ਅਲਸੀ ਜੀਹਦਾ ਦੁਨਾਵੀਆਂ ਨਾਂ Linum usitatissimum (ਲੀਨਮ ਯੂਸੀਟੇਟੀਸਿਮਮ) ਹੈ, ਇੱਕ ਖ਼ੁਰਾਕੀ ਅਤੇ ਰੇਸ਼ੇਦਾਰ ਫ਼ਸਲ ਹੈ ਜਿਹਨੂੰ ਦੁਨੀਆ ਦੇ ਥੋੜ੍ਹੇ ਠੰਡੇ ਇਲਾਕਿਆਂ ਵਿੱਚ ਉਗਾਇਆ ਜਾਂਦਾ ਹੈ। ਇਹਦੇ ਤੇਲਦਾਰ ਫਲ ਦੇ ਬੀਜਾਂ ਨੂੰ ਅਲਸੀ ਆਖਿਆ ਜਾਂਦਾ ਹੈ। ਇਹਦੇ ਰੇਸ਼ੇ ਤੋਂ ਮੋਟੇ ਕੱਪੜੇ, ਡੋਰੀਆਂ, ਰੱਸੀਆਂ ਅਤੇ ਟਾਟ ਬਣਾਏ ਜਾਂਦੇ ਹਨ। ਇਸ ਦੇ ਬੀਜਾਂ ਦਾ ਤੇਲ ਕੱਢਿਆ ਜਾਂਦਾ ਹੈ ਅਤੇ ਤੇਲ ਦਾ ਪ੍ਰਯੋਗ ਵਾਰਨਿਸ਼, ਰੰਗ, ਸਾਬਣ, ਰੋਗਨ, ਪੇਂਟ ਤਿਆਰ ਕਰਨ ਵਿੱਚ ਕੀਤਾ ਜਾਂਦਾ ਹੈ। ਚੀਨ ਇਸ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਰੇਸ਼ੇ ਲਈ ਅਲਸੀ ਨੂੰ ਉਪਜਾਉਣ ਵਾਲੇ ਦੇਸ਼ਾਂ ਵਿੱਚ ਰੂਸ, ਪੋਲੈਂਡ, ਨੀਦਰਲੈਂਡ, ਫ਼ਰਾਂਸ, ਚੀਨ ਅਤੇ ਬੈਲਜੀਅਮ ਪ੍ਰਮੁੱਖ ਹਨ ਅਤੇ ਬੀਜ ਕੱਢਣ ਵਾਲੇ ਦੇਸ਼ਾਂ ਵਿੱਚ ਭਾਰਤ, ਸੰਯੁਕਤ ਰਾਜ ਅਮਰੀਕਾ ਅਤੇ ਅਰਜਨਟੀਨਾ ਦੇ ਨਾਮ ਜਿਕਰਯੋਗ ਹਨ। ਇਸ ਦੇ ਪ੍ਰਮੁੱਖ ਨਿਰਯਾਤਕ ਰੂਸ, ਬੈਲਜੀਅਮ ਅਤੇ ਅਰਜਨਟੀਈਨਾ ਹਨ।ਅਲਸੀ ਦਾ ਰੇਸ਼ਾ ਵੀ ਪਟਸਨ ਦੇ ਰੇਸ਼ੇ ਵਾਂਗ ਖੱਲ ਜਾਂ ਛਾਲ ਰੇਸ਼ਿਆਂ ਦੀ ਸ਼੍ਰੇਣੀ ਵਿੱਚ ਆਂਉਦਾ ਹੈ।

ਅਲਸੀ
ਅਲਸੀ ਦਾ ਬੂਟਾ
Scientific classification
Kingdom:
Plantae (ਪਲਾਂਟੀ)
(unranked):
Angiosperms (ਐਨਜੀਓਸਪਰਮ)
(unranked):
Eudicots (ਯੂਡੀਕਾਟਸ)
(unranked):
Rosids (ਰੋਜ਼ਿਡਸ)
Order:
Malpighiales (ਮੈਲਿਪਜੀਏਲਸ)
Family:
Linaceae (ਲਿਨਾਸੀ)
Genus:
Linum (ਲਾਈਨਮ)
Species:
ਐਲ. ਉਸੀਤਾਤੀਸੀਮਮ
Binomial name
ਲਾਈਨਮ ਉਸੀਤਾਤੀਸੀਮਮ

