ਏ. ਅਯੱਪਨ (27 ਅਕਤੂਬਰ 1949 - 21 ਅਕਤੂਬਰ 2010) ਆਧੁਨਿਕਵਾਦੀ ਦੌਰ ਦਾ ਇੱਕ ਮਲਿਆਲਮ ਕਵੀ ਸੀ। ਉਸਨੂੰ ਮਲਿਆਲਮ ਕਾਵਿ ਵਿੱਚ ਅਰਾਜਕਤਾ ਦਾ ਅਲਮਬਰਦਾਰ ਮੰਨਿਆ ਜਾਂਦਾ ਹੈ।

ਏ. ਅਯੱਪਨ

ਜ਼ਿੰਦਗੀ ਸੋਧੋ

ਮੁਢਲਾ ਜੀਵਨ ਸੋਧੋ

ਇਕ ਅਮੀਰ ਵਿਸ਼ਵਕਰਮਾ (ਸੁਨਿਆਰ) ਪਰਵਾਰ ਵਿਚ, ਨੇਮੋਮ, ਤ੍ਰਿਵੇਂਦਰਮ, ਟ੍ਰਾਵਨਕੋਰ-ਕੋਚੀਨ (ਹੁਣ ਕੇਰਲ ਵਿੱਚ) ਵਿਖੇ ਪੈਦਾ ਹੋਇਆ, ਉਹ ਪੜ੍ਹਨ ਵਾਲੇ ਮਲਿਆਲੀ ਪਰਿਵਾਰਾਂ ਦਾ ਵਿਦਰੋਹੀ ਮੈਂਬਰ ਬਣ ਗਿਆ। ਉਸਦਾ ਬਚਪਨ ਬਹੁਤ ਹੀ ਦੁਖਦਾਈ ਸੀ। ਜਦੋਂ ਉਹ ਸਿਰਫ ਇੱਕ ਸਾਲ ਦਾ ਸੀ, ਸ਼ਾਇਦ ਜ਼ਹਿਰ ਕਾਰਨ ਉਸ ਦੇ ਪਿਤਾ ਅਰੂਮੁਖਮ ਦੀ ਮੌਤ ਹੋ ਗਈ। ਅਯੱਪਨ ਦਾ ਕਹਿਣਾ ਸੀ  ਕਿ ਉਸਨੂੰ ਪੱਕਾ ਯਕੀਨ ਨਹੀਂ  ਕਿ ਉਸ ਦੇ ਪਿਤਾ ਦੀ ਮੌਤ ਖ਼ੁਦਕੁਸ਼ੀ ਸੀ ਜਾਂ ਕਤਲ, ਉਸਨੇ ਇੱਕ ਕਵਿਤਾ ਵਿੱਚ ਲਿਖਿਆ ਕਿ ਖ਼ੁਦਕੁਸ਼ੀ ਸਮੇਂ ਉਸਦੀ ਮਾਂ ਗਰਭਵਤੀ ਸੀ। ਜਦੋਂ ਉਹ 15 ਸਾਲਾਂ ਦੀ ਸੀ ਤਾਂ ਉਸਦੀ ਮਾਂ ਮੁਥਮਲ ਵੀ ਚਲੀ ਗਈ। ਅਯੱਪਨ ਦੀ ਸਹਾਇਤਾ ਉਸਦੀ ਭੈਣ ਸੁਬਲਕਸ਼ਮੀ ਅਤੇ ਉਸਦੇ ਜੀਜਾ ਵੀ. ਕ੍ਰਿਸ਼ਣਨ ਨੇ ਕੀਤੀ।[1]

