ਇਲੈਕਟਰਾ (ਸੋਫੋਕਲੀਜ)

(ਸੋਫੋਕਲੀਜ)

ਇਲੈਕਟਰਾ ਜਾਂ ਇਲੈਕਟਰਾ' (ਪੁਰਾਤਨ ਯੂਨਾਨੀ: Ἠλέκτρα, 'ਇਲੈਕਟਰਾ)ਸੋਫੋਕਲੀਜ ਦੀ ਲਿਖੀ ਪੁਰਾਤਨ ਯੂਨਾਨ ਦੀ ਟ੍ਰੈਜਿਡੀ ਹੈ। ਇਹਦੀ ਤਾਰੀਖ ਤਾਂ ਪਤਾ ਨਹੀਂ, ਫਿਲੋਕਟੇਟਸ (409 ਈਪੂ) ਅਤੇ ਇਡੀਪਸ ਕਲੋਨੋਸ (401 ਈਪੂ) lਨਾਲ ਸ਼ੈਲੀਗਤ ਸਾਂਝਾਂ ਤੋਂ ਵਿਦਵਾਨਾਂ ਨੇ ਇਹ ਨਤੀਜਾ ਕਢਿਆ ਹੈ ਕਿ ਇਹ ਨਾਟਕ ਸੋਫੋਕਲੀਜ ਦੇ ਜੀਵਨ ਦੇ ਅੰਤਲੇ ਸਮੇਂ ਵਿੱਚ ਲਿਖਿਆ ਗਿਆ ਹੋਵੇਗਾ। ਇਹਦੀ ਕਹਾਣੀ ਟ੍ਰੋਜਨ ਜੰਗ ਤੋਂ ਥੋੜਾ ਸਮਾਂ ਬਾਅਦ ਅਰਗੋਸ ਸ਼ਹਿਰ ਵਿੱਚ, ਇਲੈਕਟਰਾ ਦੇ ਆਲੇ ਦੁਆਲੇ ਘੁੰਮਦੀ ਹੈ ਅਤੇ ਦਰਸਾਉਂਦੀ ਹੈ ਕਿ ਕਿਵੇਂ ਇਲੈਕਟਰਾ ਅਤੇ ਉਹਦਾ ਭਰਾ ਓਰੇਸਤੀਸ ਆਪਣੀ ਮਾਂ, ਕਲਾਈਟਮਨੇਸਟਰਾ ਅਤੇ ਮਤਰੇਏ ਬਾਪ ਅਗਿਸਤਸ ਤੋਂ ਆਪਣੇ ਬਾਪ, ਐਗਾਮੈਮਨਾਨ ਦੇ ਕਤਲ ਦਾ ਬਦਲਾ ਲੈਂਦੇ ਹਨ।

ਇਲੈਕਟਰਾ
ਇਲੈਕਟਰਾ ਅਤੇ ਓਰੇਸਤੀਸ ਕ੍ਰਿਤ: ਅਲਫਰੈਡ ਚਰਚ
ਲੇਖਕਸੋਫੋਕਲੀਜ
ਕੋਰਸਮਾਈਸੇਨਾ ਦੀਆਂ ਔਰਤਾਂ
ਪਾਤਰਓਰੇਸਤੀਸ
ਇਲੈਕਟਰਾ
ਕਰਾਈਸੋਥੇਮਿਸ
ਬੁੱਢਾ ਆਦਮੀ
ਕਲਾਈਟਮਨੇਸਟਰਾ
Aegisthus
ਮੂਕਪਾਈਲਾਡੇਸ
ਨੌਕਰਾਣੀ
ਸੇਵਾਦਾਰ
ਪ੍ਰੀਮੀਅਰ ਦੀ ਜਗਾਹਡਾਇਓਨੀਸੀਆ
ਮੂਲ ਭਾਸ਼ਾਪੁਰਾਤਨ ਯੂਨਾਨ
ਵਿਧਾਟ੍ਰੈਜਿਡੀ
ਸੈੱਟਿੰਗਮਾਈਸੇਨਾ, ਪੇਲੋਪਿਡਾਏ ਦੇ ਮਹਿਲ ਦੇ ਸਾਹਮਣੇ