ਈਕੋ ਅਤੇ ਨਾਰਸੀਸਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.2) (Robot: Adding pnb:ایکو تے نارسیس
Replaced content with "'''ਈਕੋ ਅਤੇ ਨਾਰਸੀਸਸ''' ਓਵਿਡ ਦੇ ਮਹਾਂਕਾਵਿ "ਮੈਟਾਮੌਰਫਸੀਸ" ਦਾ ਇੱਕ ਐਪੀਸੋਡ ਹੈ..."
ਲਾਈਨ 1:
'''ਈਕੋ ਅਤੇ ਨਾਰਸੀਸਸ''' ਓਵਿਡ ਦੇ ਮਹਾਂਕਾਵਿ "ਮੈਟਾਮੌਰਫਸੀਸ" ਦਾ ਇੱਕ ਐਪੀਸੋਡ ਹੈ।
ਈਕੋ ਇੱਕ ਅਪਸਰਾ ਸੀ ਜੋ ਨਾਰਸੀਸਸ ਨਾਮ ਦੇ ਇੱਕ ਯੁਵਕ ਦੇ , ਜੋ ਥੇਸਪਿਆ ਦੀ ਨੀਲ ਅਪਸਰਾ ਲਿਰੀਊਪ ਦਾ ਪੁੱਤ ਸੀ ,ਪਿਆਰ ਵਿੱਚ ਡੁੱਬ ਜਾਂਦੀ ਹੈ . ਨਦੀ ਦੇਵਤਾ ਸੇਫੀਸਸ ਨੇ ਇੱਕ ਵਾਰ ਆਪਣੀਆਂ ਧਾਰਾਵਾਂ ਦੇ ਵਲੇਵਿਆਂ ਨਾਲ ਲਿਰੀਊਪ ਨੂੰ ਘੇਰ ਲਿਆ , ਅਤੇ ਇਸ ਪ੍ਰਕਾਰ ਉਸਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਲਿਆ .ਤਾਂ ਉਸ ਅਪਸਰਾ ਨੇ ਇੱਕ ਗ਼ੈਰ-ਮਾਮੂਲੀ ਸੁੰਦਰ ਮੁੰਡੇ ਨੂੰ ਜਨਮ ਦਿੱਤਾ. ਇਸ ਤਰ੍ਹਾਂ ਦੇ ਇੱਕ ਖੂਬਸੂਰਤ ਬੱਚੇ ਦੇ ਕਲਿਆਣ ਦੇ ਬਾਰੇ ਵਿੱਚ ਚਿੰਤਤ ਮਾਂ ਨੇ ਆਪਣੇ ਬੇਟੇ ਦੇ ਭਵਿੱਖ ਬਾਰੇ ਨਬੀ ਟ੍ਰੇਸੀਆ ਤੋਂ ਸਲਾਹ ਲਈ . ਟ੍ਰੇਸੀਆ ਨੇ ਅਪਸਰਾ ਨੂੰ ਕਿਹਾ ਕਿ ਨਾਰਸੀਸਸ ਗੂੜ੍ਹ ਬੁਢੇਪੇ ਤੱਕ ਜੀਵਿਤ ਰਵੇਗਾ , ਜੇਕਰ ਉਹਨੂੰ ਆਪਣੇ ਆਪ ਬਾਰੇ ਪਤਾ ਨਾ ਚੱਲਿਆ .
 
ਜਦੋਂ ਉਹ ਸੋਲ੍ਹਾਂ ਸਾਲ ( ਉਮਰ ਦੀ ਆਧੁਨਿਕ ਗਿਣਤੀ ਅਨੁਸਾਰ ਪੰਦਰਾਂ ਸਾਲ ) ਦਾ ਹੋਇਆ , ਤਾਂ ਸ਼ਹਿਰ ਦੀ ਹਰ ਜਵਾਨ ਕੁੜੀ ਉਸਦੇ ਨਾਲ ਪਿਆਰ ਕਰਦੀ ਸੀ , ਲੇਕਿਨ ਉਹਨੇ ਆਪਣੀ ਹੈਂਕੜ ਕਰਕੇ ਉਨ੍ਹਾਂ ਸਭ ਨੂੰ ਠੁਕਰਾ ਦਿੱਤਾ . ਉਹ ਸਮਝਦਾ ਸੀ ਕਿ ਉਹਨਾਂ ਵਿੱਚੋਂ ਕੋਈ ਵੀ ਉਸਦੇ ਪਿਆਰ ਦੇ ਕਾਬਿਲ ਨਹੀਂ .
 
