ਐਮ ਕੇ ਮੈਨਨ

ਭਾਰਤੀ ਲੇਖਕ

ਮੂਰਕਨਾਤ ਕ੍ਰਿਸ਼ਨਨਕੁੱਟੀ ਮੈਨਨ (23 ਜੂਨ 1928 - 13 ਮਈ 1993),[1] ਜਿਸ ਨੂੰ ਆਮ ਤੌਰ ਤੇ ਉਸਦੇ ਕਲਮੀ ਨਾਮ ਵਿਲਾਸਿਨੀ ਦੁਆਰਾ ਜਾਣਿਆ ਜਾਂਦਾ ਹੈ, ਕੇਰਲ ਦਾ ਇੱਕ ਭਾਰਤੀ ਲੇਖਕ ਸੀ ਜਿਸਨੇ ਮਲਿਆਲਮ-ਭਾਸ਼ਾ ਵਿੱਚ ਲਿਖਿਆ ਸੀ। ਉਹ ਭਾਰਤ ਦੇ ਸਭ ਤੋਂ ਲੰਬੇ ਨਾਵਲ ਅਵਕਸੀਕਲ (ਇਨਹੈਰਿਟਰਸ ) ਦਾ ਲੇਖਕ ਹੈ, ਜਿਸ ਲਈ ਉਸਨੇ 1981 ਵਿੱਚ ਕੇਂਦਰੀ ਸਾਹਿਤ ਅਕਾਦਮੀ ਪੁਰਸਕਾਰ ਅਤੇ 1983 ਵਿੱਚ ਵਯਲਾਰ ਪੁਰਸਕਾਰ ਜਿੱਤੇ।[2][3] ਉਸ ਦੇ ਪਹਿਲੇ ਨਾਵਲ ਨਿਰਮੁੱਲਾ ਨਿਜ਼ਾਲੁਕਲ ਨੇ 1966 ਵਿੱਚ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।

ਜੀਵਨੀ ਸੋਧੋ

ਐਮ ਕੇ ਮੈਨਨ ਦਾ ਜਨਮ ਬ੍ਰਿਟਿਸ਼ ਭਾਰਤ ਦੇ ਵਡੱਕਾਂਚੇਰੀ ਦੇ ਨੇੜੇ ਕਰੂਮਾਤਰਾ ਵਿੱਚ ਹੋਇਆ ਸੀ। ਉਸਨੇ 1947 ਵਿੱਚ ਸੇਂਟ ਥਾਮਸ ਕਾਲਜ, ਤ੍ਰਿਚੁਰ ਤੋਂ ਗਣਿਤ ਦੇ ਵਿਸ਼ੇ ਵਿੱਚ ਡਿਗਰੀ ਪ੍ਰਾਪਤ ਕੀਤੀ। 1953 ਵਿੱਚ ਉਹ ਸਿੰਗਾਪੁਰ ਲਈ ਰਵਾਨਾ ਹੋ ਗਿਆ ਜਿਥੇ ਉਸਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਇੰਡੀਅਨ ਮੂਵੀ ਨਿਊਜ਼ ਨਾਮਕ ਅੰਗਰੇਜ਼ੀ ਮਾਸਿਕ ਦੇ ਸੰਪਾਦਕ ਵਜੋਂ ਕੀਤੀ। ਦੋ ਸਾਲ ਬਾਅਦ, ਉਹ ਸਿੰਗਾਪੁਰ ਵਿੱਚ ਫ੍ਰੈਂਚ ਨਿਊਜ਼ ਸਰਵਿਸ ਏਜੰਸੀ ਫਰਾਂਸ-ਪ੍ਰੈਸ (ਏ.ਐੱਫ.ਪੀ.)[1] ਦਾ ਸਬ-ਐਡੀਟਰ ਬਣਿਆ। ਉਹ ਕੇਰਲ ਸੋਸ਼ਲਿਸਟ ਪਾਰਟੀ ਦਾ ਮੈਂਬਰ ਵੀ ਸੀ। ਉਹ 1977 ਵਿੱਚ ਕੇਰਲਾ ਵਾਪਸ ਆਇਆ ਸੀ।

