ਐਚ. ਟੀ. ਐਮ. ਐਲ. (HTML) ਦਾ ਪੂਰਾ ਨਾਂ ਹਾਈਪਰ ਟੈਕਸਟ ਮਾਰਕਅਪ ਲੈਂਗੂਏਜ (HyperText Markup Language), ਵੈਬ ਸਫੇ ਬਣਾਉਣ ਦੇ ਕੰਮ ਆਉਂਦਾ ਹੈ। ਵੈਬ ਸਫੇ ਬਣਾਉਣ 'ਚ ਮੁੱਖ ਭੂਮਿਕਾ ਐਚ. ਟੀ. ਐਮ. ਐਲ. ਨਿਭਾਂਦੀ ਹੈ। ਐਚ. ਟੀ. ਐਮ. ਐਲ. ਤੱਤਾਂ ਦੇ ਰੂਪ 'ਚ ਲਿਖੀ ਜਾਂਦੀ ਹੈ, ਜੋ ਕਿ ਟੈਗਾਂ (tags) ਦੀ ਬਣੀ ਹੁੰਦੀ ਹੈ ਅਤੇ ਕੋਣੀ ਬਰੈਕਟਾਂ (angle brackets), ਜਿਵੇਂ <html>, ਜੋ ਕਿ ਵੈਬ ਸਫੇ ਦੇ ਮੁਆਦ ਜਾਂ ਸਮਗਰੀ ਵਿੱਚ ਹੀ ਲਿਖਿਆ ਜਾਂਦਾ ਹੈ। ਐਚ. ਟੀ. ਐਮ. ਐਲ. ਟੈਗ ਦੋ ਤਰਾਂ ਦੇ ਹੁੰਦੇ ਹਨ: 1. ਜੋੜਿਕ ਰੂਪ 'ਚ 2. ਇਕੱਲੇ।

ਟੈਗਾਂ ਦੇ ਵਿੱਚ ਹੀ ਵੈਬ ਡਿਜ਼ਾਈਨਰ(ਵੈੱਬ ਕਲਾਕਾਰ) ਲਿਖਤ ਲਿਖਦੇ ਹਨ। ਵੈਬ ਬ੍ਰਾਊਜ਼ਰ ਐਚਃ ਟੀਃ ਐਮਃ ਐਲਃ ਦਸਤਾਵੇਜ਼ ਦੀ ਪੜਤ ਕਰ ਕੇ ਦਿਖ਼ਤ ਅਤੇ ਅਵਾਜੀ ਵੈਬ ਸਫੇ ਨੂੰ ਦਿਖਾਉਂਦਾ ਹੈ। ਬ੍ਰਾਊਜ਼ਰ ਐਚਃ ਟੀਃ ਐਮਃ ਐਲਃ ਟੈਗ ਕਦੇ ਵੀ ਨਹੀਂ ਵਿਖਾਂਦਾ, ਪਰ ਉਸ ਦੀ ਪੜ੍ਹਤ ਕਰਦਾ ਹੈ ਕਿ ਵੈਬ ਸਫਾ ਕਿਹੋ ਜਿਹਾ ਦਿਖਣਾ ਚਾਹੀਦਾ ਹੈ।

