ਅਲੌਕਿਕ ਦੇ ਸੰਕਲਪ ਵਿੱਚ ਸਭ ਕੁਝ ਸ਼ਾਮਲ ਹੈ ਜੋ ਕੁਦਰਤ ਦੇ ਨਿਯਮਾਂ ਦੀ ਵਿਗਿਆਨਕ ਸਮਝ ਨਾਲ ਵਿਆਖਿਆ ਤੋਂ ਪਰੇ ਹੈ ਪਰ ਇਸ ਦੇ ਬਾਵਜੂਦ ਵਿਸ਼ਵਾਸੀਆਂ ਦੀ ਦਲੀਲ ਅਨੁਸਾਰ ਇਸਦਾ ਵਜੂਦ ਹੁੰਦਾ ਹੈ।[1] ਉਦਾਹਰਣ ਵਜੋਂ ਇਨ੍ਹਾਂ ਵਿੱਚ ਦੂਤ, ਦੇਵਤੇ ਅਤੇ ਰੂਹਾਂ ਵਰਗੇ ਅਭੌਤਿਕ ਜੀਵ ਸ਼ਾਮਲ ਹਨ, ਅਤੇ ਜਾਦੂ, ਟੈਲੀਕੇਨੇਸਿਸ, ਪੂਰਵਬੋਧ ਅਤੇ ਗੈਰ-ਇੰਦਰਿਆਵੀ ਪ੍ਰਤੱਖਣ ਵਰਗੀਆਂ ਮਨੁੱਖੀ ਯੋਗਤਾਵਾਂ ਦਾ ਦਾਅਵਾ ਕੀਤਾ ਗਿਆ ਹੈ।

ਸੇਂਟ ਪੀਟਰ ਪਾਣੀ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹੋਏ (1766), ਫ੍ਰਾਂਸੋਆਇਸ ਬਾਊਚਰ ਦੀ ਬਣਾਈ ਪੇਂਟਿੰਗ

ਇਤਿਹਾਸਕ ਤੌਰ ਤੇ, ਅਲੌਕਿਕ ਸ਼ਕਤੀਆਂ ਨੂੰ ਬਿਜਲੀ, ਰੁੱਤਾਂ ਅਤੇ ਮਨੁੱਖੀ ਇੰਦਰੀਆਂ ਵਰਗੇ ਵਿਭਿੰਨ ਵਰਤਾਰਿਆਂ ਦੀ ਵਿਆਖਿਆ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ। ਕੁਦਰਤਵਾਦੀ ਕਹਿੰਦੇ ਹਨ ਕਿ ਪਦਾਰਥਕ ਸੰਸਾਰ ਤੋਂ ਪਰੇ ਕੁਝ ਵੀ ਮੌਜੂਦ ਨਹੀਂ ਹੈ, ਅਤੇ ਕਿਸੇ ਵੀ ਅਲੌਕਿਕ ਚੀਜ਼ ਲਈ ਭਰੋਸੇਯੋਗ ਸਬੂਤ ਦੀ ਘਾਟ ਵੱਲ ਇਸ਼ਾਰਾ ਕਰਦੇ ਹਨ, ਅਤੇ ਇਸ ਲਈ ਅਲੌਕਿਕ ਧਾਰਨਾਵਾਂ ਪ੍ਰਤੀ ਸੰਦੇਹਵਾਦੀ ਰਵੱਈਏ ਤੇ ਡਟੇ ਰਹਿੰਦੇ ਹਨ।[2]

ਅਲੌਕਿਕਤਾ ਰਹੱਸਮਈ ਅਤੇ ਧਾਰਮਿਕ ਪ੍ਰਸੰਗਾਂ ਵਿੱਚ ਮਿਲਦੀ ਹੈ,[3] ਪਰ ਇਹ ਹੋਰ ਦੁਨਿਆਵੀ ਪ੍ਰਸੰਗਾਂ ਵਿੱਚ ਵਿਆਖਿਆ ਵਜੋਂ ਵੀ ਮਿਲ ਸਕਦੀ ਹੈ, ਜਿਵੇਂ ਵਹਿਮਾਂ-ਭਰਮਾਂ ਜਾਂ ਅਲੋਕਾਰ ਵਿੱਚ ਵਿਸ਼ਵਾਸਾਂ ਦੇ ਮਾਮਲਿਆਂ ਵਿਚ।[2]