ਇੱਕ ਦਿਨ ਜਦੋਂ ਨਾਰਸੀਸਸ ਬਾਰ੍ਹਾਂਸਿੰਗਿਆਂ ਦੇ ਸ਼ਿਕਾਰ ਲਈ ਬਾਹਰ ਗਿਆ ਹੋਇਆ ਸੀ , ਈਕੋ ਨੇ ਛਿਪ ਕੇ ਜੰਗਲ ਦੇ ਵਿੱਚੀਂ ਸੁੰਦਰ ਜਵਾਨ ਦਾ ਪਿੱਛਾ ਕੀਤਾ . ਉਹਦੀ ਲਾਲਸਾ ਸੀ ਉਸ ਨਾਲ ਗੱਲ ਕਰਨ ਦੀ , ਲੇਕਿਨ ਪਹਿਲ ਕਰਨ ਵਿੱਚ ਅਸਮਰਥ ਸੀ . ਜਦੋਂ ਨਾਰਸੀਸਸ ਨੇ ਊੜਕ ਉਸਦੇ ਕਦਮਾਂ ਦੀ ਆਵਾਜ਼ ਸੁਣੀ ਤਾਂ ਉਹ ਬੋਲਿਆ, “ਕੌਣ ਹੈ?” ਈਕੋ ਨੇ ਜਵਾਬ ਦਿੱਤਾ , “ ਕੌਣ ਹੈ ?” ਤੇ ਇਹ ਅਮਲ ਉਦੋਂ ਤੱਕ ਜਾਰੀ ਰਿਹਾ , ਜਦੋਂ ਅੰਤ ਈਕੋ ਨੇ ਆਪਣੇ ਆਪ ਨੂੰ ਜਾਹਰ ਨਾ ਕੀਤਾ ਅਤੇ ਭੱਜ ਕੇ ਸੁੰਦਰ ਜਵਾਨ ਨੂੰ ਹਿੱਕ ਨਾਲ ਲਾ ਲਿਆ . ਉਹਨੇ ਅਪਸਰਾ ਨੂੰ ਦੂਰ ਕਰ ਦਿੱਤਾ ਅਤੇ ਉਸਨੂੰ ਕਿਹਾ ਸੀ ਕਿ ਉਸਨੂੰ ਇਕੱਲਾ ਛੱਡ ਦੇਵੇ . ਨਾਰਸੀਸਸ ਨੇ ਈਕੋ ਦਾ ਦਿਲ ਤੋੜ ਦਿੱਤਾ ਅਤੇ ਉਹ ਇਕੱਲੀ ਵਾਦੀਆਂ ਵਿੱਚ ਜੀਵਨ ਦੇ ਬਾਕੀ ਦਿਨ ਗੁਜਾਰਨ ਲਈ ਮਾਰੀ ਮਾਰੀ ਫਿਰਦੀ ਰਹੀ . ਅਖੀਰ ਉਸਦੀ ਅਵਾਜ ਹੀ ਰਹਿ ਗਈ , ਖੁਦ ਆਪ ਉਹ ਪਿਆਰ ਲਈ ਆਹਾਂ ਭਰਦੀ ਖਾਕ ਹੋ ਗਈ . ਨਾਰਸੀਸਸ ਉਵੇਂ ਦਾ ਉਵੇਂ ਰਿਹਾ ਅਤੇ ਅਜੇ ਵੀ ਜੋ ਲੋਕ ਉਸਨੂੰ ਚਾਹੁੰਦੇ ਸਨ ਉਨ੍ਹਾਂ ਨੂੰ ਘਿਰਣਾ ਕਰਦਾ ਸੀ , ਇੱਕ ਠੁਕਰਾਈ ਹੋਈ ਕੁੜੀ ਨੇ ਰ੍ਹਾਮਨੂਸਿਆ ਨੂੰ ( ਨਮੇਸਿਸ ਵਜੋਂ ਵੀ ਜਾਣਿਆ ਜਾਂਦਾ ਹੈ ) ਨਾਰਸੀਸਸ ਤੋਂ ਬਦਲਾ ਲੈਣ ਲਈ ਅਰਦਾਸ ਕੀਤੀ ਕਿ ਉਸਨੂੰ ਇਕਤਰਫਾ ਪਿਆਰ ਭੋਗਣ ਦਾ ਅਹਿਸਾਸ ਹੋਵੇ .
 
ਨਮੇਸਿਸ ਨੇ ਇਹ ਅਰਦਾਸ ਸੁਣੀ ਅਤੇ ਉਸਦੀ ਸਜਾ ਨਾਰਸੀਸਸ ਨੂੰ ਦਿੱਤੀ . ਉਹ ਇੱਕ ਜੰਗਲ ਵਿੱਚ ਇੱਕ ਡੂੰਘੀ ਝੀਲ ਤੇ ਗਿਆ , ਜਿਸ ਵਿਚੋਂ ਉਹ ਪਾਣੀ ਪੀਣ ਲੱਗਿਆ . ਉਹਨੇ ਆਪਣੇ ਜੀਵਨ ਵਿੱਚ ਪਹਿਲੀ ਵਾਰ ਆਪਣਾ ਪ੍ਰਤੀਬਿੰਬ ਵੇਖਿਆ ਸੀ ਅਤੇ ਜਿਸ ਸੁੰਦਰ ਮੁੰਡੇ ਨੂੰ ਉਹ ਵੇਖ ਰਿਹਾ ਸੀ ਉਸ ਨਾਲ ਉਸ ਨੂੰ ਪਿਆਰ ਹੋ ਗਿਆ. ਉਹ ਇਸ ਗੱਲੋਂ ਬੇਖਬਰ ਸੀ ਕਿ ਉਹ ਖੁਦ ਆਪ ਹੀ ਸੀ . ਆਖ਼ਿਰਕਾਰ , ਕਾਫੀ ਸਮਾਂ ਆਹਾਂ ਭਰਨ ਦੇ ਬਾਅਦ , ਉਸਨੇ ਮਹਿਸੂਸ ਕੀਤਾ ਕਿ ਉਹ ਝੀਲ ਵਿੱਚ ਵੇਖੀ ਮੂਰਤ ਉਸਦਾ ਆਪਣਾ ਹੀ ਪ੍ਰਤੀਬਿੰਬ ਸੀ . ਤਾਂ ਉਸਨੂੰ ਅਹਿਸਾਸ ਹੋਇਆ ਕਿ ਉਹ ਇਸ ਪਿਆਰ ਬਾਰੇ ਕੁਝ ਨਹੀਂ ਕਰ ਸਕਦਾ , ਉਹਨੇ ਆਪਣੀ ਪੋਸ਼ਾਕ ਪਾੜ ਦਿੱਤੀ ਅਤੇ ਆਪਣੇ ਆਪ ਨੂੰ ਪਿੱਟਣ ਲੱਗਾ. ਇਸ ਤਰ੍ਹਾਂ ਖੁਦ ਆਪਣੀ ਜਾਨ ਲੈ ਲਈ ਉਹ ਮਰ ਗਿਆ , ਬੇਸਰੀਰ ਈਕੋ ਉਸ ਕੋਲ ਆਈ ਅਤੇ ਉਹਨੂੰ ਦੁੱਖ ਅਤੇ ਅਫਸੋਸ ਹੋਇਆ . ਉਸਦੀ ਆਤਮਾ ਅਤਿ ਹਨੇਰੇ ਨਰਕ ਨੂੰ ਭੇਜ ਦਿੱਤੀ ਗਈ ਅਤੇ ਜਿੱਥੇ ਉਹ ਮਰਿਆ ਸੀ ਉਥੇ ਨਾਰਸੀਸਸ(ਨਰਗਿਸ) ਦਾ ਫੁੱਲ ਉੱਗਿਆ . ਕਿਹਾ ਜਾਂਦਾ ਹੈ ਕਿ ਅਜੇ ਵੀ ਨਾਰਸੀਸਸ ਵੈਤਰਨੀ ਨਦੀ ਦੇ ਪਾਣੀ ਵਿੱਚ ਆਪਣੀ ਛਵੀ ਨੂੰ ਮੋਹਿਤ ਹੋਇਆ ਦੇਖਦਾ ਰਹਿੰਦਾ ਹੈ .
 
==ਹਵਾਲਾ==
[http://klaragill.wordpress.com/2011/04/04/%E0%A8%88%E0%A8%95%E0%A9%8B-%E0%A8%85%E0%A8%A4%E0%A9%87-%E0%A8%A8%E0%A8%BE%E0%A8%B0%E0%A8%B8%E0%A9%80%E0%A8%B8%E0%A8%B8-%E0%A8%AF%E0%A9%82%E0%A8%A8%E0%A8%BE%E0%A8%A8%E0%A9%80-%E0%A8%AE%E0%A8%BF/ ਕਲਾਰਾ ਗਿੱਲ ਦੇ ਬਲੋਗ ਉੱਤੇ]
 
[[en:Echo and Narcissus]]