ਸਾਹਿਤਕ ਕੈਰੀਅਰ ਸੋਧੋ

ਆਪਣੇ ਵਿਦਿਆਰਥੀ ਜੀਵਨ ਸਮੇਂ ਹੀ ਅਯੱਪਨ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ ਪਾਰਟੀ ਅਖਬਾਰ ਜਨਯੁਗਮ ਦੇ ਸਟਾਫ ਵਿੱਚ ਸ਼ਾਮਲ ਹੋ ਗਿਆ। ਅਯੱਪਨ ਦਿਲ ਨੂੰ ਛੂਹਣ ਵਾਲੀਆਂ ਕਵਿਤਾਵਾਂ ਅਤੇ ਆਪਣੀ ਆਵਾਰਗੀ ਦੀ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਹੈ। ਅਯੱਪਨ, ਬੇਘਰੇ ਲੋਕਾਂ ਦੇ ਦਰਦ ਨੂੰ ਕਵਿਤਾ ਵਿੱਚ ਬਦਲਣ ਦੀ ਸਿਰਜਣਾਤਮਕਤਾ ਵਿੱਚ ਮਸਤ ਰਹਿੰਦਾ, ਦੁਕਾਨ ਦੇ ਵਰਾਂਡਿਆਂ ਵਿੱਚ ਸੌਂ ਜਾਂਦਾ ਅਤੇ ਕਵਿਤਾਵਾਂ ਲਿਖਦਾ ਰਹਿੰਦਾ - ਜੋ ਜ਼ਿੰਦਗੀ ਦੀ ਅਸਲੀਅਤ ਨੂੰ ਬੇਲਾਗ ਤੌਰ ਤੇ ਪੇਸ਼ ਕਰਦੀਆਂ ਹਨ। ਉਸਦੇ ਆਪਣੇ ਸ਼ਬਦਾਂ ਵਿੱਚ, ਨਿਰਾਸ਼ਾ ਅਤੇ ਅਸੁਰੱਖਿਆ ਨੇ ਉਸਨੂੰ ਇੱਕ ਕਵੀ ਵਿੱਚ ਬਦਲ ਦਿੱਤਾ। ਉਸਨੂੰ ਕੇਰਲ ਵਿੱਚ ਅਰਾਜਕਤਾ ਦਾ ਅਲਮਬਰਦਾਰ ਮੰਨਿਆ ਜਾ ਸਕਦਾ ਹੈ। ਉਹ ਮਰਹੂਮ ਫਿਲਮਕਾਰ ਜਾਨ ਅਬਰਾਹਿਮ ਦਾ ਕਰੀਬੀ ਦੋਸਤ ਸੀ। ਅਯੱਪਨ ਸੂਰਜ ਦੀ ਰੌਸ਼ਨੀ ਦੇ ਇੱਕ ਬਹੁਤ ਵੱਡੇ ਪ੍ਰੇਮੀ (ਮਲਿਆਲਮ ਭਾਸ਼ਾ ਵਿੱਚ 'ਵੇਈਲ') ਅਤੇ ਕਮਿਊਨਿਜ਼ਮ ਦੇ ਇੱਕ ਜਨੂੰਨੀ ਪੈਰੋਕਾਰ ਵਜੋਂ ਵੀ ਪ੍ਰਸਿੱਧ ਸੀ। ਉਸਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਲਈ ਆਊਥਰਸ ਪ੍ਰੈਸ ਦੁਆਰਾ ਪ੍ਰਕਾਸ਼ਤ 'Selected Poems of A. Ayyappan from God's Own Country' - ਪੀ ਕੇ ਐਨ ਪਣੀਕਰ ਦੁਆਰਾ ਅਨੁਵਾਦ ISBN   978-81-7273-840-2 ਨੂੰ ਦੇਖੋ। ਕਿੰਡਲਬੁੱਕਸ ਦੁਆਰਾ ਇਲੈਕਟ੍ਰਾਨਿਕ ਫਾਰਮੈਟ ਵਿੱਚ ਵੀ ਉਪਲਬਧ ਹੈ।

“ਹਾਲਾਂਕਿ ਅਯੱਪਨ ਪਿਛਲੇ ਜ਼ਮਾਨੇ ਦੇ ਮਲਿਆਲਮ ਦੇ ਪ੍ਰਸਿੱਧ ਕਵੀ, ਪੀ. ਕਨਹੀਰਮਨ ਨਾਇਰ ਦੀ ਪਰੰਪਰਾ ਦਾ ਇੱਕ ਅਵਾਰਾ ਕਵੀ ਸੀ, ਉਸ ਨੇ ਆਪਣੇ ਕਾਵਿਕ ਪ੍ਰਗਟਾਵੇ ਵਿੱਚ ਹੈਰਾਨੀਜਨਕ ਕਾਵਿ-ਪਾਬੰਦੀਆਂ ਦਾ ਪਾਲਣ ਕੀਤਾ ਹੈ। ਅਕਸਰ, ਗਲੀ ਉਸਦਾ ਘਰ ਹੁੰਦੀ, ਘਰਾਂ ਵਿੱਚ ਸ਼ਾਇਦ ਹੀ ਕਵੀ ਦਾ ਸਵਾਗਤ ਕੀਤਾ ਜਾਂਦਾ ਸੀ ਪਰ ਉਨ੍ਹਾਂ ਜ਼ਮਾਨਿਆਂ ਵਿੱਚ ਕੁਝ ਕੁ ਲੇਖਕ ਹੀ ਹੋਣਗੇ ਜੋ   ਪਿਆਰ ਕਰਨ ਵਾਲੇ ਅਤੇ ਪ੍ਰਸ਼ੰਸਕ ਮਿੱਤਰਾਂ ਦੇ ਇਤਨੇ ਵੱਡੇ ਦਾਇਰੇ ਦਾ ਦਾਅਵਾ ਕਰ ਸਕਦੇ ਹੋਣ। ਉਸ ਦੇ ਦਾਇਰੇ ਵਿੱਚੋਂ ਵੀ ਬਹੁਤੇ ਨੌਜਵਾਨ ਆਦਮੀ ਅਤੇ ਔਰਤਾਂ ਸਨ।”[2]

ਹਵਾਲੇ ਸੋਧੋ

  1. Who's who of Indian Writers, 1999: A-M – Google Books
  2. "The Hindu : Kerala / Thiruvananthapuram News : Poet A. Ayyappan passes away". Archived from the original on 2010-10-27. Retrieved 2019-11-18. {{cite web}}: Unknown parameter |dead-url= ignored (|url-status= suggested) (help)