ਨੁਸਰਤ ਫ਼ਤਿਹ ਅਲੀ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 21:
 
 
ਸੂਫੀ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖਾਨ ਤੋਂ ਬਿਨਾਂ ਸੰਗੀਤ ਅਧੂਰਾ ਹੈ। ਇਸ ਮਹਾਨ ਸ਼ਖਸੀਅਤ ਦਾ ਜਨਮ 13 ਅਕਤੂਬਰ 1948 ਨੂੰ ਲਹਿੰਦੇ ਪੰਜਾਬ ਦੇ [[ਫ਼ੈਸਲਾਬਾਦ]] ਵਿਚ ਹੋਇਆ | । ਨੁਸਰਤ ਦੇ ਪਿਤਾ ਫਤਿਹ ਅਲੀ ਖਾਨ ਵੀ ਇਕ ਸਫਲ ਗਾਇਕ ਸਨ। ਨੁਸਰਤ ਦੀ ਗਾਇਕੀ 'ਚ ਪਿਤਾ ਦੀ ਛਾਪ ਸਾਫ ਦਿਖਾਈ ਦਿੰਦੀ ਹੈ। ਜਦੋਂ ਹੋਸ਼ ਸੰਭਲੀ ਤਾਂ ਕੰਨਾਂ ਵਿੱਚ ਸੁਰੀਲੀਆਂ ਆਵਾਜ਼ਾਂ ਹੀ ਪਈਆਂ। ਘਰ ਵਿੱਚ ਪਿਤਾ ਮੁਹੰਮਦ ਫਕੀਰ ਹੁਸੈਨ ਅਤੇ ਚਾਚਾ ਮੁਹੰਮਦ ਬੂਟਾ ਕਾਦਰੀ ਗਾਉਂਦੇ ਸਨ। 10 ਕੁ ਸਾਲ ਦੀ ਉਮਰ ਵਿੱਚ ਜਦੋਂ ਹੋਸ਼ ਸੰਭਲੀ ਤਾਂ ਮੈਂ ਉਨ੍ਹਾਂ ਨਾਲ ਸਟੇਜਾਂ ’ਤੇ ਗਾ ਰਿਹਾ ਸੀ।
 
==ਕੈਰੀਅਰ==
ਨੁਸਰਤ ਦਾ ਕੈਰੀਅਰ 1965 ਤੋਂ ਸ਼ੁਰੂ ਹੋਇਆ। ਉਨ੍ਹਾਂ ਨੇ ਆਪਣੇ ਹੁਨਰ ਨਾਲ ਸੂਫੀਆਨਾ ਸੰਗੀਤ 'ਚ ਕਈ ਰੰਗ ਭਰੇ। ਉਨ੍ਹਾਂ ਦੀ ਗਾਇਕੀ ਦੇ ਦੀਵਾਨੇ ਹਰ ਦੇਸ਼ 'ਚ ਮਿਲ ਜਾਣਗੇ। ਕਵਾਲੀ ਨੂੰ ਨੌਜਵਾਨਾਂ ਵਿਚਕਾਰ ਲੋਕਪ੍ਰਿਯ ਨੁਸਰਤ ਨੇ ਹੀ ਬਣਾਇਆ। ਸੰਗੀਤ ਦੇ ਇਸ ਬੇਤਾਜ ਬਾਦਸ਼ਾਹ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਨ੍ਹਾਂ 'ਚ ਕੋਈ ਐਬ ਨਹੀਂ ਸੀ। ਇਸ ਸ਼ਖਸੀਅਤ 'ਤੇ ਲੋਕ ਹੈਰਾਨ ਹੋ ਜਾਂਦੇ ਸਨ। ਹਿੰਦੋਸਤਾਨ 'ਚ ਰਾਜ ਕਪੂਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਉਨ੍ਹਾਂ ਦੀ ਗਾਇਕੀ ਦੇ ਦੀਵਾਨੇ ਹਨ।
