ਤੇਜਾ ਸਿੰਘ ਸੁਤੰਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
" ਤੇਜਾ ਸਿੰਘ ਸੁਤੰਤਰ(16 ਜੁਲਾਈ 1901ਈਸਵੀ - 12 ਅਪਰੈਲ, 1973)ਪਹਿਲਾਂ ਮਹੰਤਾਂ ਤ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ਤੇਜਾ ਸਿੰਘ ਸੁਤੰਤਰ(16 ਜੁਲਾਈ 1901ਈਸਵੀ - 12 ਅਪਰੈਲ, 1973)ਪਹਿਲਾਂ ਮਹੰਤਾਂ ਤੋਂ ਗੁਰਦਵਾਰੇ ਸੁਤੰਤਰ ਕਰਵਾਉਣ ਲਈ ਲਹਿਰ ਵਿੱਚ ਸਰਗਰਮ ਹੋਏ ਅਤੇ ਫਿਰ ਹਿੰਦੁਸਤਾਨ ਦੇ ਆਜ਼ਾਦੀ ਸੰਗਰਾਮ ਵਿੱਚ ਲਗਾਤਾਰ ਜੁਟ ਗਏ ਅਤੇ ਕਮਿਊਨਿਸਟ ਪਾਰਟੀ ਦੇ ਆਗੂ ਵਜੋਂ ਪ੍ਰਸਿਧ ਹੋਏ ।ਅਜ਼ਾਦੀ ਤੋਂ ਬਾਅਦ ਪੈਪਸੂ ਦੀ ਮੁਜ਼ਾਹਰਾ ਲਹਿਰ ਵਿੱਚ ਉਨ੍ਹਾਂ ਨੇ ਯੋਗਦਾਨ ਪਾਇਆ।
==ਜੀਵਨ==
ਉਨ੍ਹਾਂ ਦਾ ਜਨਮ 16 ਜੁਲਾਈ 1901ਈਸਵੀ ਨੂੰ ਭਾਈ ਕਿਰਪਾਲ ਸਿੰਘ ਦੇ ਘਰ ਪਿੰਡ ਅਲੂਣਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਉਨ੍ਹਾਂ ਦਾ ਮੁੱਢਲਾ ਨਾਂ ਸਮੁੰਦ ਸਿੰਘ ਸੀ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਉਪਰੰਤ ਉਨ੍ਹਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲਾ ਲਿਆ। ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਕਾਂਡ ਦੇ 13 ਅਪਰੈਲ 1919 ਨੂੰ ਵਾਪਰਨ ’ਤੇ ਵਿਰੋਧ ਪ੍ਰਗਟ ਕਰਨ ਕਾਰਨ ਉਨ੍ਹਾਂ ਨੂੰ ਕਾਲਜ ਛੱਡਣਾ ਪਿਆ। ਫਿਰ ਉਹ ਗੁਰਦੁਆਰਾ ਸੁਧਾਰ ਅੰਦੋਲਨ ਵਿੱਚ ਕੁੱਦ ਪਏ।
==ਗਦਰ ਲਹਿਰ ਤੋਂ ਪ੍ਰੇਰਨਾ ==
ਗ਼ਦਰੀ ਆਗੂਆਂ ਭਾਈ ਰਤਨ ਸਿੰਘ ਚੱਬਾ ਊਧਮ ਸਿੰਘ ਕਸੇਲ, ਸੰਤੋਖ ਸਿੰਘ ਤੇ ਗੁਰਮੁੱਖ ਸਿੰਘ ਦੇ ਪ੍ਰਭਾਵ ਹੇਠ ਉਹ ਖੱਬੇ ਪੱਖੀ ਵਿਚਾਰਾਂ ਵੱਲ ਝੁਕ ਗਏ । ਉਹ ਆਜ਼ਾਦ ਬੇਗ ਨਾਂ ਹੇਠ ਤੁਰਕੀ ਗਏ ਤੇ ਉਥੋਂ ਦੀ ਫ਼ੌਜ ਵਿੱਚ ਅਫ਼ਸਰ ਵੀ ਰਹੇ। ਉਹ ਬਰਲਿਨ ਵੀ ਗਏ ਅਤੇ ਯੂਰਪ ਦੀ ਯਾਤਰਾ ਕੀਤੀ। ਅਮਰੀਕਾ ਵਿੱਚ ਉਨ੍ਹਾਂ ਨੇ ਭਾਰਤੀਆਂ ਨੂੰ ਕਰਾਂਤੀ ਲਈ ਸਰਗਰਮ ਕੀਤਾ। ਫਿਰ ਉਹ 1932 ਵਿੱਚ ਉੱਤਰੀ ਅਮਰੀਕਾ ਛੱਡ ਕੇ ਮੈਕਸੀਕੋ, ਕਿਊਬਾ, ਪਾਨਾਮਾ, ਅਰਜਨਟਾਈਨਾ, ਯੂਗਰਾਵੇ ਤੇ ਬਰਾਜ਼ੀਲ ਵੀ ਗਏ ਜਿੱਥੇ ਉਹ ਅਜੀਤ ਸਿੰਘ ਨੂੰ ਮਿਲੇ।