ਇਜਾਰੇਦਾਰੀ (monopoly, ਯੂਨਾਨ ਤੋਂ μόνος ਅਤੇ πωλεῖν ) ਉਦੋਂ ਹੁੰਦੀ ਹੈ ਜਦੋਂ ਕੋਈ ਖ਼ਾਸ ਵਿਅਕਤੀ ਜਾਂ ਉੱਦਮ ਕਿਸੇ ਖ਼ਾਸ ਵਸਤੂ ਦਾ ਸਿਰਫ ਇਕੋ ਇੱਕ ਸਪਲਾਇਰ ਹੁੰਦਾ ਹੈ। ਇਸਦੀ ਤੁਲਨਾ ਮੋਨੋਸਪੋਨੀ ਨਾਲ, ਜਦੋਂ ਇੱਕ ਵਸਤ ਜਾਂ ਸੇਵਾ ਖਰੀਦਣ ਲਈ ਇੱਕ ਮਾਰਕੀਟ ਵਿੱਚ ਇਕੱ ਇਕਾਈ ਦਾ ਨਿਯੰਤਰਣ ਹੁੰਦਾ ਹੈ ਅਤੇ ਓਲੀਗੋਪੋਲੀ ਨਾਲ ਹੈ ਜਿਸ ਵਿੱਚ ਇੱਕ ਮਾਰਕੀਟ ਉੱਤੇ ਗ਼ਾਲਿਬ ਕੁਝ ਇੱਕ ਵਿਕਰੇਤਾ ਹੁੰਦੇ ਹਨ।[1] ਇਜਾਰੇਦਾਰੀ ਵਿੱਚ ਵਸਤ ਜਾਂ ਸੇਵਾ ਦੇ ਉਤਪਾਦਨ ਵਿੱਚ ਆਰਥਿਕ ਮੁਕਾਬਲਾ ਨਹੀਂ ਹੁੰਦਾ, ਸਮਰਥ ਬਦਲ ਬਣਨਯੋਗ ਵਸਤਾਂ ਨਹੀਂ ਹੁੰਦੀਆਂ ਅਤੇ ਅਤੇ ਵਿਕਰੇਤਾ ਦੀ ਸੀਮਾਂਤ ਲਾਗਤ ਤੋਂ ਉਪਰ ਤੋਂ ਕੀਤੀ ਉੱਚੀ ਇਜਾਰੇਦਾਰ ਕੀਮਤ ਵਸੂਲਣ  ਦੀ ਸੰਭਾਵਨਾ ਹੁੰਦੀ ਜਿਸ ਨਾਲ ਉੱਚ ਇਜਾਰੇਦਾਰ ਮੁਨਾਫਾ ਮਿਲਣ ਲੱਗਦੇ ਹਨ।[2] ਇਜਾਰੇਦਾਰੀ ਕਾਇਮ ਕਰਨਾ (monopolise) ਕਿਰਿਆ ਉਸ ਪ੍ਰਕਿਰਿਆ ਨੂੰ ਦਰਸਾਉਂਦੀ ਹੈ ਜਿਸ ਦੁਆਰਾ ਇੱਕ ਕੰਪਨੀ ਭਾਅ ਵਧਾਉਣ ਜਾਂ ਮੁਕਾਬਲੇਬਾਜ਼ਾਂ ਨੂੰ ਬਾਹਰ ਕਰਨ ਦੀ ਯੋਗਤਾ ਪ੍ਰਾਪਤ ਕਰਦੀ ਹੈ।  ਅਰਥਸ਼ਾਸਤਰ ਵਿੱਚ, ਇਜਾਰੇਦਾਰ ਇੱਕਲਾ ਵਿਕਰੇਤਾ ਹੁੰਦਾ ਹੈ. ਕਾਨੂੰਨ ਵਿਚ, ਇਜਾਰੇਦਾਰੀ ਇੱਕ ਵਪਾਰਕ ਹਸਤੀ ਹੁੰਦੀ ਹੈ ਜਿਸ ਕੋਲ  ਮਹੱਤਵਪੂਰਣ ਮਾਰਕੀਟ ਸ਼ਕਤੀ ਹੁੰਦੀ ਹੈ, ਭਾਵ, ਬਹੁਤ ਜ਼ਿਆਦਾ ਕੀਮਤਾਂ ਵਸੂਲ ਲੈਣ ਦੇ ਸਮਰਥ ਹੁੰਦੀ ਹੈ।[3] ਹਾਲਾਂਕਿ ਏਕਾਧਿਕਾਰ ਵੱਡੇ ਕਾਰੋਬਾਰ ਹੋ ਸਕਦੇ ਹਨ, ਪਰ ਅਕਾਰ ਇਜਾਰੇਦਾਰੀ ਦੀ ਵਿਸ਼ੇਸ਼ਤਾਈ ਨਹੀਂ ਹੈ। ਇੱਕ ਛੋਟੇ ਕਾਰੋਬਾਰ ਕੋਲ ਵੀ  ਇੱਕ ਛੋਟੇ ਉਦਯੋਗ (ਜਾਂ ਮਾਰਕੀਟ) ਵਿੱਚ ਕੀਮਤਾਂ ਵਧਾਉਣ ਦੀ ਸ਼ਕਤੀ ਹੋ ਸਕਦੀ ਹੈ।

1879 ਦੇ ਇੱਕ ਕਾਰਟੂਨ ਵਿੱਚ ਸਾਰੇ ਰੇਲ ਪ੍ਰਣਾਲੀ ਨੂੰ ਨਿਯੰਤਰਿਤ ਕਰਨ ਵਾਲੇ ਸ਼ਕਤੀਸ਼ਾਲੀ ਰੇਲਰੋਡ ਬੈਰਨ ਨੂੰ ਦਰਸਾਇਆ ਗਿਆ ਹੈ.

ਇਜਾਰੇਦਾਰੀ ਨੂੰ ਮੋਨੋਸਪੋਨੀ ਤੋਂ ਵੱਖ ਕੀਤਾ ਜਾਂਦਾ ਹੈ, ਜਿਸ ਵਿੱਚ ਇੱਕ ਉਤਪਾਦ ਜਾਂ ਸੇਵਾ ਦਾ ਸਿਰਫ ਇਕਖਰੀਦਦਾਰ ਹੁੰਦਾ ਹੈ; ਇਜਾਰੇਦਾਰੀ ਦਾ ਵੀ ਇੱਕ ਬਾਜ਼ਾਰ ਦੇ ਇੱਕ ਸੈਕਟਰ ਤੇ ਇਜਾਰੇਦਾਰ ਨਿਯੰਤਰਣ ਹੋ ਸਕਦਾ ਹੈ। ਇਸੇ ਤਰ੍ਹਾਂ, ਏਕਾਅਧਿਕਾਰ ਨੂੰ ਕਾਰਟੇਲ (ਓਲਿਗੋਪੋਲੀ ਦਾ ਇੱਕ ਰੂਪ) ਤੋਂ ਵੀ ਵੱਖ ਕਰਨਾ ਚਾਹੀਦਾ ਹੈ, ਜਿਸ ਵਿੱਚ ਕਈ ਪ੍ਰਦਾਤਾ ਮਿਲ ਕੇ ਸੇਵਾਵਾਂ, ਕੀਮਤਾਂ ਜਾਂ ਚੀਜ਼ਾਂ ਦੀ ਵਿਕਰੀ ਦਾ ਤਾਲਮੇਲ ਕਰਨ ਲਈ ਕੰਮ ਕਰਦੇ ਹਨ। ਇਜਾਰੇਦਾਰੀਆਂ, ਮੋਨੋਸਪੋਨੀਆਂ ਅਤੇ ਓਲਿਗੋਪੋਲੀਆਂ ਉਹ ਸਾਰੀਆਂ ਸਥਿਤੀਆਂ ਹਨ ਜਿਨ੍ਹਾਂ ਵਿੱਚ ਇੱਕ ਜਾਂ ਕੁਝ ਇਕਾਈਆਂ ਦੀ ਮਾਰਕੀਟ ਸ਼ਕਤੀ ਹੁੰਦੀ ਹੈ ਅਤੇ ਇਸ ਲਈ ਉਹ ਆਪਣੇ ਗ੍ਰਾਹਕਾਂ (ਇਜਾਰੇਦਾਰੀ ਜਾਂ ਓਲੀਗੋਪੋਲੀ), ਜਾਂ ਸਪਲਾਇਰਾਂ (ਮੋਨੋਸਪੋਨੀ) ਨਾਲ ਮਾਰਕੀਟ ਨੂੰ ਖ਼ਰਾਬ ਕਰਨ ਵਾਲੇ ਤਰੀਕਿਆਂ ਨਾਲ ਲੈਣ-ਦੇਣ ਕਰਦੇ ਹਨ।

ਹਵਾਲੇ ਸੋਧੋ

  1. Milton Friedman (February 2002) [1962]. "VIII: Monopoly and the Social Responsibility of Business and Labor". Capitalism and Freedom (paperback) (40th anniversary ed.). The University of Chicago Press. p. 208. ISBN 0-226-26421-1.
  2. Blinder, Alan S; Baumol, William J; Gale, Colton L (June 2001). "11: Monopoly". Microeconomics: Principles and Policy (paperback). Thomson South-Western. p. 212. ISBN 0-324-22115-0. A pure monopoly is an industry in which there is only one supplier of a product for which there are no close substitutes and in which is very difficult or impossible for another firm to coexist
  3. Orbach, Barak; Campbell, Grace (2012). "The Antitrust Curse of Bigness". Southern California Law Review. SSRN 1856553.

ਹੋਰ ਪੜ੍ਹਨ ਲਈ ਸੋਧੋ

  • Guy Ankerl, Beyond Monopoly Capitalism and Monopoly Socialism. Cambridge, Massachusetts: Schenkman Pbl., 1978. ISBN 0-87073-938-7