਾ ਜਾਂਦਾ ਹੈ।
 
==ਰੋਗ ਰੋਧਕ ਤੰਤਰ==
{{ਮੁੱਖ ਲੇਖ|ਰੋਗ ਰੋਧਕ ਤੰਤਰ}}
 
ਸਾਡੇ ਸਰੀਰ ਅੰਦਰ ਬਕਾਇਦਾ ਇੱਕ ਰੋਗ-ਰੋਧਕ ਸਿਸਟਮ (ਇਮਿਊਨ ਸਿਸਟਮ) ਹੈ ਜਿਸਦਾ ਕੰਮ ਹੀ ਸਾਨੂੰ ਬੀਮਾਰੀਆਂ ਤੋਂ ਬਚਾ ਕੇ ਰੱਖਣ ਦਾ ਹੈ ਜੋ ਕਿ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ।<ref name="imm">{{cite web | url=http://www.likhari.org/index.php?option=com_content&view=article&id=468:mandeepkaur&catid=5:2012-08-02-17-17-07&Itemid=23| title=ਮੈਡੀਕਲ ਸਾਇੰਸ ਬੁਲੰਦੀ ਵੱਲ..ਲੇਖਕ ਡਾ. ਮਨਦੀਪ ਕੌਰ ਦੇ ਧੰਨਵਾਦ ਸਹਿਤ | publisher=[http://www.likhari.org] | date= ਅਗਸਤ,੨੦੧੦ | accessdate=ਸਤੰਬਰ ੦੯, ੨੦੧੨}}</ref> ਆਓ ਅਸੀਂ ਆਪਣੇ ਇਮਿਊਨ ਸਿਸਟਮ ਦੇ ਕੰਮ ਕਰਨ ਦਾ ਤਰੀਕਾ ਸਮਝਣ ਦੀ ਕੋਸ਼ਿਸ ਕਰੀਏ।
ਸਾਡੇ ਵਾਤਾਵਰਣ ਵਿਚ ਹਰ ਸਮੇਂ ਅਨੇਕਾਂ ਜੀਵਾਣੂ ਹੁੰਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮਨੁੱਖੀ ਸਰੀਰ ਅੰਦਰ ਬੀਮਾਰੀ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ, ਜਿਨ੍ਹਾਂ ਨੂੰ ਰੋਗਾਣੂ ਕਿਹਾ ਜਾਂਦਾ ਹੈ। ਸਾਡਾ ਇਮਿਊਨ ਸਿਸਟਮ ਕਿਸੇ ਵੀ ਰੋਗਾਣੂ ਦੇ ਹਮਲੇ ਤੋਂ ਸੁਰੱਖਿਆ ਤਿੰਨ ਪੜਾਵਾਂ ਵਿਚ ਪ੍ਰਦਾਨ ਕਰਦਾ ਹੈ। ਇਮਿਊਨ ਸਿਸਟਮ ਦੀ ਇਨ੍ਹਾਂ ਤਿੰਨਾਂ ਪੜਾਵਾਂ ਵਿਚ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਜ-ਵਿਧੀ ਇਸ ਤਰ੍ਹਾਂ ਹੈ।
1,001

edits