ਆਨ-ਲਾਈਨ ਖ਼ਰੀਦਦਾਰੀ

ਆਨ-ਲਾਈਨ ਖ਼ਰੀਦਦਾਰੀ ਤੋਂ ਭਾਵ ਹੈ ਕਿ ਇੰਟਰਨੈਟ ਤੇ ਕੀਤੀ ਗਈ ਖ਼ਰੀਦਦਾਰੀ। ਇੰਟਰਨੈੱਟ ਦੇ ਆਉਣ ਨਾਲ ਖ਼ਰੀਦਦਾਰੀ ਦਾ ਇੱਕ ਨਿਵੇਕਲਾ ਬਦਲ ਸਾਹਮਣੇ ਆਇਆ ਹੈ। ਇੰਟਰਨੈੱਟ ਦੀ ਬਦੌਲਤ ਮੋਬਾਈਲ, ਟੈਬਲਟ ਅਤੇ ਕੰਪਿਊਟਰ ਰਾਹੀਂ ਘਰ ਬੈਠਿਆਂ ਹੀ ਵਸਤਾਂ ਦਾ ਆਰਡਰ ਦਿੱਤਾ ਜਾ ਸਕਦਾ ਹੈ। 'ਆਨ-ਲਾਈਨ' ਸਹੂਲਤ ਨੇ ਬਜ਼ਾਰਾਂ ਦੇ ਭੀੜ-ਭੜੱਕੇ, ਗਰਮੀ-ਸਰਦੀ, ਮੀਂਹ-ਹਨੇਰੀ ਅਤੇ ਅਸੁਰੱਖਿਅਤ ਥਾਵਾਂ ਉੱਤੇ ਪਹੁੰਚ ਕੇ ਖ਼ਰੀਦਦਾਰੀ ਦੇ ਰਵਾਇਤੀ ਤਰੀਕੇ ਦਾ ਸਿੱਕੇਬੰਦ ਬਦਲ ਪੇਸ਼ ਕੀਤਾ ਹੈ। ਅੱਜ ਇੰਟਰਨੈੱਟ ਉੱਤੇ ਕਈ ਵੈੱਬਸਾਈਟਾਂ ਉਪਲਬਧ ਹਨ ਜਿਹਨਾਂ ਰਾਹੀਂ ਆਨ-ਲਾਈਨ ਖ਼ਰੀਦੋ ਫ਼ਰੋਖ਼ਤ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਚੋਂ ਕਈ ਵੈੱਬਸਾਈਟਾਂ ਨਿਰੋਲ ਖ਼ਰੀਦਦਾਰੀ ਲਈ ਸੇਵਾਵਾਂ ਜੁਟਾ ਰਹੀਆਂ ਹਨ ਤੇ ਕਈਆਂ ਉੱਤੇ ਚੀਜ਼ਾਂ ਵੇਚਣ ਦੀ ਸਹੂਲਤ ਵੀ ਉਪਲਬਧ ਹੈ। ਵਸਤੂ ਦਾ ਆਰਡਰ ਦੇਣ ਲਈ ਅਸੀਂ ਪਹਿਲਾਂ ਤੋਂ ਖੋਲ੍ਹੇ ਆਪਣੇ ਗੂਗਲ ਖਾਤੇ ਦਾ ਹਵਾਲਾ ਦੇ ਸਕਦੇ ਹਾਂ| ਇਹਨਾਂ ਵੈੱਬਸਾਈਟਾਂ ਰਾਹੀਂ ਅਸੀਂ ਘਰ ਬੈਠੇ ਖ਼ਰੀਦਦਾਰੀ ਕਰ ਸਕਦੇ ਹਾਂ| ਆਨ-ਲਾਈਨ ਸੁਵਿਧਾ ਦੀ ਬਦੌਲਤ ਇਲਕਟ੍ਰੋਨਿਕਸ ਦਾ ਸਮਾਨ, ਕਿਤਾਬਾਂ, ਮਨੋਰੰਜਨ, ਸੁੰਦਰਤਾ, ਫ਼ੈਸ਼ਨ, ਨਿੱਜੀ ਵਸਤੂਆਂ ਆਦਿ ਸਾਡੀ ਉਂਗਲੀ ਦੀ ਇੱਕ ਛੋਹ ਦੀ ਦੂਰੀ ਉੱਤੇ ਪਈਆਂ ਜਾਪਦੀਆਂ ਹਨ। ਆਓ, 'ਫਲਿਪਕਾਰਟ' ਅਤੇ 'ਏਬੇਅ' ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਹਾਸਲ ਕਰੀਏ: ਫਲਿਪਕਾਰਟ (6lipkart)-ਫਲਿਪਕਾਰਟ ਇੱਕ ਆਨ-ਲਾਈਨ ਸਟੋਰ ਹੈ ਜਿੱਥੋਂ ਵਸਤੂਆਂ ਖ਼ਰੀਦਣ ਲਈ ਆਨ-ਲਾਈਨ ਆਰਡਰ ਦਿੱਤਾ ਜਾ ਸਕਦਾ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੇ ਅਨੁਸਾਰ ਹਨ: • ਇਸ ਰਾਹੀਂ ਵਸਤੂਆਂ ਦੀ ਖ਼ਰੀਦੋ-ਫ਼ਰੋਖ਼ਤ ਪਹਿਲਾਂ ਤੋਂ ਨਿਰਧਾਰਿਤ ਸੁਰੱਖਿਆ ਨਿਯਮਾਂ ਤਹਿਤ ਕੀਤੀ ਜਾਂਦੀ ਹੈ। • ਇਸ ਰਾਹੀਂ ਡੈਬਿਟ ਕਾਰਡ, ਕਰੈਡਿਟ ਕਾਰਡ, ਨੈੱਟ ਬੈਂਕਿੰਗ ਰਾਹੀਂ ਭੁਗਤਾਨ ਦੀ ਸਹੂਲਤ ਉਪਲਬਧ ਹੈ। ਉਂਝ ਗਾਹਕ ਚਾਹੇ ਤਾਂ ਵਸਤੂ ਦੀ ਪ੍ਰਾਪਤੀ ਸਮੇਂ ਵੀ ਭੁਗਤਾਨ ਕਰ ਸਕਦਾ ਹੈ। • ਵੱਖ-ਵੱਖ ਵਸਤੂਆਂ ਨੂੰ ਲੱਭਣ ਲਈ ਪਾਠ ਅਤੇ ਵੌਇਸ ਆਦਿ ਰਾਹੀਂ ਸਮਾਰਟ ਸਰਚ ਦੀ ਸੁਵਿਧਾ ਵੀ ਉਪਲਬਧ ਹੈ। • ਇਸ ਵਿੱਚ ਆਪਣੀ ਮਨਭਾਉਂਦੀ ਵਸਤੂ ਨੂੰ ਊਾਗਲੀ ਦੀ ਛੋਹ ਰਾਹੀਂ ਨੇੜਿਓਾ ਵੇਖਣ, ਮਹਿਸੂਸ ਕਰਨ ਦੀ ਸੁਵਿਧਾ ਹੈ। ਵਸਤੂਆਂ ਨੂੰ ਸੂਚੀ, ਗਰਿੱਡ ਅਤੇ ਪੂਰੀ ਸਕਰੀਨ ਦੇ ਰੂਪ 'ਚ ਵੇਖਿਆ ਜਾ ਸਕਦਾ ਹੈ। • ਫ਼ਿਲਟਰ ਵਿਸ਼ੇਸ਼ਤਾ ਰਾਹੀਂ ਕਿਸੇ ਵਸਤੂ ਦੇ ਗੁਣਾਂ ਨੂੰ ਬਾਰੀਕੀ ਨਾਲ ਜਾਣਿਆ ਜਾ ਸਕਦਾ ਹੈ। • ਇਹ ਐਪ ਗਾਹਕ ਦੀ ਖ਼ਰੀਦ ਹਿਸਟਰੀ ਨੂੰ ਧਿਆਨ 'ਚ ਰੱਖ ਕੇ ਉਸ ਨੂੰ ਢੁੱਕਵਾਂ ਸੁਝਾਅ ਦਿੰਦੀ ਹੈ ਜਿਸ ਨਾਲ ਉਸ ਨੂੰ ਖਰੀਦ ਸਮੇਂ ਮਦਦ ਮਿਲਦੀ ਹੈ। • ਐਪ ਸਟੋਰ 'ਚ ਚੋਣਵੀਂ ਵਸਤੂ ਦੇ ਟਿਕਾਣੇ ਦੇ ਲਿੰਕ ਜਾਂ ਫ਼ੋਟੋ ਆਦਿ ਨੂੰ ਆਪਣੇ ਮੋਬਾਈਲ'ਚ ਸੁਰੱਖਿਅਤ ਕਰਨ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕਰਨ ਦੀ ਵਿਸ਼ੇਸ਼ਤਾ ਹੈ। • ਉਂਗਲੀ ਦੇ ਟੱਚ ਰਾਹੀਂ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ 'ਇੱਛਾ ਸੂਚੀ' (Wish list)'ਚ ਜੋੜਿਆ ਜਾ ਸਕਦਾ ਹੈ। • ਇਸ ਉੱਤੇ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਦੇ ਤੁਲਨਾਤਮਕ ਅਧਿਐਨ ਦੀ ਸਹੂਲਤ ਵੀ ਦਰਜ ਹੈ। • ਐਪ ਸਾਨੂੰ ਕੁਝ ਖ਼ਾਸ ਚੀਜ਼ਾਂ ਦੇ ਰੇਟਾਂ 'ਚ ਗਿਰਾਵਟ ਅਤੇ ਵਿਸ਼ੇਸ਼ ਦਾਅਵਤਾਂ(Offers)ਸਮੇਂ ਚੇਤਾਵਨੀ ਸੰਦੇਸ਼ ਜਾਰੀ ਕਰਦੀ ਹੈ। ਏਬੇਅ (ebay) • ਏਬੇਅ ਇੱਕ ਮਹੱਤਵਪੂਰਨ ਆਨ-ਲਾਈਨ ਸ਼ਾਪਿੰਗ ਸਟੋਰ ਹੈ। ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ: • ਇਸ ਉੱਤੇ ਵਸਤੂਆਂ ਖ਼ਰੀਦਣ ਦੇ ਨਾਲ-ਨਾਲ ਵੇਚਣ ਦੀ ਸੁਵਿਧਾ ਵੀ ਉਪਲਬਧ ਹੈ। • ਇਸ ਉੱਤੇ ਇੱਕ ਤੋਂ ਵੱਧ ਵਸਤੂਆਂ ਦੀ ਸੂਚੀ ਜਾਰੀ ਕਰ ਕੇ ਵੇਚਣ ਲਈ ਰੱਖੀਆਂ ਜਾ ਸਕਦੀਆਂ ਹਨ। • ਇਸ ਉੱਤੇ ਵਸਤੂਆਂ ਲੱਭਣ ਲਈ ਬਾਰ ਕੋਡ ਸਕੈਨਰ ਦੀ ਵਰਤੋਂ ਕੀਤੀ ਜਾ ਸਕਦੀ ਹੈ। • ਇਸ ਰਾਹੀਂ ਕੰਪਨੀ ਵੱਲੋਂ ਵਿਸ਼ੇਸ਼ ਮੌਕਿਆਂ ਉੱਤੇ ਕੀਤੀ ਪੇਸ਼ਕਸ਼ ਦੀ ਸੂਚਨਾ ਸਾਨੂੰ ਚੇਤਾਵਨੀ ਸੰਦੇਸ਼ਾਂ ਰਾਹੀਂ ਪ੍ਰਾਪਤ ਹੁੰਦੀ ਰਹਿੰਦੀ ਹੈ। • ਇਸ ਰਾਹੀਂ ਅਸੀਂ ਆਰਡਰ ਕੀਤੇ ਸਮਾਨ ਦੀ ਪਹੁੰਚ ਬਾਰੇ ਪੜਾਅ ਵਾਰ ਜਾਣਕਾਰੀ ਹਾਸਲ ਕਰ ਸਕਦੇ ਹਾਂ| • ਇਸ ਉੱਤੇ ਪਰਤਵਾਂ ਸੁਨੇਹਾ ਭੇਜਣ ਅਤੇ ਏਬੇਅ ਦੇ ਸਵਾਲਾਂ ਦਾ ਜਵਾਬ ਭੇਜਣ ਦੀ ਵਿਸ਼ੇਸ਼ਤਾ ਵੀ ਉਪਲਬਧ ਹੈ। • ਇਸ ਉੱਤੇ ਤੁਹਾਡੇ ਵੱਲੋਂ ਸਰਚ ਕੀਤੀਆਂ ਮਹੱਤਵਪੂਰਨ ਵਸਤਾਂ ਦੇ ਸਰਚ ਨਤੀਜਿਆਂ ਨੂੰ ਮਹਿਫ਼ੂਜ਼ ਰੱਖਣ ਦੀ ਮਹੱਤਵਪੂਰਨ ਖ਼ੂਬੀ ਹੈ।

ਹਵਾਲੇ ਸੋਧੋ