ਅਲਸੀ ਇਕ ਅਜਿਹਾ ਪੌਦਾ ਹੈ ਜਿਸ ਦੇ ਬੀਜਾਂ ਵਿਚੋਂ ਤੇਲ ਨਿਕਲਦਾ ਹੈ। ਤੇਲ ਕਈ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਛਿਲਕੇ ਤੋਂ ਕੱਪੜਾ ਬਣਾਇਆ ਜਾਂਦਾ ਹੈ। ਅਲਸੀ ਪਸ਼ੂਆਂ ਦੇ ਦਾਣੇ ਵਿਚ ਵੀ ਵਰਤੀ ਜਾਂਦੀ ਹੈ। ਸਰਦੀਆਂ ਵਿਚ ਲੋਕ ਅਲਸੀ ਦੀ ਪੰਜੀਰੀ ਰਲਾ ਕੇ ਵੀ ਖਾਂਦੇ ਸਨ/ਹਨ। ਅਸਲ ਵਿਚ ਪਹਿਲੇ ਸਮਿਆਂ ਵਿਚ ਲੋਕ ਦੇਸੀ ਵਸਤਾਂ ਦਾ ਸੇਵਨ ਕਰ ਕੇ ਸਰੀਰ ਨੂੰ ਅਜਿਹੇ ਰਿਸ਼ਟਪੁਸਠ ਕਰ ਲੈਂਦੇ ਸਨ ਕਿ ਬਿਮਾਰੀਆਂ ਲੱਗਦੀਆਂ ਹੀ ਨਹੀਂ ਸਨ। ਪਹਿਲਾਂ ਖੇਤੀ ਬਾਰਿਸ਼ਾਂ 'ਤੇ ਨਿਰਭਰ ਹੋਣ ਕਰਕੇ ਜਿਮੀਂਦਾਰ ਹਰ ਕਿਸਮ ਦੀਆਂ ਫ਼ਸਲਾਂ ਬੀਜਦੇ ਸਨ। ਅਸਲ ਵਿਚ ਪਹਿਲੀ ਖੇਤੀ ਵਿਚ ਵੰਨ-ਸੁਵੰਨਤਾ ਹੁੰਦੀ ਸੀ। ਹੁਣ ਜਿਮੀਂਦਾਰ ਹਰ ਫ਼ਸਲ ਵਪਾਰਕ ਪੱਖ ਨੂੰ ਮੁੱਖ ਰੱਖ ਕੇ ਬੀਜਦਾ ਹੈ।ਅਲਸੀ ਦੀ ਫ਼ਸਲ ਲਈ ਮੀਂਹ ਬਹੁਤ ਚੰਗਾ ਹੈ। ਪਹਾੜ ਦੇ ਨਾਲ ਲੱਗਦੇ ਹੁਸ਼ਿਆਰਪੁਰ, ਰੋਪੜ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਅਲਸੀ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਸੀ/ਹੈ। ਪਰ ਹੁਣ ਪਹਿਲਾਂ ਦੇ ਮੁਕਾਬਲੇ ਅਲਸੀ ਦੀ ਖੇਤੀ ਘੱਟ ਕੀਤੀ ਜਾਂਦੀ ਹੈ। ਅਲਸੀ ਦਾ ਫੁੱਲ ਬਹੁਤ ਸੋਹਣਾ ਹੁੰਦਾ ਹੈ। ਇਸ ਕਰਕੇ ਤਾਂ ਇਕ ਸੋਹਣੀ-ਸੁਨੱਖੀ ਮੁਟਿਆਰ ਦੀ ਤੁਲਨਾ ਅਲਸੀ ਦੇ ਫੁੱਲ ਨਾਲ ਕੀਤੀ ਜਾਂਦੀ ਹੈ।[1]

ਅਹਾਰ ਪੂਰਕ ਸੋਧੋ

 
ਅਲਸੀ ਦੇ ਬੀਜ

ਅੱਜਕਲ ਅਲਸੀ ਦੇ ਬੀਜਾਂ ਜਾਂ ਤੇਲ ਦੀ ਵਰਤੋਂ ਇੱਕ ਮਹੱਤਵਪੂਰਨ ਅਹਾਰ ਪੂਰਕ ਦੇ ਤੌਰ 'ਤੇ ਬਹੁਤ ਹੋਣ ਲੱਗ ਪਈ ਹੈ।ਸੁੱਕੇ ਬੀਜਾਂ ਨੂੰ ਪੀਸ ਕੇ ਇੱਕ ਚਮਚ ਪਾਊਡਰ ਜਾਂ ਇੱਕ ਚਮਚ ਤੇਲ ਨੂੰ ਖਾਣ ਵਾਲੀ ਸਬਜ਼ੀ ਵਿੱਚ ਪਾ ਕੇ ਰੋਜ਼ਾਨਾ ਅਹਾਰ ਪੂਰਕ ਦੇ ਤੌਰ 'ਤੇ ਵਰਤਿਆ ਜਾਣ ਲੱਗਾ ਹੈ। ਡਾਕਟਰੀ ਖੋਜ ਨੇ ਅਲਸੀ ਨੂੰ ਅਲਫਾ ਲਿਨੋਲੈਨਿਕ ਏਸਿਡ ਜਾਂ ਓਮੇਗਾ-3 ਦਾ ਵੱਡਾ ਸ੍ਰੋਤ ਮੰਨਿਆ ਹੈ, ਜਿਸ ਦਾ ਦਿਲ ਤੇ ਹੱਡੀਆਂ ਦੇ ਰੋਗਾਂ ਦੇ ਇਲਾਜ ਵਿੱਚ ਬਹੁਤ ਵੱਡਾ ਯੋਗਦਾਨ ਹੈ।[2][3]

 

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. "Materia medica drugs-Linum linseed". Retrieved Jan 17,2015. {{cite web}}: Check date values in: |accessdate= (help)
  3. "ਅਲਸੀ ਦੇ ਲਾਭ।url=http://www.flaxindia.blogspot.in/". {{cite web}}: |access-date= requires |url= (help); Check date values in: |accessdate= (help); Missing or empty |url= (help)