==ਦੇਹਾਂਤ==
ਗੁਰਦੇ ਫੇਲ ਹੋ ਜਾਣ ਨਾਲ 16 ਅਗਸਤ, 1997 'ਚ ਇਸ ਮਹਾਨ ਸ਼ਖਸੀਅਤ ਦਾ ਦੇਹਾਂਤ ਹੋ ਗਿਆ ਪਰ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਅੱਜ ਵੀ ਫਿਜ਼ਾਵਾਂ 'ਚ ਮਹਿਕ ਰਹੀ ਹੈ।
==ਕਮਾਲ==
ਸ਼ਹਿਨਸ਼ਾਹ ਏ ਮੌਸੀਕੀ ਅਤੇ ਸੰਗੀਤਕਾਰ ਮਰਹੂਮ ਗਾਇਕ ਉਸਤਾਦ ਨੁਸਰਤ ਫ਼ਤਿਹ ਅਲੀ ਖਾਂ ਨਾਲ 14 ਸਾਲ ਸੰਗਤ ਕਰਨ ਤੋਂ ਬਾਅਦ ਉਨ੍ਹਾਂ ਦੇ ਗੰਡਾ ਬੰਨ ਸ਼ਾਗਿਰਦ ਬਣੇ ਜਨਾਬ ਸ਼ਾਹਿਦ ਅਲੀ ਖਾਂ ਜਦੋਂ ਆਪਣਾ ਗਾਇਨ ਪੇਸ਼ ਕਰਦੇ ਹਨ ਤਾਂ ਇੱਕ ਪਲ ਲਈ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਰੂਹਾਨੀਅਤ ਦੇ ਬਾਦਸ਼ਾਹ ਨੁਸਰਤ ਫ਼ਤਿਹ ਅਲੀ ਖਾਂ ਸਾਹਿਬ ਦੁਬਾਰਾ ਧਰਤੀ ’ਤੇ ਆ ਗਏ ਹੋਣ। ਸਾਧਿਆ ਹੋਇਆ ਗਲਾ, ਸੁਰਾਂ ’ਤੇ ਪਕੜ ਇੱਕ ਸਪਤਕ ਤੋਂ ਦੂਜੇ ਸਪਤਕ ਵਿੱਚ ਚਲੇ ਜਾਣ ਦਾ ਆਸਾਨ ਤਰੀਕਾ ਦੇਖ ਕੇ ਇੰਜ ਲੱਗਦਾ ਹੈ ਕਿ ਵਾਕਿਆ ਹੀ ਇਸ ਸ਼ਾਗਿਰਦ ਨੂੰ ਗੁਰੂ ਦੀ ਸੇਵਾ ਦਾ ਫਲ ਮਿਲ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਵੱਲੋਂ ਕਰਵਾਏ ਗਏ ਸੰਗੀਤ ਸੰਮੇਲਨ ਪ੍ਰੋਗਰਾਮ ਵਿੱਚ ਜਨਾਬ ਸ਼ਾਹਿਦ ਅਲੀ ਖਾਂ ਨੇ ਆਪਣੀ ਹਾਜ਼ਰੀ ਲਵਾਈ ਤੇ ਖ਼ੂਬ ਰੰਗ ਬੰਨ੍ਹਿਆ। ਪੇਸ਼ ਹਨ ਉਨ੍ਹਾਂ ਨਾਲ ਮੁਲਾਕਾਤ ਦੇ ਕੁਝ ਅੰਸ਼:
ਸਵਾਲ: ਸੰਗੀਤ ਵੱਲ ਰੁਖ਼ ਕਿਸ ਤਰ੍ਹਾਂ ਹੋਇਆ?