ਐਚਃ ਟੀਃ ਐਮਃ ਐਲਃ ਤੱਤ ਹਰ ਇੱਕ ਵੈਬਖੇਤਰ ਜਾਂ ਵੈਬਸਾਈਟ ਜਾਂ ਜਾਲਸਥਾਨ ਦੇ ਘੜਨ ਦਾ ਸਾਂਚਾ ਭਾਵ ਮੂਲ ਤੱਤ ਹੁੰਦੇ ਹਨ। ਐਚਃ ਟੀਃ ਐਮਃ ਐਲਃ ਚਿੱਤਰ ਅਤੇ ਚੀਜ਼ (object) ਦੇ ਪ੍ਰਦਰਸ਼ਨ ਦੀ ਆਗਿਆ ਦਿੰਦਾ ਹੈ, ਜਿਸ ਨਾਲ ਵੈਬ ਸਫਾ ਅੱਤਕਿਰੀਆਤਮਿਕ ਲੱਗੇ। ਸਹੀ ਸਹੀ ਟੈਗਾਂ ਦੀ ਵਰਤੋਂ ਕਰ ਕੇ ਸੁਰਖੀ, ਬੰਧ, ਸੂਚੀ, ਲਿੰਕ (ਜੋੜਿਕ), ਹਵਾਲਾ ਅਤੇ ਹੋਰ ਚੀਜਾ ਦੀ ਵੈਬ ਸਫੇ ਤੇ ਵਰਤੋਂ ਕਰ ਸਕਦੇ ਹਾਂ। ਸੀ. ਐਸ. ਐਸ.(CSS) ਦੀ ਵਰਤੋਂ ਐਚ. ਟੀ. ਐਮ. ਐਲ. ਨਾਲ ਕਰ ਕੇ ਵੈਬ ਸਫੇ ਨੂੰ ਹੋਰ ਵਧਿਆ ਬਣਾ ਸਕਦੇ ਹਾਂ।

ਇਤਿਹਾਸ ਸੋਧੋ

ਭੋਤਿਕ ਸਾਇੰਸਦਾਨ, ਟਿਮ ਬਰਨਰਸ ਲੀ, ਜੋਕਿ CERN 'ਚ ਇੱਕ ਠੇਕੇਦਾਰ ਸੀ, ਨੇ 1980 ਵਿੱਚ CERN ਦੇ ਖੋਜੀਆਂ ਦੇ ਲਈ ਦਸਤਾਵੇਜਾਂ ਦੀ ਵਰਤੋਂ ਅਤੇ ਆਪਸ 'ਚ ਵਿਚਾਰਕ ਵੰਡ ਲਈ, ENQUIRE ਦੀ ਤਜਵੀਜ਼ ਅਤੇ ਅਲਗਵ ਦਿਤਾ। 1989 ਵਿੱਚ ਬਰਨਰਸ ਲੀ ਨੇ ਹਾਈਪਰ-ਟੈਕਸਟ ਪ੍ਰਣਾਲੀ ਤੇ ਚਲਨ ਵਾਲੇ ਇੰਟਰਨੇਟ ਦੀ ਪੇਸ਼ਗੀ ਵਾਲਾ ਮੈਮੋ ਲਿਖਿਆ। 1990 ਦੇ ਅਖੀਰ 'ਚ ਬਰਨਰਸ ਲੀ ਨੇ HTML ਮਖਸੂਸੀ, ਬ੍ਰੋਜ਼ਰ ਅਤੇ ਸਰਵਰ ਸੋਫਟਵੇਅਰ ਲਿਖੇ। ਪਰ CERN ਨੇ ਇਸ ਨੂੰ ਕੋਈ ਖਾਸ ਤਵੱਜੋ ਨਾ ਦਿਤੀ। 1990 ਤੋਂ, ਉਹਨਾਂ ਨੇ ਆਪਣੇ ਜਿਆਤੀ ਨੋਟਾਂ 'ਚ ਹਾਪਰ ਟੈਕਸਟ ਜਿਥੇ ਵੀ ਵਰਤੋਂ ਵਿੱਚ ਆ ਸਕਦਾ ਸੀ ਲਿਖਿਆ ਸੀ ਅਤੇ ਇਸ ਉੱਤੇ ਇੱਕ ਵਿਸ਼ਵਕੋਸ਼ ਹੀ ਬਣਾ ਦਿਤਾ।

ਐਚ. ਟੀ. ਐਮ. ਐਲ. HTML
ਫ਼ਾਈਲ ਨਾਂ ਐਕਸਟੈਨਸ਼ਨ .html, .htm
ਬ੍ਰਾਊਜ਼ਰ ਗੂਗਲ ਕਰੋਮ, ਇੰਟਰਨੈਟ ਐਕਸਪਲੋਰਰ, ਸਫਾਰੀ
ਇੰਟਰਨੇਟ ਮੀਡੀਆ ਟਾਪ text/html
ਟਾਈਪ ਕੋਡ TEXT
ਫੋਰਮੇਟ ਦਾ ਢੰਗ Markup language