ਸ਼ਾਹਮੁਖੀ ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
ਸ਼ਾਹਮੁਖੀ [[ਪੱਛਮੀ ਪੰਜਾਬੀ ਭਾਸ਼ਾ|ਪੱਛਮੀ ਪੰਜਾਬੀ]] ਲਿਖਣ ਵਾਸਤੇ ਵਰਤੀ ਜਾਣ ਵਾਲ਼ੀ ਦੂਜੀ [[ਲਿਪੀ]] ਏ। ਇਹ ਆਮ ਕਰ ਕੇ [[ਪਾਕਿਸਤਾਨ]] ਵਿੱਚ ਵਰਤੀ ਜਾਂਦੀ ਏ ਅਤੇ ਇਹਦੀ ਨੀਂਹ [[ਅਰਬੀ]] [[ਫ਼ਾਰਸੀ]] ਲਿਪੀ [[ਨਸਤਾਲੀਕ]] ’ਤੇ ਧਰੀ ਗਈ ਏ। ਇਹ [[ਗੁਰਮੁਖੀ]](ਪੰਜਾਬੀ ਲਿਖਣ ਵਾਸਤੇ ਆਮ ਲਿਪੀ) ਨਾਲ਼ੋਂ ਔਖੀ ਹੈ ਅਤੇ ਇਹਨੂੰ ਪੜ੍ਹਨਾ ਵੀ ਔਖਾ ਏ ਕਿਉਂ ਜੋ ਅਰਬੀ ਲਿਪੀਆਂ ਵਿਚ ਅੱਖਰਾਂ ਦੀਆਂ ਸ਼ਕਲਾਂ ਲਫ਼ਜ਼ਾਂ ਦੇ ਸ਼ੁਰੂ, ਵਿਚਕਾਰ ਅਤੇ ਅਖ਼ੀਰ ਵਿਚ ਬਦਲ ਜਾਂਦੀਆਂ ਨੇ। ਇਹਦੇ ਨਾਲ਼-ਨਾਲ਼ ਇਕ ਅਵਾਜ਼ ਲਈ ਕਈ ਅੱਖਰ ਦਿੱਤੇ ਹੋਏ ਨੇ ਜਿਵੇਂ:- ‘ਜ਼’ ਦੀ ਅਵਾਜ਼ ਵਾਸਤੇ ਚਾਰ, ਅਤੇ ‘ਸ’ ਦੀ ਅਵਾਜ਼ ਵਾਸਤੇ ਤਿੰਨ ਅੱਖਰ ਨੇ। ਸ਼ਾਹਮੁਖੀ ਦਰਅਸਲ ਨਸਤਾਲੀਕ ਵਿਚ [[ਪੰਜਾਬੀ]] ਨੂੰ ਲਿਖਣ ਦਾ ਨਾਂ ਏ ਅਤੇ ਇਹਦੇ ਅੱਖਰਾਂ ਅਤੇ [[ਉਰਦੂ]] ਅੱਖਰਾਂ ਵਿਚ ਕੋਈ ਫ਼ਰਕ ਨਹੀਂ।
ਕੁੱਝ ਲੋਕਾਂ ਦਾ ਮੰਨਣਾ ਏ ਕਿ ਪੰਜਾਬੀ ਲਿਖਣ ਵਾਸਤੇ ਸਭ ਤੋਂ ਪਹਿਲੋਂ ਸ਼ਾਹਮੁਖੀ ਦੀ ਹੀ ਵਰਤੋਂ ਹੋਈ ਸੀ, ਜਦੋਂ [[ਬਾਬਾ ਫ਼ਰੀਦ]] ਨੇ ਅਪਣੀ ਬਾਣੀ ਕਲਮਬੱਧ ਕੀਤੀ ਸੀ। ਸ਼ਾਹਮੁਖੀ ਹਾਲਾਂਕਿ [[ਪੰਜਾਬੀ]] ਲਿਖਣ ਵਾਸਤੇ ਬਹੁਤੀ ਸਹੀ ਨਹੀਂ ਏ ਫਿਰ ਵੀ ਮਜ਼੍ਹਬੀ ਕਾਰਨਾਂ ਸਦਕਾ [[ਪਾਕਿਸਤਾਨ]] ਵਿੱਚ ਇਹੋ [[ਲਿਪੀ]] ਈ ਵਰਤੀ ਜਾਂਦੀ ਏ।