ਲਘੂ ਫ਼ਿਲਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Self-Promotion
ਲਾਈਨ 1:
ਲਘੂ ਫ਼ਿਲਮ ਆਮ ਫ਼ਿਲਮਾਂ ਨਾਲੋਂ ਛੋਟੀ ਹੁੰਦੀ ਹੈ। ਅਮ ਕਰਕੇ ਇਹ ੧੦ ਮਿੰਟਾਂ ਤੋਂ ੧ ਘੰਟੇ ਦੀ ਹੁੰਦੀ ਹੈ।
ਪੰਜਾਬੀ ਵਿਚ ਚੰਗੀਆਂ ਲਘੂ ਫ਼ਿਲਮਾਂ ਦੀ ਘਾਟ ਹੈ।
 
ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ '''ਅੱਡਾ ਖੱਡਾ the game of life''' ਨਾਂ ਦੀ ਲਘੂ ਫਿਲਮ ਬਣਾਈ ਗਈ ਹੈ। ਇਹ ਫਿਲਮ ਬੱਚੀਆਂ ਦੀ ਖੇਡ ਅੱਡਾ-ਖੱਡਾ (ਪੀਚੋ) ਤੇ ਆਧਾਰਿਤ ਹੈ। ਇਹ ਖੇਡ ਅਸਲ ਵਿਚ ਔਰਤ ਨੂੰ ਗੁਲਾਮ ਬਣਾਉਂਣ ਦੇ ਰਾਹ ’ਤੇ ਤੋਰਦੀ ਹੈ ਤੇ ਇਸ ਖੇਡ ਦਾ ਹਰ ਖਾਨਾ ਸਮਾਜਿਕ ਬੰਧਨਾਂ ਦਾ ਚਿੰਨ੍ਹ ਹੈ। ਇਕ ਲੱਤ ਦੇ ਭਾਰ ਖੇਡਦੀ ਬੱਚੀ (ਜੋ ਔਰਤ ਦੁਆਰਾ ਅਪੂਰਨ ਜ਼ਿੰਦਗੀ ਜਿਉਣ ਦਾ ਚਿੰਨ੍ਹ ਹੈ) ਇਨ੍ਹਾਂ ਖਾਨਿਆਂ ਦੀ ਕਿਸੇ ਵੀ ਲੀਕ ਨੂੰ ਨਹੀਂ ਛੋਹੇਗੀ ( ਭਾਵ ਸਮਾਜ ਦੀ ਤਥਾ-ਕਥਿਤ ਮਰਿਆਦਾ ਨੂੰ ਨਹੀਂ ਤੋੜੇਗੀ) ਜ਼ਿੰਦਗੀ ਦੀਆਂ ਇੱਛਾਵਾਂ, ਸੁਪਨਿਆਂ ਦੀ ਚਿੰਨ੍ਹ ਡੀਟੀ ਨੂੰ ਉਹ ਖਾਨਿਆਂ ਭਾਵ ਸਮਾਜਿਕ ਬੰਧਨਾਂ ਤੋਂ ਬਚਾਉਂਦੀ ਹੋਈ ਜੇ ਆਪਣੀ ਵਾਰੀ ਪੂਰੀ ਕਰ ਲੈਂਦੀ ਹੈ ਤਾਂ ਹੀ ਉਸ ਨੂੰ ਸਮਾਜਿਕ ਮਾਨਤਾ ਮਿਲਦੀ ਹੈ। ਕਮਾਲ ਦੀ ਗੱਲ ਇਹ ਵੀ ਹੈ ਕਿ ਖੇਡ ਦੌਰਾਨ ਜਿਸ ਜਗ੍ਹਾ ਤੇ ਕੁੜੀ ਦੋ ਪੈਰਾਂ ਉੱਤੇ ਖੜ੍ਹੀ ਹੋ ਸਕਦੀ ਹੈ ਉਹ ਰੱਬ ਘਰ ਹੈ। ਰੱਬ ਜਾਂ ਧਰਮ ਦਾ ਵਿਚਾਰ ਬੱਚੇ ਦੇ ਮਨ ਵਿਚ ਪਾਉਣ ਦਾ ਏਨਾ ਕਾਰਗਰ ਢੰਗ ਮੈਨੂੰ ਕਿਧਰੇ ਨਹੀਂ ਦਿਸਿਆ। ਇਹੀ ਨਹੀਂ ਆਪਣੀ ਵਾਰੀ ਪੂਰੀ ਕਰਨ ’ਤੇ ਕੁੜੀ ਨੇ ਜੋ ਘਰ ਰੋਕਣਾ ਹੈ ਉਹ ਵੀ ਬਹੁਤ ਵਿਚਾਰਧਾਰਕ ਕਾਰਜ ਹੈ ਕਿ ਕੁੜੀ ਨੇ ਘਰ ਰੋਕਣ ਲਈ ਡੀਟੀ ਨੂੰ ਸਿਰ ਦੇ ਉਤੋਂ ਦੀ ਪਿਛਲੇ ਪਾਸੇ ਸੁੱਟਣਾ ਹੁੰਦਾ ਹੈ ਜਿਸ ਪਾਸੇ ਉਸਦੀ ਪਿੱਠ ਹੁੰਦੀ ਹੈ ਭਾਵ ਐਨੀਆਂ ਮੁਸ਼ਕਲਾਂ ਪਾਰ ਕਰਨ ਤੋਂ ਬਾਅਦ ਵੀ ਕੁੜੀ ਦਾ ਘਰ ਰੋਕਣ ਦਾ ਕਾਰਜ ਉਦ੍ਹੇ ਵਸ ਚ ਨਹੀਂ। ਇਸ ਤੋਂ ਬਿਨਾਂ ਹੋਰ ਵੀ ਕਈ ਮਸਲੇ ਇਸ ਖੇਡ ਨਾਲ ਜੁੜੇ ਹੋਏ ਹਨ। ਭਾਵ ਇਹ ਖੇਡ ਛੋਟੀਆਂ ਅਨਭੋਲ ਬੱਚੀਆਂ ਦੇ ਅਵਚੇਤਨ ਵਿਚ ਹੀ ਧਰਮ, ਅਪੂਰਨਤਾ, ਅਧੀਨਗੀ, ਗੁਲਾਮੀ, ਬੰਧਨਾਂ ਦੇ ਬੀਜ ਬੋਅ ਦਿੰਦੀ ਹੈ। ਇਸ ਗੱਲ ਨੂੰ ਫਿਲਮਾਉਣ ਲਈ ਇਕ ਕਹਾਣੀ ਸਿਰਜੀ ਗਈ। ਜਿਸ ਕਹਾਣੀ ਦੀ ਸ਼ੁਰੂਆਤ ਖੇਡ ਦੇ ਬਹੁਤੇ ਵਿਚਾਰਧਾਰਕ ਪੱਖਾਂ ਨੂੰ ਚਿੰਨ੍ਹਮਈ ਢੰਗ ਨਾਲ ਫਿਲਮਾਇਆ ਗਿਆ ਹੈ ਤੇ ਇਕ ਕੁੜੀ ਦੀ ਜ਼ਿੰਦਗੀ ਵਿਚ ਇਹ ਸਭ ਕੁਝ ਵਾਪਰਦਾ ਵਿਖਾਇਆ ਗਿਆ ਹੈ।
 
ਇਸ ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਪਰਮਜੀਤ ਕੱਟੂ ਹੈ।
 
[http://www.youtube.com/watch?v=r2wlXNdPp4Y ਅੱਡਾ ਖੱਡਾ ਯੂ ਟਿਊਬ ਤੇ ਦੇਖੀ ਜਾ ਸਕਦੀ ਹੈ।]
 
[[ਸ਼੍ਰੇਣੀ:ਫ਼ਿਲਮਾਂ]]