 
 
==ਮਰਹੂਮ ਗਾਇਕ ਨੁਸਰਤ ਜੀ ਦੇ ਚਰਨਾ ’ਚ ਕਦੋਂ ਲੱਗੇ?==
 
ਮੇਰੇ ਚਾਚਾ ਬੂਟਾ ਕਾਦਰੀ ਉਸਤਾਦ ਨੁਸਰਤ ਫ਼ਤਿਹ ਅਲੀ ਖਾਂ ਸਾਹਿਬ ਨਾਲ ਸਹਿ ਗਾਇਕ ਵਜੋਂ ਕੰਮ ਕਰਦੇ ਸਨ। ਬਸ ਉਨ੍ਹਾਂ ਨੇ ਹੀ ਨੁਸਰਤ ਸਾਹਿਬ ਕੋਲ ਮੇਰੀ ਸਿਫ਼ਾਰਸ਼ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਸੁਣ ਕੇ ਆਪਣੀ ਟੀਮ ਦਾ ਹਿੱਸਾ ਬਣਾਇਆ। ਸਾਲ 1984 ਵਿੱਚ ਮੈਂ ਉਸਤਾਦ ਜੀ ਨਾਲ ਗਾਉਣਾ ਸ਼ੁਰੂ ਕੀਤਾ ਅਤੇ 1997 ਤਕ ਭਾਵ 14 ਸਾਲ ਗਾਉਂਦਾ ਰਿਹਾ। ਬਸ ਮਨ ਵਿੱਚ ਇੱਛਾ ਸੀ ਕਿ ਉਨ੍ਹਾਂ ਦਾ ਗੰਡਾ ਬੰਨ ਸ਼ਾਗਿਰਦ ਬਣਾ। ਮੇਰੀ ਇਹ ਇੱਛਾ ਵੀ ਪੂਰੀ ਹੋ ਗਈ। ਸੰਨ 1997 ਵਿੱਚ ਉਸਤਾਦ ਨੁਸਰਤ ਫ਼ਤਿਹ ਅਲੀ ਖਾਂ ਸਾਹਿਬ ਨੇ ਮੈਨੂੰ ਆਪਣਾ ਸ਼ਾਗਿਰਦ ਬਣਾ ਲਿਆ ਅਤੇ ਬਕਾਇਦਾ ਸੰਗੀਤ ਦੀ ਤਾਲੀਮ ਦੇਣੀ ਸ਼ੁਰੂ ਕੀਤੀ।
==ਆਪਣੇ ਸੰਗੀਤਕ ਸਫ਼ਰ ਬਾਰੇ ਦੱਸੋ?==
 
ਮੈਂ ਪਿਛਲੇ 30 ਸਾਲਾਂ ਤੋਂ ਗਾ ਰਿਹਾ ਹਾਂ। ਮੇਰਾ ਜਨਮ ਭਾਵੇਂ ਲਾਹੌਰ ਦੇ ਸ਼ਾਦਰਾ ਇਲਾਕੇ ’ਚ ਹੋਇਆ ਪਰ ਹੁਣ ਮੈਂ ਪਿਛਲੇ 12 ਸਾਲਾਂ ਤੋਂ ਕੈਨੇਡਾ ਰਹਿ ਰਿਹਾ ਹਾਂ। ਸਭ ਤੋਂ ਪਹਿਲਾਂ ਪਾਕਿਸਤਾਨ ਵਿੱਚ ਹੀ ਮੇਰੀ ਐਲਬਮ ਹਸੀਨੋ ਲਾਂਚ ਕੀਤੀ ਗਈ, ਜਿਸ ਦੇ ਬੋਲ ਐਮ.ਅਬਦੁੱਲਾ ਦੇ ਸਨ ਅਤੇ ਸੰਗੀਤਕਾਰ ਐਮ.