ਸੰਕਲਪ ਦਾ ਇਤਿਹਾਸ ਸੋਧੋ

ਵਿਸ਼ੇਸ਼ਣ ਅਤੇ ਨਾਂਵ ਦੋਨਾਂ ਦੇ ਨਾਤੇ ਵਰਤੇ ਜਾਣ ਵਾਲੇ, ਆਧੁਨਿਕ ਇੰਗਲਿਸ਼ ਦੇ ਸੰਯੁਕਤ ਸ਼ਬਦ ਸੁਪਰਨੇਚਰਲ ਦੇ ਵੰਸ਼ਜ ਦੋ ਸਰੋਤਾਂ ਤੋਂ ਭਾਸ਼ਾ ਵਿੱਚ ਦਾਖਲ ਹੁੰਦੇ ਹਨ:ਮਿਡਲ ਫ੍ਰੈਂਚ (supernaturel) ਦੇ ਰਾਹੀਂ ਅਤੇ ਸਿੱਧੇ ਤੌਰ 'ਤੇ ਮਿਡਲ ਫ੍ਰੈਂਚ ਪਦ ਦੇ ਪੂਰਵਜ, ਉੱਤਰ-ਕਲਾਸਿਕ ਲਾਤੀਨੀ (supernaturalis)। ਉੱਤਰ-ਕਲਾਸਿਕ ਲਾਤੀਨੀ supernaturalis ਸਭ ਤੋਂ ਪਹਿਲਾਂ 6 ਵੀਂ ਸਦੀ ਵਿੱਚ ਸਾਹਮਣੇ ਆਉਂਦਾ ਹੈ। ਇਹ ਲਾਤੀਨੀ ਅਗੇਤਰ ਸੁਪਰ- ਅਤੇ ਨੈਚਰੀਲੀਸ ( ਕੁਦਰਤ ਦੇਖੋ) ਤੋਂ ਬਣਿਆ ਹੈ। ਇੰਗਲਿਸ਼ ਭਾਸ਼ਾ ਵਿੱਚ ਸ਼ਬਦ ਦੀ ਸਭ ਤੋਂ ਪਹਿਲੀ ਵਾਰ ਵਰਤੋਂ ਇਹ ਕੈਥਰੀਨ ਆਫ ਸੀਨਾ ਦੇ ਡਾਇਲਾਗ ਦੇ ਮੱਧ ਅੰਗ੍ਰੇਜ਼ੀ ਵਿੱਚ ਅਨੁਵਾਦ (ਲਗਪਗ 1425 ਦੇ ਨੇੜੇ orcherd of Syon Þei haue not þanne þe supernaturel lyȝt ne þe liȝt of kunnynge, bycause þei vndirstoden it not) ਵਿੱਚ ਮਿਲਦੀ ਹੈ।[4]

ਪਦ ਦਾ ਅਰਥ ਇਸ ਦੇ ਉਪਯੋਗ ਦੇ ਇਤਿਹਾਸ ਦੇ ਦੌਰਾਨ ਤਬਦੀਲ ਹੁੰਦਾ ਆਇਆ ਹੈ। ਮੂਲ ਤੌਰ ਤੇ ਇਹ ਪਦ ਪੂਰੀ ਤਰ੍ਹਾਂ ਈਸਾਈ ਸਮਝ ਨਾਲ ਸੰਬੰਧਿਤ ਹੈ। ਉਦਾਹਰਣ ਵਜੋਂ, ਇੱਕ ਵਿਸ਼ੇਸ਼ਣ ਦੇ ਤੌਰ ਤੇ, ਇਸ ਪਦ ਦਾ ਅਰਥ "ਇੱਕ ਅਜਿਹਾ ਖੇਤਰ ਜਾਂ ਪ੍ਰਣਾਲੀ ਨਾਲ ਸੰਬੰਧਿਤ ਜੋ ਕੁਦਰਤ ਤੋਂ ਪਾਰ ਹੁੰਦਾ ਹੈ, ਜਿਵੇਂ ਕਿ ਬ੍ਰਹਮ, ਜਾਦੂਈ, ਜਾਂ ਭੂਤ-ਪ੍ਰੇਤੀ ਪ੍ਰਾਣੀ; ਵਿਗਿਆਨਕ ਸਮਝ ਜਾਂ ਕੁਦਰਤ ਦੇ ਨਿਯਮਾਂ ਤੋਂ ਪਰੇ ਕਿਸੇ ਸ਼ਕਤੀ ਨੂੰ ਪ੍ਰਗਟ ਕਰਨ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਚਮਤਕਾਰ, ਅਲੌਕਿਕ "ਜਾਂ" ਕੁਦਰਤੀ ਜਾਂ ਆਮ ਨਾਲੋਂ ਵਧੇਰੇ ਕੁਝ; ਗੈਰ ਕੁਦਰਤੀ ਜਾਂ ਅਸਾਧਾਰਣ ਤੌਰ ਤੇ ਮਹਾਨ; ਅਬਨਾਰਮਲ, ਅਸਧਾਰਨ "। ਅਪ੍ਰਚਚਿਤ ਉਪਯੋਗਾਂ ਵਿੱਚ "ਪਰਾਭੌਤਿਕਤਾ ਨਾਲ ਸੰਬੰਧਿਤ ਜਾਂ ਅਧਿਆਤਮ ਦੇ ਮਸਲੇ ਵਿਚਾਰਨ ਵਾਲਾ" ਹੋ ਸਕਦਾ ਹੈ।ਇਕ ਨਾਮ ਦੇ ਤੌਰ ਤੇ, ਇਸ ਸ਼ਬਦ ਦਾ ਅਰਥ "ਅਲੌਕਿਕ ਜੀਵ" ਹੋ ਸਕਦਾ ਹੈ, ਖਾਸ ਤੌਰ ਤੇ ਅਮਰੀਕਾ ਦੇ ਸਵਦੇਸ਼ੀ ਲੋਕਾਂ ਦੀਆਂ ਮਿਥਿਹਾਸਕ ਚੀਜ਼ਾਂ ਦੇ ਹਵਾਲੇ ਲਈ ਖ਼ਾਸ ਤੌਰ ਤੇ ਮਜ਼ਬੂਤ ਇਤਿਹਾਸ।[4]

ਹਵਾਲੇ ਸੋਧੋ

  1. https://www.merriam-webster.com/dictionary/supernatural
  2. 2.0 2.1 Halman, Loek (2010). "8. Atheism And Secularity In The Netherlands". In Phil Zuckerman (ed.). Atheism and Secularity Vol.2: Gloabal Expressions. Praeger. ISBN 9780313351839. "Thus, despite the fact that they claim to be convinced atheists and the majority deny the existence of a personal god, a rather large minority of the Dutch convinced atheists believe in a supernatural power!" (e.g. telepathy, reincarnation, life after death, and heaven)
  3. Pasulka, Diana; Kripal, Jeffrey (23 November 2014). "Religion and the Paranormal". Oxford University Press blog. Oxford University Press.
  4. 4.0 4.1 "supernatural". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (Online ed.). Oxford University Press. (Subscription or participating institution membership required.)