ਉਸ ਨੇ ਆਪਣੀ ਪਹਿਲੀ ਕਿਤਾਬ ਨਿਰਮੁੱਲਾ ਨਿਜ਼ਾਲੁਕਲ (1965) ਨਾਲ ਇੱਕ ਨਾਵਲਕਾਰ ਦੇ ਤੌਰ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਵਿੱਚ ਦੂਜੀ ਵਿਸ਼ਵ ਜੰਗ ਦੌਰਾਨ ਸਿੰਗਾਪੁਰ ਵਿੱਚ ਮਲਿਆਲੀਆਂ ਦੀ ਜ਼ਿੰਦਗੀ ਦਾ ਜੀਵੰਤ ਵੇਰਵਾ ਮਿਲਦਾ ਹੈ। ਚੇਤਨਾ ਧਾਰਾ ਦਾ ਨਾਵਲ ਉਸਨੂੰ ਵਿਸ਼ੇਸ਼ ਤੌਰ ਤੇ ਪਸੰਦ ਹੈ। ਕਿਰਦਾਰਾਂ ਦੇ ਮਨਾਂ ਵਿੱਚ ਜੋ ਕੁਝ ਵਿਚਰਦਾ/ਵਾਪਰਦਾ ਹੈ ਉਸ ਰਾਹੀਂ ਸਾਰੀ ਕਹਾਣੀ ਬਿਆਨ ਕਰਨ ਵਾਲਾ ਉਸ ਦਾ ਨਾਵਲ ਓਨਜਲ ਕਮਾਲ ਦੀ ਰਚਨਾ ਹੈ।[4] ਵਿਲਾਸਿਨੀ ਨੇ ਆਪਣੇ ਨਾਵਲਾਂ ਵਿੱਚ ਜੇਮਜ਼ ਜੋਇਸ ਅਤੇ ਵਰਜੀਨੀਆ ਵੁਲਫ ਦੀਆਂ ਮਿਸਾਲਾਂ ਤੋਂ ਅਗਵਾਈ ਹਾਸਲ ਕੀਤੀ ਹੈ। ਉਸ ਦੀ ਵਧੀਆ ਜਾਣਿਆ ਕੰਮ ਹੈ ਅਵਕਸੀਕਲ (ਇਨਹੈਰਿਟਰਸ ) ਹੈ। ਇਹ ਚਾਰ ਖੰਡਾਂ ਵਿੱਚ 3958 ਪੰਨਿਆਂ ਵਿੱਚ ਚਲਦਾ ਹੈ ਅਤੇ ਇਹ ਕਿਸੇ ਭਾਰਤੀ ਭਾਸ਼ਾ ਵਿੱਚ ਸਭ ਤੋਂ ਲੰਬਾ ਨਾਵਲ ਹੈ।

ਵਿਲਾਸਿਨੀ ਨੇ ਮਲਿਆਲਮ ਵਿੱਚ ਬਹੁਤ ਸਾਰੇ ਨਾਵਲਾਂ ਦਾ ਅਨੁਵਾਦ ਵੀ ਕੀਤਾ ਹੈ, ਜਿਨ੍ਹਾਂ ਵਿੱਚ ਜੁਆਨ ਰੁਲਫੋ ਦਾ ਪੇਡਰੋ ਪੈਰਾਮੋ ਅਤੇ ਸਾਦਿਕ਼ ਹਦਾਇਤ ਦਾ ਦ ਬਲਾਇੰਡ ਆੱਲ (ਬੂਫ-ਇ ਕੁਰ) ਸ਼ਾਮਲ ਹਨ।[5]

ਪ੍ਰਕਾਸ਼ਤ ਕੰਮ ਸੋਧੋ

ਨਾਵਲ ਸੋਧੋ

  • ਅਵਾਕਸੀਕਲ ( ਵਿਰਾਸਤ )
  • ਓਨਜਾਲ ( ਸਵਿੰਗ )
  • ਥੁਦਕਮ ( ਅਰੰਭ )
  • ਇਨੰਗਾੱਟਾ ਕੰਨਿਕਲ
  • ਚੁੰਡੇਲੀ
  • ਯਥਰਾਮੁਖਮ
  • ਨਿਰਮੁੱਲਾ ਨਿਜ਼ਾਲੁਕਲ

ਪ੍ਰਾਪਤੀਆਂ ਸੋਧੋ

ਹਵਾਲੇ ਸੋਧੋ

  1. 1.0 1.1 "Arithmetic of Life". Boloji.com. 29 June 2007. Archived from the original on 26 ਸਤੰਬਰ 2007. Retrieved 31 July 2007. {{cite web}}: Unknown parameter |dead-url= ignored (help)
  2. "Awards and Fellowships". Sahitya Akademi. 29 June 2007. Archived from the original on 12 ਅਗਸਤ 2007. Retrieved 1 August 2007. {{cite web}}: Unknown parameter |dead-url= ignored (help)
  3. "Malayalam literary awards". Information & Public Relations Department, Government of Kerala. Archived from the original on 24 May 2007. Retrieved 28 June 2013.
  4. "Malayalam novels". The Hindu. 15 April 2003. Archived from the original on 7 ਦਸੰਬਰ 2008. Retrieved 28 June 2013. {{cite news}}: Unknown parameter |dead-url= ignored (help)
  5. "Metaphors of life and death". The Hindu. 5 October 2004. Archived from the original on 20 ਦਸੰਬਰ 2005. Retrieved 28 June 2013. {{cite news}}: Unknown parameter |dead-url= ignored (help)