ਅਰਸ਼ਦ ਸਨ ਜਿੰਨ੍ਹਾਂ ਨੇ ਨੁਸਰਤ ਸਾਹਿਬ ਦੀਆਂ ਕਈਆਂ ਐਲਬਮਾਂ ਨੂੰ ਆਪਣੀਆਂ ਧੁਨਾਂ ਨਾਲ ਸਜਾਇਆ ਸੀ। ਇਸ ਤੋਂ ਇਲਾਵਾ ਮੈਂ ਦੇਸ਼ਾਂ-ਵਿਦੇਸ਼ਾਂ ਵਿੱਚ ਅਣਗਿਣਤ ਲਾਈਵ ਪ੍ਰੋਗਰਾਮ ਕਰ ਚੁੱਕਿਆ ਹਾਂ।
==ਅੱਜ ਕੱਲ੍ਹ ਕੀ ਕਰ ਰਹੇ ਹੋ?==
ਅੱਜ ਕੱਲ੍ਹ ਮੈਂ ਆਪਣੀਆਂ ਦੋ ਹਿੰਦੀ ਐਲਬਮਾਂ ’ਤੇ ਕੰਮ ਕਰ ਰਿਹਾ ਹਾਂ। ਪਿਆਰ ਦਾ ਮਰੀਜ਼ ਅਤੇ ਇੱਕ ਲੜਕੀ ਜਵਾਂ ਹੋ ਗਈ। ਪਿਆਰ ਦਾ ਮਰੀਜ਼ ਦੇ ਗੀਤ ਨਜ਼ੀਰ ਸਦਰ ਦੇ ਹਨ ਅਤੇ ਸੰਗੀਤ ਨਦੀਮ ਅਲੀ ਦਾ ਹੈ। ਨਦੀਮ ਅਲੀ ਦੇ ਸੰਗੀਤ ਵਿੱਚ ਇਹ ਦੂਜੀ ਐਲਬਮ ਹੈ। ਕੈਨੇਡਾ ਵਿੱਚ ਮੇਰਾ ਮਸਤ ਮਸਤ ਨਾਮੀ ਗੀਤ ਗ਼ਜ਼ਲ ਦਾ ਗਰੁੱਪ ਹੈ। ਆਈਫਾ ਐਵਾਰਡ ਵਿੱਚ ਮੇਰੀ ਆਵਾਜ਼ ਸੁਣਨ ਤੋਂ ਬਾਅਦ ਸੰਗੀਤਕਾਰ ਸਲੀਮ ਸੁਲੇਮਾਨ ਨੇ ਹਿੰਦੀ ਫ਼ਿਲਮਾਂ ਵਿੱਚ ਮੌਕਾ ਦੇਣ ਦਾ ਵਿਸ਼ਵਾਸ਼ ਦਿਵਾਇਆ ਹੈ। ਉਸਤਾਦ ਨੁਸਰਤ ਫ਼ਤਿਹ ਅਲੀ ਖਾਂ ਸਾਹਿਬ ਦੇ ਕੋਲ ਸੰਗੀਤਕਾਰ ਏ.ਆਰ.ਰਹਿਮਾਨ ਦਾ ਕਾਫ਼ੀ ਆਉਣਾ ਜਾਣਾ ਸੀ। ਅਕਸਰ ਜਦੋਂ ਵੀ ਉਹ ਆਉਂਦੇ ਤਾਂ ਮੈਂ ਉਸਤਾਦ ਜੀ ਦੀ ਸੇਵਾ ਵਿੱਚ ਜੁਟਿਆ ਹੁੰਦਾ ਸੀ। ਇਸ ਲਈ ਮੇਰੀ ਦਿਲੀ ਇੱਛਾ ਹੈ ਕਿ ਮੈਂ ਇੱਕ ਵਾਰ ਏ.ਆਰ.ਰਹਿਮਾਨ ਸਾਹਿਬ ਨੂੰ ਮਿਲਾਂ ਅਤੇ ਉਨ੍ਹਾਂ ਦੇ ਸੰਗੀਤ ਵਿੱਚ ਗਾਵਾਂ।
== ਏਧਰ ਦੇ ਪੰਜਾਬ ਅਤੇ ਓਧਰ ਦੇ ਪੰਜਾਬ ਵਿੱਚ ਕਿੱਦਾਂ ਦਾ ਵਖਰੇਵਾਂ ਹੈ ਸੰਗੀਤ ਨੂੰ ਲੈ ਕੇ ?==
