ਵਿਰੋਧਵਿਕਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding ku:Diyalektîk
No edit summary
ਲਾਈਨ 3:
==ਇਤਿਹਾਸ==
 
ਵਿਰੋਧਵਿਕਾਸ ( Dialectic ) ਦਾ ਅਰੰਭਕ ਰੂਪ ਯੂਨਾਨ ਵਿੱਚ ਵਿਕਸਿਤ ਹੋਇਆ। ਅਰਸਤੂ ਦੇ ਅਨੁਸਾਰ ਇਲੀਆ ਦੇ ਜੇਨੋਂ ( Zeno of Elia ) ਇਸ ਪੱਧਤੀ ਦੇ ਮੋਢੀ ਸਨ। ਆਮ ਅਰਥਾਂ ਵਿੱਚ ਪਹਿਲਾਂ ਪਹਿਲ ਵਾਦ ਵਿਵਾਦ ਦੀ ਕਲਾ ਨੂੰ ਵਿਰੋਧਵਿਕਾਸੀ ਪੱਧਤੀ ਕਿਹਾ ਗਿਆ ਹੈ। ਪਰ ਹੁਣ ਇਸ ਦਾ ਅਰਥ ਵਿਕਾਸ ਦੇ ਇੱਕ ਦਾਰਸ਼ਨਿਕ ਸੰਕਲਪ ਦੇ ਤੌਰ ਤੇ ਸਥਾਪਤ ਹੋ ਗਿਆ ਹੈ ਅਤੇ ਇਸਦਾ ਪ੍ਰਯੋਗ ਵਿਚਾਰ , ਪ੍ਰਕਿਰਤੀ ਅਤੇ ਇਤਿਹਾਸ ਸਮੇਤ ਜੀਵਨ ਦੇ ਸਭਨਾਂ ਖੇਤਰਾਂ ਵਿੱਚ ਕੀਤਾ ਜਾ ਰਿਹਾ ਹੈ ।<ref> http://www.britannica.com/EBchecked/topic/161174/dialectic </ref>
===ਸੁਕਰਾਤ ਅਤੇ [[ਅਫਲਾਤੂਨ]]===
ਇਸਨੂੰ ਅਤਿਅੰਤ ਸੁਲਝਿਆ ਹੋਇਆ ਅਤੇ ਸਪੱਸ਼ਟ ਰੂਪ [['''ਸੁਕਰਾਤ''']] ਨੇ ਦਿੱਤਾ। ਪ੍ਰਸ਼ਨ ਅਤੇ ਜਵਾਬ ਦੇ ਮਾਧਿਅਮ ਨਾਲ ਸਮੱਸਿਆ ਉੱਤੇ ਵਿਚਾਰ ਕਰਦੇ ਹੋਏ ਸੰਸ਼ਲੇਸ਼ਣ ਵੱਲ ਕ੍ਰਮਵਾਰ ਵੱਧਦੇ ਜਾਣਾ ਇਸ ਪੱਧਤੀ ਦੀ ਮੂਲ ਵਿਸ਼ੇਸ਼ਤਾ ਹੈ। ਅਫਲਾਤੂਨ ਨੇ ਆਪਣੇ ਸੰਵਾਦਾਂ ਵਿੱਚ ਸੁਕਰਾਤ ਨੂੰ ਮਹੱਤਵਪੂਰਣ ਸਥਾਨ ਦਿੱਤਾ ਹੈ , ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਇਸ ਪੱਧਤੀ ਦੇ ਸਭ ਤੋਂ ਉੱਤਮ ਪ੍ਰਤਿਨਿਧ ਸਨ। ਅਫਲਾਤੂਨ ਨੇ ਵਿਰੋਧਵਿਕਾਸ ਨੂੰ ਪਰਮਗਿਆਨ ਦਾ ਸਿਧਾਂਤ ਮੰਨਿਆ ਹੈ। ਉਨ੍ਹਾਂ ਦਾ ਵਿਚਾਰਵਾਦ ਦਾ ਸਿੱਧਾਂਤ ਇਸ ਪੱਧਤੀ ਉੱਤੇ ਆਧਾਰਿਤ ਹੈ। ਵਿਰੋਧਵਿਕਾਸੀ ਤਰਕ ਦੀ ਵਿਸ਼ਾ ਵਸਤੂ ਗਿਆਨ ਮੀਮਾਂਸਾ ਅਤੇ ਅਸਲੀਅਤ ਦਾ ਸੁਭਾਅ ਹੈ। ਅਫਲਾਤੂਨ ਦੇ ਅਨੁਸਾਰ ਇਹ ਵਿਗਿਆਨਕ ਢੰਗ ਹੋਰ ਸਾਰੀਆਂ ਵਿਧੀਆਂ ਤੋਂ ਸ੍ਰੇਸ਼ਟ ਹੈ , ਕਿਉਂਕਿ ਇਸਦੇ ਮਾਧਿਅਮ ਨਾਲ ਸਪਸ਼ਟਤਮ ਗਿਆਨ ਪ੍ਰਾਪਤ ਹੁੰਦਾ ਹੈ। ਇਸ ਲਈ ਵਿਰੋਧਵਿਕਾਸੀ ਤਰਕ ਪਰਮਗਿਆਨ ਹੈ।
ਲਾਈਨ 14:
===[[ਕਾਰਲ ਮਾਰਕਸ]]===
ਕਾਰਲ ਮਾਰਕਸ ਨੇ ਇਸੇ ਲਈ ਕਿਹਾ ਸੀ ਕਿ ਹੀਗਲ ਨੇ ਵਿਰੋਧਵਿਕਾਸੀ ਤਰਕ ਨੂੰ ਸਿਰ ਪਰਨੇ ਖੜਾ ਕੀਤਾ ਹੈ। ਉਸਨੂੰ ਪੈਰਾਂ ਦੇ ਜੋਰ ਖੜਾ ਕਰਨ ਦਾ ਸਿਹਰਾ ਮਾਰਕਸ ਅਤੇ ਏਂਗਲਜ ਨੂੰ ਹੈ। ਇੱਥੇ ਵਿਰੋਧਵਿਕਾਸੀ ਤਰਕ ਦਾ ਬਿਲਕੁਲ ਨਵਾਂ ਅਰਥ ਪ੍ਰਦਾਨ ਕੀਤਾ ਗਿਆ ਹੈ। ਇਸ ਥਾਂ ਉੱਤੇ ਇਸਨੂੰ ਭੌਤਿਕਵਾਦੀ ਵਿਰੋਧਵਿਕਾਸ ਕਹਿਣਾ ਜਿਆਦਾ ਉਪਯੁਕਤ ਹੋਵੇਗਾ। ਇਹ ਮੰਨਿਆ ਗਿਆ ਕਿ ਕੁਦਰਤ , ਭੌਤਿਕ ਜਗਤ ਅਤੇ ਇਤਹਾਸ ਹੀ ਵਿਰੋਧਵਿਕਾਸੀ ਤਰਕ ਦੇ ਅਸਲੀ ਨਕਸ਼ ਹਨ। ਕੁਦਰਤ ਦੀ ਗਤੀ ਖੁਦ ਵਿਰੋਧਵਿਕਾਸ ਮੰਨੀ ਗਈ। ਵਿਰੋਧਵਿਕਾਸੀ ਭੌਤਿਕਵਾਦ ਦੇ ਅਨੁਸਾਰ ਤਬਦੀਲੀ ਹੀ ਪਰਮ ਸੱਚ ਹੈ। ਉਸਦੇ ਲਈ ਦੇਸ਼ ਕਾਲ ਤੋਂ ਉੱਤੇ ਕਿਸੇ ਵੀ ਅਮਰ ਸੱਤਾ ਦਾ ਮਹੱਤਵ ਨਹੀਂ ਹੈ। ਉਤਪੱਤੀ , ਵਿਕਾਸ ਅਤੇ ਵਿਨਾਸ਼ , ਇਹ ਹੀ ਸੰਸਾਰ ਦੀਆਂ ਵਿਸ਼ੇਸ਼ਤਾਵਾਂ ਹਨ। ਵਿਰੋਧਵਿਕਾਸੀ ਦਰਸ਼ਨ ਆਪ ਮਨ ਦੀ ਚਿੰਤਨ ਪ੍ਰਕਿਰਿਆ ਦਾ ਪ੍ਰਤੀਫਲ ਹੈ। ਮਾਰਕਸ ਦੇ ਅਨੁਸਾਰ ਵਿਰੋਧਵਿਕਾਸੀ ਤਰਕ ਗਤੀ ਦੇ ਸਮਾਨ ਨਿਯਮਾਂ ਦਾ ਵਿਗਿਆਨ ਹੈ। ਚਾਹੇ ਇਹ ਗਤੀ ਬਾਹਰਲੇ ਜਗਤ ਦੀ ਹੋਵੇ , ਚਾਹੇ ਆਂਤਰਿਕ ਮਨ ਦੀ , ਇਨ੍ਹਾਂ ਦੋਨਾਂ ਗਤੀਆਂ ਦਾ ਉਸ ਵਿੱਚ ਅਧਿਅਨ ਹੁੰਦਾ ਹੈ। ਮਾਰਕਸ ਦੇ ਅਨੁਸਾਰ ਵਿਰੋਧਵਿਕਾਸੀ ਤਰਕ ਦੀ ਵਿਸ਼ਾਵਸਤੂ ਗਿਆਨਮੀਮਾਂਸਾ ਅਧਿਅਨ ਇਤਿਹਾਸਿਕ ਪਰਿਪੇਖ ਵਿੱਚ ਹੋਣਾ ਚਾਹੀਦਾ ਹੈ। ਇਤਹਾਸ ਦਾ ਵਿਕਾਸ ਵਰਗ ਸੰਘਰਸ਼ ਦੇ ਮਾਧਿਅਮ ਨਾਲ ਹੋਇਆ ਹੈ। ਜਿਸਦੇ ਪ੍ਰਤੀਫਲ ਸਰੂਪ ਘਟਨਾਵਾਂ ਅਤੇ ਬਗ਼ਾਵਤਾਂ ਹੋਈਆਂ ਹਨ। ਲਗਾਤਾਰਤਾ ਵਿੱਚ ਇਸ ਪ੍ਰਕਾਰ ਅਵਰੋਧ ਪੈਦਾ ਹੁੰਦਾ ਹੈ। ਵਿਕਾਸ ਵਿੱਚ ਅਤੀਤ ਦਸ਼ਾਵਾਂ ਦੀ ਪੁਨਰ ਆਵ੍ਰਿਤੀ ਭਿੰਨ ਪ੍ਰਕਾਰ ਦੀ ਹੁੰਦੀ ਹੈ , ਜਿਸਨੂੰ ਨਿਖੇਧ ਦਾ ਨਿਖੇਧ ਕਿਹਾ ਗਿਆ ਹੈ। ਇਸ ਪਿੱਠਭੂਮੀ ਵਿੱਚ ਮਾਰਕਸ , ਏਂਗਲਜ ਅਤੇ ਲੈਨਿਨ ਨੇ ਕੁਦਰਤ , ਇਤਹਾਸ , ਵਰਗ ਸੰਘਰਸ਼ , ਗਿਆਨਮੀਮਾਂਸਾ ਆਦਿ ਦੀ ਵਿਆਖਿਆ ਕੀਤੀ ਹੈ ਜਿਸਨੂੰ ਵਿਆਪਕ ਅਰਥਾਂ ਵਿੱਚ ਵਿਰੋਧਵਿਕਾਸੀ ਭੌਤਿਕਵਾਦ ਜਾਂ ਇਤਿਹਾਸਿਕ ਭੌਤਿਕਵਾਦ ਕਿਹਾ ਗਿਆ ਹੈ।
 
==ਹਵਾਲੇ==
{{ ਹਵਾਲੇ }}
[[ਸ਼੍ਰੇਣੀ: ਫ਼ਲਸਫ਼ੀ]]
[[[[ਸ਼੍ਰੇਣੀ: ਲੋਕ]]
 
 
[[af:Dialektiek]]