ਪਾਕਿਸਤਾਨ ਵਿੱਚ ਬੇਸ਼ੁਮਾਰ ਯੋਗ ਕਲਾਕਾਰ ਹਨ ਪਰ ਉੱਥੇ ਸੰਗੀਤ ਦਾ ਦਾਇਰਾ ਭਾਰਤ ਜਿੰਨਾਂ ਨਹੀਂ ਹੈ। ਅੱਜ ਬਾਲੀਵੁੱਡ ਵਿੱਚ ਪਾਕਿਸਤਾਨ ਦੇ ਕਈ ਫਨਕਾਰ ਗਾ ਰਹੇ ਹਨ ਜਿੰਨ੍ਹਾਂ ਨੇ ਭਾਰਤ ਵਾਸੀਆਂ ਦਾ ਅੰਤਾਂ ਦਾ ਪਿਆਰ ਹਾਸਲ ਕੀਤਾ ਹੈ। ਭਾਰਤ ਵਿੱਚ ਸੰਗੀਤਕਾਰਾਂ ਨੂੰ ਪਤਾ ਹੈ ਕਿ ਕਿਸ ਗਾਇਕ ਦੀ ਆਵਾਜ਼ ਨੂੰ ਕਿਸ ਤਰ੍ਹਾਂ ਵਰਤਣਾ ਹੈ। ਜਦੋਂ ਵੀ ਪਾਕਿਸਤਾਨ ਦੇ ਕਲਾਕਾਰ ਭਾਰਤ ਆਉਂਦੇ ਹਨ ਤਾਂ ਭਾਰਤੀ ਲੋਕ ਉਨ੍ਹਾਂ ਨੂੰ ਤਲੀਆਂ ’ਤੇ ਚੁੱਕਦੇ ਹਨ। ਐਨਾ ਪਿਆਰ ਪਾ ਕੇ ਭਾਰਤ ਦੀ ਸਰਜ਼ਮੀਨ ਤੋਂ ਜਾਣ ਨੂੰ ਮਨ ਨਹੀਂ ਕਰਦਾ। ਦੋਵੇਂ ਮੁਲਕ ਇੱਕ ਜਿੰਦ ਜਾਨ ਹਨ ਬਸ ਕੁਝ ਸ਼ਰਾਰਤੀ ਅਨਸਰ ਨਹੀਂ ਚਾਹੁੰਦੇ ਕਿ ਦੋਵੇਂ ਮੁਲਕਾਂ ਵਿੱਚ ਪਿਆਰ ਬਣਿਆ ਰਹੇ। ਕਲਾਕਾਰਾਂ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਆਪਣੀ ਕਲਾ ਨਾਲ ਦੋਵਾਂ ਮੁਲਕਾਂ ਵਿੱਚ ਪਿਆਰ ਦੀ ਮਹਿਕ ਵੰਡਦੇ ਰਹੀਏ।
 
[[ਸ਼੍ਰੇਣੀ:ਸੰਗੀਤ]]
ਲਾਈਨ 57 ⟶ 73:
[[tr:Nusret Fatih Ali Han]]
[[ur:نصرت فتح علی خان]]
--[[ਵਰਤੌਂਕਾਰ:Nachhattardhammu|Nachhattardhammu]] ([[ਵਰਤੌਂਕਾਰ ਗੱਲ-ਬਾਤ:Nachhattardhammu|ਗੱਲ-ਬਾਤ]]) ੧੫:੩੯, ੨੧ ਨਵੰਬਰ ੨੦੧੨ (UTC)